ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਭਾਰਤ ਦੇ ਲੋਕਪਾਲ ਨੇ ‘ਬ੍ਰਿੰਗਿੰਗ ਸਿਨਰਜੀਸ ਇਨ ਐਂਟੀ-ਕਰਪਸ਼ਨ ਸਟ੍ਰੈਟਜੀਸ’ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ ਕੀਤਾ


ਭ੍ਰਿਸ਼ਟਾਚਾਰ ਜਿੱਥੇ ਕਿਤੇ ਵੀ ਹੋਵੇ, ਉਸ ਨੂੰ ਸ਼ੁਰੂਆਤ ਵਿੱਚ ਹੀ ਕੁਚਲ ਦੇਣਾ ਚਾਹੀਦਾ ਹੈ: ਭਾਰਤ ਦੇ ਲੋਕਪਾਲ

Posted On: 23 MAR 2021 6:01PM by PIB Chandigarh

 

ਭਾਰਤ ਦੇ ਲੋਕਪਾਲ ਦਫ਼ਤਰ ਦੇ ਚੇਅਰਪਰਸਨ ਜਸਟਿਸ, ਸ਼੍ਰੀ ਪਿਨਾਕੀ ਚੰਦਰ ਘੋਸ਼ ਨੇ ਮੰਗਲਵਾਰ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਜਿੱਥੇ ਕਿਤੇ ਵੀ ਹੋਵੇ, ਉਸ ਨੂੰ ਸ਼ੁਰੂਆਤੀ ਪੜਾਅ ਵਿੱਚ ਹੀ ਕੁਚਲ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਿੱਚ ਸਾਰੀਆਂ ਏਜੰਸੀਆਂ ਅਤੇ ਸੰਗਠਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ, ਸਾਨੂੰ ਭ੍ਰਿਸ਼ਟਾਚਾਰ ਦੀ ਰੋਕਥਾਮ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਉਪਰਾਲਿਆਂ ਨੂੰ ਇਲਾਜ ਨਾਲੋਂ ਪ੍ਰਹੇਜ ਚੰਗਾਵਰਗੇ ਨਿਯਮ ਦੇ ਰੂਪ ਵਿੱਚ ਅਪਣਾਉਣਾ ਚਾਹੀਦਾ ਹੈ ।

ਭਾਰਤ ਦੇ ਲੋਕਪਾਲ ਦਫ਼ਤਰ ਦੇ ਚੇਅਰਪਰਸਨ ਨੇ ਮੰਗਲਵਾਰ ਨੂੰ ਬ੍ਰਿੰਗਿੰਗ ਸਿਨਰਜੀਸ ਇਨ ਐਂਟੀ - ਕਰਪਸ਼ਨ ਸਟ੍ਰੈਟਜੀਸ (ਭ੍ਰਿਸ਼ਟਾਚਾਰ ਵਿਰੋਧੀ ਰਣਨੀਤੀ ਨੂੰ ਗਤੀ ਪ੍ਰਦਾਨ ਕਰਨਾ)ਵਿਸ਼ੇ ਤੇ ਆਯੋਜਿਤ ਵੈਬੀਨਾਰ ਵਿੱਚ ਕਿਹਾ ਕਿ ਆਪਣੀ ਸਥਾਪਨਾ ਦੇ ਬਾਅਦ ਤੋਂ ਹੀ, ਭਾਰਤ ਦੇ ਲੋਕਪਾਲ ਆਪਣੇ ਕਰਤੱਵਾਂ ਦਾ ਪਾਲਣ ਕਰਨਾ ਲੋਕਪਾਲ ਅਤੇ ਲੋਕਾਯੁਕਤ ਅਧਿਨਿਯਮ 2013 ਵਿੱਚ ਉਲਿਖਿਤ ਪ੍ਰਾਵਧਾਨਾਂ ਦੇ ਅਨੁਸਾਰ ਕਰ ਰਹੇ ਹਨ। ਭਾਰਤ ਦੇ ਲੋਕਪਾਲ ਨੂੰ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 110+1427 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਨੂੰ ਇਸ ਸੰਬੰਧ ਵਿੱਚ ਨਿਰਧਾਰਤ ਕਾਨੂੰਨੀ ਪ੍ਰਾਵਧਾਨਾਂ ਦੇ ਅਨੁਸਾਰ ਨਿਪਟਾਇਆ ਗਿਆ ਹੈ । ਇਸ ਵੈਬੀਨਾਰ ਦਾ ਆਯੋਜਨ ਭਾਰਤ ਦੇ ਲੋਕਪਾਲ ਨੇ ਆਪਣੀ ਸਥਾਪਨਾ ਦੇ ਦੋ ਸਾਲ ਪੂਰੇ ਹੋਣ ਤੇ ਕੀਤਾ ਸੀ। ਵੈਬੀਨਾਰ ਦੀ ਪ੍ਰਧਾਨਗੀ ਭਾਰਤ ਦੇ ਲੋਕਪਾਲ ਦਫ਼ਤਰ ਦੇ ਚੇਅਰਪਰਸਨ ਨੇ ਕੀਤੀ

ਵੈਬੀਨਾਰ ਵਿੱਚ ਲੋਕਪਾਲ ਦੇ ਮੈਬਰਾਂ, ਚੀਫ਼ ਵਿਜੀਲੈਂਸ ਕਮਿਸ਼ਨਰ , ਵਿਜੀਲੈਂਸ ਕਮਿਸ਼ਨਰ, ਭਾਰਤ ਸਰਕਾਰ ਦੇ ਸਕੱਤਰ (ਪਰਸੋਨਲ), ਸੈਂਟਰ ਬਿਊਰੋ ਆਵ੍ ਇਨਵੈਸਟੀਗ੍ਰੇਸ਼ਨ (ਸੀਬੀਆਈ) ਦੇ ਡਾਇਰੈਕਟਰ ਅਤੇ ਡਾਇਰੈਕਟਰ (ਇਨਫੋਰਸਮੈਂਟ) ਨੇ ਹਿੱਸਾ ਲਿਆ ।

ਪ੍ਰਤੀਯੋਗੀ ਏਜੰਸੀਆਂ ਭ੍ਰਿਸ਼ਟਾਚਾਰ ਬਾਰੇ ਵਾਸਤਵਿਕ ਸਮੇਂ ਦੇ ਅਧਾਰ ਤੇ ਜਾਣਕਾਰੀਆਂ ਨੂੰ ਆਪਸ ਵਿੱਚ ਸਾਂਝਾ ਕਰਨ ਤੇ ਜ਼ੋਰ ਦਿੱਤਾ। ਇਸ ਦੌਰਾਨ ਇੱਕ ਅਜਿਹਾ ਵੈੱਬ ਪੋਰਟਲ ਬਣਾਉਣ ਦਾ ਫ਼ੈਸਲਾ ਲਿਆ ਗਿਆ, ਜਿਸ ਤੇ ਸੀਮਿਤ ਲੋਕਾਂ/ਏਜੰਸੀਆਂ ਦੀ ਪਹੁੰਚ ਹੋਵੇਗੀ, ਜਿਸ ਦੇ ਨਾਲ ਜ਼ਰੂਰੀ ਜਾਣਕਾਰੀਆਂ ਨੂੰ ਸਾਂਝਾ ਕਰਨਾ ਸੁਰੱਖਿਅਤ ਅਤੇ ਸਰਲ ਹੋਵੇਗਾ ।

ਚੀਫ਼ ਵਿਜੀਲੈਂਸ ਕਮਿਸ਼ਨਰ, ਸੈਂਟਰ ਬਿਊਰੋ ਆਵ੍ ਇਨਵੈਸਟੀਗ੍ਰੇਸ਼ਨ(ਸੀਬੀਆਈ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਰੀਬ 250 ਫੀਲਡ ਅਧਿਕਾਰੀ ਵੀ ਵੀਡੀਓ ਲਿੰਕ ਦੇ ਜ਼ਰੀਏ ਵੈਬੀਨਾਰ ਵਿੱਚ ਸ਼ਾਮਿਲ ਹੋਏ ।

ਲੋਕਪਾਲ ਦੀ ਸਥਾਪਨਾ ਲੋਕਪਾਲ ਅਤੇ ਲੋਕਾਯੁਕਤ ਅਧਿਨਿਯਮ 2013 ਦੇ ਪ੍ਰਾਵਧਾਨਾਂ ਦੇ ਤਹਿਤ 23 ਮਾਰਚ 2019 ਨੂੰ ਹੋਈ ਸੀ। ਭਾਰਤ ਦੇ ਪਹਿਲੇ ਲੋਕਪਾਲ ਦੇ ਤੌਰ ਤੇ ਜਸਟਿਸ ਸ਼੍ਰੀ ਪਿਨਾਕੀ ਚੰਦ੍ਰ ਘੋਸ਼ (ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ) ਨੂੰ ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਵਿੱਚ ਪਦ ਅਤੇ ਗੋਪਨੀਯਤਾ ਦੀ ਸਹੁੰ ਚੁਕਾਈ ਸੀ। ਇਸ ਦੇ ਬਾਅਦ ਭਾਰਤ ਦੇ ਲੋਕਪਾਲ ਦਫ਼ਤਰ ਦੇ ਚੇਅਰਪਰਸਨ ਜਸਟਿਸ ਸ਼੍ਰੀ ਪਿਨਾਕੀ ਚੰਦ੍ਰ ਘੋਸ਼ ਨੇ 27 ਮਾਰਚ 2019 ਨੂੰ ਚਾਰ ਕਾਨੂੰਨੀ ਮੈਬਰਾਂ ਅਤੇ ਚਾਰ ਹੋਰ ਮੈਬਰਾਂ ਨੂੰ ਪਦ ਅਤੇ ਗੋਪਨੀਯਤਾ ਦੀ ਸਹੁੰ ਚੁਕਾਈ ਸੀ ।

 

******

ਐੱਸਐੱਨਸੀ/ਐੱਸਐੱਸ



(Release ID: 1707286) Visitor Counter : 97


Read this release in: English , Urdu , Hindi , Bengali