ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਸਮੋਕਿੰਗ ਕਰਨ ਅਤੇ ਰੇਲ ਗੱਡੀਆਂ ਵਿੱਚ ਜਲਣਸ਼ੀਲ ਸਮੱਗਰੀ ਲਿਜਾਣ ਦੇ ਖਿਲਾਫ ਵਿਆਪਕ ਅਭਿਯਾਨ ਅਰੰਭ ਕੀਤਾ


ਸਾਰੇ ਖੇਤਰੀ ਰੇਲਵੇ ਵਿੱਚ ਸਾਰੇ ਹਿਤਧਾਰਕਾਂ ਨੂੰ ਸਿੱਖਿਅਤ ਕਰਨ ਲਈ ਸੱਤ ਦਿਨ ਦਾ ਲੰਬਾ ਜਾਗਰੂਕਤਾ ਅਭਿਯਾਨ ਲਾਂਚ ਕੀਤਾ ਗਿਆ

ਵਿਆਪਕ ਜਾਗਰੂਕਤਾ ਅਭਿਯਾਨ ਤੋਂ ਇਲਾਵਾ ਇਸ ਇੰਟੈਂਸਿਵ ਡਰਾਈਵ ਦੇ ਅਨੁਸਾਰ ਸਟੇਸ਼ਨਾਂ ਅਤੇ ਟ੍ਰੇਨਾਂ ਵਿੱਚ ਨਿਯਮਿਤ ਜਾਂਚ ਕੀਤੀ ਜਾਵੇਗੀ

Posted On: 23 MAR 2021 1:48PM by PIB Chandigarh

 

ਕਈ ਖੇਤਰੀ ਰੇਲਵੇ ਵਿੱਚ ਜਾਨ-ਮਾਲ ਦੇ ਨੁਕਸਾਨ ਵਾਲੀਆਂ ਅੱਗ ਦੀਆਂ ਦੁਰਘਟਨਾਵਾਂ ਵਿੱਚ ਕੁਝ ਦੁਰਘਟਨਾਵਾਂ ਰੇਲਗੱਡੀ ਵਿੱਚ ਸਮੋਕਿੰਗ ਕਾਰਨ ਜਾਂ ਟ੍ਰੇਨ ਵਿੱਚ ਜਲਣਸ਼ੀਲ ਸਮੱਗਰੀ ਲਿਜਾਣ ਦੇ ਕਾਰਨ ਹੋਈਆਂ। ਅਜਿਹੀਆਂ ਦੁਰਘਟਨਾਵਾਂ ਤੇ ਨਿਯੰਤ੍ਰਣ ਲਈ ਭਾਰਤੀ ਰੇਲ ਨੇ ਸੰਪੂਰਣ ਰੇਲ ਪ੍ਰਣਾਲੀ ਵਿੱਚ ਸਮੋਕਿੰਗ ਕਰਨਾ ਅਤੇ ਜਲਣਸ਼ੀਲ ਸਮੱਗਰੀ ਲਿਜਾਣ ਦੇ ਖਿਲਾਫ ਵਿਆਪਕ ਅਭਿਯਾਨ ਲਾਂਚ ਕੀਤਾ ਹੈ। ਇਹ ਅਭਿਯਾਨ 22.3.2021 ਨੂੰ 31.3.2021 ਤੋਂ ਕਾਨੂੰਨੀ ਕਾਰਵਾਈ ਦੇ ਨਾਲ ਲਾਂਚ ਕੀਤਾ ਗਿਆ। ਇਹ ਅਭਿਯਾਨ 30 ਅਪ੍ਰੈਲ 2021 ਤੱਕ ਜਾਰੀ ਰਹਿ ਸਕਦਾ ਹੈ ।

 

ਭਾਰਤੀ ਰੇਲਵੇ ਨੇ ਸਾਰੇ ਖੇਤਰੀ ਰੇਲਵੇ ਨੂੰ ਮਿਸ਼ਨ ਮੋਡ ਵਿੱਚ ਨਿਮਨ ਲਿਖਿਤ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ:

  1. ਇੰਟੈਂਸਿਵ ਜਾਗਰੂਕਤਾ ਅਭਿਯਾਨ: ਸਾਰੇ ਹਿਤਧਾਰਕਾਂ ਨੂੰ ਸਿੱਖਿਅਤ ਕਰਨ ਲਈ ਸੱਤ ਦਿਨਾਂ ਦਾ ਇੱਕ ਇੰਟੈਂਸਿਵ ਜਾਗਰੂਕਤਾ ਅਭਿਯਾਨ ਚਲਾਇਆ ਜਾ ਸਕਦਾ ਹੈ। ਹਿਤਧਾਰਕਾਂ ਵਿੱਚ ਰੇਲ ਦਾ ਉਪਯੋਗ ਕਰਨ ਵਾਲੇ ਲੋਕਾਂ ਅਤੇ ਪਾਰਸਲ ਸਟਾਫ, ਲੀਜ ਹੋਲਡਰ ਅਤੇ ਉਨ੍ਹਾਂ ਦੇ ਸਟਾਫ, ਪਾਰਸਲ ਪੋਰਟਰ , ਕੈਟਰਿੰਗ ਸਟਾਫ ਅਤੇ ਆਊਟਸੋਰਸ ਕੀਤੇ ਗਏ ਸਟਾਫ ਨੂੰ ਸਟੇਸ਼ਨਾਂ ਅਤੇ ਰੇਲ ਗੱਡੀਆਂ ਵਿੱਚ ਅੱਗ ਦੁਰਘਟਨਾਵਾਂ ਨੂੰ ਰੋਕਣ ਲਈ ਸਾਵਧਾਨੀਆਂ ਦੀ ਜਾਣਕਾਰੀ ਦਿੱਤੀ ਜਾਵੇਗੀ । ਪ੍ਰਤੱਖ ਸੰਵਾਦ , ਪਰਚਾ ਵੰਡ , ਸਟੀਕਰ ਪੇਸਟਿੰਗ , ਨੁੱਕੜ ਨਾਟਕ , ਸਟੇਸ਼ਨਾਂ ਤੇ ਜਨਤਕ ਘੋਸ਼ਣਾ ਪ੍ਰਣਾਲੀ , ਪ੍ਰਿੰਟ- ਇਲੈਕਟ੍ਰੌਨਿਕ ਮੀਡੀਆ ਵਿੱਚ ਇਸ਼ਤਿਹਾਰ ਅਤੇ ਸੋਸ਼ਲ ਮੀਡੀਆ ਰਾਹੀਂ ਸਮੋਕਿੰਗ ਕਰਨ ਦੀ ਮਨਾਹੀ, ਰੇਲ ਵਿੱਚ ਜਲਣਸ਼ੀਲ ਸਮੱਗਰੀ ਲਿਜਾਣ ਤੇ ਰੋਕ, ਐੱਸਐੱਲਆਰ/ਵੀਪੀਊ/ਲੀਜ ਪਾਰਸਲ ਦੀ ਜਾਂਚ ਜਿਵੇਂ ਕਦਮ ਚੁੱਕਣ ਬਾਰੇ ਹਿਤਧਾਰਕਾਂ ਨੂੰ ਜਾਗਰੂਕ ਬਣਾਇਆ ਜਾ ਸਕਦਾ ਹੈ ।

 

  1. ਵਿਆਪਕ ਜਾਗਰੂਕਤਾ ਅਭਿਯਾਨ ਦੇ ਬਾਅਦ ਨਿਮਨਲਿਖਿਤ ਕੰਮਾਂ ਲਈ ਇੱਕ ਇੰਟੈਂਸਿਵ ਅਤੇ ਨਿਰੰਤਰ ਅਭਿਯਾਨ ਚਲਾਇਆ ਜਾਣਾ ਚਾਹੀਦਾ ਹੈ:

ਏ. ਰੇਲਗੱਡੀਆਂ ਅਤੇ ਰੇਲ ਪਰਿਸਰ ਵਿੱਚ ਸਮੋਕਿੰਗ ਕਰਨ ਵਿਰੋਧੀ ਸਘਨ ਅਭਿਯਾਨ ਚਲਾਇਆ ਜਾ ਸਕਦਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਰੇਲ ਅਧਿਨਿਯਮ ਜਾਂ ਤੰਬਾਕੂ ਅਧਿਨਿਯਮ ਦੇ ਪ੍ਰਸੰਗਿਕ ਪ੍ਰਾਵਧਾਨਾਂ ਦੇ ਅਧੀਨ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਅਧਿਨਿਯਮ, 2003 ਦੇ ਅਧੀਨ ਵਣਜ ਵਿਭਾਗ ਦੇ ਟਿਕਟ ਕਲੈਕਟਰ ਰੈਂਕ ਦੇ ਇੱਕ ਅਧਿਕਾਰੀ ਜਾਂ ਪਰਿਚਾਲਨ ਵਿਭਾਗ ਦੇ ਬਰਾਬਰ ਰੈਂਕ ਦੇ ਇੱਕ ਅਧਿਕਾਰੀ ਜਾਂ ਆਰਪੀਐੱਫ ਵਿੱਚ ਏਐੱਸਆਈ ਰੈਂਕ ਦੇ ਅਧਿਕਾਰੀ ਨੂੰ ਸਮਰੱਥ ਅਧਿਕਾਰੀ ਵਜੋਂ ਅਧਿਸੂਚਿਤ ਕੀਤਾ ਗਿਆ ਹੈ ।

ਬੀ. ਪੈਂਟਰੀਕਾਰ ( ਐੱਲਪੀਜੀ ਸਿਲੰਡਰ ਲਿਜਾਣ ) ਸਹਿਤ ਰੇਲਗੱਡੀਆਂ ਵਿੱਚ ਜਲਣਸ਼ੀਲ ਅਤੇ ਵਿਸਫੋਟਕ ਸਮੱਗਰੀ ਦੇ ਵਿਰੁੱਧ ਨਿਯਮਿਤ ਜਾਂਚ ਕੀਤੀ ਜਾ ਸਕਦੀ ਹੈ ਅਤੇ ਉਲੰਘਣ ਕਰਨ ਵਾਲਿਆਂ ਦੇ ਵਿਰੁੱਧ ਰੇਲ ਅਧਿਨਿਯਮ ਦੇ ਮੌਜੂਦਾ ਸੈਕਸ਼ਨਾਂ ਦੇ ਅਧੀਨ ਮਾਮਲਾ ਦਰਜ ਕੀਤਾ ਜਾ ਸਕਦਾ ਹੈ ।

ਸੀ. ਅੱਗ ਲੱਗਣ, ਖਾਣਾ ਪਕਾਉਣ ਲਈ ਅੰਗੀਠੀ ਜਲਾਉਣ ਅਤੇ ਜਲਣਸ਼ੀਲ ਮਲਬਾ ਸੰਗ੍ਰਿਹ ਦੇ ਮਾਮਲਿਆਂ ਨੂੰ ਰੋਕਣ ਲਈ ਪਲੇਟਫਾਰਮਾਂ, ਯਾਰਡ , ਵਾਸ਼ਿੰਗ/ਸਿਕਲਾਇਨ ਅਤੇ ਕੋਚ ਰੱਖੇ ਜਾਣ ਦੀ ਜਗ੍ਹਾ ਤੇ ਨਿਯਮਿਤ ਜਾਂਚ ਕੀਤੀ ਜਾ ਸਕਦੀ ਹੈ। ਇਨ੍ਹਾਂ ਜਾਂਚਾਂ ਦੇ ਅਧੀਨ ਫਿਊਲਿੰਗ ਪੁਆਇੰਟ ਵੀ ਸ਼ਾਮਿਲ ਕੀਤੇ ਜਾ ਸਕਦੇ ਹਨ। ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ।

ਡੀ. ਜਲਣਸ਼ੀਲ ਅਤੇ ਵਿਸਫੋਟਕ ਸਮੱਗਰੀ ਦੀ ਬੁਕਿੰਗ ਤੇ ਨਿਯੰਤ੍ਰਣ ਲਈ ਪਾਰਸਲ ਦਫਤਰਾਂ/ਲੀਜ ਹੋਲਡਰਾਂ ਰਾਹੀਂ ਬੁੱਕ ਕੀਤੇ ਗਏ ਪਾਰਸਲਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਰੇਲਗੱਡੀਆਂ ਅਤੇ ਪਲੇਟਫਾਰਮਾਂ ਤੇ ਅੰਗੀਠੀ ਜਾਂ ਸਟੋਵ ਦਾ ਇਸਤੇਮਾਲ ਕਰਨ ਵਾਲੇ ਅਧਿਕ੍ਰਿਤ/ਗੈਰ ਅਧਿਕ੍ਰਿਤ ਵੈਂਡਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ।

 

 

*****

ਡੀਜੇਐੱਨ/ਐੱਮਕੇਵੀ



(Release ID: 1707284) Visitor Counter : 116