ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਵਿਸ਼ਵਵਿਆਪੀ ਪ੍ਰਾਇਮਰੀ ਹੈਲਥਕੇਅਰ ਵਿੱਚ ਭਾਰਤ ਨੇ ਇੱਕ ਮਹੱਤਵਪੂਰਣ ਮੀਲ ਪੱਥਰ ਨੂੰ ਪਾਰ ਕੀਤਾ ਹੈ
70,000 ਆਯੁਸ਼ਮਾਨ ਭਾਰਤ-ਸਿਹਤ ਅਤੇ ਤੰਦਰੁਸਤੀ ਕੇਂਦਰਾਂ (ਐਚਡਬਲਿਊਸੀਐਸ) ਨੂੰ ਚਲਾਉਣ ਦਾ ਟੀਚਾ, ਬਹੁਤ ਸਮੇਂ ਪਹਿਲਾਂ ਹੀ ਹਾਸਲ ਕਰ ਲਿਆ ਹੈ
ਤਕਰੀਬਨ 41.35 ਕਰੋੜ ਲੋਕਾਂ ਨੇ ਮੁਢਲੀਆਂ ਸਿਹਤ ਸੇਵਾਵਾਂ ਲਈ ਏਬੀ-ਐਚ ਡਬਲਿਊ ਸੀ ਐਸ ਤਕ ਪਹੁੰਚ ਕੀਤੀ ਹੈ
ਸਿਹਤ ਅਤੇ ਤੰਦਰੁਸਤੀ ਕੇਂਦਰਾਂ (ਐਚਡਬਲਿਊਸੀਐਸ) ਨੇ 9.45 ਲੱਖ ਤੋਂ ਵੱਧ ਟੈਲੀ- ਸਲਾਹ-ਮਸ਼ਵਰੇ ਪ੍ਰਦਾਨ ਕੀਤੇ
Posted On:
21 MAR 2021 9:55AM by PIB Chandigarh
ਭਾਰਤ ਨੇ ਅੱਜ ਪ੍ਰਾਇਮਰੀ ਹੈਲਥ ਕੇਅਰ ਨੂੰ ਸਰਵ ਵਿਆਪਕ ਬਣਾਉਣ ਵਿੱਚ ਇੱਕ ਹੋਰ ਮਹੱਤਵਪੂਰਣ ਮੀਲ ਪੱਥਰ ਨੂੰ ਹਾਸਲ ਕੀਤਾ ਹੈ। 31 ਮਾਰਚ 2021 ਤੱਕ 70,000 ਆਯੁਸ਼ਮਾਨ ਭਾਰਤ- ਸਿਹਤ ਅਤੇ ਤੰਦਰੁਸਤੀ ਕੇਂਦਰਾਂ (ਏਬੀ -ਐਚਡਬਲਯੂਸੀ) ਨੂੰ ਚਲਾਉਣ ਦਾ ਟੀਚਾ ਯੋਜਨਾਬੱਧ ਢੰਗ ਨਾਲ ਸਮੇਂ ਤੋਂ ਪਹਿਲਾਂ ਹੀ ਸਾਕਾਰ ਹੋ ਗਿਆ ਹੈ।
ਕੋਵਿਡ ਮਹਾਮਾਰੀ ਦੇ ਬਾਵਜੂਦ ਇਸੇ ਰਫਤਾਰ ਨਾਲ ਸਿਹਤ ਪੱਖ 'ਤੇ ਪੈਮਾਨੇ ਨੂੰ ਅੱਗੇ ਵਧਾਉਣ ਦੇ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚਕਾਰ ਉੱਚ ਪੱਧਰੀ ਤਾਲਮੇਲ, ਯੋਜਨਾਬੰਦੀ ਵਿੱਚ ਦੂਰਦਰਸ਼ਤਾ, ਅਨੁਕੂਲਣਤਾ ਵਿੱਚ ਲਚਕਤਾ, ਪ੍ਰਕਿਰਿਆਵਾਂ ਦਾ ਮਾਨਕੀਕਰਨ, ਅਤੇ ਹਰ ਪੱਧਰ' ਤੇ ਨਿਯਮਤ ਗੱਲਬਾਤ ਰਾਹੀਂ ਸਮਰਥ ਨਿਗਰਾਨੀ ਯੋਗ ਬਣਾਉਣ ਦੀ ਸੋਚ ਨਾਲ ਅਤੇ ਮੁੱਦਿਆਂ ਦੇ ਤੁਰੰਤ ਨਿਪਟਾਰੇ ਨੂੰ ਤਰਜੀਹ ਦਿੱਤੀ ਗਈ ਹੈ । ਇਹ ਪ੍ਰਭਾਵੀ ਵਿਕੇਂਦਰੀਕਰਣ ਅਤੇ ਸਹਿਕਾਰੀ ਸੰਘਵਾਦ ਦੀ ਪ੍ਰਕਿਰਿਆ ਦੀ ਗਵਾਹੀ ਦੇਂਦਾ ਹੈ।
ਸਿਹਤ ਅਤੇ ਤੰਦਰੁਸਤੀ ਕੇਂਦਰ, ਯੂਪੀਐਚਸੀ ਸੀਖਜ਼ੌ, ਕੋਹੀਮਾ
ਅਯੁਸ਼ਮਾਨ ਭਾਰਤ- ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੀ ਸ਼ੁਰੂਆਤ ਅਪ੍ਰੈਲ 2018 ਵਿੱਚ ਭਾਰਤ ਦੇ ਜਨਤਕ ਸਿਹਤ ਦੇ ਇਤਿਹਾਸ ਵਿੱਚ ਇੱਕ ਨਵੀਂ ਸੋਚ ਦਾ ਚਿੰਨ੍ਹ ਹੈ। ਦਸੰਬਰ 2022 ਤਕ, ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ 1,50,000 ਉਪ-ਸਿਹਤ ਕੇਂਦਰਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਏ ਬੀ-ਐਚ ਡਬਲਯੂ ਸੀ ਐਸ ਵਿੱਚ ਤਬਦੀਲੀ ਕਰਨ ਅਤੇ ਵਿਆਪਕ ਪ੍ਰਾਇਮਰੀ ਸਿਹਤ ਦੇਖਭਾਲ ਪ੍ਰਦਾਨ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਸੀ ਜਿਸ ਵਿਚ ਕਮਿਉਨਿਟੀ ਪੱਧਰ 'ਤੇ ਦੇਖਭਾਲ ਦੀ ਨਿਰੰਤਰਤਾ ਦੇ ਨਾਲ- ਨਾਲ ਬਚਾਅ ਅਤੇ ਸਿਹਤ ਸਹੂਲਤਾਂ ਨੂੰ ਅੱਗੇ ਵਧਾਉਣਾ ਸ਼ਾਮਲ ਹੈ। ਜੋਕਿ ਸਰਵ ਵਿਆਪੀ ਹੋਣ, ਮੁਫਤ ਹੋਣ ਅਤੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕਮਿਉਨਿਟੀ ਦੇ ਨੇੜੇ- ਤੇੜੇ ਹਨ, ਨਾਲ ਹੀ ਨਾਲ ਸਮਾਜ ਦੀ ਤੰਦਰੁਸਤੀ 'ਤੇ ਵੀ ਕੇਂਦ੍ਰਤ ਹਨ। ਇਸ ਮਿਸ਼ਨ ਦੀ ਪ੍ਰਾਪਤੀ ਦਾ ਮੰਤਵ ਵਿਸ਼ਵਵਿਆਪੀ ਸਿਹਤ ਕਵਰੇਜ ਦੇ ਲਿਹਾਜ਼ ਨਾਲ ਭਾਰਤ ਦੇ ਮਿਸਾਲੀ ਸਿਹਤ ਦ੍ਰਿਸ਼ਟੀਕੋਣ ਦੇ ਸੁਪਨੇ ਨੂੰ ਸਾਕਾਰ ਕਰਨਾ ਹੈ।
∙ ਵਰਕਫੋਰਸ ਦੇ ਇੱਕ ਨਵੇਂ ਕੇਡਰ ਨੂੰ ਵਿਕਸਿਤ ਕਰਨਾ, ਜਿਸ ਵਿੱਚ ਬੀਐਸਸੀ ਨਰਸਿੰਗ / ਬੀਏਐਮਐਸ ਯੋਗਤਾ ਦੇ ਨਾਲ ਇੱਕ ਸਿਖਿਅਤ ਨਾਨ-ਫਿਜ਼ੀਸ਼ੀਅਨ ਹੈਲਥ ਵਰਕਰ, ਜੋ ਕਿ ਕਮਿਉਨਿਟੀ ਹੈਲਥ ਅਫਸਰ (ਸੀਐਚਓ) ਵਜੋਂ ਨਾਮਜ਼ਦ ਕੀਤਾ ਜਾ ਰਿਹਾ ਹੈ, ਸਬ-ਹੈਲਥ ਸੈਂਟਰ ਏਬੀ-ਐਚ ਡਬਲਯੂ ਸੀ ਵਿੱਚ ਸਿਹਤ ਕਰਮਚਾਰੀਆਂ ਅਤੇ ਏਐਚਐਸਏ ਦੀ ਪ੍ਰਾਇਮਰੀ ਕੇਅਰ ਟੀਮ ਦੀ ਅਗਵਾਈ ਕਰਦਾ ਹੈ।
∙ ਮੌਜੂਦਾ ਪ੍ਰਜਨਨ ਅਤੇ ਬੱਚਿਆਂ ਦੀ ਸਿਹਤ (ਆਰਐਮਐਨਸੀਏਏ + ਐਨ) ਸੇਵਾਵਾਂ ਅਤੇ ਸੰਚਾਰੀ ਰੋਗ ਸੇਵਾਵਾਂ ਦੇ ਵਿਸਥਾਰ ਅਤੇ ਮਜਬੂਤ ਹੋਣ ਦੇ ਨਾਲ, ਕਾਰਜਸ਼ੀਲ ਏਬੀ-ਐਚ ਡਬਲਯੂ ਸੀ, ਗੈਰ-ਸੰਚਾਰੀ ਰੋਗਾਂ (ਐਨਸੀਡੀ) ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ (ਐਨਸੀਡੀਜ਼ ਲਈ ਸਕ੍ਰੀਨਿੰਗ ਅਤੇ ਪ੍ਰਬੰਧਨ ਜਿਵੇਂ ਕਿ ਹਾਈਪਰਟੈਨਸ਼ਨ, ਡਾਇਬਟੀਜ਼ ਅਤੇ. ਓਰਲ, ਬ੍ਰੈਸਟ ਅਤੇ ਸਰਵਾਈਕਸ ਦੇ 3 ਆਮ ਕੈਂਸਰ) ਅਤੇ ਮਾਨਸਿਕ ਸਿਹਤ, ਈ.ਐੱਨ.ਟੀ., ਅੱਖਾਂ ਦੇ ਵਿਗਿਆਨ, ਮੌਖਿਕ ਸਿਹਤ, ਜਰੀਏਟ੍ਰਿਕ ਅਤੇ ਪੈਲੀਏਟਿਵ ਸਿਹਤ ਦੇਖਭਾਲ ਅਤੇ ਸਦਮੇ ਦੀ ਦੇਖਭਾਲ ਆਦਿ ਲਈ ਹੋਰ ਮੁੱਢਲੀਆਂ ਸਿਹਤ ਸੇਵਾਵਾਂ ਸ਼ਾਮਲ ਕੀਤਾ ਗਿਆ ਹੈ ।
∙ ਸਾਰੀਆਂ ਸੀਪੀਐਚਸੀ ਸੇਵਾਵਾਂ ਦੇ ਪੂਰਕ ਲਈ ਜ਼ਰੂਰੀ ਡਾਇਗਨੌਸਟਿਕਸ ਸੂਚੀ ਦਾ ਵਿਸਥਾਰ ਕੀਤਾ ਗਿਆ ਹੈ, ਦੇਖਭਾਲ ਦੇ ਕੇਂਦਰ ਜਾਂ ਹੱਬ ਅਤੇ ਸਪੋਕਨ ਸੇਵਾਵਾਂ ਦੇ ਤੌਰ ਤੇ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।
-
o ਐਸ.ਐਚ.ਸੀ. - ਐਚ.ਡਬਲਯੂ.ਸੀ: ਮੌਜੂਦਾ ਸਮੇਂ ਵਿੱਚ 7 ਤੋਂ 14 ਟੈਸਟ
-
o ਪੀਐਚਸੀ- ਐਚ.ਡਬਲਯੂ.ਸੀ: ਮੌਜੂਦਾ ਸਮੇਂ ਵਿੱਚ 19 ਤੋਂ 63 ਟੈਸਟ
-
ਸਾਰੀਆਂ ਐਸਐਚਸੀ ਅਤੇ ਪੀਐਚਸੀ ਏ ਬੀ-ਐਚ ਡਬਲਯੂ ਸੀ 'ਤੇ ਜ਼ਰੂਰੀ ਦਵਾਈਆਂ ਦੀ ਸੂਚੀ ਦਾ ਵਿਸਥਾਰ ਕੀਤਾ ਗਿਆ ਹੈ ਅਤੇ ਨੈਸ਼ਨਲ ਹੈਲਥ ਮਿਸ਼ਨ ਦੀ ਨੈਸ਼ਨਲ ਫ੍ਰੀ ਡਰੱਗਜ਼ ਸਰਵਿਸ ਪਹਿਲਕਦਮੀ ਅਧੀਨ ਸਹਾਇਤਾ ਕੀਤੀ ਜਾ ਰਹੀ ਹੈ ਤਾਂ ਜੋ ਹਾਈਪਰਟੈਨਸ਼ਨ ਅਤੇ ਡਾਇਬਟੀਜ਼ ਦੇ ਇਲਾਜ਼ ਸਮੇਤ ਮਰੀਜ਼ਾਂ ਲਈ ਦਵਾਈਆਂ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ।.
-
o ਐਸਐਚਸੀ-ਐਚਡਬਲਯੂਸੀ: ਮੌਜੂਦਾ 57 ਤੋਂ 105 ਦਵਾਈਆਂ ਤੱਕ
-
o ਪੀਐਚਸੀ-ਐਚਡਬਲਯੂਸੀ: ਮੌਜੂਦਾ 232 ਤੋਂ 172 ਦਵਾਈਆਂ ਤੱਕ
o
ਰਾਂਚੀ, ਝਾਰਖੰਡ ਵਿੱਚ ਐਚਡਬਲਯੂਸੀ ਵਿੱਚ ਐਮਸੀਐਚ ਸੇਵਾਵਾਂ
ਐਚ ਡਬਲਯੂ ਸੀ ਐਸ ਦੇਖਭਾਲ ਦੀ ਭਾਲ ਲਈ ਲਿੰਗ ਬਰਾਬਰੀ ਦੇ ਹਾਂ- ਪੱਖੀ ਨਤੀਜਿਆਂ ਲਈ ਉੱਚ ਸੰਭਾਵਨਾ ਨੂੰ ਦਰਸਾਉਂਦੀ ਹੈ, ਅਤੇ ਮੁਢਲੀ ਸਿਹਤ ਦੇਖਭਾਲ ਦੇ ਇੱਕ ਮਹੱਤਵਪੂਰਨ ਹਿੱਸੇ ਵਜੋਂ ਤੰਦਰੁਸਤੀ ਨੂੰ ਉਤਸ਼ਾਹਤ ਕਰਦੀ ਹੈ। ਅੱਜ ਤਕ, ਤਕਰੀਬਨ 41.35 ਕਰੋੜ ਲੋਕਾਂ ਨੇ ਇਨ੍ਹਾਂ ਏ ਬੀ-ਐਚ ਡਬਲਯੂ ਸੀ 'ਤੇ ਸਿਹਤ ਦੇਖਭਾਲ ਲਈ ਵਰਤੋਂ ਕੀਤੀ ਗਈ ਹੈ। ਉਨ੍ਹਾਂ ਵਿਚੋਂ ਲਗਭਗ 54ਫੀਸਦ ਅੋਰਤਾਂ ਲਈ ਹਨ।
ਐਨਸੀਡੀ ਸਕ੍ਰੀਨਿੰਗ ਐਚ ਡਬਲਯੂ ਸੀ ਗਦਾਦੀਹ, ਛੱਤੀਸਗੜ
ਐਚ ਡਬਲਯੂ ਸੀ ਐਸ ਵੱਖ ਵੱਖ ਗਤੀਵਿਧੀਆਂ ਰਾਹੀਂ ਤੰਦਰੁਸਤੀ ਅਤੇ ਸਿਹਤਮੰਦ ਜੀਵਨ ਸ਼ੈਲੀ 'ਤੇ ਵੀ ਧਿਆਨ ਕੇਂਦ੍ਰਤ ਕਰਦਾ ਹੈ।. ਹੁਣ ਤੱਕ, ਇਨ੍ਹਾਂ ਕੇਂਦਰਾਂ ਵੱਲੋਂ 64.4 ਲੱਖ ਤੰਦਰੁਸਤੀ ਸੈਸ਼ਨ ਕਰਵਾਏ ਜਾ ਚੁੱਕੇ ਹਨ। ਸਥਾਨਕ ਪ੍ਰਸੰਗ ਦੇ ਅਧਾਰ ਤੇ, ਰਾਜ ਵੱਖ-ਵੱਖ ਤੰਦਰੁਸਤੀ ਨਾਲ ਸੰਬੰਧਿਤ ਗਤੀਵਿਧੀਆਂ ਕਰਵਾ ਰਹੇ ਹਨ ਜਿਵੇਂ ਕਿ ਯੋਗਾ, ਸਥਾਨਕ ਖੇਡਾਂ, ਜ਼ੁੰਬਾ (ਪੂਰਬੀ ਰਾਜਾਂ ਵਿੱਚ), ਆਦਿ। ਇਹ ਕੇਂਦਰ ਇੱਕ ਸਾਲ ਵਿੱਚ ਚਲਾਏ ਜਾਣ ਵਾਲੇ 39 ਸਿਹਤ ਪ੍ਰੋਤਸਾਹਨ ਦਿਵਸਾਂ ਦੇ ਕੈਲੰਡਰ ਦੀ ਪਾਲਣਾ ਵੀ ਕਰਦੇ ਹਨ।
ਮਿਜ਼ੋਰਮ ਵਿੱਚਲੇ ਐਚਡਬਲਯੂਸੀ ਵੱਲੋਂ ਜਰੀਏਟ੍ਰਿਕ ਦੇਖਭਾਲ ਦੀਆਂ ਸੇਵਾਵਾਂ
ਰੋਕਥਾਮ ਸਿਹਤ ਸੰਭਾਲ ਐਚ ਡਬਲਯੂ ਸੀ ਐਸ ਰਾਹੀਂ ਪ੍ਰਦਾਨ ਕੀਤੀਆਂ ਜਾਣ ਵਾਲਿਆਂ ਸੇਵਾਵਾਂ ਦਾ ਜ਼ਰੂਰੀ ਹਿੱਸਾ ਹੈ। ਕਮਿਉਨਿਟੀ ਅਧਾਰਤ ਅਸੈਸਮੈਂਟ ਚੈੱਕ ਲਿਸਟ (ਸੀਬੀਏਸੀ) ਰਾਹੀਂ 30 ਸਾਲ ਦੀ ਆਬਾਦੀ ਦੀ ਗਿਣਤੀ ਅਨੁਸਾਰ ਕਮਿਉਨਿਟੀ ਸਿਹਤ ਕਰਮਚਾਰੀਆਂ (ਆਸ਼ਾ ਅਤੇ ਏਐਨਐਮਜ਼) ਵਲੋਂ ਕੀਤੀ ਜਾਂਦੀ ਹੈ ਅਤੇ ਜੋਖਮ ਦੇ ਅਧਾਰ 'ਤੇ, ਐਨਸੀਡੀਜ਼ ਲਈ ਵਿਅਕਤੀਆਂ ਦੀ ਪੜਤਾਲ ਕੀਤੀ ਗਈ ਹੈ। ਗੰਭੀਰ ਸਥਿਤੀਆਂ/ ਬੀਮਾਰੀਆਂ ਦੀ ਸਨਾਖਤ ਕਰਵਾਉਣ ਵਾਲੇ ਵਿਅਕਤੀਆਂ ਨੂੰ ਜ਼ਰੂਰੀ ਫਾਲੋ-ਅਪ ਦੇ ਨਾਲ ਇਲਾਜ ਦੀ ਰਾਹ ' ਤੇ ਪਾ ਦਿੱਤਾ ਜਾਂਦਾ ਹੈ। ਹੁਣ ਤੱਕ, ਹਾਈਪਰਟੈਨਸ਼ਨ ਲਈ 9.1 ਕਰੋੜ, ਸਕੂਲੀਨਿੰਗ 7.4 ਕਰੋੜ, ਡਾਇਬਟੀਜ਼ ਲਈ 7.7 ਕਰੋੜ ਸਕ੍ਰੀਨਿੰਗ, ਓਰਲ ਕੈਂਸਰ ਲਈ 4 ਕਰੋੜ ਸਕ੍ਰੀਨਿੰਗ , ਅੋਰਤਾਂ ਵਿੱਚ ਬ੍ਰੈਸਟ ਕੈਂਸਰ ਲਈ 4.4 ਕਰੋੜ ਅਤੇ ਅੋਰਤਾਂ ਵਿੱਚ ਬੱਚੇਦਾਨੀ ਦੇ ਕੈਂਸਰ ਲਈ 1.7 ਕਰੋੜ ਸਕ੍ਰੀਨਿੰਗ ਹੋ ਚੁੱਕੀ ਹੈ।
ਰਾਂਚੀ, ਝਾਰਖੰਡ ਵਿੱਚ ਐਚ ਡਬਲਯੂ ਸੀ ਵਿੱਚ ਬ੍ਰੈਸਟ ਕੈਂਸਰ ਦੀ ਕਾਉਂਸਲਿੰਗ
ਟੈਲੀ-ਸਲਾਹ ਮਸ਼ਵਰਾ ਸੇਵਾਵਾਂ ਐਚ ਡਬਲਯੂ ਸੀ ਐਸ ਦਾ ਇੱਕ ਹੋਰ ਪ੍ਰਮੁੱਖ ਅੰਗ ਹਨ I ਐਚ ਡਬਲਯੂ ਸੀ 'ਤੇ 9.45 ਲੱਖ ਤੋਂ ਵੱਧ ਦੇ ਅੰਕੜੇ ਹਾਸਲ ਕੀਤੇ ਜਾ ਰਹੇ ਹਨ।
ਕੋਵਿਡ -19 ਮਹਾਮਾਰੀ ਦੇ ਦੌਰਾਨ, ਏਬੀ-ਐਚ ਡਬਲਯੂ ਸੀ ਨੇ ਕੋਵਿਡ ਦੀ ਰੋਕਥਾਮ ਨਾਲ ਸਬੰਧਤ ਜਨਤਕ ਸਿਹਤ ਕਾਰਵਾਈਆਂ ਕਰਨ ਅਤੇ ਗ਼ੈਰ-ਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਨੂੰ ਸਮਰੱਥ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ । ਇਸ ਕੋਵਿਡ ਅਰਸੇ ( ਲਗਭਗ 1 ਫਰਵਰੀ 2020 ਤੋਂ ਅੱਜ ਤਕ ) ਦੇ ਦੌਰਾਨ ਲਗਭਗ 75 ਫ਼ੀਸਦ ਐਨਸੀਡੀ ਸਕ੍ਰੀਨਿੰਗਾਂ ਕੀਤੀਆਂ ਗਈਆਂ ਹਨ। ਜਿਸ ਵਿੱਚ ਮੌਜੂਦਾ ਜਨਤਕ ਸਿਹਤ ਚੁਣੌਤੀ ਦੌਰਾਨ ਇਨ੍ਹਾਂ ਏਬੀ-ਐਚ ਡਬਲਯੂ ਸੀ ਪ੍ਰਤੀ ਲੋਕਾਂ ਵੱਲੋਂ ਪ੍ਰਗਟ ਕੀਤੇ ਭਰੋਸੇ ਗਏ ਨੂੰ ਦਰਸਾਉਂਦਾ ਹੈ ।
ਟੀਮਾਂ ਦੇ 60 ਫ਼ੀਸਦ ਤੋਂ ਵੱਧ ਲੀਡਰ (ਸੀਐਚਓ ਅਤੇ ਮੈਡੀਕਲ ਅਧਿਕਾਰੀ) ਅਤੇ ਐਚ ਡਬਲਯੂ ਸੀ ਦੀਆਂ ਟੀਮਾਂ ਦੇ 90 ਫ਼ੀਸਦ ਤੋਂ ਵੱਧ ਫੀਲਡ ਵਰਕਰ ਅੋਰਤਾਂ ਹਨ। ਇਹ ਯਤਨ ਸਿਹਤ ਸੰਭਾਲ ਪ੍ਰਤੀ ਇਕ ਲਿੰਗ ਸੰਵੇਦਨਸ਼ੀਲ ਪਹੁੰਚ ਦੀ ਗਵਾਹੀ ਦਿੰਦੇ ਹਨ। ਇਨ੍ਹਾਂ ਕੇਂਦਰਾਂ ਦੀ ਕਮਿਉਨਿਟੀ ਮਾਲਕੀ ਅਤੇ ਕਮਿਉਨਿਟੀ ਪ੍ਰਬੰਧਨ ਜਨ ਸਿਹਤ ਕਮੇਟੀ (ਜੇ.ਏ.ਐੱਸ.) ਦੇ ਸੰਸਥਾਗਤ ਵਿਧੀ ਰਾਹੀਂ ਕਲਪਿਤ ਕੀਤੀ ਗਈ ਹੈ ਅਤੇ ਸਿਹਤ ਦੀ ਜਵਾਬਦੇਹੀ ਨੂੰ ਯਕੀਨੀ ਕਰਨ ਲਈ ਜੇ.ਏ.ਐੱਸ. ਦਾ ਗਠਨ ਕਾਰਜਸ਼ੀਲ ਏ.ਬੀ. ਦੇਖਭਾਲ ਟੀਮਾਂ ਕੰਮ ਕਰ ਰਹੀਆਂ ਹਨ।
ਏਬੀ-ਐਚ ਡਬਲਯੂ ਸੀ, ਭਾਰਤ ਦੇ ਸਿਹਤ ਪ੍ਰਣਾਲੀਆਂ ਲਈ ਇਕ ਮਹੱਤਵਪੂਰਨ ਸ਼ਕਤੀ ਸਾਬਤ ਹੋ ਰਹੀ ਹੈ । ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਮਾਤਰਾ ਅਤੇ ਲਾਗੂ ਕਰਨ ਦੀ ਰਫਤਾਰ, ਵਿਸ਼ਵਾਸ ਦੀ ਪ੍ਰੇਰਣਾ ਦਿੰਦਿਆਂ ਹਨ ਤਾਂਕਿ ਪ੍ਰੋਗਰਾਮ ਲੋਕਾਂ ਦੇ ਨੇੜੇ ਕਿਫਾਇਤੀ ਵਿਆਪਕ ਪ੍ਰਾਇਮਰੀ ਹੈਲਥ ਕੇਅਰ ਸੇਵਾਵਾਂ ਪ੍ਰਦਾਨ ਕਰਨ ਦੇ ਦ੍ਰਿਸ਼ਟੀ ਨੂੰ ਪ੍ਰਾਪਤ ਕਰਨ ਲਈ ਰਾਹ 'ਤੇ ਹਨ।
ਏਬੀ-ਐਚਡਬਲਯੂਸੀ ਦੇ ਅਧੀਨ ਪ੍ਰਦਾਨ ਕੀਤੇ ਗਏ ਫੈਡਰਲ ਸਰਵਿਸ ਪੈਕੇਜ ਹੇਠ ਦਿੱਤੇ ਅਨੁਸਾਰ ਹਨ:
1. ਗਰਭ ਅਵਸਥਾ ਅਤੇ ਬੱਚੇ ਦੇ ਜਨਮ ਵੇਲੇ ਦੇਖਭਾਲ।
2. ਨਵਜੰਮੇ ਅਤੇ ਬੱਚਿਆਂ ਦੀ ਸਿਹਤ ਸੰਭਾਲ ਸੇਵਾਵਾਂ।
3. ਬਚਪਨ ਅਤੇ ਅੱਲ੍ਹੜ ਉਮਰ ਲਈ ਸਿਹਤ ਸੰਭਾਲ ਸੇਵਾਵਾਂ।
4. ਪਰਿਵਾਰ ਨਿਯੋਜਨ, ਗਰਭ ਨਿਰੋਧਕ ਸੇਵਾਵਾਂ ਅਤੇ ਹੋਰ ਜਣਨ ਸਿਹਤ ਸੰਭਾਲ ਸੇਵਾਵਾਂ
5. ਸੰਚਾਰਿਤ ਰੋਗਾਂ ਦਾ ਪ੍ਰਬੰਧਨ: ਰਾਸ਼ਟਰੀ ਸਿਹਤ ਪ੍ਰੋਗਰਾਮ
6. ਗੰਭੀਰ ਸਧਾਰਣ ਬਿਮਾਰੀਆਂ ਅਤੇ ਛੋਟੀਆਂ ਬਿਮਾਰੀਆਂ ਲਈ ਆਮ ਮਰੀਜ਼ਾਂ ਦੀ ਦੇਖਭਾਲ
7. ਗੈਰ-ਸੰਚਾਰੀ ਰੋਗਾਂ ਅਤੇ ਟੀਬੀ ਅਤੇ ਕੋੜ੍ਹ ਦੀ ਘਾਤਕ ਸੰਚਾਰੀ ਬਿਮਾਰੀਆਂ ਦੀ ਜਾਂਚ, ਰੋਕਥਾਮ, ਨਿਯੰਤਰਣ ਅਤੇ ਪ੍ਰਬੰਧਨ
8. ਮੁਢਲੀ ਜ਼ੁਬਾਨੀ ਸਿਹਤ ਦੇਖਭਾਲ
9. ਮਾਨਸਿਕ ਸਿਹਤ ਬਿਮਾਰੀਆਂ ਦੀ ਜਾਂਚ ਅਤੇ ਮੁਢਲਾ ਪ੍ਰਬੰਧਨ
10. ਆਮ ਅੱਖਾਂ ਅਤੇ ਈਐਨਟੀ ਸਮੱਸਿਆ ਲਈ ਦੇਖਭਾਲ
11. ਬਜ਼ੁਰਗ ਅਤੇ ਵਿਗਿਆਨਕ ਸਿਹਤ ਸੰਭਾਲ ਸੇਵਾਵਾਂ
12. ਐਮਰਜੈਂਸੀ ਡਾਕਟਰੀ ਸੇਵਾਵਾਂ ਜਿਸ ਵਿੱਚ ਸੜਨ ਦੀਆਂ ਘਟਨਾਵਾਂ ਅਤੇ ਹੋਰ ਸਦਮੇ ਸ਼ਾਮਲ ਹਨ।
ਝਾਰਖੰਡ ਦੇ ਆਯੁਸ਼ਮਾਨ ਭਾਰਤ ਐਚਡਬਲਯੂਸੀ ਅਰਾਜੂ, ਬੋਕਾਰੋ ਦੇ ਸਿਹਤ ਕਰਮਚਾਰੀਆਂ ਦੁਆਰਾ ਫਿਲੇਰੀਆਸਿਸ ਲਈ ਮਾਸ ਡਰੱਗ ਐਡਮਨਿਸਟ੍ਰੇਸ਼ਨ
ਏਬੀ-ਐਚ ਡਬਲਯੂ ਸੀ ਪੋਰਟਲ ਦੇ ਅਧਾਰ 'ਤੇ 20.03.2021 ਨੂੰ ਏ.ਬੀ.-ਐਚ.ਡਬਲਯੂ.ਸੀ. ਦੇ ਸੰਚਾਲਨ ਵੱਲ ਪ੍ਰਾਪਤੀ ਦੀ ਸਥਿਤੀ
ਲੜੀ ਨੰਬਰ
|
ਸੂਬੇ ਦਾ ਨਾਮ
|
21.3.2021 ਨੂੰ ਕਾਰਜਸ਼ੀਲ ਐਚ ਡਬਲਯੂ ਸੀ ਦੀ ਗਿਣਤੀ
|
1
|
ਅੰਡੇਮਾਨ ਅਤੇ ਨਿਕੋਬਾਰ ਆਈਸਲੈਂਡ
|
80
|
2
|
ਆਂਧਰ- ਪ੍ਰਦੇਸ਼
|
3411
|
3
|
ਅਰੁਣਾਚਲ ਪ੍ਰਦੇਸ਼
|
211
|
4
|
ਅਸਮ
|
2212
|
5
|
ਬਿਹਾਰ
|
1738
|
6
|
ਚੰਡੀਗੜ੍ਹ
|
28
|
7
|
ਛੱਤੀਸਗੜ੍ਹ
|
2661
|
8
|
ਦਾਦਰਾ ਅਤੇ ਨਗਰ ਹਵੇਲੀ
|
60
|
9
|
ਦਮਨ ਅਤੇ ਦੀਯੂ
|
30
|
10
|
ਗੋਆ
|
102
|
11
|
ਗੁਜਰਾਤ
|
5097
|
12
|
ਹਰਿਆਣਾ
|
725
|
13
|
ਹਿਮਾਚਲ ਪ੍ਰਦੇਸ਼
|
741
|
14
|
ਜੰਮੂ ਅਤੇ ਕਸ਼ਮੀਰ
|
1114
|
15
|
ਝਾਰਖੰਡ
|
1462
|
16
|
ਕਰਨਾਟਕ
|
5838
|
17
|
ਕੇਰਲ
|
2318
|
18
|
ਲੱਦਾਖ
|
89
|
19
|
ਲਕਸ਼ਦਵੀਪ
|
3
|
20
|
ਮੱਧ ਪ੍ਰਦੇਸ਼
|
6146
|
21
|
ਮਹਾਰਾਸ਼ਟਰ
|
8603
|
22
|
ਮਣੀਪੁਰ
|
180
|
23
|
ਮੇਘਾਲਯ
|
248
|
24
|
ਮਿਜ਼ੋਰਮ
|
139
|
25
|
ਨਾਗਾਲੈਂਡ
|
218
|
26
|
ਉੜੀਸਾ
|
1629
|
27
|
ਪੁਡੁਚੇਰੀ
|
119
|
28
|
ਪੰਜਾਬ
|
2550
|
29
|
ਰਾਜਸਥਾਨ
|
2482
|
30
|
ਸਿੱਕਮ
|
62
|
31
|
ਤਾਮਿਲਨਾਡੂ
|
4286
|
32
|
ਤੇਲੰਗਾਨਾ
|
1577
|
33
|
ਤ੍ਰਿਪੁਰਾ
|
291
|
34
|
ਉੱਤਰ ਪ੍ਰਦੇਸ਼
|
8223
|
35
|
ਉਤਰਾਖੰਡ
|
661
|
36
|
ਪੱਛਮੀ ਬੰਗਾਲ
|
4681
|
ਕੁੱਲ
|
70015
|
*- Delhi is not implementing the scheme.
* - ਦਿੱਲੀ ਸਕੀਮ ਲਾਗੂ ਨਹੀਂ ਕਰ ਰਹੀ।
****
ਐਮਵੀ / ਐਸਜੇ
(Release ID: 1706495)
Visitor Counter : 266