ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਪਹਿਲਾ ਏਸੀ ਥ੍ਰੀ ਟੀਅਰ ਇਕੋਨੋਮੀ ਕਲਾਸ ਕੋਚ ਰੋਲ ਆਊਟ ਕੀਤਾ


ਕੋਚ ਦੀ ਟ੍ਰਾਇਲ ਸਫਲਤਾਪੂਰਵਕ ਮੁਕੰਮਲ ਹੋ ਗਈ ਹੈ

ਇਨ੍ਹਾਂ ਕੋਚਾਂ ਦੀ ਯਾਤਰੀ ਸਮਰੱਥਾ 83 ਬਰਥਾਂ ਦੀ ਹੈ

ਇਕੋਨੋਮੀ ਕਲਾਸ ਦੇ ਇਹ ਐੱਲਐੱਚਬੀ ਕੋਚ, ਜ਼ਰੂਰੀ ਮਨਜੂਰੀਆਂ ਤੋਂ ਬਾਅਦ, ਐੱਲਐੱਚਬੀ ਕੋਚਾਂ ਨਾਲ ਚੱਲਣ ਵਾਲੀਆਂ ਸਾਰੀਆਂ ਮੇਲ/ਐਕਸਪ੍ਰੈਸ ਟ੍ਰੇਨਾਂ (ਰਾਜਧਾਨੀ, ਸ਼ਤਾਬਦੀ, ਦੁਰੰਤੋ ਅਤੇ ਜਨ ਸ਼ਤਾਬਦੀ ਆਦਿ ਵਿਸ਼ੇਸ਼ ਕਿਸਮ ਦੀਆਂ ਟ੍ਰੇਨਾਂ ਨੂੰ ਛੱਡ ਕੇ) ਵਿੱਚ ਸ਼ਾਮਲ ਕੀਤੇ ਜਾਣਗੇ

Posted On: 20 MAR 2021 2:06PM by PIB Chandigarh

 ਇੰਡੀਅਨ ਰੇਲਵੇਜ਼ ਪ੍ਰੋਡਕਸ਼ਨ ਯੂਨਿਟ, ਰੇਲ ਕੋਚ ਫੈਕਟਰੀ, ਕਪੂਰਥਲਾ ਨੇ ਹਾਲ ਹੀ ਵਿੱਚ ਭਾਰਤੀ ਰੇਲਵੇ (ਆਈਆਰ) ਦੇ ਪਹਿਲੇ ਪ੍ਰੋਟੋਟਾਈਪ ਲਿੰਕੇ ਹੋਫਮੈਨ ਬੁਸ਼ (ਐੱਲਐੱਚਬੀ) ਏਸੀ ਥ੍ਰੀ ਟੀਅਰ ਇਕੋਨੋਮੀ ਕਲਾਸ ਕੋਚ ਨੂੰ ਰੋਲ ਆਊਟ ਕੀਤਾ ਹੈ। ਟ੍ਰਾਇਲ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ।

 

 ਇਹ ਐੱਲਐੱਚਬੀ ਏਸੀ ਥ੍ਰੀ ਟੀਅਰ ਕੋਚ ਦਾ ਇੱਕ ਨਵਾਂ ਰੂਪ ਹੈ ਜਿਸਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ:-

 

1. ਯਾਤਰੀ ਡੈਕ 'ਤੇ, ਯਾਤਰੀਆਂ ਦੀ ਵਰਤੋਂ ਲਈ ਅਡੀਸ਼ਨਲ ਫਲੋਰ ਸਪੇਸ ਜਾਰੀ ਕਰਨ ਵਾਲੇ ਘੱਟ ਫੁਟਪ੍ਰਿੰਟ ਵਾਲੇ ਬਿਜਲੀ ਦੇ ਪੈਨਲ।

2. ਯਾਤਰੀ ਸਮਰੱਥਾ ਵਿੱਚ 83 ਬਰਥਾਂ ਦਾ ਵਾਧਾ।

3. ਸੁਗੱਮਯਾ ਭਾਰਤ ਅਭਿਆਨ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਦਿਵਯਾਂਗਜਨਾਂ ਨੂੰ ਵ੍ਹੀਲਚੇਅਰ ਪਹੁੰਚ ਨਾਲ ਯੋਗ ਪ੍ਰਵੇਸ਼ ਦੁਆਰ ਅਤੇ ਡੱਬੇ ਦੀ ਵਿਵਸਥਾ ਅਤੇ ਦਿਵਯਾਂਗਜਨ ਦੀ ਸੁਵਿਧਾ ਵਾਲੇ ਟਾਇਲਟ ਦੀ ਵਿਵਸਥਾ।

4. ਸਾਰੇ ਬਰਥਾਂ ਲਈ ਵਿਅਕਤੀਗਤ ਹਵਾਦਾਰੀ ਪ੍ਰਦਾਨ ਕਰਦੇ ਏਸੀ।

5. ਆਰਾਮ, ਘੱਟ ਭਾਰ ਅਤੇ ਉੱਚ ਪ੍ਰਬੰਧਨਯੋਗਤਾ ਨੂੰ ਬਿਹਤਰ ਬਣਾਉਣ ਲਈ ਸੀਟਾਂ ਅਤੇ ਬਰਥ ਦਾ ਮੋਡੂਲਰ ਡਿਜ਼ਾਈਨ।

6. ਯਾਤਰੀਆਂ ਲਈ ਲੰਬਕਾਰੀ ਅਤੇ ਟ੍ਰਾਂਸਵਰਸ ਬੇਅ ਅਨੁਸਾਰ ਫੋਲਡੇਬਲ ਸਨੈਕ ਟੇਬਲ, ਸੱਟ ਤੋਂ ਮੁਕਤ ਥਾਂਵਾਂ ਅਤੇ ਪਾਣੀ ਦੀਆਂ ਬੋਤਲਾਂ, ਮੋਬਾਈਲ ਫੋਨ ਅਤੇ ਰਸਾਲਿਆਂ ਲਈ ਥਾਂ ਦੇ ਰੂਪ ਵਿੱਚ ਯਾਤਰੀ ਸੁਵਿਧਾਵਾਂ ਵਿੱਚ ਸੁਧਾਰ।

7. ਹਰੇਕ ਬਰਥ ਲਈ ਵਿਅਕਤੀਗਤ ਰੀਡਿੰਗ ਲਾਈਟਾਂ ਅਤੇ ਮੋਬਾਈਲ ਚਾਰਜਿੰਗ ਪੁਆਇੰਟ।

8. ਮੱਧ ਅਤੇ ਉਪਰਲੇ ਬਰਥ ਤੱਕ ਪਹੁੰਚਣ ਲਈ ਪੌੜੀ ਦਾ ਏਰਗੋਨੋਮੀਕਲ ਰੂਪ ਵਿੱਚ ਸੁਧਾਰਿਆ ਗਿਆ ਡਿਜ਼ਾਈਨ।

9. ਮੱਧ ਅਤੇ ਉਪਰਲੇ ਬਰਥਾਂ ਵਿੱਚ ਹੈੱਡਰੂਮ ਦਾ ਵਾਧਾ।

10. ਭਾਰਤੀ ਅਤੇ ਪੱਛਮੀ ਸ਼ੈਲੀ ਦੀਆਂ ਲਾਵੇਟਰੀਆਂ ਦਾ ਸੁਧਾਰਿਆ ਗਿਆ ਡਿਜ਼ਾਈਨ।

11. ਸੁਹਜ ਅਤੇ ਪ੍ਰਸੰਗਕ ਪ੍ਰਵੇਸ਼ ਦੁਆਰ।

12. ਲੂਮੀਨੀਸੈਂਟ ਗਲਿਆਰੇ ਦੇ ਮਾਰਕਰ।

13. ਪ੍ਰਕਾਸ਼ਮਾਨ ਬਰਥ ਸੰਕੇਤਕ ਰਾਤ ਦੀ ਰੋਸ਼ਨੀ ਵਿੱਚ ਸੰਮਿਲਤ ਪ੍ਰਕਾਸ਼ਮਾਨ ਬਰਥ ਨੰਬਰਾਂ ਨਾਲ।

14. ਸਮੱਗਰੀ ਲਈ EN45545-2 HL3 ਦੇ ਵਿਸ਼ਵ ਬੈਂਚਮਾਰਕ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਸੁਧਾਰੇ ਹੋਏ ਅਗਨੀ ਸੁਰੱਖਿਆ ਮਾਪਦੰਡ।

 

ਇਹ ਐੱਲਐੱਚਬੀ ਇਕੋਨੋਮੀ ਕਲਾਸ ਦੇ ਕੋਚ, ਜ਼ਰੂਰੀ ਮਨਜੂਰੀਆਂ ਤੋਂ ਬਾਅਦ, ਐੱਲਐੱਚਬੀ ਕੋਚਾਂ ਨਾਲ ਚੱਲਣ ਵਾਲੀਆਂ ਸਾਰੀਆਂ ਮੇਲ/ਐਕਸਪ੍ਰੈਸ ਟ੍ਰੇਨਾਂ (ਰਾਜਧਾਨੀ, ਸ਼ਤਾਬਦੀ, ਦੁਰੰਤੋ ਅਤੇ ਸ਼ਤਾਬਦੀ ਆਦਿ ਵਿਸ਼ੇਸ਼ ਕਿਸਮ ਦੀਆਂ ਟ੍ਰੇਨਾਂ ਨੂੰ ਛੱਡ ਕੇ) ਵਿੱਚ ਸ਼ਾਮਲ ਕੀਤੇ ਜਾਣਗੇ।

 

**********


 

 ਡੀਜੇਐੱਨ / ਐੱਮਕੇਵੀ



(Release ID: 1706402) Visitor Counter : 131