ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਟੀਕਾਕਰਨ ਦੀਆਂ 4.2 ਕਰੋੜ ਵੈਕਸੀਨੇਸ਼ਨ ਖੁਰਾਕਾਂ ਦੇ ਪ੍ਰਬੰਧਨ ਦੇ ਨਾਲ ਭਾਰਤ ਨੇ ਇਕ ਨਵਾਂ ਮੀਲ ਪੱਥਰ ਕਾਇਮ ਕੀਤਾ ਹੈ


ਪਿਛਲੇ 24 ਘੰਟਿਆਂ ਦੌਰਾਨ, 2.7 ਮਿਲੀਅਨ ਤੋਂ ਵੱਧ ਵੈਕਸੀਨੇਸ਼ਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ

ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚੋਂ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਵਾਧੇ ਸੰਬੰਧੀ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ

Posted On: 20 MAR 2021 11:40AM by PIB Chandigarh

ਕੋਵਿਡ 19 ਮਹਾਮਾਰੀ ਦੇ ਵਿਰੁੱਧ ਆਪਣੀ ਲੜਾਈ ਵਿੱਚ, ਭਾਰਤ ਨੇ ਅੱਜ ਇਕ ਮਹੱਤਵਪੂਰਣ ਚੋਟੀ ਨੂੰ ਪਾਰ ਕੀਤਾ ਹੈ।  ਟੀਕਾਕਰਨ ਦੀ ਕੁੱਲ ਕਵਰੇਜ ਨੇ ਹੁਣ 4 ਕਰੋੜ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ।

ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ ਸੱਤ ਵਜੇ ਤੱਕ 6,86,469 ਸੈਸ਼ਨਾਂ ਰਾਹੀਂ ਲਗਭਗ 4,20,63,392 ਟੀਕੇ ਦੀਆਂ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ ਹੈ।

ਇਨ੍ਹਾਂ ਵਿੱਚ 77,06,839 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 48,04,285 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 79,57,606 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 24,17,077 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), ਵਿਸ਼ੇਸ਼ ਖੁਰਾਕ ਸਹਿ-ਰੋਗਾਂ ਵਾਲੇ  (45 ਸਾਲ ਤੋਂ  ਵੱਧ ਉਮਰ ਦੇ ) 32,23,612 ਲਾਭਪਾਤਰੀ ਅਤੇ 60 ਸਾਲ ਤੋਂ ਵੱਧ ਉਮਰ ਦੇ 1,59,53,973 ਲਾਭਪਾਤਰੀ ਸ਼ਾਮਲ ਹਨ ।

 

 

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

 

ਕੁੱਲ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

 

77,06,839

48,04,285

79,57,606

24,17,077

32,23,612

1,59,53,973 

4,20,63,392

 

 

ਟੀਕਾਕਰਨ ਮੁਹਿੰਮ ਦੇ 63 ਵੇਂ ਦਿਨ (19 ਮਾਰਚ, 2021) ਨੂੰ 38,989 ਸੈਸ਼ਨਾਂ ਰਾਹੀਂ 27,23,575 ਵੈਕਸੀਨੇਸ਼ਨ ਦੀਆਂ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ ਹੈ। ਜਿਨ੍ਹਾਂ ਵਿਚੋਂ 24,15,800 ਲਾਭਪਾਤਰੀਆਂ ਨੂੰ ਵੈਕਸੀਨ ਦੇ ਟੀਕੇ ਦੀ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਤਹਿਤ ਟੀਕਾ ਲਗਾਇਆ ਗਿਆ ਹੈ ਅਤੇ 3,07,775 ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।

 

 

 

 

 

 

ਤਾਰੀਖ: 19 ਮਾਰਚ, 2021

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

71,651

  89,112

1,24,328

2,18,663

4,43,614

17,76,207

24,15,800

3,07,775

 

                 

 

18 ਮਾਰਚ, 2021 ਤੱਕ, ਦੇਸ਼ ਭਰ ਵਿੱਚ ਲਗਾਏ ਗਏ ਟੀਕਿਆਂ ਦੀਆਂ ਖੁਰਾਕਾਂ ਦੀ ਕੁੱਲ ਗਿਣਤੀ 39.34 ਮਿਲੀਅਨ ਬਣਦੀ ਸੀ। ਇਹ ਅੰਕੜਾ ਕਿਸੇ ਵੀ ਦੇਸ਼ ਵੱਲੋਂ ਲਗਾਈਆਂ  ਗਈਆਂ ਵੈਕਸੀਨੇਸ਼ਨ ਦੀਆਂ ਖੁਰਾਕਾਂ ਦੀ ਗਿਣਤੀ ਦੇ ਲਿਹਾਜ਼ ਨਾਲ (ਅਮਰੀਕਾ ਤੋਂ ਬਾਅਦ) ਦੂਜੇ ਨੰਬਰ ' ਤੇ ਦਰਜ ਕੀਤੀ ਜਾ ਰਹੀ ਹੈ।

ਦਸ ਰਾਜ, ਜਿਵੇਂ ਕਿ ਦੱਸਿਆ ਗਿਆ ਹੈ, ਵੱਲੋਂ ਵੈਕਸੀਨੇਸ਼ਨ ਦੇ ਦੂਜੇ ਟੀਕੇ ਦੀਆਂ ਖੁਰਾਕਾਂ 68 ਫ਼ੀਸਦ ਤੋਂ ਵੱਧ ਦਿੱਤੀਆਂ ਜਾ ਚੁੱਕਿਆਂ ਹਨ।  

ਪਿਛਲੇ 24 ਘੰਟਿਆਂ ਦੌਰਾਨ ਲਗਾਈਆਂ ਗਈਆਂ 27.23 ਲੱਖ ਟੀਕਿਆਂ ਦੀਆਂ ਖੁਰਾਕਾਂ ਵਿਚੋਂ 80 ਫੀਸਦ ਖੁਰਾਕਾਂ 10 ਰਾਜਾਂ ਵਿੱਚ ਦਿੱਤੀਆਂ ਗਈਆਂ ਹਨ।

 

 

 

ਕੋਵਿਡ 19 ਦੀ ਤਾਜ਼ਾ ਸਥਿਤੀ ਅਨੁਸਾਰ ਪੰਜ ਰਾਜ, ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ ਅਤੇ ਮੱਧ ਪ੍ਰਦੇਸ਼ ਕੋਵਿਡ ਦੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਵਾਧਾ ਦਰਜ ਕਰਵਾ ਰਹੇ ਹਨ।

ਪਿਛਲੇ 24 ਘੰਟਿਆਂ ਵਿੱਚ ਰਿਪੋਰਟ ਕੀਤੇ ਗਏ ਨਵੇਂ ਕੇਸਾਂ ਵਿੱਚ ਛੇ ਰਾਜਾਂ ਦਾ ਕੁਲ ਹਿੱਸਾ ਤਕਰੀਬਨ 83.7 ਫ਼ੀਸਦ ਬਣਦਾ ਹੈ ।

ਪਿਛਲੇ 24 ਘੰਟਿਆਂ ਦੌਰਾਨ 40,953 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਮਹਾਰਾਸ਼ਟਰ ਵਿੱਚ ਰੋਜ਼ਾਨਾ ਸਭ ਤੌਂ ਵੱਧ 25,681ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ 2,470  ਮਾਮਲਿਆਂ ਨਾਲ ਪੰਜਾਬ ਦਾ ਨੰਬਰ ਹੈ; ਜਦੋਂ ਕਿ ਕੇਰਲ ਵਿੱਚ 1,984 ਨਵੇਂ ਮਾਮਲੇ ਸਾਹਮਣੇ ਆਏ ਹਨ।

 

 

ਅੱਠ ਰਾਜ, ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੇ ਹਨ।

 ਇਹ ਹਨ-ਮਹਾਰਾਸ਼ਟਰ, ਤਾਮਿਲਨਾਡੂ, ਪੰਜਾਬ, ਮੱਧ ਪ੍ਰਦੇਸ਼, ਦਿੱਲੀ, ਗੁਜਰਾਤ, ਕਰਨਾਟਕ ਅਤੇ ਹਰਿਆਣਾ ।

ਕੇਰਲ ਵਿੱਚ, ਪਿਛਲੇ ਇੱਕ ਮਹੀਨੇ ਤੋਂ ਗਿਰਾਵਟ ਦਾ ਰੁਝਾਨ ਨਿਰੰਤਰ ਜਾਰੀ ਹੈ ।

 

 


 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 2,88,394 'ਤੇ ਪਹੁੰਚ ਗਈ ਹੈ, ਜਿਹੜੀ ਭਾਰਤ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਦਾ 2.50 ਫ਼ੀਸਦ ਬਣਦੀ ਹੈ । ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ 17,112 ਕੇਸਾਂ ਦਾ ਸ਼ੁਧ ਵਾਧਾ ਦਰਜ ਕੀਤਾ ਗਿਆ ਹੈ ।

ਮਹਾਰਾਸ਼ਟਰ, ਕੇਰਲ ਅਤੇ ਪੰਜਾਬ , ਤਿੰਨ ਅਜਿਹੇ ਸੂਬੇ ਹਨ, ਜਿਹੜੇ ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 76.22 ਫ਼ੀਸਦ ਦਾ ਯੋਗਦਾਨ ਪਾ ਰਹੇ ਹਨ।

 

 

ਭਾਰਤ ਵਿੱਚ ਮੌਜੂਦਾ ਰਿਕਵਰੀ ਦੀ ਗਿਣਤੀ  ਅੱਜ 1,11,07,332 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ 96.12 ਫੀਸਦ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਰਿਕਵਰੀ 23,653 ਰਜਿਸਟਰ ਕੀਤੀ ਗਈ।

ਪਿਛਲੇ 24 ਘੰਟਿਆਂ ਦੌਰਾਨ 188 ਮੌਤਾਂ ਦੀ ਰਿਪੋਰਟ ਹੈ।

ਨਵੀਆਂ ਦਰਜ ਮੌਤਾਂ ਵਿੱਚ 5 ਸੂਬਿਆਂ ਦਾ ਹਿੱਸਾ 81.38 ਫੀਸਦ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 70 ਮੌਤਾਂ ਰਿਪੋਰਟ ਹੋਈਆਂ ਹਨ । ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 38 ਹੋਰ ਮੌਤਾਂ ਦੀ ਖਬਰ ਹੈ ਅਤੇ ਕੇਰਲ ਵਿੱਚ ਰੋਜ਼ਾਨਾ 

17 ਮੌਤਾਂ ਹੋਈਆਂ ਹਨ ।

 

 

15 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕੋਈ ਨਵੀਂ ਮੌਤ ਦੀ ਖਬਰ ਨਹੀਂ  ਹੈ।

ਇਹ ਹਨ – ਅਸਮ, ਉਤਰਾਖੰਡ, ਉੜੀਸਾ, ਪੁਡੂਚੇਰੀ, ਲਕਸ਼ਦੀਪ, ਸਿੱਕਮ, ਲੱਦਾਖ (ਯੂਟੀ), ਮਨੀਪੁਰ, ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ, ਅੰਡੇਮਾਨ ਤੇ ਨਿਕੋਬਾਰ ਟਾਪੂ,  ਅਤੇ  ਅਰੁਣਾਚਲ ਪ੍ਰਦੇਸ਼ ।

****

ਐਮਵੀ / ਐਸਜੇ



(Release ID: 1706367) Visitor Counter : 151