ਵਿੱਤ ਮੰਤਰਾਲਾ

ਪੀ ਐੱਮ ਸਵੈਨਿਧੀ ਯੋਜਨਾ ਤਹਿਤ 23.24 ਲੱਖ ਕਰਜਿ਼ਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ 18.54 ਲੱਖ ਕਰਜ਼ੇ ਵੰਡੇ ਗਏ ਹਨ

Posted On: 22 MAR 2021 3:49PM by PIB Chandigarh

ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ 15—03—2021 ਨੂੰ ਜਾਣਕਾਰੀ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰਜ਼ , ਆਤਮਨਿਰਭਰ ਨਿਧੀ ਸਕੀਮ (ਪੀ ਐੱਮ ਸਵੈਨਿਧੀ) ਤਹਿਤ 23.24 ਲੱਚ ਕਰਜਿ਼ਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ 18.54 ਲੱਖ ਕਰਜ਼ੇ ਲਾਭਪਾਤਰੀਆਂ ਨੂੰ ਵੰਡੇ ਗਏ ਹਨ
ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਜਵਾਬ ਵਿੱਚ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਲਿਖਤੀ ਰੂਪ ਵਿੱਚ ਦਿੱਤੀ ਹੈ
ਮੰਤਰੀ ਨੇ ਕਿਹਾ ਕਿ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ 01 ਜੂਨ 2020 ਨੂੰ (ਪੀ ਐੱਮ ਸਵੈਨਿਧੀ) ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰਜ਼ , ਆਤਮਨਿਰਭਰ ਨਿਧੀ ਸਕੀਮ ਲਾਂਚ ਕੀਤੀ ਸੀ ਜਿਸ ਦਾ ਮਕਸਦ ਲਾਕਡਾਊਨ ਕਰਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਕਾਰੋਬਾਰਾਂ ਲਈ ਦੇਸ਼ ਭਰ ਵਿੱਚ 50 ਲੱਖ ਰੇਹੜੀਫੜੀ ਵਾਲਿਆਂ ਨੂੰ ਇੱਕ ਸਾਲ ਲਈ 10,000 ਰੁਪਏ ਦੀ ਕੋਲੈਟਰਲ ਫ੍ਰੀ ਵਰਕਿੰਗ ਪੂੰਜੀ ਕਰਜ਼ਾ ਦੇਣ ਦੀ ਸਹੂਲਤ ਦੇਣਾ ਹੈ ਇਸ ਸਕੀਮ ਵਿੱਚ ਨਿਰਧਾਰਿਤ ਡਿਜੀਟਲ ਲੈਣ ਦੇਣ ਰਾਹੀਂ 100 ਰੁਪਇਆ ਪ੍ਰਤੀ ਮਹੀਨਾ ਕੈਸ਼ਬੈਕ ਇਨਾਮ ਅਤੇ ਲਗਾਤਾਰ ਕਰਜ਼ੇ ਨੂੰ ਵਾਪਸ ਕਰਨ ਤੇ 7% ਸਲਾਨਾ ਸਬਸਿਡੀ ਵਿਆਜ ਦੇ ਰੂਪ ਵਿੱਚ ਪ੍ਰੋਤਸਾਹਨ ਵਜੋਂ ਮੁਹੱਈਆ ਕੀਤੀ ਜਾਂਦੀ ਹੈ
ਮੰਤਰੀ ਨੇ ਹੋਰ ਦੱਸਿਆ ਕਿ ਜੇ ਰੇਹੜੀਫੜੀ ਵਾਲੇ ਸਮੇਂ ਸਿਰ ਅਤੇ ਜਲਦੀ ਕਰਜ਼ਾ ਅਦਾਇਗੀ ਕਰਦੇ ਹਨ ਤਾਂ ਉਹ ਆਉਂਦੇ ਸਾਲ ਵਿੱਚ ਵਧੇਰੇ ਕਰਜ਼ਾ ਲੈਣ ਯੋਗ ਹੋ ਜਾਂਦੇ ਹਨ ਇਹ ਸਕੀਮ ਲਾਭਪਾਤਰੀਆਂ ਤੇ ਪਰਿਵਾਰਾਂ ਦੀ ਸਮਾਜਿਕ ਤੇ ਆਰਥਿਕ ਹਾਲਤ ਨੂੰ ਨਿਸ਼ਚਿਤ ਕਰਕੇ ਵੱਖ ਵੱਖ ਕੇਂਦਰੀ ਸਰਕਾਰ ਦੀਆਂ ਭਲਾਈ ਯੋਜਨਾਵਾਂ ਲਈ ਯੋਗ ਬਣਾਉਂਦੀ ਹੈ ਸਕੀਮ ਦਾ ਉਦੇਸ਼ ਫੂਡ ਰੇਹੜੀਫੜੀ ਵਿਕਰੇਤਾ ਲਾਭਪਾਤਰੀਆਂ ਨੂੰ ਫੂਡ ਸਪੁਰਦਗੀ ਲਈ ਈਕਾਮਰਸ ਪਲੇਟਫਾਰਮਾਂ ਤੇ ਆਨਬੋਰਡ ਕਰਨਾ ਹੈ
ਸੂਬਿਆਂ ਨੂੰ ਪ੍ਰਵਾਨਤ ਅਤੇ ਵੰਡੇ ਗਏ ਕਰਜਿ਼ਆਂ ਦਾ ਡਾਟਾ ਇੱਥੇ ਅਨੈਕਸਡ ਕੀਤਾ ਗਿਆ ਹੈ ANNEXED.

 

ਆਰ ਐੱਮ / ਕੇ ਐੱਮ ਐੱਨ



(Release ID: 1706730) Visitor Counter : 184


Read this release in: English , Urdu , Marathi , Telugu