ਕੋਲਾ ਮੰਤਰਾਲਾ
ਭਾਰਤ ਨੇ ਵਾਣਿਜਿਕ ਕੋਲਾ ਖੁਦਾਈ (ਖਣਨ) ਦੇ ਦੂਜੇ ਭਾਗ ਲਈ ਕੀਤੀ ਨੀਲਾਮੀ ਸ਼ੁਰੂ
ਇਸਤੋਂ ਦੇਸ਼ ਨੂੰ ਕੋਲੇ ਦੇ ਖੇਤਰ ’ਚ ਆਤਮਨਿਰਭਰ ਬਣਨ ਵਿੱਚ ਮਿਲੇਗੀ ਮਦਦ : ਕੇਂਦਰੀ ਕੋਲਾ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ
Posted On:
25 MAR 2021 1:55PM by PIB Chandigarh
ਭਾਰਤ ਨੇ ਅੱਜ ਵਾਣਿਜਿਕ ਕੋਲੇ ਦੀ ਖੁਦਾਈ (ਖਣਨ) ਲਈ ਦੂਜੇ ਭਾਗ ਦੀ ਨੀਲਾਮੀ ਸ਼ੁਰੂ ਕੀਤੀ। ਇਸ ਵਿੱਚ 67 ਖਦਾਨਾਂ ਦੀ ਪੇਸ਼ਕਸ਼ ਕੀਤੀ ਗਈ ਹੈ। 2014 ਤੋਂ ਨੀਲਾਮੀ ਪ੍ਰਣਾਲੀ ਸ਼ੁਰੂ ਹੋਣ ਦੇ ਬਾਅਦ ਕਿਸੇ ਭਾਗ ਵਿੱਚ ਇਨ੍ਹਾਂ ਖਦਾਨਾਂ ਦੀ ਸਭ ਤੋਂ ਜਿਆਦਾ ਗਿਣਤੀ ਵਿੱਚ ਨੀਲਾਮੀ ਦੀ ਪੇਸ਼ਕਸ਼ ਕੀਤੀ ਗਈ ਹੈ। ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਕੇਂਦਰੀ ਕੋਲਾ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਨੀਲਾਮੀ ਪ੍ਰਕ੍ਰਿਰਿਆ ਸ਼ੁਰੂ ਕੀਤੀ । ਇਸ ਮੌਕੇ ’ਤੇ ਨੀਤੀ ਕਮਿਸ਼ਨ ਦੇ ਸੀ.ਈ.ਓ. ਸ਼੍ਰੀ ਅਮਿਤਾਭ ਕਾਂਤ ਅਤੇ ਕੋਲਾ ਸਕੱਤਰ ਸ਼੍ਰੀ ਅਨਿਲ ਕੁਮਾਰ ਜੈਨ ਮੌਜੂਦ ਸਨ ।
ਕੋਲਾ ਮੰਤਰਾਲਾ ਵਲੋਂ ਨੀਲਾਮੀ ਲਈ ਕੁਲ ਪੇਸ਼ 67 ਖਦਾਨਾਂ ਵਿੱਚੋਂ 23 ਖਦਾਨ ਸੀ.ਐਮ. (ਐਸ.ਪੀ. ਐਕਟ ਦੇ ਅਧੀਨ ਅਤੇ 44 ਖਦਾਨਾਂ ਐਮ.ਐਮ.ਡੀ.ਆਰ. ਐਕਟ ਦੇ ਅਧੀਨ ਆਉਂਦੀਆਂ ਹਨ)। ਇਸ ਵਿੱਚ ਛੋਟੇ ਅਤੇ ਵੱਡੇ, ਕੋਕਿੰਗ ਅਤੇ ਗੈਰ-ਕੋਕਿੰਗ ਖਦਾਨ ਅਤੇ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ’ਤੇ ਖੋਜੇ ਗਏ ਖਦਾਨ ਹਨ ਅਤੇ ਇਹ 6 ਰਾਜਾਂ– ਛੱਤੀਸਗੜ੍ਹ, ਝਾਰਖੰਡ, ਓੜੀਸ਼ਾ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਆਂਧਰ ਪ੍ਰਦੇਸ਼ ਵਿੱਚ ਫੈਲੇ ਹਨ।
ਨੀਲਾਮੀ ਪ੍ਰਕ੍ਰਿਰਿਆ ਸ਼ੁਰੂ ਕਰਦੇ ਹੋਏ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਅਸੀ ਕੋਲੇ ਨੂੰ ਦੇਸ਼ ਵਿੱਚ ਆਰਥਕ ਗਤੀਵਿਧੀਆਂ ਦਾ ਪ੍ਰੇਰਕ ਬਣਾ ਰਹੇ ਹਾਂ। ਭਾਰਤੀ ਕੋਲਾ ਖੇਤਰ ਵਿੱਚ ਬੇਹੱਦ ਸੰਭਾਵਨਾਵਾਂ ਹਨ। ਇਸ ਲਈ ਮੈਂ ਨਿਵੇਸ਼ਕਾਂ ਨੂੰ ਆਉਣ ਅਤੇ ਦੇਸ਼ ਵਿੱਚ ਕੋਲਾ ਭੰਡਾਰਾਂ ਦਾ ਪਤਾ ਲਗਾਉਣ ਵਿੱਚ ਹਿੱਸਾ ਬਣਨ ਦਾ ਸੱਦਾ ਦਿੰਦਾ ਹਾਂ। ਤੁਸੀ ਆਪਣਾ ਕਾਰੋਬਾਰ ਵਧਾਓ ਅਤੇ ਭਾਰਤ ਨੂੰ ਵਿਕਾਸ ਦੀ ਰਾਹ ਤੇ ਲੈ ਜਾਓ।
ਸ਼੍ਰੀ ਜੋਸ਼ੀ ਨੇ ਕਿਹਾ ਕਿ ਵਾਣਿਜਿਕ ਕੋਲਾ ਖੁਦਾਈ ਨਾਲ ਨਵਾਂ ਨਿਵੇਸ਼ ਆਵੇਗਾ, ਰੋਜਗਾਰ ਦੇ ਵੱਡੇ ਮੌਕੇ ਪੈਦਾ ਹੋਣਗੇ ਅਤੇ ਕੋਲਾ ਉਤਪਾਦਕ ਰਾਜਾਂ ਵਿੱਚ ਸਾਮਾਜਕ, ਆਰਥਕ ਵਿਕਾਸ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ਆਧਾਰਿਤ ਕੋਲਾ ਅਰਥਵਿਵਸਥਾ ਦੇਸ਼ ਨੂੰ ਕੋਲੇ ਦੇ ਖੇਤਰ ਵਿੱਚ ਆਤਮਨਿਰਭਰ ਬਣਾਉਣ ਵਿੱਚ ਮਦਦ ਦੇਵੇਗੀ ।
ਕੋਲਾ ਮੰਤਰੀ ਨੇ ਕਿਹਾ ਕਿ ਅਤੀਤ ਦੀ ਸਫਲਤਾ ਨੂੰ ਵੇਖਦੇ ਹੋਏ ਸਰਕਾਰ ਭਵਿੱਖ ਦੀਆਂ ਨੀਲਾਮੀਆਂ ਲਈ “ਰੋਲਿੰਗ ਆਕਸ਼ਨ” ਪ੍ਰਣਾਲੀ ਅਪਣਾਉਣ ਦੀ ਦਿਸ਼ਾ ਵੱਲ ਵੱਧ ਰਹੀ ਹੈ। ਕੋਲਾ ਪਹਿਲਾ ਖਣਿਜ ਸਰੋਤ ਹੈ, ਜਿਸ ਵਿੱਚ ਰੋਲਿੰਗ ਆਕਸ਼ਨ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ। ਇਸ ਪ੍ਰਣਾਲੀ ਵਿੱਚ ਕੋਲ ਬਲਾਕਾਂ ਦਾ ਪੂਲ ਨੀਲਾਮੀ ਲਈ ਹਮੇਸ਼ਾ ਉਪਲੱਬਧ ਰਹੇਗਾ।
ਸ਼੍ਰੀ ਜੋਸ਼ੀ ਨੇ ਕਿਹਾ ਕਿ ਰੋਲਿੰਗ ਆਕਸ਼ਨ ਦੇ ਨਾਲ ਅਸੀ ਮਹੱਤਵਪੂਰਣ ਤਕਨੀਕੀ ਡਾਟਾ ਦੇ ਨਾਲ ਖਦਾਨਾਂ ਦੀ ਵਿਸਤਾਰ ਸੂਚੀ ਅਪਲੋਡ ਕਰਾਂਗੇ ਅਤੇ ਬੋਲੀ ਲਗਾਉਣ ਵਾਲੇ ਨੀਲਾਮੀ ਦੇ ਅਗਲੇ ਭਾਗ ’ਚ ਸ਼ਾਮਿਲ ਕੀਤੀਆਂ ਜਾਣ ਵਾਲੀਆ ਖਦਾਨਾਂ ਲਈ ਆਪਣੀ ਪਹਿਲ ਪ੍ਰਸਤੁਤ ਕਰ ਸਕਦੇ ਹਾਂ। ਇਹ ਇੱਕ ਲਗਾਤਾਰ ਪ੍ਰਕ੍ਰਿਰਿਆ ਹੋਵੇਗੀ ਅਤੇ ਇਸ ਨਾਲ ਨੀਲਾਮੀ ਪ੍ਰਣਾਲੀ ਵਿੱਚ ਤੇਜੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਬੋਲੀ ਲਗਾਉਣ ਵਾਲੇ ਨੂੰ ਬਿਹਤਰ ਨੀਤੀ ਬਣਾਉਣ ਵਿੱਚ ਮਦਦ ਮਿਲੇਗੀ ਅਤੇ ਪ੍ਰਣਾਲੀ ਵਿੱਚ ਪਾਰਦਰਿਸ਼ਤਾ ਵਧੇਗੀ।
ਸ਼੍ਰੀ ਜੋਸ਼ੀ ਨੇ ਦੱਸਿਆ ਕਿ ਵਾਣਿਜਿਕ ਕੋਲਾ ਖੁਦਾਈ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਰਕਾਰ ਕੋਲ ਇੰਡਿਆ ਲਿਮਿਟੇਡ ਦੀ ਵਰਤਮਾਨ ਈ-ਨੀਲਾਮੀ ਪ੍ਰਣਾਲੀ ਵਿੱਚ ਸੁਧਾਰ ਕਰਨ ਅਤੇ ਸੀ.ਆਈ.ਐਲ. ਦੇ ਵੱਖ-ਵੱਖ ਈ-ਨੀਲਾਮੀ ਵਿੰਡੋ ਨੂੰ ਇੱਕ ਕਰਨ ’ਤੇ ਵਿਚਾਰ ਕਰ ਰਹੀ ਹੈ। ਇਸ ਨਾਲ ਇੱਕ ਕੋਲ ਗਰੇਡ ਲਈ ਇੱਕ ਮੁੱਲ ਦੀ ਦਿਸ਼ਾ ਵੱਲ ਵਧਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ਵਿਚ ਨਿਰਧਾਰਤ ਮੁੱਲਾਂ ਤੇ ਈ-ਨੀਲਾਮੀ ਰਾਹੀ ਕੋਲਾ ਵਿਕਰੀ ਨਾਲ ਪ੍ਰਣਾਲੀ ਨੂੰ ਸਰਲ ਬਣਾਉਣ ਅਤੇ ਪਾਰਦਰਿਸ਼ਤਾ ਨੂੰ ਉਤਸ਼ਾਹ ਦੇਣ ’ਚ ਮਦਦ ਮਿਲੇਗੀ।
ਇਸ ਮੌਕੇ ’ਤੇ ਨੀਤੀ ਕਮਿਸ਼ਨ ਦੇ ਸੀ.ਈ.ਓ. ਸ਼੍ਰੀ ਅਮਿਤਾਭ ਕਾਂਤ ਨੇ ਕਿਹਾ ਕਿ ਵਾਣਿਜਿਕ ਕੋਲਾ ਖੁਦਾਈ ਨੂੰ ਸ਼ੁਰੂ ਕਰਨਾ ਦੇਸ਼ ਦੇ ਕੋਲੇ ਖੇਤਰ ਵਿੱਚ ਚੁੱਕਿਆ ਗਿਆ ਸਭ ਤੋਂ ਜਿਆਦਾ ਕ੍ਰਾਂਤੀਕਾਰੀ ਅਤੇ ਪ੍ਰਗਤੀਸ਼ੀਲ ਕਦਮ ਹੈ। ਇਸ ਨਾਲ ਅਗਾਹ ਵਧੂ ਖੁਦਾਈਕਰਤਾ ਨਵੀਂ ਟੈਕਨੋਲਾਜੀ ਲਿਆਉਣਗੇ ਅਤੇ ਭਾਰਤੀ ਕੋਲੇ ਦੇ ਖੇਤਰ ’ਚ ਲਾਗਤ ਮੁਕਾਬਲਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਕੋਲਾ ਖੇਤਰ ਉਤਪਾਦਕਤਾ ਅਤੇ ਆਧੁਨਿਕੀਕਰਣ ਵਿੱਚ ਵੱਡੇ ਪੈਮਾਨੇ ’ਤੇ ਸੁਧਾਰ ਵੇਖੇਗਾ ।
ਕੋਲਾ ਸਕੱਤਰ ਸ਼੍ਰੀ ਅਨਿਲ ਕੁਮਾਰ ਜੈਨ ਨੇ ਕਿਹਾ ਕਿ ਨੀਲਾਮੀ ਦੇ ਇਸ ਭਾਗ ਵਿੱਚ ਪਰਿਆਵਰਣ ਹਿਫਾਜ਼ਤ ਉੱਤੇ ਵਿਸ਼ੇਸ਼ ਜੋਰ ਦਿੱਤਾ ਗਿਆ ਹੈ । ਕੋਲ ਬਲਾਕ ਉਨ੍ਹਾਂ ਖੇਤਰਾਂ ਵਿੱਚ ਚੁਣੇ ਗਏ ਹਨ ਜਿੱਥੇ ਜੰਗਲ ਖੇਤਰ ਘੱਟ ਹੈ ਅਤੇ ਕੋਇਲੇ ਦੀ ਗੁਣਵਤਾ ਅਚਛੀ ਹੈ, ਖਦਾਨ ਅਵਸੰਰਚਨਾ ਅਤੇ ਵੱਸੀ ਆਬਾਦੀਆਂ ਦੇ ਨਜ਼ਦੀਕ ਹਨ । ਉਨ੍ਹਾਂ ਕਿਹਾ ਕਿ ਜਿਆਦਾ ਕੋਕਿੰਗ ਕੋਲ ਖਦਾਨਾਂ ਦੀ ਪੇਸ਼ਕਸ਼ ਕੀਤੀ ਗਈ ਹੈ ਤਾਂਕਿ ਕੋਕਿੰਗ ਕੋਲ ਦੇ ਨਿਰਿਆਤ ਉੱਤੇ ਭਾਰਤ ਦੀ ਨਿਰਭਰਤਾ ਘੱਟ ਕੀਤੀ ਜਾ ਸਕੇ ।
ਨੀਲਾਮੀ ਦੇ ਪਹਿਲੇ ਭਾਗ ’ਚ ਪਿਛਲੇ ਸਾਲ 19 ਖਦਾਨਾਂ ਦੀ ਸਫਲਤਾਪੂਰਵਕ ਨੀਲਾਮੀ ਕੀਤੀ ਗਈ ਅਤੇ ਇਸ ਵਿੱਚ ਸਫਲ ਬੋਲੀ ਕਰਤਾਵਾਂ ਵਲੋਂ 9.5 ਫ਼ੀਸਦੀ ਤੋਂ 66.75 ਫ਼ੀਸਦੀ ਤੱਕ ਪ੍ਰੀਮਿਅਮ ਕੋਟ ਕੀਤਾ ਗਿਆ ਹੈ। 51 ਮਿਲਿਅਨ ਟਨ ਸਾਲਾਨਾ (ਐਮ.ਟੀ.ਪੀ.ਏ.) ਦੀ ਸਿਖਰ ਉਤਪਾਦਨ ਸਮਰੱਥਾ ਨੂੰ ਵੇਖਦੇ ਹੋਏ ਇਨ੍ਹਾਂ ਨੀਲਾਮੀਆਂ ਤੋਂ ਰਾਜਾਂ ਨੂੰ 7,000 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਵੇਗਾ।
ਐਮਸੀ/ਕੇਪੀ
(Release ID: 1707674)
Visitor Counter : 261