ਵਿੱਤ ਮੰਤਰਾਲਾ

ਮਾਰਚ ਦੇ ਮਹੀਨੇ ਵਿਚ ਕਰਦਾਤਾ ਆਪਣੇ ਬਕਾਇਆ ਜੀਐਸਟੀ ਦਾ ਭੁਗਤਾਨ ਕਰਨ ਲਈ ਕਾਨੂੰਨੀ ਰੂਪ ਨਾਲ ਮਨਜ਼ੂਰ ਆਪਣੀ ਕ੍ਰੈਡਿਟ ਲੈਜਰ ਵਿਚ ਉਪਲਬਧ ਇਨਪੁੱਟ ਟੈਕਸ ਕ੍ਰੈਡਿਟ ਦਾ ਉਪਯੋਗ ਕਰਨ ਲਈ ਸੁਤੰਤਰ ਹਨ

Posted On: 21 MAR 2021 11:58AM by PIB Chandigarh

ਮੀਡੀਆ ਦੇ ਕੁਝ ਹਿੱਸਿਆਂ ਵਿਚ ਇਸ ਤਰ੍ਹਾਂ ਦੀ ਅਸਪਸ਼ਟ ਰਿਪੋਰਟ ਆਈ ਹੈ ਕਿ ਵਸਤਾਂ ਅਤੇ ਸੇਵਾ ਕਰ (ਜੀਐਸਟੀ) ਨਾਲ ਸੰਬੰਧਤ ਕੁਝ ਅਧਿਕਾਰੀ ਅਣਅਧਿਕਾਰਤ ਸੰਚਾਰ ਸਾਧਨਾਂ ਜਿਵੇਂ ਫੋਨ ਕਾਲਾਂ, ਵਟ੍ਹਸਐਪ ਅਤੇ ਮੈਸੇਜ ਦੇ ਜ਼ਰੀਏ ਕਰਦਾਤਾਵਾਂ ਨੂੰ 'ਮੈਕਸਿਮਮ ਟੈਕਸ ਲਾਇਬਿਲਟੀ' ਨੂੰ 'ਕੈਸ਼' ਰੂਪ ਵਿਚ ਪੂਰਾ ਕਰਨ ਲਈ ਕਹਿ ਰਹੇ ਹਨ ਤਾਕਿ ਇਸ ਵਿੱਤੀ ਸਾਲ ਦੇ ਜੀਐਸਟੀ ਰਾਜਸੀ ਸੰਗ੍ਰਹਿ ਦੇ ਟੀਚੇ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ।

 

ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (ਸੀਬੀਆਈਸੀ) ਨੇ ਆਪਣੇ ਖੇਤਰਾਂ ਵਿਚ ਇਸ ਤਰ੍ਹਾਂ ਦੇ ਕੋਈ ਵੀ ਨਿਰਦੇਸ਼ ਜਾਰੀ ਨਹੀਂ ਕੀਤੇ ਹਨ। ਇਸ ਲਈ ਕਰਦਾਤਾ ਮਾਰਚ ਵਿਚ ਡਿਊ ਆਪਣੇ ਜੀਐਸਟੀ ਭੁਗਤਾਨ ਲਈ ਕ੍ਰੈਡਿਟ ਵਹੀਖਾਤਾ ਵਿਚ ਉਪਲਬਧ ਇਨਪੁਟ ਟੈਕਸ ਕ੍ਰੈਡਿਟ ਦਾ ਉਪਯੋਗ ਕਰਨ ਲਈ ਸੁਤੰਤਰ ਹਨ, ਜਿਵੇਂ ਕਿ ਕਾਨੂੰਨੀ ਰੂਪ ਵਿਚ ਉਨ੍ਹਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

 -------------------------------- 

ਆਰਐਮ ਕੇਐਮਐਨ


(Release ID: 1706493) Visitor Counter : 165