ਗ੍ਰਹਿ ਮੰਤਰਾਲਾ

ਗ੍ਰਿਹ ਮੰਤਰਾਲੇ ਵਲੋਂ ਕੋਵਿਡ -19 ਦੇ ਪ੍ਰਭਾਵੀ ਨਿਯੰਤਰਣ ਲਈ ਦਿਸ਼ਾ ਨਿਰਦੇਸ਼


ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੱਖ-ਵੱਖ ਗਤੀਵਿਧੀਆਂ 'ਤੇ ਸਖਤੀ ਨਾਲ ਟੈਸਟ-ਟ੍ਰੈਕ-ਟ੍ਰੀਟ ਪ੍ਰੋਟੋਕੋਲ, ਕੰਟੇਨਮੈਂਟ ਉਪਾਅ, ਕੋਵਿਡ ਉਚਿਤ ਵਿਵਹਾਰ ਅਤੇ ਐਸਓਪੀ ਲਾਗੂ ਕਰਨ ਦੀ ਹਦਾਇਤ

Posted On: 23 MAR 2021 4:53PM by PIB Chandigarh

∙         ਗ੍ਰਿਹ ਮੰਤਰਾਲੇ ਨੇ ਕੋਵਿਡ-19 ਦੇ ਪ੍ਰਭਾਵੀ ਕੰਟਰੋਲ ਲਈ ਨਿਰਦੇਸ਼ਾਂ ਨਾਲ ਅੱਜ ਇੱਕ ਹੁਕਮ ਜਾਰੀ ਕੀਤਾ ਹੈ, ਜੋ ਕਿ 1 ਅਪ੍ਰੈਲ, 2021 ਤੋਂ 30 ਅਪ੍ਰੈਲ, 2021 ਤੱਕ ਲਾਗੂ ਰਹੇਗਾ।

∙         ਦਿਸ਼ਾ-ਨਿਰਦੇਸ਼ਾਂ ਦਾ ਮੁੱਖ ਕੇਂਦਰ ਬਿੰਦੂ ਕੋਵਿਡ -19 ਨੂੰ ਫੈਲਣ ਤੋਂ ਰੋਕਣਾ ਹੈ, ਜੋ ਲਗਭਗ 5 ਮਹੀਨਿਆਂ ਤੋਂ ਲਗਾਤਾਰ ਕਿਰਿਆਸ਼ੀਲ ਮਾਮਲਿਆਂ ਦੀ ਸੰਖਿਆ ਵਿੱਚ ਨਿਰੰਤਰ ਗਿਰਾਵਟ ਵਿੱਚ ਦਿਖਾਈ ਦਿੱਤਾ ਹੈ। 

∙         ਕੋਵਿਡ -19 ਦੇ ਮਾਮਲਿਆਂ ਵਿੱਚ ਤਾਜ਼ੇ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ, ਜੋ ਦੇਸ਼ ਦੇ ਕੁਝ ਹਿੱਸਿਆਂ ਵਿਚ ਵੇਖਿਆ ਜਾ ਰਿਹਾ ਹੈ, ਇਹ ਦਿਸ਼ਾ-ਨਿਰਦੇਸ਼ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਨੂੰ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਟੈਸਟ-ਟ੍ਰੈਕ-ਟ੍ਰੀਟ ਪ੍ਰੋਟੋਕੋਲ ਨੂੰ ਸਖਤੀ ਨਾਲ ਲਾਗੂ ਕਰਨ; ਸਾਰਿਆਂ ਦੁਆਰਾ ਕੋਵਿਡ ਉਚਿਤ ਵਿਵਹਾਰ ਨੂੰ ਮੰਨਣਾ; ਅਤੇ, ਟੀਕਾਕਰਣ ਦੀ ਮੁਹਿੰਮ ਨੂੰ ਵਧਾਉਣ ਲਈ, ਸਾਰੇ ਟਾਰਗੇਟ ਸਮੂਹਾਂ ਨੂੰ ਕਵਰ ਕਰਨ ਲਈ ਆਦੇਸ਼ ਦਿੰਦੇ ਹਨ।

∙         ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਗਤੀਵਿਧੀਆਂ ਨੂੰ ਮੁੜ ਤੋਂ ਸਫਲ ਕਰਨ ਅਤੇ ਮਹਾਮਾਰੀ ਨੂੰ ਪੂਰੀ ਤਰ੍ਹਾਂ ਦੂਰ ਕਰਨ ਲਈ, ਨਿਰਧਾਰਤ ਨਿਯੰਤਰਣ ਰਣਨੀਤੀ ਦਾ ਸਖਤੀ ਨਾਲ ਪਾਲਣ ਕਰਨ ਲਈ ਗ੍ਰਿਹ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਹੋਰ ਮੰਤਰਾਲਿਆਂ / ਕੇਂਦਰ ਸਰਕਾਰ ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੇ ਵਿਭਾਗਾਂ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ / ਐਸਓਪੀ ਦੀ ਸਖਤੀ ਨਾਲ ਪਾਲਣਾ ਕਰਨ ਦੀ ਜ਼ਰੂਰਤ ਹੈ। 

ਟੈਸਟ- ਟ੍ਰੈਕ-ਟ੍ਰੀਟ ਪ੍ਰੋਟੋਕੋਲ

∙         ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਰਧਾਰਤ ਪੱਧਰ 70 ਪ੍ਰਤੀਸ਼ਤ ਜਾਂ ਵੱਧ ਤੱਕ ਪਹੁੰਚਣ ਲਈ ਘੱਟ ਅਨੁਪਾਤ ਵਾਲੇ ਸਥਾਨਾਂ 'ਤੇ ਆਰਟੀ-ਪੀਸੀਆਰ ਟੈਸਟਾਂ ਨੂੰ ਤੇਜ਼ੀ ਨਾਲ ਵਧਾਉਣਾ ਚਾਹੀਦਾ ਹੈ।

∙         ਨਵੇਂ ਪੌਜੇਟਿਵ ਮਾਮਲਿਆਂ, ਜੋ ਸਖਤ ਪ੍ਰੀਖਿਆ ਦੇ ਨਤੀਜੇ ਵਜੋਂ ਪਛਾਣੇ ਗਏ ਹਨ, ਸਮੇਂ ਸਿਰ ਇਲਾਜ ਮੁਹੱਈਆ ਕਰਵਾਏ ਜਾਣ 'ਤੇ ਆਇਸੋਲੇਟ / ਇਕਾਂਤਵਾਸ ਕਰਨ ਦੀ ਜ਼ਰੂਰਤ ਹੈ।

∙         ਪ੍ਰੋਟੋਕੋਲ ਦੇ ਅਨੁਸਾਰ, ਉਹਨਾਂ ਦੇ ਸੰਪਰਕਾਂ ਨੂੰ ਛੇਤੀ ਤੋਂ ਛੇਤੀ ਲੱਭਣਾ ਪਏਗਾ ਅਤੇ ਇਸੇ ਤਰ੍ਹਾਂ ਆਇਸੋਲੇਟ / ਇਕਾਂਤਵਾਸ ਕਰਨਾ ਚਾਹੀਦਾ ਹੈ।

∙         ਪੋਜ਼ੀਟਿਵ ਮਾਮਲਿਆਂ ਅਤੇ ਉਹਨਾਂ ਦੇ ਸੰਪਰਕਾਂ ਦੀ ਨਿਗਰਾਨੀ ਦੇ ਅਧਾਰ 'ਤੇ, ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਐਮਐਚਐਫਵਿਨ ਦੁਆਰਾ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏਕੰਟੇਨਮੈਂਟ ਜ਼ੋਨਾਂ ਦੀ ਧਿਆਨ ਨਾਲ ਸੂਖਮ ਪੱਧਰ 'ਤੇ ਜਾਂਚ ਕੀਤੀ ਜਾਏਗੀ। 

∙         ਕੰਟੇਨਮੈਂਟ ਜ਼ੋਨਾਂ ਦੀ ਸੂਚੀ ਵੈਬਸਾਈਟਾਂ 'ਤੇ ਸਬੰਧਤ ਜ਼ਿਲ੍ਹਾ ਕੁਲੈਕਟਰਾਂ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਸੂਚਿਤ ਕੀਤੀ ਜਾਵੇਗੀ। ਇਸ ਸੂਚੀ ਨੂੰ ਨਿਯਮਤ ਅਧਾਰ 'ਤੇ ਸਿਹਤ ਮੰਤਰਾਲੇ ਨਾਲ ਵੀ ਸਾਂਝਾ ਕੀਤਾ ਜਾਵੇਗਾ।

∙         ਨਿਰਧਾਰਤ ਕੰਟੇਨਮੈਂਟ ਜ਼ੋਨਾਂ ਦੇ ਅੰਦਰ, ਨਿਯੰਤਰਣ ਉਪਾਵਾਂ, ਜਿਵੇਂ ਕਿ ਸਿਹਤ ਮੰਤਰਾਲੇ ਦੁਆਰਾ ਨਿਰਧਾਰਤ ਕੀਤੇ ਗਏ ਹਨ, ਦੀ ਬਾਰੀਕੀ ਨਾਲ ਪਾਲਣਾ ਕੀਤੀ ਜਾਏਗੀ, ਜਿਸ ਵਿੱਚ ਸਖਤ ਨਿਯੰਤਰਣ ਘੇਰੇ, ਘਰਾਂ ਦੀ ਨਿਗਰਾਨੀ, ਸੰਪਰਕ ਦਾ ਪਤਾ ਲਗਾਉਣਾ, ਆਈਐਲਆਈ / ਐਸਆਈਆਰਆਈ ਕੇਸਾਂ ਲਈ ਨਿਗਰਾਨੀ ਆਦਿ ਸ਼ਾਮਲ ਹਨ।

∙         ਸਥਾਨਕ ਜ਼ਿਲ੍ਹਾ, ਪੁਲਿਸ ਅਤੇ ਮਿਊਂਸੀਪਲ ਅਧਿਕਾਰੀ ਇਹ ਨਿਸ਼ਚਤ ਕਰਨ ਲਈ ਜ਼ਿੰਮੇਵਾਰ ਹੋਣਗੇ ਕਿ ਨਿਰਧਾਰਤ ਕੰਟੇਨਮੈਂਟ ਉਪਾਵਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰ ਇਸ ਸਬੰਧ ਵਿੱਚ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾਵੇ।

ਕੋਵਿਡ-19 ਸਬੰਧੀ ਢੁੱਕਵਾਂ ਵਿਹਾਰ

∙         ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਰਕਾਰਾਂ ਕੰਮ ਦੀਆਂ ਥਾਵਾਂ ਅਤੇ ਖਾਸ ਕਰਕੇ ਭੀੜ ਵਾਲੀਆਂ ਥਾਵਾਂ 'ਤੇ ਲੋਕਾਂ ਵਿੱਚ ਕੋਵਿਡ -19 ਦੇ ਢੁਕਵੇਂ ਵਿਵਹਾਰ ਨੂੰ ਉਤਸ਼ਾਹਤ ਕਰਨ ਲਈ ਸਾਰੇ ਉਪਾਅ ਕਰਨਗੀਆਂ।

∙         ਚਿਹਰੇ ਦੇ ਮਾਸਕ ਪਹਿਨਣ, ਸਵੱਛਤਾ ਅਤੇ ਸਰੀਰਕ ਦੂਰੀ ਨੂੰ ਸਖਤੀ ਨਾਲ ਲਾਗੂ ਕਰਨ ਲਈ, ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨਿਕ ਕਾਰਵਾਈਆਂ 'ਤੇ ਵਿਚਾਰ ਕਰ ਸਕਦੇ ਹਨ, ਜਿਸ ਵਿੱਚ ਢੁਕਵੇਂ ਜੁਰਮਾਨੇ ਲਗਾਉਣੇ ਸ਼ਾਮਲ ਹਨ।

∙         ਕੋਵਿਡ -19 ਪ੍ਰਬੰਧਨ ਲਈ ਰਾਸ਼ਟਰੀ ਨਿਰਦੇਸ਼ਾਂ ਦੀ ਪਾਲਣਾ ਪੂਰੇ ਦੇਸ਼ ਵਿੱਚ ਜਾਰੀ ਰੱਖੀ ਜਾਏਗੀ, ਤਾਂ ਕਿ ਕੋਵਿਡ -19 ਨੂੰ ਢੁਕਵੇਂ ਵਿਵਹਾਰ ਨੂੰ ਲਾਗੂ ਕੀਤਾ ਜਾ ਸਕੇ।

ਸਥਾਨਕ ਪਾਬੰਦੀਆਂ

∙         ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਸਥਿਤੀ ਦੇ ਆਪਣੇ ਮੁਲਾਂਕਣ ਦੇ ਅਧਾਰ 'ਤੇ, ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ, ਜ਼ਿਲ੍ਹਾ / ਉਪ-ਜ਼ਿਲ੍ਹਾ ਅਤੇ ਸ਼ਹਿਰ / ਵਾਰਡ ਪੱਧਰ 'ਤੇ, ਸਥਾਨਕ ਪਾਬੰਦੀਆਂ ਲਗਾ ਸਕਦੇ ਹਨ।

ਅੰਤਰਰਾਜੀ ਅਤੇ ਰਾਜ ਵਿੱਚ ਅੰਦਰੂਨੀ ਆਵਾਜਾਈ 'ਤੇ ਕੋਈ ਪਾਬੰਦੀ ਨਹੀਂ

∙         ਗੁਆਂਢੀ ਦੇਸ਼ਾਂ ਨਾਲ ਸੰਧੀਆਂ ਅਧੀਨ ਅੰਤਰ-ਰਾਜ ਅਤੇ ਰਾਜ ਵਿੱਚ ਲੋਕਾਂ ਅਤੇ ਮਾਲ ਦੀ ਆਵਾਜਾਈ 'ਤੇ ਕੋਈ ਰੋਕ ਨਹੀਂ ਹੋਵੇਗੀ। ਅਜਿਹੇ ਵਿੱਚ ਕਿਸੇ ਵੱਖਰੀ ਆਗਿਆ / ਪ੍ਰਵਾਨਗੀ / ਈ-ਪਰਮਿਟ ਦੀ ਲੋੜ ਨਹੀਂ ਪਵੇਗੀ।

ਨਿਰਧਾਰਤ ਐਸਓਪੀਜ਼ ਦੀ ਸਖਤੀ ਨਾਲ ਪਾਲਣਾ

∙         ਕੰਟੇਨਮੈਂਟ ਜ਼ੋਨਾਂ ਦੇ ਬਾਹਰ ਸਾਰੀਆਂ ਗਤੀਵਿਧੀਆਂ ਦੀ ਆਗਿਆ ਦਿੱਤੀ ਗਈ ਹੈ ਅਤੇ ਵੱਖ-ਵੱਖ ਗਤੀਵਿਧੀਆਂ ਲਈ ਐਸਓਪੀਜ਼ ਨਿਰਧਾਰਤ ਕੀਤੇ ਗਏ ਹਨ। ਇਹਨਾਂ ਵਿੱਚ ਸ਼ਾਮਲ ਹਨ: ਯਾਤਰੀ ਰੇਲ ਗੱਡੀਆਂ ਦੁਆਰਾ ਆਵਾਜਾਈ; ਹਵਾਈ ਯਾਤਰਾ; ਮੈਟਰੋ ਰੇਲ; ਸਕੂਲ ; ਉੱਚ ਵਿਦਿਅਕ ਸੰਸਥਾਵਾਂ; ਹੋਟਲ ਅਤੇ ਰੈਸਟੋਰੈਂਟ; ਸ਼ਾਪਿੰਗ ਮਾਲ, ਮਲਟੀਪਲੈਕਸ ਅਤੇ ਮਨੋਰੰਜਨ ਪਾਰਕ; ਯੋਗ ਕੇਂਦਰ ਅਤੇ ਜਿਮਨੇਜ਼ੀਅਮ; ਪ੍ਰਦਰਸ਼ਨੀਆਂ, ਅਸੈਂਬਲੀਆਂ ਅਤੇ ਇਕੱਠ ਆਦਿ।

∙         ਸਮੇਂ-ਸਮੇਂ 'ਤੇ ਅਪਡੇਟ ਕੀਤੇ ਅਨੁਸਾਰ, ਐਸਓਪੀਜ਼ ਨੂੰ ਸਬੰਧਤ ਅਧਿਕਾਰੀਆਂ ਦੁਆਰਾ ਸਖਤੀ ਨਾਲ ਲਾਗੂ ਕੀਤਾ ਜਾਵੇਗਾ, ਜੋ ਉਨ੍ਹਾਂ ਦੇ ਸਖਤੀ ਨਾਲ ਪਾਲਣ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ।

ਟੀਕਾਕਰਣ

∙         ਭਾਰਤ ਸਰਕਾਰ ਨੇ ਕੋਵਿਡ -19 ਵਿਰੁੱਧ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

∙         ਟੀਕਾਕਰਣ ਸੁਚਾਰੂ ਢੰਗ ਨਾਲ ਅੱਗੇ ਵਧ ਰਿਹਾ ਹੈ, ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਗਤੀ ਵਿੱਚ ਭਿੰਨਤਾ ਹੈ ਅਤੇ ਕੁਝ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਟੀਕਾਕਰਣ ਦੀ ਹੌਲੀ ਰਫਤਾਰ ਚਿੰਤਾ ਦਾ ਵਿਸ਼ਾ ਹੈ। ਮੌਜੂਦਾ ਹਾਲਾਤ ਵਿੱਚ ਕੋਵਿਡ -19 ਦੇ ਪ੍ਰਸਾਰ ਦੀ ਲੜੀ ਨੂੰ ਤੋੜਨ ਲਈ ਟੀਕਾਕਰਣ ਮਹੱਤਵਪੂਰਨ ਹੈ।

∙         ਇਸ ਲਈ, ਸਾਰੀਆਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਨੂੰ ਟੀਕਾਕਰਣ ਦੀ ਗਤੀ ਤੇਜ਼ੀ ਨਾਲ ਵਧਾਉਣੀ ਚਾਹੀਦੀ ਹੈ, ਤਾਂ ਜੋ ਸਾਰੇ ਤਰਜੀਹੀ ਸਮੂਹਾਂ ਨੂੰ ਜਲਦੀ ਤੋਂ ਜਲਦੀ ਨਾਲ ਕਵਰ ਕੀਤਾ ਜਾ ਸਕੇ।

*****

ਐਨਡੀਡਬਲਯੂ / ਆਰਕੇ / ਪੀਕੇ / ਏਵਾਈ / ਡੀਡੀਡੀ



(Release ID: 1707102) Visitor Counter : 245