ਕਿਰਤ ਤੇ ਰੋਜ਼ਗਾਰ ਮੰਤਰਾਲਾ

ਕਿਰਤ ਬਿਊਰੋ ਨੇ ਪੰਜ ਸਰਵ-ਭਾਰਤੀ ਸਰਵੇਖਣਾਂ ਲਈ ਮਾਸਟਰ ਟ੍ਰੇਨਰਾਂ ਦਾ ਸਿਖਲਾਈ ਪ੍ਰੋਗਰਾਮ ਸੰਚਾਲਤ ਕੀਤਾ

Posted On: 28 MAR 2021 11:06AM by PIB Chandigarh

ਦੇਸ਼ ਭਰ ਵਿਚ 5 ਸਰਵ-ਭਾਰਤੀ ਸਰਵੇਖਣਾਂ ਨੂੰ ਸ਼ੁਰੂ ਕਰਨ ਲਈ ਕਿਰਤ ਬਿਊਰੋ ਵਲੋਂ ਸਿਖਲਾਈ ਪ੍ਰੋਗਰਾਮਾਂ ਦੀ ਲੜੀ ਵਿਚ ਆਲ ਇੰਡੀਆ ਕੁਆਰਟਰਲੀ ਐਸਟੈਬਲਿਸ਼ਮੈਂਟ ਤੇ ਆਧਾਰਤ 24-26 ਮਾਰਚ, 2021 ਤੱਕ ਕੋਲਕਾਤਾ ਵਿਖੇ ਪ੍ਰਵਾਸੀ ਮਜ਼ਦੂਰਾਂ ਦੇ ਆਲ ਇੰਡੀਆ ਸੁਪਰਵਾਈਜ਼ਰਾਂ / ਇਨਵੈਸਟੀਗੇਟਰਾਂ ਲਈ ਇਕ ਟ੍ਰੇਨਿੰਗ ਪ੍ਰੋਗਰਾਮ ਸੰਚਾਲਤ ਕੀਤਾ ਗਿਆ ਸਿਖਲਾਈ ਕਿਰਤ ਬਿਊਰੋ ਦੇ ਅਧਿਕਾਰੀਆਂ ਵਲੋਂ ਦਿੱਤੀ ਜਾ ਰਹੀ ਹੈ ਅਤੇ ਬਿਊਰੋ ਦੇ ਅਧਿਕਾਰੀਆਂ ਅਤੇ ਸੁਪਰਵਾਈਜ਼ਰਾਂ ਵਲੋਂ ਜੋ ਇਨ੍ਹਾਂ ਸਰਵੇਖਣਾਂ ਵਿਚ ਸ਼ਾਮਿਲ ਹਨ, ਸ਼ਿਰਕਤ ਕੀਤੀ ਜਾ ਰਹੀ ਹੈ ਸਰੀਰਕ ਤੌਰ ਤੋਂ ਇਲਾਵਾ ਸੁਪਰਵਾਈਜ਼ਰਾਂ ਅਤੇ ਅਧਿਕਾਰੀਆਂ ਵਲੋਂ ਵੱਡੀ ਗਿਣਤੀ ਵਿਚ ਦੇਸ਼ ਭਰ ਤੋਂ ਵਰਚੁਅਲ ਟ੍ਰੇਨਿੰਗ ਵਿਚ ਹਿੱਸਾ ਲਿਆ ਗਿਆ

 

ਦੋਹਾਂ ਸਰਵੇਖਣਾਂ ਦੀ ਪ੍ਰਭਾਵਸ਼ਾਲੀ ਨਿਗਰਾਨੀ ਲਈ ਸੁਪਰਵਾਈਜ਼ਰਾਂ ਨੂੰ ਸਿਖਲਾਈ ਦੇਣ ਲਈ ਕਠੋਰ ਅਤੇ ਵਿਆਪਕ ਪ੍ਰੋਗਰਾਮ ਬਣਾਇਆ ਗਿਆ ਹੈ ਬਿਊਰੋ ਨੇ ਪ੍ਰਵਾਸੀ ਮਜ਼ਦੂਰਾਂ ਅਤੇ ਆਲ ਇੰਡੀਆ ਕੁਆਰਟਰਲੀ ਐਸਟੈਬਲਿਸ਼ਮੈਂਟ ਬੇਸਡ ਇੰਪਲਾਇਮੈਂਟ ਸਰਵੇ ਲਈ ਵਿਸਥਾਰ ਵਿਚ ਸਰਵੇਖਣਾਂ ਦੀਆਂ ਵਿਧੀਆਂ ਤੇ ਪ੍ਰਸਤੁਤੀਆਂ ਵੀ ਦਿੱਤੀਆਂ ਦੋ ਦਿਨਾਂ ਤੱਕ ਚੱਲੇ ਇਨ੍ਹਾਂ ਸਮਾਨ ਟ੍ਰੇਨਿੰਗ ਸੈਸ਼ਨਾਂ ਨੂੰ ਦੋਹਾਂ ਸਰਵੇਖਣਾਂ ਲਈ ਆਯੋਜਿਤ ਕੀਤਾ ਗਿਆ ਸੀ ਜਿਨ੍ਹਾਂ ਵਿਚ ਸੁਪਰਵਾਈਜ਼ਰਾਂ ਨੂੰ ਸਰਵੇਖਣ ਦੇ ਉਦੇਸ਼ਾਂ ਦੀਆਂ ਹੋਰ ਚੀਜ਼ਾਂ ਬਾਰੇ ਸਮਾਨਾਂਤਰ ਜਾਣਕਾਰੀ ਦਿੱਤੀ ਗਈ ਅਤੇ ਘਰੇਲੂ ਸਰਵੇਖਣਾਂ ਦੇ ਫੀਲਡ ਕੰਮ ਦੇ ਵੇਰਵਿਆਂ ਬਾਰੇ ਦੱਸਿਆ ਗਿਆ ਦੋਹਾਂ ਸਰਵੇਖਣਾਂ ਅਧੀਨ ਵਿਆਪਕ ਟ੍ਰੇਨਿੰਗ ਪ੍ਰੋਗਰਾਮ, ਉੱਚ ਗੁਣਵੱਤਾ ਹਾਸਿਲ ਕਰਨ ਦੇ ਉਦੇਸ਼ ਨਾਲ ਡਿਜ਼ਾਈਨ ਕੀਤੇ ਗਏ ਹਨ

 

ਇਹ ਸਰਵੇਖਣ ਇਸ ਸਾਲ ਬਿਊਰੋ ਵਲੋਂ ਸ਼ੁਰੂ ਕੀਤੇ ਜਾ ਰਹੇ ਪੰਜ ਅਖਿਲ ਭਾਰਤੀ ਸਰਵੇਖਣਾਂ ਵਿਚੋਂ ਦੋ ਹਨ ਬਿਊਰੋ ਨੇ ਹੁਣੇ ਜਿਹੇ ਹੀ ਭਾਰਤ ਸਰਕਾਰ ਦੇ ਇਕ ਉੱਦਮ ਬੀਈਸੀਆਈਐਲ ਨੂੰ ਇਨ੍ਹਾਂ ਸਰਵੇਖਣਾਂ ਵਿਚ ਆਈਟੀ ਸਹਾਇਤਾ ਦੇਣ ਲਈ ਸ਼ਾਮਿਲ ਕੀਤਾ ਹੈ ਸੁਪਰਵਾਈਜ਼ਰਾਂ ਨੂੰ ਉੱਪਰ ਦੱਸੇ ਗਏ ਦੋਹਾਂ ਸਰਵੇਖਣਾਂ ਲਈ ਕਿਰਤ ਬਿਊਰੋ ਦੀ ਕਲਾਈਜ਼ ਗਾਈਡੈਂਸ ਅਧੀਨ ਆਈਟੀ ਪਾਰਟਨਰ ਵਲੋਂ ਵਿਕਸਤ ਕੀਤੀਆਂ ਗਈਆਂ ਸਾਫਟਵੇਅਰ ਐਪਲੀਕੇਸ਼ਨਾਂ ਦੀ ਵਰਤੋਂ ਨਾਲ ਸਿਖਲਾਈ ਲਈ ਖੁਲ੍ਹਾ ਹੱਥ ਦਿੱਤਾ ਗਿਆ ਹੈ ਫੀਲਡ ਇਨਵੈਸਟੀਗੇਟਰ ਸਾਰੇ ਪੰਜ ਸਰਵੇਖਣਾਂ ਅਧੀਨ ਇਨ੍ਹਾਂ ਐਪਲੀਕੇਸ਼ਨਾਂ ਦਾ ਫੀਲਡ ਡੇਟਾ ਦਾ ਟੇਬਲੈੱਟ ਤਿਆਰ ਕਰਨ ਲਈ ਇਸਤੇਮਾਲ ਕਰਨਗੇ ਸਰਵੇ ਸਾਫਟਵੇਅਰ ਐਪਲੀਕੇਸ਼ਨਾਂ ਸਾਰੇ ਨਵੀਨਤਮ ਫੀਚਰਾਂ ਨਾਲ ਭਰਪੂਰ ਹਨ ਤਾਕਿ ਫੀਲਡ ਵਰਕਰ ਨੂੰ ਪਹਿਲਾਂ ਨਾਲੋਂ ਵੀ ਤੇਜ਼ ਅਤੇ ਜਿਆਦਾ ਸਹੀ ਬਣਾਇਆ ਜਾ ਸਕੇ ਇਨ੍ਹਾਂ ਸਰਵੇਖਣਾਂ ਦੇ ਸੰਚਾਲਨ ਵਿਚ ਟੈਕਨੋਲੋਜੀ ਦਾ ਏਕੀਕਰਣ ਸਰਵੇਖਣਾਂ ਦੇ ਮੁਕੰਮਲ ਹੋਣ ਦੇ ਸਮੇਂ ਨੂੰ 30-40 ਫੀਸਦੀ ਤੱਕ ਘਟਾਏਗਾ

 

ਬਿਊਰੋਂ ਵਲੋਂ ਪ੍ਰਵਾਸੀ ਮਜ਼ਦੂਰਾਂ ਅਤੇ ਏਕਿਊਈਈਐਸ ਤੇ ਸਰਵ-ਭਾਰਤੀ ਸਰਵੇਖਣ 1 ਅਪ੍ਰੈਲ, 2021 ਤੋਂ ਲਾਂਚ ਕੀਤੇ ਜਾਣ ਲਈ ਨਿਰਧਾਰਤ ਹੈ ਦੂਜੇ ਤਿੰਨੇ ਸਰਵੇਖਣ ਵੀ ਪੜਾਅਵਾਰ ਢੰਗ ਨਾਲ ਇਕ ਤੋਂ ਬਾਅਦ ਇਕ ਸ਼ੁਰੂ ਕੀਤੇ ਜਾਣਗੇ ਸਾਰੇ ਸਰਵੇਖਣ ਕਿਰਤ ਅਤੇ ਰੁਜ਼ਗਾਰ ਦੇ ਖੇਤਰ ਵਿਚ ਨੀਤੀ ਨਿਰਧਾਰਨ ਲਈ ਮਹੱਤਵਪੂਰਨ ਡੇਟਾ ਉਪਲਬਧ ਕਰਵਾਉਣਗੇ ਇਹ ਟ੍ਰੇਨਿੰਗਾਂ ਐਕਸਪਰਟ ਗਰੁੱਪ ਦੇ ਚੇਅਰਮੈਨ ਪ੍ਰੋ. ਐਸ ਪੀ ਮੁਖ਼ਰਜੀ ਦੀ ਅਗਵਾਈ ਹੇਠ ਸਫਲਤਾਪੂਰਵਕ ਮੁਕੰਮਲ ਕੀਤੀਆਂ ਗਈਆਂ ਇਸ ਮੌਕੇ ਤੇ ਬੋਲਦਿਆਂ ਕਿਰਤ ਬਿਊਰੋ ਦੇ ਡਾਇਰੈਕਟਰ ਜਨਰਲ ਸ਼੍ਰੀ ਡੀਪੀਐਸ ਨੇਗੀ ਨੇ ਇਨ੍ਹਾਂ ਸਰਵੇਖਣਾਂ ਦੀ ਮਹੱਤਤਾ ਬਾਰੇ ਦੱਸਿਆ ਕਿ ਕਿਵੇਂ ਇਹ ਸਰਵੇਖਣ ਕਿਰਤ ਅਤੇ ਰੁਜ਼ਗਾਰ ਦੇ ਖੇਤਰ ਵਿਚ ਨੀਤੀ ਨਿਰਧਾਰਨ ਵਿਚ ਬਹੁਤ ਜ਼ਿਆਦਾ ਲਾਭਦਾਇਕ ਸਾਬਤ ਹੋਣਗੇ

 

ਉਨ੍ਹਾਂ ਇਹ ਵੀ ਦੱਸਿਆ ਕਿ ਬਿਊਰੋ ਇਨ੍ਹਾਂ ਸਰਵੇਖਣਾਂ ਦੇ ਟ੍ਰੇਨਿੰਗ ਪਹਿਲੂ ਤੇ ਆਪਣਾ ਪੂਰਾ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਤਾਕਿ ਸੁਪਰਵਾਈਜ਼ਰ ਅਤੇ ਇਨਵੈਸਟਿਗੇਟਰ ਸੰਕਲਪਾਂ ਨੂੰ ਸਪਸ਼ਟ ਤੌਰ ਤੇ ਸਮਝ ਸਕਣ ਅਤੇ ਉਨ੍ਹਾਂ ਦੀ ਪ੍ਰਤੀਕ੍ਰਿਆ ਨੂੰ ਠੱਲ ਪਾਉਣ ਵਿੱਚ ਉਨ੍ਹਾਂ ਦੀ ਮਦਦ ਕਰਨਗੇ ਅਤੇ ਇਹ ਕਿ ਇਨ੍ਹਾਂ ਨਾਲ ਉੱਚ ਗੁਣਵੱਤਾ ਦੇ ਨਤੀਜੇ ਸੁਨਿਸ਼ਚਿਤ ਹੋਣਗੇ ਪ੍ਰੋਗਰਾਮ ਦੇ ਸਫਲਤਾਪੂਰਵਕ ਮੁਕੰਮਲ ਹੋਣ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੀਆਂ ਟ੍ਰੇਨਿੰਗਾਂ 1 ਅਪ੍ਰੈਲ, 2021 ਨੂੰ ਦੋਹਾਂ ਸਰਵੇਖਣਾਂ ਦੇ ਅੰਤਿਮ ਰੂਪ ਵਿਚ ਸ਼ੁਰੂ ਕੀਤੇ ਜਾਣ ਤੋਂ ਪਹਿਲਾਂ ਅਗਲੇ ਹਫਤੇ ਸੁਪਰਵਾਈਜ਼ਰਾਂ ਅਤੇ ਫੀਲਡ ਇਨਵੈਸਟਿਗੇਟਰਾਂ ਦੇ ਇਕ ਹੋਰ ਗਰੁੱਪ ਲਈ ਸੰਚਾਲਤ ਕੀਤੀਆਂ ਜਾਣਗੀਆਂ

----------------------------------------

ਐਮਐਸ/ ਜੇਕੇ



(Release ID: 1708225) Visitor Counter : 179