ਜਲ ਸ਼ਕਤੀ ਮੰਤਰਾਲਾ

ਪ੍ਰਧਾਨ ਮੰਤਰੀ 22 ਮਾਰਚ ਨੂੰ ‘ਜਲ ਸ਼ਕਤੀ ਅਭਿਯਾਨ: ਕੈਚ ਦ ਰੇਨ’ ਮੁਹਿੰਮ ਦੀ ਸ਼ੁਰੂਆਤ ਕਰਨਗੇ


ਕੇਨ ਬੇਤਵਾ ਲਿੰਕ ਪ੍ਰੋਜੈਕਟ ਲਈ ਇਤਿਹਾਸਿਕ ਸਮਝੌਤਾ–ਪੱਤਰ ਉੱਤੇ ਹਸਤਾਖਰ ਕੀਤੇ ਜਾਣਗੇ

ਗ੍ਰਾਮ ਸਭਾਵਾਂ ਪਾਣੀ ਸੰਭਾਲ਼ਣ ਲਈ ‘ਜਲ ਸ਼ਪਥ’ ਲੈਣਗੀਆਂ

Posted On: 21 MAR 2021 1:16PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਿਸ਼ਵ ਜਲ ਦਿਵਸਮੌਕੇ 22 ਮਾਰਚ, 2021 ਨੂੰ ਦੁਪਹਿਰ 12:30 ਵਜੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਜਲ ਸ਼ਕਤੀ ਅਭਿਯਾਨ: ਕੈਚ ਦ ਰੇਨਮੁਹਿੰਮ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਦੀ ਮੌਜੂਦਗੀ ਕੇਨ ਬੇਤਵਾ ਲਿੰਕ ਪ੍ਰੋਜੈਕਟਲਾਗੂ ਕਰਨ ਲਈ ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਦੇ ਦਰਮਿਆਨ ਸਮਝੌਤਾਪੱਤਰਉੱਤੇ ਹਸਤਾਖਰ ਕੀਤੇ ਜਾਣਗੇ; ਇਹ ਦਰਿਆਵਾਂ ਨੂੰ ਆਪਸ ਵਿੱਚ ਜੋੜ ਵਾਲੀ ਰਾਸ਼ਟਰੀ ਪਰਿਪੇਖ ਯੋਜਨਾਦਾ ਪਹਿਲਾ ਪ੍ਰੋਜੈਕਟ ਵੀ ਹੈ।

 

ਜਲ ਸ਼ਕਤੀ ਅਭਿਯਾਨ: ਕੈਚ ਦ ਰੇਨਬਾਰੇ

 

ਇਹ ਮੁਹਿੰਮ ਗ੍ਰਾਮੀਣ ਤੇ ਸ਼ਹਿਰੀ ਦੋਵੇਂ ਇਲਾਕਿਆਂ ਸਮੇਤ ਸਮੁੱਚੇ ਦੇਸ਼ ਵਿੱਚ ਚਲਣੀ ਹੈ ਤੇ ਇਸ ਦਾ ਵਿਸ਼ਾ ਹੋਵੇਗਾ-ਕੈਚ ਦ ਰੇਨ, ਵ੍ਹੈੱਨ ਇਟ ਫਾਲਸ, ਵੇਅਰ ਇਟ ਫਾਲਸ(ਮੀਂਹ ਦਾ ਪਾਣੀ ਸੰਭਾਲ਼ੋ, ਜਦੋਂ ਵੀ ਇਹ ਪਵੇ ਤੇ ਜਿੱਥੇ ਵੀ ਇਹ ਪਵੇ)। ਇਹ ਮੁਹਿੰਮ ਦੇਸ਼ ਵਿੱਚ ਪ੍ਰੀਮੌਨਸੂਨ 22 ਮਾਰਚ, 2021 ਤੋਂ ਲੈ ਕੇ ਮੌਨਸੂਨ ਦੇ ਸਾਰੇ ਸਮੇਂ ਦੌਰਾਨ 30 ਨਵੰਬਰ, 2021 ਤੱਕ ਚਲਣੀ ਹੈ। ਇਸ ਦੀ ਸ਼ੁਰੂਆਤ ਆਮ ਲੋਕਾਂ ਦੀ ਸ਼ਮੂਨੀਅਤ ਰਾਹੀਂ ਬੁਨਿਆਦੀ ਪੱਧਰ ਉੱਤੇ ਪਾਣੀ ਦੀ ਸੰਭਾਲ਼ ਕਰਨ ਲਈ ਇੱਕ ਜਨਅੰਦੋਲਨ ਵਜੋਂ ਕੀਤੀ ਜਾਵੇਗੀ। ਇਸ ਰਾਹੀਂ ਸਾਰੀਆਂ ਸਬੰਧਿਤ ਧਿਰਾਂ ਨੂੰ ਜਲਵਾਯੂ ਦੀਆਂ ਸਥਿਤੀਆਂ ਅਤੇ ਮਿੱਟੀ ਦੀ ਕਿਸਮ ਅਨੁਸਾਰ ਮੀਂਹ ਦਾ ਪਾਣੀ ਸੰਭਾਲ਼ਣ ਦੇ ਢਾਂਚੇ ਤਿਆਰ ਕਰਨ ਲਈ ਕਿਹਾ ਜਾਵੇਗਾ, ਤਾਂ ਜੋ ਮੀਂਹ ਦੇ ਪਾਣੀ ਦੀ ਉਚਿਤ ਸਟੋਰੇਜ ਯਕੀਨੀ ਬਣਾਈ ਜਾ ਸਕੇ।

 

ਇਸ ਸਮਾਰੋਹ ਤੋਂ ਬਾਅਦ ਹਰੇਕ ਜ਼ਿਲ੍ਹੇ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ (ਚੋਣਾਂ ਵਾਲੇ ਰਾਜਾਂ ਨੂੰ ਛੱਡ ਕੇ) ਵੱਲੋਂ ਪਾਣੀ ਤੇ ਪਾਣੀ ਦੀ ਸੰਭਾਲ਼ ਨਾਲ ਸਬੰਧਿਤ ਮੁੱਦਿਆਂ ਉੱਤੇ ਵਿਚਾਰਚਰਚਾ ਕੀਤੀ ਜਾਵੇਗੀ। ਗ੍ਰਾਮ ਸਭਾਵਾਂ ਜਲ ਸੁਰੱਖਿਆ ਲਈ ਜਲ ਸ਼ਪਥਵੀ ਲੈਣਗੀਆਂ।

 

ਕੇਨ ਬੇਤਵਾ ਲਿੰਕ ਪ੍ਰੋਜੈਕਟ ਲਈ ਸਮਝੌਤਾਪੱਤਰ ਬਾਰੇ

 

ਇਹ ਸਮਝੌਤਾ ਦਰਿਆਵਾਂ ਨੂੰ ਆਪਸ ਵਿੱਚ ਜੋੜ ਕੇ ਵਧੇਰੇ ਪਾਣੀ ਵਾਲੇ ਇਲਾਕਿਆਂ ਤੋਂ ਪਾਣੀ ਲੈ ਕੇ ਸੋਕਾਗ੍ਰਸਤ ਅਤੇ ਪਾਣੀ ਦੀ ਕਿੱਲਤ ਵਾਲੇ ਇਲਾਕਿਆਂ ਤੱਕ ਪਹੁੰਚਾਉਣ ਬਾਰੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਰੀ ਵਾਜਪੇਈ ਦੀ ਦੂਰਦ੍ਰਿਸ਼ਟੀ ਲਾਗੂ ਕਰਨ ਲਈ ਇੰਟਰਸਟੇਟ ਸਹਿਯੋਗ ਦੀ ਸ਼ੁਰੂਆਤ ਵੀ ਹੈ। ਇਸ ਪ੍ਰੋਜੈਕਟ ਵਿੱਚ ਦੌਧਨ ਬੰਨ੍ਹ ਦੇ ਨਿਰਮਾਣ ਰਾਹੀਂ ਕੇਨ ਤੋਂ ਬੇਤਵਾ ਨਦੀ ਤੱਕ ਪਾਣੀ ਟ੍ਰਾਂਸਫ਼ਰ ਕਰਨਾ ਅਤੇ ਦੋ ਦਰਿਆਵਾਂ ਨੂੰ ਆਪਸ ਵਿੱਚ ਜੋੜਨ ਵਾਲੀ ਨਹਿਰ ਤਿਆਰ ਕਰਨ, ਹੇਠਲਾ Orr ਪ੍ਰੋਜੈਕਟ, ਕੋਠਾ ਬੈਰੇਜ ਤੇ ਬੀਨਾ ਕੰਪਲੈਕਸ ਬਹੁਉਦੇਸ਼ੀ ਪ੍ਰੋਜੈਕਟ ਸ਼ਾਮਲ ਹਨ।

 

ਇਸ ਨਾਲ 10.62 ਲੱਖ ਹੈਕਟੇਅਰ ਰਕਬੇ ਦੀ ਸਲਾਨਾ ਸਿੰਚਾਈ ਹੋ ਸਕੇਗੀ, ਲਗਭਗ 62 ਲੱਖ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਹੋ ਸਕੇਗੀ ਤੇ 103 ਮੈਗਾਵਾਟ ਪਣਬਿਜਲੀ ਦਾ ਉਤਪਾਦਨ ਹੋਵੇਗਾ।

 

ਇਸ ਪ੍ਰੋਜੈਕਟ ਤੋਂ ਬੁੰਦੇਲਖੰਡ ਦੇ ਪਾਣੀ ਦੀ ਕਿੱਲਤ ਵਾਲੇ ਖੇਤਰ, ਵਿਸ਼ੇਸ਼ ਕਰਕੇ ਮੱਧ ਪ੍ਰਦੇਸ਼ ਦੇ ਪੰਨਾ, ਟੀਕਮਗੜ੍ਹ, ਛਤਰਪੁਰ, ਸਗਰ, ਦਮੋਹ, ਦਤੀਆ, ਵਿਦਿਸ਼ਾ, ਸ਼ਿਵਪੁਰੀ ਤੇ ਰਾਏਸਨ ਜ਼ਿਲ੍ਹਿਆਂ ਅਤੇ ਉੱਤਰ ਪ੍ਰਦੇਸ਼ ਦੇ ਬਾਂਦਾ, ਮਹੋਬਾ, ਝਾਂਸੀ ਤੇ ਲਲਿਤਪੁਰ ਜ਼ਿਲ੍ਹਿਆਂ ਨੂੰ ਲਾਭ ਪੁੱਜੇਗਾ। ਇਸ ਨਾਲ ਦਰਿਆਵਾਂ ਨੂੰ ਆਪਸ ਵਿੱਚ ਜੋੜਨ ਦੇ ਹੋਰ ਪ੍ਰੋਜੈਕਟਾਂ ਲਈ ਰਾਹ ਪੱਧਰਾ ਹੋਵੇਗਾ ਤੇ ਇੰਝ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਪਾਣੀ ਦੀ ਕਿੱਲਤ ਦੇਸ਼ ਦੇ ਵਿਕਾਸ ਵਿੱਚ ਕੋਈ ਅੜਿੱਕਾ ਨਾ ਬਣੇ।

 

*******

 

ਡੀਐੱਸ/ਐੱਸਐੱਚ


(Release ID: 1706436) Visitor Counter : 209