ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸੜਕ ਨਿਰਮਾਣ ‘ਤੇ ਜ਼ੋਰ ਦੇਣ ਨਾਲ ਨੌਕਰੀਆਂ ਅਤੇ ਅਰਥਵਿਵਸਥਾ ਵਿੱਚ ਸਥਾਈ ਵਿਕਾਸ ਹੋਵੇਗਾ : ਗਡਕਰੀ

Posted On: 25 MAR 2021 4:46PM by PIB Chandigarh

ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਅਤੇ ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਵਿਸ਼ਵਾਸ ਵਿਅਕਤ ਕੀਤਾ ਕਿ ਸਰਕਾਰ ਦੁਆਰਾ ਸੜਕ ਨਿਰਮਾਣ ‘ਤੇ ਜ਼ੋਰ ਦੇਣ ਦੀ ਵਜ੍ਹਾ ਨਾਲ ਮੰਗ ਵਿੱਚ ਭਾਰੀ ਵਾਧਾ ਹੋਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਨਿਰੰਤਰ ਅਤੇ ਸਮਾਵੇਸ਼ੀ ਵਿਕਾਸ ਨੂੰ ਮਜ਼ਬੂਤ ਅਧਾਰ ਪ੍ਰਦਾਨ ਕਰੇਗਾ ਅਤੇ ਦੇਸ਼  ਦੇ ਲੱਖਾਂ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ । 

ਸ਼੍ਰੀ ਗਡਕਰੀ ਨੇ ਅੱਜ “ਸੜਕ ਸੰਰਚਨਾ-ਮੰਗ ਨਿਰਮਾਣ:ਪ੍ਰੇਰਣਾਦਾਇਕ ਵਾਧਾ” ਵਿਸ਼ੇ ‘ਤੇ ਆਯੋਜਿਤ ਭਾਰਤੀ ਉਦਯੋਗ ਪਰਿਸੰਘ  (ਸੀਆਈਆਈ)  ਦੀ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੜਕ ਢਾਂਚੇ ਨੇ ਦੇਸ਼ ਦੇ ਆਰਥਿਕ ਵਾਧੇ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਲਗਭਗ 64.5% ਮਾਲ ਅਤੇ ਲਗਭਗ 90% ਯਾਤਰੀ ਆਵਾਜਾਈ ਲਈ ਸੜਕ ਨੈੱਟਵਰਕ ਦਾ ਉਪਯੋਗ ਕਰਦੇ ਹਨ। ਮੰਤਰੀ ਨੇ ਕਿਹਾ ਕਿ ਦੇਸ਼ ਦੇ ਨਿਰੰਤਰ ਵਾਧੇ ਅਤੇ ਸਮੁੱਚੇ ਵਿਕਾਸ ‘ਤੇ ਸੜਕ ਢਾਂਚੇ ਦਾ ਪ੍ਰਤੱਖ ਅਤੇ ਅਪ੍ਰਤੱਖ ਪ੍ਰਭਾਵ ਹੈ । 

ਦੇਸ਼ ਭਰ ਵਿੱਚ ਵਿਸ਼ਵ ਪੱਧਰ ਤੇ ਬੁਨਿਆਦੀ ਢਾਂਚਾ ਉਪਲੱਬਧ ਕਰਵਾਉਣ ਲਈ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ -  ਰਾਸ਼ਟਰੀ ਢਾਂਚਾ ਪਾਈਪਲਾਈਨ ਦਾ ਉਲੇਖ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਕਿ ਸਾਲ 2025 ਤੱਕ 111 ਲੱਖ ਕਰੋੜ ਰੁਪਏ ਦੇ ਸੰਸ਼ੋਧਿਤ ਨਿਵੇਸ਼ ਦੇ ਨਾਲ 73,00 ਤੋਂ ਅਧਿਕ ਪ੍ਰੋਜੈਕਟਾਂ ਨੂੰ ਕਵਰ ਕਰਨ ਲਈ ਇਸ ਦਾ ਵਿਸਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ 44 ਲੱਖ ਕਰੋੜ ਰੁਪਏ ਦੇ ਪ੍ਰੋਜੈਕਟ ਲਾਗੂਕਰਨ ਅਧੀਨ ਹਨ ,  ਜੋ ਕਿ 40% ਹੈ ।  ਉਥੇ ਹੀ 34 ਲੱਖ ਕਰੋੜ ਰੁਪਏ ਦੇ ਪ੍ਰੋਜੈਕਟ ਵਿਚਾਰ ਅਧੀਨ ਪੱਧਰ ‘ਤੇ ਹਨ ,  ਜੋ ਕਿ 30% ਹੈ।  ਇਨ੍ਹਾਂ ਦੇ ਇਲਾਵਾ 22 ਲੱਖ ਕਰੋੜ ਰੁਪਏ ਦੇ ਪ੍ਰੋਜੈਕਟ ਨਿਰਮਾਣ ਅਧੀਨ ਹਨ,  ਜੋ ਕਿ 20% ਹੈ । 

ਮੰਤਰੀ ਨੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਇਸ ਸਾਲ ਸਰਕਾਰ ਨੇ ਸਾਲ-ਦਰ-ਸਾਲ ਢਾਂਚਾ ਪੂੰਜੀਗਤ ਖ਼ਰਚ ਨੂੰ 34% ਵਧਾ ਕੇ 5.54 ਲੱਖ ਕਰੋੜ ਰੁਪਏ ਕੀਤਾ ਹੈ। 

ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਵਪਾਰ-ਅਨੁਕੂਲ ਪਹਿਲਾਂ ਬਾਰੇ ਸ਼੍ਰੀ ਗਡਕਰੀ ਨੇ ਕਿਹਾ ਕਿ ਰਾਜਮਾਰਗ ਨਿਰਮਾਣ ਵਿੱਚ ਅਧਿਕ ਤੋਂ ਅਧਿਕ ਉਦਯੋਗਪਤੀ ਹਿੱਸਾ ਲੈ ਸਕਣ,  ਇਸ ਦੇ ਲਈ ਨਵੇਂ ਟੈਂਡਰਾਂ ਦੀ ਬੋਲੀ ਲਗਾਉਣ ਲਈ ਈਐੱਮਡੀ  ( ਬਿਆਨਾ ਰਕਮ ਜਮਾਂ )  ਦੀ ਜ਼ਰੂਰਤ ਨੂੰ ਹਟਾ ਦਿੱਤਾ ਗਿਆ ਹੈ ।  ਉਥੇ ਹੀ ਸਰਕਾਰ ਦੀ ਇੱਕ ਹੋਰ ਮੱਹਤਵਪੂਰਣ ਪਹਿਲ ਦਾ ਉਲੇਖ ਕਰਦੇ ਹੋਏ ਮੰਤਰੀ  ਨੇ ਕਿਹਾ ਕਿ ਮੰਤਰਾਲਾ , ਐੱਨਐੱਚਏਆਈ  ਦੁਆਰਾ ਅਗਲੇ ਪੰਜ ਸਾਲਾਂ ਵਿੱਚ ਟੋਲ ਅੱਪਰੇਟ ਟਰਾਂਸਪੋਰਟ ਮੋਡ ਦੇ ਤਹਿਤ ਰਾਜਮਾਰਗ ਦੇ ਮੁਦਰੀਕਰਨ ਦੇ ਜ਼ਰੀਏ ਇੱਕ ਲੱਖ ਕਰੋੜ ਰੁਪਏ ਜੁਟਾਉਣ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ । 

ਸ਼੍ਰੀ ਗਡਕਰੀ ਨੇ ਕਿਹਾ ਕਿ ਸਾਲ 2024 - 25 ਤੱਕ ਪੰਜ ਟ੍ਰਿਲੀਅਨ ਅਮਰੀਕੀ ਡਾਲਰ ਦੀ ਜੀਡੀਪੀ ਹਾਸਲ ਕਰਨ ਲਈ ਭਾਰਤ ਨੂੰ ਲਗਭਗ 1.4 ਟ੍ਰਿਲੀਅਨ ਡਾਲਰ ਖਰਚ ਕਰਨ ਦੀ ਜ਼ਰੂਰਤ ਹੈ । 

ਉਥੇ ਹੀ ਸ਼੍ਰੀ ਗਡਕਰੀ ਨੇ ਬਿਜਲੀ ਅਧਾਰਿਤ ਜਨਤਕ ਟ੍ਰਾਂਸਪੋਰਟ ਦੇ ਵੱਲ ਵਧਣ ‘ਤੇ ਜ਼ੋਰ ਦਿੱਤਾ ਅਤੇ ਉਦਯੋਗ ਨੂੰ ਇਸ ਦਿਸ਼ਾ ਵਿੱਚ ਆਉਣ ਲਈ ਪ੍ਰੇਰਿਤ ਕੀਤਾ। 

ਸ਼੍ਰੀ ਨਿਤਿਨ ਗਡਕਰੀ ਨੇ ਦੇਸ਼ ਦੇ ਨਿਰਮਾਣ ਖੇਤਰ ਨਾਲ ਦੇਸ਼ ਦੀ ਜੀਡੀਪੀ ਵਿੱਚ ਆਪਣੀ ਹਿੱਸੇਦਾਰੀ ਨੂੰ ਮੌਜੂਦਾ 22-24% ਤੋਂ ਵਧਾ ਕੇ 35-40% ਕਰਨ ਦਾ ਵੀ ਸੱਦਾ ਦਿੱਤਾ ।

*****

ਬੀਐੱਨ/ਆਰਆਰ

 (Release ID: 1707870) Visitor Counter : 82


Read this release in: English , Urdu , Marathi , Hindi