ਬਿਜਲੀ ਮੰਤਰਾਲਾ

'ਗ੍ਰਾਮ ਉਜਾਲਾ' ਨੇ ਪ੍ਰਕਾਸ਼ ਫੈਲਾਇਆ: ਅੱਜ ਵਾਰਾਣਸੀ ਵਿਚ ਸ਼ੁਰੂਆਤ ਬਿਜਲੀ ਮੰਤਰੀ ਨੇ ਕਿਹਾ ਕਿ ਬਿਹਾਰ ਦੇ ਅਰਾਹ ਵਿੱਚ 2 ਦਿਨਾਂ ਵਿੱਚ 6,150 ਤੋਂ ਵਧ ਬੱਲਬ ਵੰਡੇ ਗਏ


ਪਹਿਲੇ ਪੜਾਅ ਵਿੱਚ 1 ਕਰੋੜ 50 ਲੱਖ ਐੱਲਈਡੀ ਬੱਲਬ ਵੰਡੇ ਜਾਣਗੇ, ਜਿਸਦੇ ਨਤੀਜੇ ਵਜੋਂ ਪ੍ਰਤੀ ਸਾਲ 2025 ਮਿਲੀਅਨ ਕਿਲੋਵਾਟ ਊਰਜਾ ਦੀ ਬੱਚਤ ਹੋਵੇਗੀ ਅਤੇ ਕਾਰਬਨ ਡਾਈਆਕਸਾਈਡ ਦੇ ਨਿਕਾਸ ਵਿਚ ਸਾਲਾਨਾ 1.65 ਮਿਲੀਅਨ ਟਨ ਦੀ ਕਮੀ ਆਵੇਗੀ

Posted On: 24 MAR 2021 3:16PM by PIB Chandigarh

ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਲਈ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਆਰ. ਕੇ. ਸਿੰਘ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਗ੍ਰਾਮ ਉਜਾਲਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਦੇ ਤਹਿਤ ਐਨਰਜੀ ਐੱਫੀਸੀਐਂਸੀ ਸਰਵਿਸਿਜ਼ ਲਿਮਟਿਡ (ਈਈਐੱਸਐੱਲ) ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਕਨਵਰਜੈਂਸ ਐਨਰਜੀ ਸਰਵਿਸਿਜ਼ ਲਿਮਟਿਡ (ਸੀਈਐੱਸਐੱਲ) ਵਾਰਾਣਸੀ ਦੇ ਗ੍ਰਾਮੀਣ ਖੇਤਰਾਂ ਵਿੱਚ 10 ਰੁਪਏ ਪ੍ਰਤੀ ਬੱਲਬ ਦੀ ਕਿਫਾਇਤੀ ਕੀਮਤ ’ਤੇ ਉੱਚ ਗੁਣਵਤਾ ਵਾਲੇ ਐੱਲਈਡੀ ਬੱਲਬਾਂ ਦੀ ਵੰਡ ਕਰੇਗੀ| ਉਦਘਾਟਨ ਸਮਾਰੋਹ ਵਿੱਚ ਬਿਜਲੀ ਮੰਤਰਾਲੇ ਦੇ ਸਕੱਤਰ ਸ਼੍ਰੀ ਅਲੋਕ ਕੁਮਾਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਿਰ ਸਨ। ਗ੍ਰਾਮ ਉਜਾਲਾ ਪ੍ਰੋਗਰਾਮ ਦੇ ਪਹਿਲੇ ਪੜਾਅ ਤਹਿਤ 1 ਕਰੋੜ 50 ਲੱਖ ਐੱਲਈਡੀ ਬੱਲਬ ਵੰਡੇ ਜਾਣਗੇ ਜੋ ਪ੍ਰਤੀ ਸਾਲ 2025 ਮਿਲੀਅਨ ਕਿਲੋਵਾਟ ਊਰਜਾ ਦੀ ਬੱਚਤ ਕਰਨਗੇ ਅਤੇ ਪ੍ਰਤੀ ਸਾਲ 1.65 ਮਿਲੀਅਨ ਟੀ ਸੀਓ2 ਦੀ ਕਮੀ ਲਿਆਉਣਗੇ ਅਤੇ ਜਿਸ ਨਾਲ ਭਾਰਤ ਦੀ ਜਲਵਾਯੂ ਤਬਦੀਲੀ ਦੀ ਗਤੀਵਿਧੀ ਵਿੱਚ ਊਰਜਾ ਦੀ ਬੱਚਤ ’ਤੇ ਮਹੱਤਵਪੂਰਨ ਪ੍ਰਭਾਵ ਪਵੇਗਾ| ਪ੍ਰੋਗਰਾਮ 10 ਰੁਪਏ ਪ੍ਰਤੀ ਬੱਲਬ ਦੀ ਕਿਫਾਇਤੀ ਕੀਮਤ ’ਤੇ ਬਿਹਤਰ ਰੋਸ਼ਨੀ ਪ੍ਰਦਾਨ ਕਰੇਗਾ| ਇਸ ਨਾਲ ਗ੍ਰਾਮੀਣ ਨਾਗਰਿਕਾਂ ਦੀ ਬਿਹਤਰ ਜ਼ਿੰਦਗੀ, ਵਿੱਤੀ ਬੱਚਤ, ਵਧੇਰੇ ਆਰਥਿਕ ਗਤੀਵਿਧੀਆਂ ਅਤੇ ਬਿਹਤਰ ਸੁਰੱਖਿਆ ਦੀ ਸ਼ੁਰੂਆਤ ਹੋਵੇਗੀ|

ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਸੀਈਐੱਸਐੱਲ ਨੂੰ ਇਸ ਨਵੀਂ ਪਹਿਲਕਦਮੀ ਲਈ ਵਧਾਈ ਦਿੱਤੀ ਜਿਸਦੇ ਤਹਿਤ ਉਹ ਗ੍ਰਾਮੀਣ ਆਬਾਦੀ ਨੂੰ ਕਿਫਾਇਤੀ ਅਤੇ ਉੱਚ ਗੁਣਵਤਾ ਵਾਲੇ ਐੱਲਈਡੀ ਬੱਲਬ ਵੰਡਣਗੇ| ਉਨ੍ਹਾਂ ਨੇ ਕੇਂਦਰ ਨਾਲ ਉਤਸ਼ਾਹੀ ‘ਸਭ ਲਈ ਬਿਜਲੀ’ ਸਮਝੌਤੇ ’ਤੇ ਹਸਤਾਖਰ ਕਰਨ ਤੋਂ ਬਾਅਦ ਤਕਰੀਬਨ ਚਾਰ ਸਾਲਾਂ ਵਿੱਚ ਰਾਜ ਦੇ ਹਰੇਕ ਪਿੰਡ ਦੇ ਬਿਜਲੀਕਰਨ ਲਈ ਉੱਤਰ ਪ੍ਰਦੇਸ਼ ਸਰਕਾਰ ਦੀ ਸ਼ਲਾਘਾ ਕੀਤੀ।

ਬਿਜਲੀ ਮੰਤਰੀ ਨੇ ਕਿਹਾ ਕਿ ਭਾਰਤ ਊਰਜਾ ਪਰਿਵਰਤਨ ਦੇ ਨਾਲ-ਨਾਲ ਊਰਜਾ ਕੁਸ਼ਲਤਾ ਵਿੱਚ ਵੀ ਅਗਵਾਈ ਕਰ ਰਿਹਾ ਹੈ। ਇਹ ਯੋਜਨਾ ਖਾਸ ਤੌਰ ’ਤੇ ਗ੍ਰਾਮੀਣ ਘਰਾਂ ਲਈ ਬੱਚਤ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਗਈ ਹੈ ਅਤੇ ਇਸ ਨਾਲ ਊਰਜਾ ਦੀ ਬੱਚਤ ਵੀ ਹੋਵੇਗੀ, ਕਿਉਂਕਿ ਇੱਕ 12 ਵਾਟ ਦਾ ਐੱਲਈਡੀ ਬੱਲਬ 100 ਵਾਟ ਚਮਕਦਾਰ ਬੱਲਬ ਦੇ ਬਰਾਬਰ ਰੋਸ਼ਨੀ ਕਰਦਾ ਹੈ|

ਬਿਜਲੀ ਮੰਤਰੀ ਨੇ ਉਜਾਲਾ ਯੋਜਨਾ ਨੂੰ ਲਾਗੂ ਕਰਨ ਲਈ ਈਈਐੱਸਐੱਲ ਦੇ ਯਤਨਾਂ ਦੀ ਸਰਾਹਨਾ ਕੀਤੀ ਜਿਸ ਦੇ ਤਹਿਤ ਦੇਸ਼ ਭਰ ਵਿੱਚ 36 ਕਰੋੜ ਐੱਲਈਡੀ ਬੱਲਬ ਵੰਡੇ ਗਏ ਹਨ ਅਤੇ 1 ਕਰੋੜ 15 ਲੱਖ ਗਲੀਆਂ ਦੀਆਂ ਲਾਈਟਾਂ ਨੂੰ ਐੱਲਈਡੀ ਲਾਈਟਾਂ ਨਾਲ ਬਦਲ ਦਿੱਤਾ ਗਿਆ ਹੈ ਜਿਸ ਦੇ ਨਤੀਜੇ ਵਜੋਂ ਹਜ਼ਾਰਾਂ ਮੈਗਾਵਾਟ ਊਰਜਾ ਦੀ ਬੱਚਤ ਹੋਈ ਹੈ। ਹੁਣ ਗ੍ਰਾਮ ਉਜਾਲਾ ਯੋਜਨਾ ਗ੍ਰਾਮੀਣ ਘਰਾਂ ਲਈ ਸ਼ੁਰੂ ਕੀਤੀ ਜਾ ਰਹੀ ਹੈ ਜਿੱਥੇ ਇੱਕ ਐੱਲਈਡੀ ਬੱਲਬ ਪ੍ਰਤੀ 10 ਰੁਪਏ ਦੀ ਕਿਫਾਇਤੀ ਕੀਮਤ ’ਤੇ ਵੰਡੀ ਜਾਣਗੇ। ਯੋਜਨਾ ਸ਼ੁਰੂ ਹੋਣ ਤੋਂ 2 ਦਿਨਾਂ ਦੇ ਅੰਦਰ ਬਿਹਾਰ ਦੇ ਅਰਾਹ ਵਿੱਚ 6,150 ਦੇ ਅੰਕੜੇ ਤੋਂ ਜ਼ਿਆਦਾ ਬੱਲਬ ਵੰਡੇ ਗਏ ਹਨ।

ਪ੍ਰੋਗਰਾਮ ਦੇ ਤਹਿਤ ਗ੍ਰਾਮੀਣ ਉਪਭੋਗਤਾਵਾਂ ਨੂੰ ਚੱਲ ਰਹੇ ਚਮਕਦਾਰ ਬੱਲਬ ਜਮ੍ਹਾਂ ਕਰਨ ’ਤੇ 3 ਸਾਲ ਦੀ ਵਾਰੰਟੀ ਦੇ ਨਾਲ 7 ਵਾਟ ਅਤੇ 12 ਵਾਟ ਦੇ ਐੱਲਈਡੀ ਬੱਲਬ ਦਿੱਤੇ ਜਾਣਗੇ। ਗ੍ਰਾਮ ਉਜਾਲਾ ਪ੍ਰੋਗਰਾਮ ਸਿਰਫ 5 ਜ਼ਿਲ੍ਹਿਆਂ ਦੇ ਉਨ੍ਹਾਂ ਪਿੰਡਾਂ ਵਿੱਚ ਲਾਗੂ ਕੀਤਾ ਜਾਵੇਗਾ ਜਿੱਥੇ ਉਪਭੋਗਤਾ ਵੱਧ ਤੋਂ ਵੱਧ 5 ਐੱਲਈਡੀ ਬੱਲਬਾਂ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ। ਉਨ੍ਹਾਂ ਗ੍ਰਾਮੀਣ ਘਰਾਂ ਵਿੱਚ ਬੱਲਬ ਦੇ ਘੰਟਿਆਂ ਦੀ ਵਰਤੋਂ ਦੀ ਨਿਗਰਾਨੀ ਕਰਨ ਲਈ ਉਨ੍ਹਾਂ ਦੇ ਘਰਾਂ ਵਿੱਚ ਮੀਟਰ ਵੀ ਲਗਾਏ ਜਾਣਗੇ। ਉਪਭੋਗਤਾਵਾਂ ਦੀਆਂ ਜ਼ਰੂਰਤਾਂ ਦੇ ਅਧਾਰ ’ਤੇ, ਸਵੈਇੱਛਿਤ ਕਾਰਬਨ ਸਟੈਂਡਰਡ ਦੇ ਅਧੀਨ ਤਸਦੀਕ ਕਰਨ ਲਈ ਇੱਕ ਵਿਕਲਪ ਦੇ ਸ਼ਾਈਨ ਪ੍ਰੋਗਰਾਮ ਆਫ ਐਕਟੀਵਿਟੀਜ਼ ਦੇ ਤਹਿਤ ਕਾਰਬਨ ਕ੍ਰੈਡਿਟ ਤਿਆਰ ਕੀਤੇ ਜਾਣਗੇ|

 

********

ਐੱਸਐੱਸ/ ਆਈਜੀ



(Release ID: 1707401) Visitor Counter : 108


Read this release in: English , Urdu , Hindi , Telugu