ਰੱਖਿਆ ਮੰਤਰਾਲਾ

ਆਈ ਐੱਨ ਏ ਐੱਸ 310 ਭਾਰਤੀ ਥਲ ਸੈਨਾ ਦਾ ਸਭ ਤੋਂ ਜਿ਼ਆਦਾ ਡੈਕੋਰੇਟਡ ਯੂਨਿਟ 21 ਮਾਰਚ 2021 ਨੂੰ ਡਾਇਮੰਡ ਜੁਬਲੀ ਮਨਾ ਰਿਹਾ ਹੈ

Posted On: 20 MAR 2021 2:27PM by PIB Chandigarh

ਇੰਡੀਅਨ ਨੇਵਲ ਏਅਰ ਸਕੁਐਡਰਨ (ਆਈ ਐੱਨ ਏ ਐੱਸ 310) ਜੋ ਗੋਆ ਸਥਿਤ ਭਾਰਤੀ ਥਲ ਸੈਨਾ ਦੇ ਸਮੁੰਦਰੀ ਸਕੁਐਡਰਨ ਦਾ ਕੋਬਰਾਜ਼ ਹੈ , 21 ਮਾਰਚ 2021 ਨੂੰ ਆਪਣੀ ਡਾਇਮੰਡ ਜੁਬਲੀ ਜਸ਼ਨ ਮਨਾ ਰਿਹਾ ਹੈ । ਫਰਾਂਸ ਦੇ ਹੇਅਰਸ ਵਿੱਚ 21 ਮਾਰਚ 1961 ਨੂੰ ਕਮਿਸ਼ਨ ਕੀਤਾ ਇਹ ਸਕੁਐਡਰਨ ਭਾਰਤੀ ਜਲ ਸੈਨਾ ਦਾ ਸਭ ਤੋਂ ਵੱਧ ਡੈਕੋਰੇਟਡ ਯੂਨਿਟ ਹੈ ।

ਆਈ ਐੱਨ ਏ ਐੱਸ 310 ਨੇ 1961 ਤੋਂ ਕਈ ਸੰਚਾਲਨਾਂ ਵਿੱਚ ਰਾਸ਼ਟਰ ਦੀ ਸ਼ਾਨਦਾਰ ਸੇਵਾ ਕੀਤੀ ਹੈ ਅਤੇ ਹੁਣ ਵੀ ਤੱਟੀ ਇਲਾਕਿਆਂ ਉੱਪਰ ਰੋਜ਼ਾਨਾ ਨਿਗਰਾਨੀ ਸੰਚਾਲਨ ਲਗਾਤਾਰ ਕਰ ਰਿਹਾ ਹੈ । ਸਕੁਐਡਰਨ ਨੇ 1991 ਤੱਕ ਕੈਰੀਅਰ ਬੋਰਨ ਅਲਾਈਜ਼ ਹਵਾਈ ਜਹਾਜ਼ ਦਾ ਸੰਚਾਲਨ ਕੀਤਾ ਹੈ ਅਤੇ ਉਸ ਤੋਂ ਬਾਅਦ ਤੱਟ ਅਧਾਰਿਤ ਡਾਰਨੀਅਰ 228 ਹਵਾਈ ਜਹਾਜ਼ ਤੇ ਮਾਈਗ੍ਰੇਟ ਕੀਤਾ ਹੈ । ਪਿਛਲੇ 1 ਸਾਲ ਵਿੱਚ ਕੋਵਿਡ 19 ਮਹਾਮਾਰੀ ਦੌਰਾਨ ਰਾਸ਼ਟਰ ਦੇ ਇੱਕ ਹਿੱਸੇ ਤੋਂ ਲੈ ਕੇ ਦੂਜੇ ਹਿੱਸੇ ਤੱਕ ਉੱਡਣ ਵਾਲੇ ਸਕੁਐਡਰਨ ਦੇ ਇਸ ਹਵਾਈ ਜਹਾਜ਼ ਨੇ ਮਹੱਤਵਪੂਰਨ ਮੈਡੀਕਲ ਸਪਲਾਈਆਂ , ਕੋਵਿਡ ਟੈਸਟ ਕਿੱਟਾਂ ਸਪਲਾਈ ਕੀਤੀਆਂ ਹਨ ਅਤੇ ਮੈਡੀਕਲ ਟੀਮਾਂ ਅਤੇ ਨਮੂਨਿਆਂ ਦੀ ਢੋਆ ਢੁਆਈ ਕਰਨ ਲਈ 1000 ਦੇ ਕਰੀਬ ਚੱਕਰ ਲਗਾਏ ਹਨ ।



 

0

0

0

0

0

0


 


ਏ ਬੀ ਬੀ ਬੀ / ਐੱਮ ਕੇ / ਬੀ ਐੱਮ / ਐੱਮ ਐੱਸ
 



(Release ID: 1706371) Visitor Counter : 136