ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਰੋਗ ਦਾ ਪਤਾ ਲਗਾਉਣ ਲਈ ਘੱਟ ਲਾਗਤ ਵਾਲੇ ਸਮਾਰਟ ਨੈਨੋ ਉਪਕਰਨਾਂ ‘ਤੇ ਕਾਰਜ ਕਰਨ ਵਾਲੀ ਖੋਜਕਾਰਤਾ ਨੂੰ ਐੱਸਬੀਆਈਬੀ ਮਹਿਲਾ ਉਤਕ੍ਰਿਸ਼ਟ ਦਾ ਪੁਰਸ‍ਕਾਰ ਮਿਲਿਆ

Posted On: 18 MAR 2021 9:56AM by PIB Chandigarh

ਨੈਸ਼ਨਲ ਇੰਸਟੀਟਿਊਟ ਆਵ੍ ਐਨੀਮਲ ਬਾਇਓਟੈਕਨੋਲੋਜੀ (ਐੱਨਆਈਏਬੀ),  ਹੈਦਰਾਬਾਦ ਦੀ ਵਿਗਿਆਨੀ ਡਾ.  ਸੋਨੂ ਗਾਂਧੀ ਨੂੰ ਪ੍ਰਤਿਸ਼ਠਿਤ ਐੱਸਬੀਆਈਬੀ ਮਹਿਲਾ ਉਤਕ੍ਰਿਸ਼ਟਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਰੁਮੇਟੀਇਡ ਗਠੀਆ (ਆਰਏ),  ਹਿਰਦਾ ਰੋਗ  (ਸੀਵੀਡੀ) ਅਤੇ ਜਾਪਾਨੀ ਇਨਸੈਫਲਾਈਟਿਸ  (ਜੇਈ) ਦਾ ਪਤਾ ਲਗਾਉਣ ਲਈ ਇੱਕ ਸਮਾਰਟ ਨੈਨੋ - ਉਪਕਰਨ ਵਿਕਸਿਤ ਕੀਤਾ ਹੈ । 

 

ਵਿਗਿਆਨ ਅਤੇ ਤਕਨੀਕੀ ਵਿਭਾਗ  (ਡੀਐੱਸਟੀ)  ਦੇ ਵਿਗਿਆਨ ਅਤੇ ਇੰਜੀਨੀਅਰਿੰਗ ਖੋਜ ਬੋਰਡ  ( ਐੱਸਬੀਆਈਬੀ )  ਦੁਆਰਾ ਸਥਾਪਤ ਇਹ ਪੁਰਸਕਾਰ ,  ਵਿਗਿਆਨ ਅਤੇ ਇੰਜੀਨੀਅਰਿੰਗ ਦੇ ਮੋਹਰੀ ਖੇਤਰਾਂ ਵਿੱਚ ਨੌਜਵਾਨ ਮਹਿਲਾ ਵਿਗਿਆਨੀਆਂ ਦੀਆਂ ਉਤਕ੍ਰਿਸ਼ਟ ਖੋਜ ਉਪਲੱਬਧੀਆਂ ਨੂੰ ਮਾਨਤਾ ਦੇ ਕੇ ਸਨਮਾਨਿਤ ਕਰਦਾ ਹੈ । 

 

ਉਨ੍ਹਾਂ ਦੇ ਸਮੂਹ ਦੁਆਰਾ ਵਿਕਸਿਤ ਸਮਾਰਟ ਨੈਨੋ - ਉਪਕਰਨ ਨੇ ਏਮੀਨ  ਦੇ ਨਾਲ ਕਿਰਿਆਸ਼ੀਲ ਗ੍ਰੈਫੀਨ ਅਤੇ ਵਿਸ਼ੇਸ਼ ਐਂਟੀਬਾਡੀ  ਦੇ ਮਿਸ਼ਰਣ ਦਾ ਉਪਯੋਗ ਕਰਕੇ ਬੀਮਾਰੀਆਂ  ਦੇ ਬਾਇਓਮਾਰਕਰ ਦਾ ਪਤਾ ਲਗਾਉਣ ਵਿੱਚ ਮਦਦ ਕੀਤੀ । 

ਵਿਕਸਿਤ ਸੈਂਸਰ ਨਾਲ ਅਲਟਰਾ – ਉੱਚ‍ ਸੈਂਸਟੀਵਿਟੀ,  ਆਪਰੇਸ਼ਨ ਵਿੱਚ ਅਸਾਨੀ ਅਤੇ ਘੱਟ ਸਮੇਂ ਵਿੱਚ ਪ੍ਰਤੀਕਿਰਿਆ ਮਿਲਣ ਜਿਹੇ ਕਈ ਮਹੱਤਵਪੂਰਣ ਲਾਭ ਮਿਲਦੇ ਹਨ ,   ਜਿਸ ਨੂੰ ਪੁਆਇੰਟ - ਆਵ੍ - ਕੇਅਰ ਟੈਸਟਿੰਗ ਲਈ ਅਸਾਨੀ ਨਾਲ ਇੱਕ ਚਿਪ ਵਿੱਚ ਰੱਖਿਆ ਜਾ ਸਕਦਾ ਹੈ ।  ਇਸ ਵਿਕਸਿਤ ਸੈਂਸਰ ਨੇ ਪਾਰੰਪਰਿਕ ਤਕਨੀਕਾਂ ਦੀ ਤੁਲਣਾ ਵਿੱਚ  ਸਪਸ਼ਟ ਲਾਭ ਦਿਖਾਇਆ ਅਤੇ ਇਹ ਅਤਿਅਧਿਕ ਸੰਵੇਦਨਸ਼ੀਲ ਹੈ। ਉਹ ਰੋਗਾਂ ਦਾ ਜਲ‍ਦੀ ਪਤਾ ਲਗਾ ਕੇ ਤ‍ਵਰਿਤ ਅਤੇ  ਅਧਿਕ ਪ੍ਰਭਾਵੀ ਅਤੇ ਘੱਟ ਖ਼ਰਚੀਲਾ ਉਪਚਾਰ ਸੁਨਿਸ਼ਚਿਤ ਕਰ ਸਕਦੇ ਹਨ । 

ਉਨ੍ਹਾਂ ਦਾ ਖੋਜ ਟ੍ਰਾਂਸਡਊਸਰ ਨਾਮਕ ਉਪਕਰਨਾਂ ਦੀ ਸਤ੍ਹਾ ‘ਤੇ ਨੈਨੋ ਪਦਾਰਥ ਅਤੇ ਬਾਇਓਮੋਲੀਕੂਲਸ ਦੇ ਵਿੱਚ ਅੰਤਰ - ਕਿਰਿਆ ਦੀ ਪ੍ਰਣਾਲੀ ਦੀ ਸਮਝ ‘ਤੇ ਅਧਾਰਿਤ ਹੈ ,  ਜੋ ਇੱਕ ਪ੍ਰਣਾਲੀ ਤੋਂ ਊਰਜਾ ਪ੍ਰਾਪਤ ਕਰਦੇ ਹਨ ਅਤੇ ਬੈਕਟੀਰੀਆ ਅਤੇ ਵਾਇਰਲ ਰੋਗ ਦਾ ਪਤਾ ਲਗਾਉਣ ,  ਪਸ਼ੂ ਚਿਕਿਤਸਾ ਅਤੇ ਖੇਤੀਬਾੜੀ ਅਨੁਪ੍ਰਯੋਗ ,  ਖੁਰਾਕ ਵਿਸ਼ਲੇਸ਼ਣ ਅਤੇ ਵਾਤਾਵਰਣ ਨਿਗਰਾਨੀ ਨੂੰ ਲੈ ਕੇ ਬਾਇਓਸੈਂਸਰ ਦੀ ਇੱਕ ਨਵੀਂ ਪੀੜ੍ਹੀ  ਦੇ ਵਿਕਾਸ ਲਈ ਇਸ ਨੂੰ ਪ੍ਰਸਾਰਿਤ ਕਰਦੇ ਹਨ। 

ਡਾ. ਸੋਨੂ ਦੀ ਪ੍ਰਯੋਗਸ਼ਾਲਾ ਨੇ ਫਲਾਂ ਅਤੇ ਸ਼ਬਜੀਆਂ ਵਿੱਚ ਮੁੱਖ ਰੂਪ ਨਾਲ ਫਫੂੰਦ ਅਤੇ ਮਿੱਟੀ ਤੋਂ ਪੈਦਾ ਹੋਣ ਵਾਲੇ ਕੀੜਿਆਂ ਨੂੰ ਕੰਟਰੋਲ ਕਰਨ ਲਈ ਉਪਯੋਗ ਕੀਤੇ ਜਾਣ ਵਾਲੇ ਕੀਟਨਾਸ਼ਕਾਂ ਦਾ ਪਤਾ ਲਗਾਉਣ ਲਈ ਬਿਜਲੀ - ਰਸਾਇਣ  ਦੇ ਨਾਲ - ਨਾਲ ਮਾਈਕ੍ਰੋਫਲੁਈਡਿਕ - ਅਧਾਰਿਤ ਨੈਨੋਸੈਂਸਰ ਵਿਕਸਿਤ ਕੀਤਾ ਹੈ ।  ਇੱਕ ਸਮਾਨਾਂਤਰ ਅਧਿਐਨ ਵਿੱਚ ,  ਉਸ ਦੀ ਲੈਬ ਨੇ ਕੈਂਸਰ  ਦੇ ਬਾਇਓਮਾਰਕਰ ਦੀ ਅਲਟ੍ਰਾਫਾਸਟ ਸੈਂਸਿੰਗ ਵਿਕਸਿਤ ਕੀਤੀ ਹੈ ।  ਯੂਰੋਕੀਨੇਸ ਪ‍ਲਾਜਮੀਨੋਜੇਨ ਐਕ‍ਟੀਵੇਟਰ ਰਿਸੇਪ‍ਟਰ  ( ਯੂਪੀਏਆਰ )  ਨਾਮਕ ਇਸ ਵਿਕਸਿਤ ਕੈਂਸਰ ਦੇ ਬਾਇਓਸੈਂਸਰ ਦਾ ਇਸ‍ਤੇਮਾਲ ਇੱਕ ਮਾਤਰਾਤਮਕ  ਉਪਕਰਨ  ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ ,  ਜਿਸ ਨਾਲ ਇਹ ਕੈਂਸਰ ਰੋਗੀਆਂ ਵਿੱਚ ਯੂਪੀਏਆਰ ਦਾ ਪਤਾ ਲਗਾਉਣ ਵਿੱਚ ਇੱਕ ਵਿਕਲਪ ਬਣ ਜਾਂਦਾ ਹੈ ।  ਇਹ ਖੋਜ ‘ਬਾਇਓਸੈਂਸਰ ਐਂਡ ਬਾਇਓਇਲੈਕਟ੍ਰੌਨਿਕ’ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ । 

ਹਾਲ ਹੀ ਵਿੱਚ,  ਉਸ ਦੀ ਲੈਬ ਨੇ ਦੁੱਧ ਅਤੇ ਮਾਸ  ਦੇ ਨਮੂਨਿਆਂ ਵਿੱਚ ਟੌਕਸਿਨ  ( ਐਫਲਾਟੌਕਸਿਨ ਐੱਮ 1 )  ਦਾ ਪਤਾ ਲਗਾਉਣ ਲਈ ਤਪਰਿਤ ਅਤੇ ਸੰਵੇਦਨਸ਼ੀਲ ਮਾਈਕ੍ਰੋਫਲੁਈਡਿਕ ਉਪਕਰਨਾਂ ਦਾ ਨਿਰਮਾਣ ਕੀਤਾ ਹੈ ,  ਜਿਨ੍ਹਾਂ ਨੂੰ ਐਪਟਾਮਰਸ ਕਿਹਾ ਜਾਂਦਾ ਹੈ ।  ਉਨ੍ਹਾਂ ਨੇ ਭੋਜਨ ਸੁਰੱਖਿਆ ਵਿੱਚ ਗੁਣਾਤਮਕ ਅਤੇ ਮਾਤਰਾਤਮਕ ਵਿਸ਼ਲੇਸ਼ਣ ਦੋਵਾਂ ਲਈ ਤਤ‍ਕਾਲ ਭੋਜਨ ਜ਼ਹਿਰੀਲੇ ਪਦਾਰਥਾਂ ਦਾ  ਪਤਾ ਲਗਾਉਣ ਲਈ ਐਫਲਾਟੌਕਸਿਨ ਬੀ 1 ਦਾ ਜਲਦੀ ਪਤਾ ਲਗਾਉਣ ਨੂੰ ਲੈ ਕੇ ਮਾਈਕ੍ਰੋਫਲੁਈਡਿਕ ਪੇਪਰ ਡਿਵਾਇਸ ਵਿਕਸਿਤ ਕੀਤਾ ਹੈ ।  ਸਿਹਤ ਦੇ ਪਹਲੂ ਲਈ ਸੰਵੇਦਨਸ਼ੀਲ , ਕਿਫਾਇਤੀ ਅਤੇ ਜਲਦੀ ਨਿਦਾਨ ਲਈ ਸੀਆਰਆਈਐੱਸਪੀਆਰ-ਸੀਏਐੱਸ13 ਅਤੇ ਕੁਆਂਟਮ ਡਾਟਸ ਅਧਾਰਿਤ ਇਲੈਕਟ੍ਰੌਕੈਮੀਕਲ ਬਾਇਓਸੈਂਸਰ ਦਾ ਉਪਯੋਗ ਕਰਕੇ ਸਾਲਮੋਨੇਲਾ ਦੇ ਬਹੁਵਧੀ ਘਟਕਾਂ ਦਾ ਪਤਾ ਲਗਾਉਣਾ ਉਨ੍ਹਾਂ ਦੇ ਇੱਕ ਵਰਤਮਾਨ ਪ੍ਰੋਜੈਕਟ ਦਾ ਟੀਚਾ ਹੈ । 

 

ਉਹ ਨਵੇਂ ਕਿਫਾਇਤੀ ਅਤੇ ਖੇਤਰ-ਲਾਗੂ ਐਨਾਲਿਟੀਕਲ ਉਪਕਰਨਾਂ ਨੂੰ ਵਿਕਸਿਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ,  ਜੋ ਰੋਗ ਦਾ ਜਲਦੀ ਪਤਾ ਲਗਾਉਣ ਲਈ ਪੁਆਇੰਟ ਆਵ੍ ਕੇਅਰ  (ਪੀਓਸੀ)  ਡਾਇਗਨੌਸਟਿਕਸ ਉਪਲਬ‍ਧ ਕਰਦੇ ਹਨ ,  ਜਿਸ ਦੇ ਨਾਲ ਸਿਹਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਮਾਂ ਪ੍ਰਬੰਧਨ ਦੀ ਸਹੂਲਤ ਮਿਲਦੀ ਹੈ। 

 

 

 [ ਅਧਿਕ ਜਾਣਕਾਰੀ  ਦੇ ਲਈ, ਡਾ.  ਸੋਨੂ ਗਾਂਧੀ  (gandhi@niab.org.in)  ਨਾਲ ਸੰਪਰਕ ਕੀਤਾ ਜਾ ਸਕਦਾ ਹੈ ।  ]

 

 

*****

ਐੱਸਐੱਸ/ਕੇਜੀਐੱਸ



(Release ID: 1705917) Visitor Counter : 159