ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਵਾਹਨ ਸਕ੍ਰੈਪਿੰਗ ਨੀਤੀ ਸਾਰੇ ਹਿਤਧਾਰਕਾਂ ਲਈ ਲਾਭਦਾਇਕ ਹੈ: ਗਡਕਰੀ
Posted On:
18 MAR 2021 4:59PM by PIB Chandigarh
ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ “ਨਵੀਂ ਵਾਹਨ ਸਕ੍ਰੈਪਿੰਗ ਨੀਤੀ ਸਾਰੇ ਹਿਤਧਾਰਕਾਂ ਲਈ ਲਾਭਦਾਇਕ ਸਥਿਤੀ ਪੇਸ਼ ਕਰੇਗੀ।” ਵੀਰਵਾਰ ਨੂੰ ਸੰਸਦ ਵਿੱਚ ਵਾਹਨ ਸਕ੍ਰੈਪਿੰਗ ਨੀਤੀ ਦੀ ਘੋਸ਼ਣਾ ਕਰਨ ਦੇ ਬਾਅਦ ਟਰਾਂਸਪੋਰਟ ਭਵਨ ਵਿੱਚ ਸੰਵਾਦਦਾਤਾਵਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ, “ਇਸ ਨੀਤੀ ਦੇ ਨਤੀਜਿਆਂ ਵਿੱਚ ਸੁਰੱਖਿਆ, ਈਂਧਣ ਦੀ ਖਪਤ ਵਿੱਚ ਕਮੀ ਅਤੇ ਪ੍ਰਦੂਸ਼ਣ ਵਰਗੇ ਪਹਲੂ ਸ਼ਾਮਿਲ ਹੋਣਗੇ।”
ਉਨ੍ਹਾਂ ਨੇ ਕਿਹਾ, “ਇਸ ਨੀਤੀ ਵਿੱਚ ਜੁਰਮਾਨੇ ਵਰਗੇ ਕਿਸੇ ਦੰਡ ਦਾ ਪ੍ਰਾਵਧਾਨ ਨਹੀਂ ਹੈ ਅਤੇ ਇਹ ਗ਼ਰੀਬਾਂ ਦੇ ਹਿੱਤ ਵਿੱਚ ਹੈ।” ਵਾਹਨ ਸਕ੍ਰੈਪਿੰਗ ਨੀਤੀ ਦੇ ਲਾਭਾਂ ਨੂੰ ਸੂਚੀਬੱਧ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ, “ਟੁੱਟੇ - ਫੁੱਟੇ ਵਾਹਨਾਂ ਨਾਲ ਕੱਚੇ ਮਾਲ ਦਾ ਉਪਯੋਗ ਕਰਨ ਦੇ ਕਾਰਨ, ਨਾ ਸਿਰਫ ਨਵੇਂ ਵਾਹਨਾਂ ਦੇ ਮੁੱਲ ਵਿੱਚ ਕਮੀ ਆਵੇਗੀ ਬਲਕਿ ਉਨ੍ਹਾਂ ਦੀ ਦੇਖਰੇਖ ਦੀ ਲਾਗਤ ਵੀ ਘੱਟ ਹੋਵੇਗੀ ਅਤੇ ਇਸ ਨਾਲ ਇਸ ਖੇਤਰ ਵਿੱਚ ਰੋਜਗਾਰ ਦੇ ਅਧਿਕ ਮੌਕੇ ਪੈਦਾ ਕਰਨ ਵਿੱਚ ਮਦਦ ਮਿਲੇਗੀ।” ਉਨ੍ਹਾਂ ਨੇ ਉਮੀਦ ਜਤਾਈ ਕਿ ਆਉਣ ਵਾਲੇ ਡੇਢ-ਦੋ ਸਾਲਾਂ ਵਿੱਚ ਦੇਸ਼ ਵਿੱਚ ਲਗਭਗ 100 ਵਾਹਨ ਸਕ੍ਰੈਪਿੰਗ ਕੇਂਦਰ ਸੰਚਾਲਨ ਵਿੱਚ ਹੋਣਗੇ ਅਤੇ ਇਨ੍ਹਾਂ ਦੀ ਸੰਖਿਆ ਵਧਦੀ ਰਹੇਗੀ ।
ਮੰਤਰੀ ਜੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਵਿੱਤ ਮੰਤਰੀ ਅਤੇ ਰਾਜਾਂ ਤੋਂ ਨਵੇਂ ਵਾਹਨ ਦੀ ਖਰੀਦ ‘ਤੇ ਵਸਤੂ ਅਤੇ ਸੇਵਾ ਟੈਕਸ ਵਿੱਚ ਛੋਟ ਦੇਣ ਦੀ ਗੁਜਾਰਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਕ੍ਰੈਪਿੰਗ ਨੀਤੀ ਤੋਂ ਵਿੰਟੇਜ ਕਾਰਾਂ ਨੂੰ ਬਾਹਰ ਰੱਖਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੜਕ ਟ੍ਰਾਂਸਪੋਰਟ ਮੰਤਰਾਲੇ ਨੇ ਕਾਰ ਦੇ ਇਕੌਨਮਿਕ ਮਾਡਲ ਵਿੱਚ ਅਤਿਰਿਕਤ ਸੁਰੱਖਿਆ ਉਪਾਅ ਦੇ ਰੂਪ ਵਿੱਚ ਏਅਰਬੈਗਸ ਦਾ ਰੱਖਣਾ ਲਾਜ਼ਮੀ ਕਰ ਦਿੱਤਾ ਹੈ ।
ਸ਼੍ਰੀ ਗਡਕਰੀ ਨੇ ਇਸ ਨੀਤੀ ਨੂੰ ਰਹਿੰਦ ਖੂਹੰਦ ਅਤੇ ਗਿਆਨ ਨੂੰ ਖੁਸ਼ਹਾਲੀ ਵਿੱਚ ਬਦਲਣ ਵਾਲੀ ਕਰਾਰ ਦਿੱਤਾ।
*****
ਹੀਐੱਨ/ਆਰਆਰ
(Release ID: 1706204)
Visitor Counter : 144