ਸੂਚਨਾ ਤੇ ਪ੍ਰਸਾਰਣ ਮੰਤਰਾਲਾ
67ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਐਲਾਨ; ਸਿੱਕਿਮ ਨੇ ਜਿੱਤਿਆ ‘ਫ਼ਿਲਮਾਂ ਲਈ ਸਭ ਤੋਂ ਵੱਧ ਅਨੁਕੂਲ ਰਾਜ’ (ਮੋਸਟ ਫ਼ਿਲਮ ਫ਼੍ਰੈਂਡਲੀ ਸਟੇਟ) ਦਾ ਪੁਰਸਕਾਰ
ਗ਼ੈਰ–ਫ਼ੀਚਰ ਫ਼ਿਲਮ ਦੀ ਸ਼੍ਰੇਣੀ ਵਿੱਚ ‘ਐਨ ਇੰਜੀਨੀਅਰਡ ਡ੍ਰੀਮ’ ਨੇ ਜਿੱਤਿਆ ਸਰਬੋਤਮ ਫ਼ਿਲਮ ਦਾ ਪੁਰਸਕਾਰ, ਜਦ ਕਿ ‘ਮਰੱਕਰ–ਅਰਾਬਿੱਕਦਾਲਿੰਤੇ–ਸਿਮਹਮ’ ਨੂੰ ਸਰਬੋਤਮ ਫ਼ੀਚਰ ਫ਼ਿਲਮ ਦਾ ਪੁਰਸਕਾਰ
ਭਰਪੂਰ ਮਨੋਰੰਜਨ ਪ੍ਰਦਾਨ ਕਰਨ ਵਾਲੀ ਫ਼ਿਲਮ ‘ਮਹਾਰਿਸ਼ੀ’ ਨੂੰ ਸਰਬੋਤਮ ਹਰਨਮਨਪਿਆਰੀ ਫ਼ਿਲਮ ਦਾ ਪੁਰਸਕਾਰ, ਜਦ ਕਿ ਆਨੰਦੀ ਗੋਪਾਲ ਨੂੰ ਸਮਾਜਕ ਮੁੱਦਿਆਂ ’ਤੇ ਸਰਬੋਤਮ ਫ਼ਿਲਮ ਬਣਾਉਣ ਲਈ ਪੁਰਸਕਾਰ
‘ਕੇਸਰੀ’ ਫ਼ਿਲਮ ’ਚ ‘ਤੇਰੀ ਮਿੱਟੀ’ ਗੀਤ ਲਈ ਬੀ. ਪਰਾਕ ਨੂੰ ਸਰਬੋਤਮ ਪਲੇਬੈਕ ਗਾਇਕ (ਪੁਰਸ਼ ਸ਼੍ਰੇਣੀ) ਦਾ ਪੁਰਸਕਾਰ, ‘ਓਥਾ ਸੇਰੁਪੂ ਸਾਈਜ਼–7’ ਨੂੰ ਵਿਸ਼ੇਸ਼ ਜਿਊਰੀ ਪੁਰਸਕਾਰ
ਧਨੁਸ਼ ਤੇ ਮਨੋਜ ਬਾਜਪੇਈ ਨੂੰ ਸਾਂਝੇ ਤੌਰ ’ਤੇ ਮਿਲਿਆ ਸਰਬੋਤਮ ਅਦਾਕਾਰ ਪੁਰਸਕਾਰ
‘ਮਣੀਕਰਣਿਕਾ – ਦ ਕੁਈਨ ਆਵ੍ ਝਾਂਸੀ ਐਂਡ ਪੰਗਾ’ ਲਈ ਕੰਗਨਾ ਰਨੌਤ ਨੂੰ ਸਰਬੋਤਮ ਅਦਾਕਾਰਾ ਦਾ ਪੁਰਸਕਾਰ
Posted On:
22 MAR 2021 5:37PM by PIB Chandigarh
67ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦੀ ਜਿਊਰੀ ਨੇ ਸੋਮਵਾਰ ਨੂੰ ਸਾਲ 2019 ਲਈ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਐਲਾਨ ਕੀਤਾ। ਪੁਰਸਕਾਰਾਂ ਦੇ ਐਲਾਨ ਤੋਂ ਪਹਿਲਾਂ ਜਿਊਰੀ ਦੇ ਚੇਅਰਪਰਸਨ ਤੇ ਹੋਰ ਮੈਂਬਰਾਂ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪੁਰਸਕਾਰਾਂ ਦਾ ਨਤੀਜਾ ਸੌਂਪਿਆ। ਜਿਊਰੀ ਵਿੱਚ ਭਾਰਤੀ ਸਿਨੇਮਾ ਜਗਤ ਦੇ ਪ੍ਰਸਿੱਧ ਫ਼ਿਲਮ ਨਿਰਮਾਤਾ ਤੇ ਹੋਰ ਪ੍ਰਸਿੱਧ ਫ਼ਿਲਮੀ ਹਸਤੀਆਂ ਸ਼ਾਮਲ ਹਨ। ਪੁਰਸਕਾਰਾਂ ਦਾ ਐਲਾਨ ਸੈਂਟਰਲ ਪੈਨਲ ਦੇ ਮੁਖੀ ਸ਼੍ਰੀ ਐੱਨ. ਚੰਦਰਾ, ਗ਼ੈਰ–ਫ਼ੀਚਰ ਫ਼ਿਲਮ ਜਿਊਰੀ ਦੇ ਮੁਖੀ ਸ਼੍ਰੀ ਅਰੁਣ ਚੱਢਾ, ਮੋਸਟ ਫ਼ਿਲਮ ਫ਼੍ਰੈਂਡਲੀ ਸਟੇਟ ਜਿਊਰੀ ਦੇ ਮੁਖੀ ਸ਼੍ਰੀ ਸ਼ਾਹਜੀ ਐੱਨ ਕਰੁਣ ਅਤੇ ਬੈਸਟ ਰਾਈਟਿੰਗ ਔਨ ਸਿਨੇਮਾ ਜਿਊਰੀ ਦੇ ਮੁਖੀ ਸ਼੍ਰੀ ਸੈਬਲ ਚੈਟਰਜੀ ਨੇ ਕੀਤਾ।
ਗ਼ੈਰ–ਫ਼ੀਚਰ ਫ਼ਿਲਮ ਦੀ ਸ਼੍ਰੇਣੀ ਵਿੱਚ ‘ਐਨ ਇੰਜੀਨੀਅਰਡ ਡ੍ਰੀਮ’ ਨੇ ਸਰਬੋਤਮ ਫ਼ਿਲਮ ਦਾ ਪੁਰਸਕਾਰ ਜਿੱਤਿਆ ਜਦ ਕਿ ‘ਮਰੱਕਰ–ਅਰਾਬਿੱਕਦਾਲਿੰਤੇਸਿਮਹਮ’ ਨੂੰ ਫ਼ੀਚਰ ਫ਼ਿਲਮ ਦੀ ਸ਼੍ਰੇਣੀ ਵਿੱਚ ਸਰਬੋਤਮ ਫ਼ੀਚਰ ਫ਼ਿਲਮ ਦੇ ਪੁਰਸਕਾਰ ਨਾਲ ਨਿਵਾਜ਼ਿਆ ਗਿਆ। ‘ਕਸਤੂਰੀ’ ਨੇ ਸਰਬੋਤਮ ਬਾਲ ਫ਼ਿਲਮ (ਬੈਸਟ ਚਿਲਡਰਨ’ਜ਼ ਫ਼ਿਲਮ) ਦਾ ਪੁਰਸਕਾਰ ਆਪਣੀ ਝੋਲੀ ਪਾਇਆ। ਦੂਜੇ ਪਾਸੇ ‘ਸ਼੍ਰੀਕਸ਼ੇਤਰ–ਰੂ–ਸਹੀਜਤਾ’ ਨੂੰ ਸਰਬੋਤਮ ਆਰਟ ਤੇ ਕਲਚਰ ਫ਼ਿਲਮ ਦਾ ਪੁਰਸਕਾਰ ਮਿਲਿਆ।
https://youtu.be/Vg9hZ78eRzo
ਸਿੱਕਿਮ ਨੂੰ ਫ਼ਿਲਮਾਂ ਲਈ ਸਭ ਤੋਂ ਜ਼ਿਆਦਾ ਅਨੁਕੂਲ ਰਾਜ (ਮੋਸਟ ਫ਼ਿਲਮ ਫ਼੍ਰੈਂਡਲੀ ਸਟੇਟ) ਦਾ ਪੁਰਸਕਾਰ ਮਿਲਿਆ। ਮਰਾਠੀ ਫ਼ਿਲਮ ‘ਬਾਰਦੋ’ ’ਚ ਰਾਨ ‘ਪਤੋਲਾ’ ਗੀਤ ਲਈ ਸਾਵਨੀ ਰਵਿੰਦਰਨ ਨੂੰ ਬੈਸਟ ਫ਼ੀਮੇਲ ਪਲੇਬੈਕ ਸਿੰਗਰ ਦਾ ਪੁਰਸਕਾਰ। ਮਲਿਆਲਮ ਫ਼ਿਲਮ ‘ਜੱਲਿਕੱਟੂ’ ਲਈ ਗਿਰੀਸ਼ ਗੰਗਾਧਰਨ ਨੂੰ ਬੈਸਟ ਸਿਨੇਮਾਟੋਗ੍ਰਾਫ਼ੀ ਪੁਰਸਕਾਰ ਦਿੱਤਾ ਗਿਆ।
ਪੁਰਸਕਾਰਾਂ ਦੀ ਪੂਰੀ ਸੂਚੀ ਦੇਖਣ ਦੇ ਲਈ ਇੱਥੇ ਕਲਿੱਕ ਕਰੋ
*******
ਸੌਰਭ ਸਿੰਘ
(Release ID: 1706765)
Visitor Counter : 262