ਰਾਸ਼ਟਰਪਤੀ ਸਕੱਤਰੇਤ

ਰਾਸ਼ਟਰੀ ਸਿੱਖਿਆ ਨੀਤੀ ਦਾ ਇੱਕ ਉਦੇਸ਼ ਭਾਰਤ ਨੂੰ 21ਵੀਂ ਸਦੀ ਵਿੱਚ ਆਲਮੀ ਗਿਆਨ ਦੀ ਮਹਾਸ਼ਕਤੀ ਬਣਾਉਣਾ ਹੈ ਅਤੇ ਐੱਨਆਈਟੀ ਰੁੜਕੇਲਾ ਜਿਹੀਆਂ ਸੰਸਥਾਵਾਂ ਨੂੰ ਇਸ ਰਾਸ਼ਟਰੀ ਟੀਚੇ ਦੀ ਪ੍ਰਾਪਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ: ਰਾਸ਼ਟਰਪਤੀ ਕੋਵਿੰਦ



ਭਾਰਤ ਦੇ ਰਾਸ਼ਟਰਪਤੀ ਨੇ ਐੱਨਆਈਟੀ ਰੁੜਕੇਲਾ ਦੀ 18ਵੀਂ ਸਲਾਨਾ ਕਨਵੋਕੇਸ਼ਨ ਵਿੱਚ ਹਿੱਸਾ ਲਿਆ

Posted On: 21 MAR 2021 7:00PM by PIB Chandigarh
 

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਦਾ ਕਹਿਣਾ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ ਦਾ ਇੱਕ ਉਦੇਸ਼ ਭਾਰਤ ਨੂੰ 21ਵੀਂ ਸਦੀ ਵਿੱਚ ਆਲਮੀ ਗਿਆਨ ਦੀ ਮਹਾਸ਼ਕਤੀ ਬਣਾਉਣਾ ਹੈ ਅਤੇ ਐੱਨਆਈਟੀ ਰੁੜਕੇਲਾ ਜਿਹੀਆਂ ਸੰਸਥਾਵਾਂ ਨੂੰ ਇਸ ਰਾਸ਼ਟਰੀ ਟੀਚੇ ਦੀ ਪ੍ਰਾਪਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ। ਉਹ ਓਡੀਸ਼ਾ ਦੇ ਰੁੜਕੇਲਾ ਵਿੱਚ ਅੱਜ (21 ਮਾਰਚ, 2021) ਐੱਨਆਈਟੀ ਰੁੜਕੇਲਾ ਦੀ 18ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ।

 

ਰਾਸ਼ਟਰਪਤੀ ਨੇ ਕਿਹਾ ਕਿ ਪੂਰਬੀ ਭਾਰਤ ਵਿੱਚ ਸਰਕਾਰ ਦੁਆਰਾ ਸੰਚਾਲਿਤ ਦੂਸਰੇ ਸਭ ਤੋਂ ਵੱਡੇ ਟੈਕਨੋਲੋਜੀ ਸੰਸਥਾਨ, ਐੱਨਆਈਟੀ ਰੁੜਕੇਲਾ ਨੇ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਛੇ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਇਹ ਸੰਸਥਾ ਦੇਸ਼ ਵਿੱਚ ਤਕਨੀਕੀ ਪੇਸ਼ੇਵਰਾਂ ਦੇ ਸਮੂਹ ਨੂੰ ਸਮ੍ਰਿੱਧ ਕਰ ਰਹੀ ਹੈ

 

ਰਾਸ਼ਟਰਪਤੀ ਨੇ ਇਸ ਤੱਥ ਵੱਲ ਇਸ਼ਾਰਾ ਕਰਦੇ ਹੋਏ ਕਿ ਐੱਨਆਈਟੀ ਰੁੜਕੇਲਾ ਵਿੱਚ ਪੂਰੇ ਦੇਸ਼ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀ ਵੀ ਹਨ, ਕਿਹਾ ਕਿ ਇਸ 700 ਏਕੜ ਦੇ ਕੈਂਪਸ ਵਿੱਚ ਪੜ੍ਹ ਰਹੇ 7000 ਤੋਂ ਅਧਿਕ ਵਿਦਿਆਰਥੀਆਂ ਦਾ ਸਮੁਦਾਇ ਸਮ੍ਰਿੱਧ ਵਿਵਿਧਤਾ ਦੀ ਪ੍ਰਤੀਨਿਧਤਾ ਕਰਦਾ ਹੈ। ਇਹ ਸਿੱਖਣ ਦੀ ਪ੍ਰਕਿਰਿਆ ਨੂੰ ਸਮ੍ਰਿੱਧ ਕਰਦਾ ਹੈ ਅਤੇ ਕਈ ਸੱਭਿਆਚਾਰਾਂ ਦੇ ਦਰਮਿਆਨ ਤਾਲਮੇਲ ਨੂੰ ਪ੍ਰੋਤਸਾਹਿਤ ਕਰਦਾ ਹੈ ਇਹ ਰਾਸ਼ਟਰਾਂ ਦੇ ਦਰਮਿਆਨ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਨੂੰ ਵੀ ਮਜ਼ਬੂਤ ਕਰਦਾ ਹੈ

 

ਤਕਨੀਕੀ ਸਿੱਖਿਆ ਵਿੱਚ ਮਹਿਲਾਵਾਂ ਦੀ ਘੱਟ ਭਾਗੀਦਾਰੀ ਦੇ ਮੁੱਦੇ ਨੂੰ ਉਠਾਉਂਦੇ ਹੋਏ ਰਾਸ਼ਟਰਪਤੀ ਨੇ ਦੱਸਿਆ ਕਿ ਪੂਰੇ ਦੇਸ਼ ਦੀਆਂ ਜਿਨ੍ਹਾਂ ਕਨਵੋਕੇਸ਼ਨਾਂ ਵਿੱਚ ਉਹ ਸ਼ਾਮਲ ਹੋਏ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਵਿੱਚ ਦੇਖਿਆ ਕਿ ਵਿਦਿਆਰਥਣਾਂ ਵਿਦਿਆਰਥੀਆਂ ਨੂੰ ਲਿਬਰਲ ਆਰਟਸ, ਹਿਊਮੈਨਿਟੀਜ਼, ਮੈਡੀਕਲ ਸਾਇੰਸਜ਼, ਲਾਅ ਅਤੇ ਹੋਰ ਖੇਤਰਾਂ ਵਿੱਚ ਪਛਾੜ ਰਹੀਆਂ ਹਨ। ਫਿਰ ਵੀ ਇਹ ਪਾਇਆ ਗਿਆ ਕਿ ਟੈਕਨੋਲੋਜੀ ਅਤੇ ਵਿਗਿਆਨਕ ਵਿਸ਼ਿਆਂ ਵਿੱਚ ਮਹਿਲਾਵਾਂ ਦਾ ਨਾਮਾਂਕਣ ਘੱਟ ਹੈ। ਇੱਕ ਹਾਲੀਆ ਸਰਵੇ ਦੇ ਮੁਤਾਬਕ, ਪੂਰੇ ਦੇਸ਼ ਦੇ ਇੰਜੀਨੀਅਰਿੰਗ ਅਤੇ ਤਕਨੀਕੀ ਸੰਸਥਾਨਾਂ ਵਿੱਚ ਮਹਿਲਾਵਾਂ ਦਾ ਨਾਮਾਂਕਣ ਕੇਵਲ 20% ਹੈ।

 

ਉਨ੍ਹਾਂ ਨੇ ਜ਼ੋਰ ਦਿੱਤਾ ਕਿ ਲੜਕੀਆਂ ਨੂੰ ਤਕਨੀਕੀ ਸਿੱਖਿਆ ਅਤੇ ਉਸ ਵਿੱਚ ਵਿਸ਼ਿਸ਼ਟਤਾ ਪ੍ਰਾਪਤ ਕਰਨ ਲਈ ਉਸੇ ਤਰ੍ਹਾਂ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ ਜਿਵੇਂ ਕਿ ਹੋਰ ਖੇਤਰਾਂ ਵਿੱਚ ਉਹ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਤਕਨੀਕੀ ਖੇਤਰਾਂ ਵਿੱਚ ਮਹਿਲਾਵਾਂ ਦੀ ਪ੍ਰਗਤੀ ਅਤੇ ਉਤਕ੍ਰਿਸ਼ਟਤਾ ਰਾਸ਼ਟਰੀ ਵਿਕਾਸ ਵਿੱਚ ਇੱਕ ਨਵਾਂ ਆਯਾਮ ਜੋੜੇਗੀ। ਇਹ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਉੱਚ ਪੱਧਰਾਂ ਤੇ ਲਿੰਗਕ ਸਸ਼ਕਤੀਕਰਣ ਨੂੰ ਪ੍ਰੋਤਸਾਹਿਤ ਕਰੇਗੀ। ਇਹ ਮਹਿਲਾਵਾਂ ਨੂੰ 21ਵੀਂ ਸਦੀ ਦੀ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਖੇਤਰਾਂ ਵਿੱਚੋਂ ਇੱਕ ਵਿੱਚ ਮੌਜੂਦਾ ਰੁਕਾਵਟਾਂ ਨੂੰ ਪਾਰ ਕਰਨ ਵਿੱਚ ਮਦਦ ਕਰੇਗਾ।

 

ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀਦੀ ਤਰਜ ਤੇ ਯੂਨੀਵਰਸਿਟੀ ਦੀ ਸਮਾਜਿਕ ਜ਼ਿੰਮੇਵਾਰੀਦੀ ਜ਼ਰੂਰਤ ਤੇ ਗੱਲ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੂੰ ਆਪਣੇ ਆਸ-ਪਾਸ ਦੇ ਸਮੁਦਾਇ ਨੂੰ ਸਸ਼ਕਤ ਕਰਨ ਵਿੱਚ ਯੋਗਦਾਨ ਜ਼ਰੂਰ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਐੱਨਆਈਟੀ ਰੁੜਕੇਲਾ ਨੇ ਉੱਨਤ ਭਾਰਤ ਅਭਿਯਾਨਦੇ ਹਿੱਸੇ ਵੱਜੋਂ ਪੰਜ ਪਿੰਡਾਂ ਨੂੰ ਗੋਦ ਲਿਆ ਹੈ ਅਤੇ ਉਨ੍ਹਾਂ ਪਿੰਡਾਂ ਵਿੱਚ ਕੰਪਿਊਟਰ ਸਿੱਖਿਆ ਉਪਲਬਧ ਕਰਵਾਉਣ ਦੇ ਨਾਲ ਸਾਇੰਸ ਪ੍ਰਯੋਗਸ਼ਾਲਾਵਾਂ ਨੂੰ ਵੀ ਅੱਪਗ੍ਰੇਡ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਕੈਂਪਸ ਵਿੱਚ ਸਥਿਤ ਪਾਵਰਟੀ ਐਲੀਵੇਸ਼ਨ ਰਿਸਰਚ ਸੈਂਟਰ, ਓਡੀਸ਼ਾ ਦੇ ਕਾਲਾਹਾਂਡੀ, ਬਾਲਾਂਗੀਰ ਅਤੇ ਕੋਰਾਪੁਟ ਖੇਤਰ ਦੇ ਘੱਟ ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕਾਂ ਲਈ ਕੰਮ ਕਰ ਰਿਹਾ ਹੈ ਉਨ੍ਹਾਂ ਨੇ ਇਨ੍ਹਾਂ ਪ੍ਰਸ਼ੰਸਾਯੋਗ ਪਹਿਲਾਂ ਦੇ ਲਈ ਐੱਨਆਈਟੀ ਰੁੜਕੇਲਾ ਦੀ ਪ੍ਰਸ਼ੰਸਾ ਕੀਤੀ

 

ਰਾਸ਼ਟਰੀ ਸਿੱਖਿਆ ਨੀਤੀ 2020 ਦੇ ਲਾਗੂਕਰਨ ਦਾ ਜ਼ਿਕਰ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਨੀਤੀ ਵਿੱਚ ਪਰਿਕਲਪਨਾ ਕੀਤੀ ਗਈ ਹੈ ਕਿ ਇੰਜੀਨੀਅਰਿੰਗ ਸੰਸਥਾਵਾਂ ਨੂੰ ਹਿਊਮੈਨਿਟੀਜ਼ ਅਤੇ ਕਲਾ ਤੇ ਜ਼ੋਰ ਦੇਣ ਦੇ ਨਾਲ ਸਮੁੱਚੀ ਅਤੇ ਬਹੁ-ਅਨੁਸ਼ਾਸਨੀ ਸਿੱਖਿਆ ਵੱਲ ਵਧਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਐੱਨਆਈਟੀ ਰੁੜਕੇਲਾ ਕੁਝ ਹੱਦ ਤੱਕ ਇਸ ਦ੍ਰਿਸ਼ਟੀਕੋਣ ਨੂੰ ਆਪਣਾ ਚੁੱਕਿਆ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਇਹ ਸੰਸਥਾਨ ਇਸ ਪ੍ਰਕਿਰਿਆ ਨੂੰ ਅੱਗੇ ਵਧਾਏਗਾ ਅਤੇ ਰਾਸ਼ਟਰੀ ਸਿੱਖਿਆ ਨੀਤੀ ਦੀਆਂ ਹੋਰ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਲਾਗੂ ਕਰਨ ਲਈ ਵੀ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦਾ ਇੱਕ ਉਦੇਸ਼ ਭਾਰਤ ਨੂੰ 21ਵੀਂ ਸਦੀ ਵਿੱਚ ਆਲਮੀ ਗਿਆਨ ਦੀ ਮਹਾਸ਼ਕਤੀ ਬਣਾਉਣਾ ਹੈ ਅਤੇ ਐੱਨਆਈਟੀ ਰੁੜਕੇਲਾ ਜਿਹੀਆਂ ਸੰਸਥਾਵਾਂ ਨੂੰ ਇਸ ਰਾਸ਼ਟਰੀ ਟੀਚੇ ਦੀ ਪ੍ਰਾਪਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ

 

ਕਿਰਪਾ ਕਰਕੇ ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ

 

***

 

ਡੀਐੱਸ/ਐੱਸਐੱਚ



(Release ID: 1706722) Visitor Counter : 110