ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ 100 ਤੋਂ ਵੱਧ ਪਾਠਕ੍ਰਮ ਅਧਾਰਿਤ ਕੌਮਿਕ ਕਿਤਾਬਾਂ ਲਾਂਚ ਕੀਤੀਆਂ
ਕੋਮਿਕਸ ਨਵੇਂ ਵਾਟਸਐਪ ਪਾਵਰਡ ਚੈਟਬੋਟ ਦੀਕਸ਼ਾ ਰਾਹੀਂ ਅਸੈੱਸ ਕੀਤੀਆਂ ਜਾ ਸਕਦੀਆਂ ਹਨ
ਇਹ ਪਹਿਲਕਦਮੀ ਗਿਆਨ ਦੇਣ ਦੇ ਨਾਲ ਨਾਲ ਸਾਡੇ ਬੱਚਿਆਂ ਦੀ ਸੱਭਿਆਚਾਰਕ ਅਤੇ ਸਮਾਜਿਕ ਸੰਵੇਦਨਸ਼ੀਲਤਾ ਵਧਾਉਣ ਵਿੱਚ ਮਦਦ ਕਰੇਗੀ — ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ"
Posted On:
25 MAR 2021 4:41PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ 24 ਮਾਰਚ 2021 ਨੂੰ ਐੱਨ ਸੀ ਆਰ ਟੀ ਵੱਲੋਂ ਤਿਆਰ ਕੀਤੀਆਂ ਅਤੇ ਸੀ ਬੀ ਐੱਸ ਈ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਰਚੀਆਂ 100 ਤੋਂ ਵੱਧ ਕੋਮਿਕ ਕਿਤਾਬਾਂ ਲਾਂਚ ਕੀਤੀਆਂ ਹਨ । ਇਹਨਾਂ ਕੋਮਿਕਸ ਲਈ ਕਿਸੇ ਵੀ ਐਨਰੋਇਡ ਸਮਾਰਟ ਫੋਨ ਤੇ ਦੀਕਸ਼ਾ ਐਪ ਰਾਹੀਂ ਜਾਂ ਆਨਲਾਈਨ ਦੀਕਸ਼ਾ ਵੈੱਬਪੋਰਟਲ (diksha.gov.in) ਤੇ ਪਹੁੰਚ ਕੀਤੀ ਜਾ ਸਕਦੀ ਹੈ । ਕੋਮਿਕਸ ਨੂੰ ਚੈਟਬੋਟ ਨਾਲ ਚੱਲਣ ਵਾਲੇ ਨਵੇਂ ਵਾਟਸਐਪ ਰਾਹੀਂ ਵੀ ਅਸੈੱਸ ਕੀਤਾ ਜਾ ਸਕਦਾ ਹੈ । ਇਹ ਚੈਟਬੋਟ ਡਿਜੀਟਲ ਸਿੱਖਿਆ ਦੇ ਸਕੋਪ ਨੂੰ ਵਧਾਉਣ ਲਈ ਇੱਕ ਵਿਲੱਖਣ ਮੌਕਾ ਪੇਸ਼ ਕਰਦਾ ਹੈ । ਮੰਤਰੀ ਨੇ ਸੀ ਬੀ ਐੱਸ ਈ ਕੋਂਪੀਟੈਂਸੀ ਅਧਾਰਿਤ ਸਿੱਖਿਆ ਪ੍ਰਾਜੈਕਟ ਦੇ ਇੱਕ ਹਿੱਸੇ ਵਜੋਂ ਵਿਗਿਆਨ , ਅਰਥਸ਼ਾਸਤਰ ਅਤੇ ਅੰਗ੍ਰੇਜ਼ੀ ਕਲਾਸਾਂ ਲਈ ਸੀ ਬੀ ਐੱਸ ਈ ਮੁਲਾਂਕਣ ਰੂਪ ਰੇਖਾ ਵੀ ਲਾਂਚ ਕੀਤੀ । ਇਸ ਮੌਕੇ ਤੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਵਿਦਿਆਰਥੀਆਂ ਨੂੰ ਸੰਪੂਰਨ ਸਿੱਖਿਆ ਪ੍ਰਦਾਨ ਕਰਨ ਦੇ ਯਤਨਾਂ ਅਤੇ ਨਵੀਂ ਸਿੱਖਿਆ ਨੀਤੀ 2020 ਦੀ ਦ੍ਰਿਸ਼ਟੀ ਨੂੰ ਲਾਗੂ ਕਰਨ ਲਈ 3 ਤੋਂ 12 ਗਰੇਡਸ ਦੀਆਂ ਐੱਨ ਸੀ ਆਰ ਟੀ ਟੈਕਸਟ ਕਿਤਾਬਾਂ ਦੇ ਅਧਿਆਇਆਂ ਅਨੁਸਾਰ ਕੋਮਿਕ ਕਿਤਾਬਾਂ ਲਾਂਚ ਕੀਤੀਆਂ ਹਨ । ਉਹਨਾਂ ਹੋਰ ਕਿਹਾ ਕਿ ਇਹ ਨਵਾਚਾਰ ਪਹਿਲਕਦਮੀ ਜਾਣਕਾਰੀ ਦੇਣ ਦੇ ਨਾਲ ਨਾਲ ਸਾਡੇ ਬੱਚਿਆਂ ਵਿੱਚ ਸਭਿਆਚਾਰਕ ਅਤੇ ਸਮਾਜਿਕ ਸੰਵੇਦਨਸ਼ੀਲਤਾ ਵਧਾਉਣ ਵਿੱਚ ਮਦਦ ਕਰੇਗੀ । ਮੰਤਰੀ ਨੇ ਵੱਖ ਵੱਖ ਸਕੂਲਾਂ ਦੇ ਸਿਰਜਣਾਤਮਕ ਤੇ ਨਵਾਚਾਰ ਅਧਿਆਪਕਾਂ ਅਤੇ ਇਸ ਸਿਰਜਣਾਤਮਕ ਕੰਮ ਲਈ ਵਧਾਈ ਦਿੱਤੀ ।
ਕੌਮੀ ਸਿੱਖਿਆ ਨੀਤੀ 2020 ਵਿੱਚ ਪਾਠਕ੍ਰਮ ਦੀਆਂ ਕਿਤਾਬਾਂ ਦੀ ਸਿੱਖਿਆ ਤੋਂ ਸੰਕਲਪਾਂ ਨੂੰ ਸਮਝਣ ਅਤੇ ਅਸਲ ਸੰਸਾਰ / ਰੋਜ਼ਾਨਾ ਦੀਆਂ ਗਤੀਵਿਧੀਆਂ ਨਾਲ ਸੰਪਰਕ ਬਣਾਉਣ ਦੀ ਤਬਦੀਲੀ ਲਈ ਕਲਪਨਾ ਕੀਤੀ ਗਈ ਹੈ । ਇਹ ਕੇਵਲ ਸਿੱਖਿਆ ਦੀ ਬਜਾਏ ਰਵਾਇਤੀ ਸੋਚ ਤੋਂ ਬਾਹਰ ਜਾ ਕੇ ਅਤੇ ਸਿਰਜਣਾਤਮਕ ਸੋਚ ਨੂੰ ਵਧਾਉਂਦੀ ਹੈ । ਇਸ ਲਈ ਇਸ ਸੰਦਰਭ ਵਿੱਚ 3—12 ਗ੍ਰੇਡਸ ਤੱਕ ਐੱਨ ਸੀ ਆਰ ਟੀ ਦੀਆਂ ਪਾਠ ਪੁਸਤਕਾਂ ਦੇ ਅਧਿਆਇਆਂ ਨਾਲ ਜੋੜ ਕੇ ਕੋਮਿਕ ਕਿਤਾਬਾਂ ਨੂੰ ਨਵਾਚਾਰ ਵਿਦਿਅਕ ਸਰੋਤਾਂ ਵਜੋਂ ਵਿਕਸਿਤ ਕੀਤਾ ਗਿਆ ਹੈ । ਕੋਮਿਕ ਕਿਤਾਬਾਂ 12 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ — ਦਿੱਲੀ , ਗੁਜਰਾਤ , ਮਹਾਰਾਸ਼ਟਰ , ਛੱਤੀਸਗੜ੍ਹ , ਮੱਧ ਪ੍ਰਦੇਸ਼ , ਪੱਛਮੀ ਬੰਗਾਲ , ਜੰਮੂ , ਹਰਿਆਣਾ , ਉੱਤਰ ਪ੍ਰਦੇਸ਼ , ਰਾਜਸਥਾਨ , ਤੇਲੰਗਾਨਾ ਅਤੇ ਉੱਤਰਾਖੰਡ ਵਿੱਚ ਵਧੀਆ ਭਾਸ਼ਾ , ਫਾਈਨ ਆਰਟ , ਪ੍ਰਫੋਰਮਿੰਗ ਆਰਟ ਅਤੇ ਸੂਚਨਾ ਤਕਨਾਲੋਜੀ ਦੇ ਅਧਿਆਪਕਾਂ ਵੱਲੋਂ ਤਿਆਰ ਕੀਤੀਆਂ ਗਈਆਂ ਹਨ । ਕੋਮਿਕਸ ਨੂੰ ਐੱਨ ਸੀ ਆਰ ਟੀ ਪਾਠ ਪੁਸਤਕਾਂ ਦੇ ਵਿਸਿ਼ਆਂ ਨਾਲ ਜੋੜਿਆ ਗਿਆ ਹੈ ਅਤੇ ਵਿਸ਼ੇਸ਼ ਸਟੋਰੀ ਲਾਈਨ ਅਤੇ ਚਰਿੱਤਰਾਂ ਨਾਲ ਤਿਆਰ ਕੀਤੀਆਂ ਗਈਆਂ ਹਨ, ਜਿਹਨਾਂ ਨਾਲ ਵਿਦਿਆਰਥੀ ਅਤੇ ਅਧਿਆਪਕ ਆਪਣਾ ਸੰਬੰਧ ਜੋੜ ਸਕਦੇ ਹਨ । ਇਹਨਾਂ ਕੋਮਿਕਸ ਦੀਆਂ ਕੁਝ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ ।
1. ਹਰੇਕ ਕੋਮਿਕ ਨੂੰ ਵਰਕਸ਼ੀਟਾਂ ਦੁਆਰਾ ਵਿਸਿ਼ਆਂ ਦੇ ਛੋਟੇ ਛੋਟੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਅਤੇ ਇਹ ਸਿੱਖਣ ਦੇ ਉਦੇਸ਼ਾਂ ਅਤੇ ਨਤੀਜਿਆਂ ਨਾਲ ਜੁੜਿਆ ਹੋਇਆ ਹੈ ।
2. ਇਸ ਨੂੰ ਰੇਖੀ ਵਾਧੇ ਵਿੱਚ ਤਿਆਰ ਕੀਤਾ ਗਿਆ ਹੈ , ਜੋ ਮੂਲ ਸੰਕਲਪਾਂ ਨੂੰ ਸਮਝਣ ਅਤੇ ਸਿੱਖਿਆ ਵਿਚਲੇ ਪਾੜੇ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ ।
3. ਜਦਕਿ ਅਕਾਦਮਿਕ ਕੰਟੈਂਟ ਨੂੰ ਤੋੜਿਆ ਗਿਆ ਹੈ l ਲਿੰਗ ਸੰਵੇਦਨਸ਼ੀਲਤਾ , ਮਹਿਲਾ ਸਸ਼ਕਤੀਕਰਨ , ਹੋਰ ਜਿ਼ੰਦਗੀ ਹੁਨਰਾਂ ਦੇ ਨਾਲ ਵੈਲਿਊ ਸਿੱਖਿਆ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਧਿਆਨ ਦਿੱਤਾ ਗਿਆ ਹੈ ।
ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਦੀ ਸਕੱਤਰ ਸ਼੍ਰੀਮਤੀ ਅਨਿਤਾ ਕਰਵਾਲ, ਸ਼੍ਰੀ ਮਨੋਜ ਅਹੁਜਾ , ਚੇਅਰਮੈਨ ਸੀ ਬੀ ਐੱਸ ਈ ਇਸ ਮੌਕੇ ਸੁਸ਼ੋਭਿਤ ਹੋਣ ਦੇ ਨਾਲ ਨਾਲ ਸਿੱਖਿਆ ਮੰਤਰਾਲੇ, ਖੁੱਦਮੁਖਤਿਆਰੀ ਸੰਸਥਾਵਾਂ , ਸਕੂਲ ਅਧਿਆਪਕ , ਪ੍ਰਿੰਸੀਪਲ ਅਤੇ ਵਿਦਿਆਰਥੀਆਂ ਨੇ ਵੀ ਸਮਾਗਮ ਵਿੱਚ ਸਿ਼ਰਕਤ ਕੀਤੀ ।
ਐੱਮ ਸੀ / ਕੇ ਪੀ / ਏ ਕੇ
(Release ID: 1707633)
Visitor Counter : 223