ਰੱਖਿਆ ਮੰਤਰਾਲਾ

ਰਾਨੀਖੇਤ (ਉਤਰਾਖੰਡ) ’ਚ ਭਾਰਤ- ਉਜਬੇਕਿਸਤਾਨ ਟ੍ਰੇਨਿੰਗ ਯੁੱਧ ਦਾ ਅਭਿਆਸ ਡਸਟਲਿਕ ਸੰਪਨ

Posted On: 19 MAR 2021 4:50PM by PIB Chandigarh


1.  ਆਪਸ ’ਚ 10 ਦਿਨ ਚਲੇ ਆਪਸੀ ਅਭਿਆਸ ਦੇ ਬਾਅਦ ਭਾਰਤ-ਉਜਬੇਕਿਸਤਾਨ ਸਾਂਝੇ ਖੇਤਰ ਟੇ੍ਰਨਿੰਗ ਯੁੱਧ ਦਾ ਅਭਿਆਸ ਡਸਟਲਿਕ ਦੇ ਦੂਜੇ ਸੰਸਕਰਣ ਦਾ ਸ਼ੁੱਕਰਵਾਰ,  19 ਮਾਰਚ 2021 ਨੂੰ ਸਮਾਪਤ ਹੋਇਆ। 

2.  10 ਮਾਰਚ,  2021 ਨੂੰ ਸ਼ੁਰੂ ਹੋਏ ਸਾਂਝੇ ਅਭਿਆਸ ਵਿੱਚ ਜ਼ੋਰ ਸ਼ਹਰੀ ਪਰਿਦਿ੍ਰਸ਼ ’ਚ ਉਗਰਵਾਦ/ਅੱਤਵਾਦ ਵਿਰੋਧੀ ਮੁਹਿਮ ’ਤੇ ਹੋਣ ਦੇ ਨਾਲ-ਨਾਲ ਹਥਿਆਰਾਂ ਦੇ ਕੌਸ਼ਲ ’ਤੇ ਮੁਹਾਰਤ ਸਾਂਝਾ ਕਰਨ ਤੇ ਕੇਂਦਰਿਤ ਸੀ। ਇਸ ਅਭਿਆਸ ਨੇ ਦੋਵੇ ਸੇਨਾਵਾਂ ਦੇ ਸੈਨਿਕਾਂ ਨੂੰ ਸਥਾਈ ਪੇਸ਼ੇਵਰ ਅਤੇ ਸਾਮਾਜਕ ਸੰਬੰਧਾਂ ਨੂੰ ਵਧਾਵਾ ਦੇਣ ਦਾ ਅਵਸਰ ਵੀ ਪ੍ਰਦਾਨ ਕੀਤਾ । 

3.  ਗਹਨ ਫੌਜ ਟੇ੍ਰਨਿੰਗ ਦੇ ਬਾਅਦ ਦੋਵਾਂ ਸੇਨਾਵਾਂ ਦੇ ਸਾਂਝੇ ਅਭਿਆਸ ਸਮਾਪਤ ਹੋਇਆ,  ਦੋਵੇ ਦੇਸ਼ਾਂ ਦੀ ਫੌਜ ਇਸ ਅਭਿਆਸ ਦੇ ਦੌਰਾਨ ਅੱਤਵਾਦੀ ਸਮੂਹਾਂ ’ਤੇ ਆਪਣੀ ਯੁੱਧ ਸ਼ਕਤੀ ਅਤੇ ਪ੍ਰਭੁਤਵ ਦਾ ਨੁਮਾਇਸ਼ ਕਰ ਰਹੀ ਸੀ।  ਸਮਾਪਨ ਸਮਾਰੋਹ ’ਚ ਦੋਵੇ ਦੇਸ਼ਾਂ ਦੇ ਅਨੂਠੇ ਪਾਰੰਪਰਕ ਸੰਪਰਕ ਦੇ ਨਾਲ ਬੇਹੱਦ ਪ੍ਰਤੀਭਾ ਦਾ ਪ੍ਰਦਰਸ਼ਨ ਕੀਤਾ ਗਿਆ। ਉੱਤਮ ਅਧਿਕਾਰੀਆਂ ਨੇ ਅਭਿਆਸ ਦੇ ਵਿਅਵਸਾਇਕ ਸੰਚਾਲਨ ਦੇ ਪ੍ਰਤੀ ਸੰਤੋਸ਼ ਅਤੇ ਭਾਰ ਵਿਅਕਤ ਕੀਤਾ। 

4.  ਅਭਿਆਸ ਦੌਰਾਨ ਪੈਦਾ ਹੋਈ ਮਿਲਨਸਾਰਿਤਾ,  ਦਲ ਭਾਵਨਾ ਅਤੇ ਸਦਭਾਵਨਾ ਤੋਂ ਭਵਿੱਖ ਵਿੱਚ ਦੋਵੇ ਦੇਸ਼ਾਂ ਦੇ ਸ਼ਸਤਰਬੰਦ ਬਲਾਂ ਦੇ ਵਿੱਚ ਸੰਬੰਧਾਂ ਨੂੰ ਮਜਬੂਤ ਕਰਨ ਵਿੱਚ ਹੋਰ ਵਾਧਾ ਮਿਲੇਗਾ।

 

ਏਏ/ਫੀਐਸਸੀ/ਵੀਵਾਈ/ਕੇਆਰ



(Release ID: 1706365) Visitor Counter : 82


Read this release in: English , Urdu , Hindi , Malayalam