ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਪਦਾ ਅਨੁਕੂਲ ਬੁਨਿਆਦੀ ਢਾਂਚੇ ਬਾਰੇ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ


ਇੱਕ-ਦੂਸਰੇ ’ਤੇ ਨਿਰਭਰ ਅਤੇ ਆਪਸੀ ਜੁੜੇ ਵਿਸ਼ਵ ਵਿੱਚ, ਕੋਈ ਵੀ ਦੇਸ਼ ਆਲਮੀ ਆਪਦਾ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੈ: ਪ੍ਰਧਾਨ ਮੰਤਰੀ


ਮਹਾਮਾਰੀ ਦੇ ਸਬਕਾਂ ਨੂੰ ਭੁਲਾਇਆ ਨਹੀਂ ਜਾਣਾ ਚਾਹੀਦਾ: ਪ੍ਰਧਾਨ ਮੰਤਰੀ


“ਆਪਦਾ ਅਨੁਕੂਲ ਬੁਨਿਆਦੀ ਢਾਂਚੇ” ਦੀ ਧਾਰਨਾ ਇੱਕ ਜਨ ਅੰਦੋਲਨ ਬਣਨਾ ਚਾਹੀਦਾ ਹੈ: ਪ੍ਰਧਾਨ ਮੰਤਰੀ

Posted On: 17 MAR 2021 2:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਆਪਦਾ ਅਨੁਕੂਲ ਬੁਨਿਆਦੀ ਢਾਂਚੇ ਬਾਰੇ ਅੰਤਰਰਾਸ਼ਟਰੀ ਸੰਮੇਲਨ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ ਫਿਜੀ ਦੇ ਪ੍ਰਧਾਨ ਮੰਤਰੀ, ਇਟਲੀ ਦੇ ਪ੍ਰਧਾਨ ਮੰਤਰੀ, ਯੁਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਮੌਜੂਦ ਸਨ। ਇਸ ਸੰਮੇਲਨ ਵਿੱਚ ਦੇਸ਼ਾਂ ਦੀਆਂ ਸਰਕਾਰਾਂ, ਅੰਤਰਰਾਸ਼ਟਰੀ ਸੰਸਥਾਵਾਂ, ਵਿੱਦਿਅਕ ਸੰਸਥਾਵਾਂ ਅਤੇ ਨਿਜੀ ਖੇਤਰ ਦੇ ਮਾਹਿਰਾਂ ਨੇ ਵੀ ਹਿੱਸਾ ਲਿਆ।


 

https://youtu.be/UFCaRFYRr_c


 

ਮੌਜੂਦਾ ਸਥਿਤੀ ਨੂੰ ਬੇਮਿਸਾਲ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਅਜਿਹੀ ਘਟਨਾ ਦੇ ਗਵਾਹ ਹਾਂ, ਜਿਸ ਨੂੰ 100 ਸਾਲ ਵਿੱਚ ਇੱਕ ਵਾਰ ਆਉਣ ਵਾਲੀ ਆਪਦਾ ਦੱਸਿਆ ਜਾ ਰਿਹਾ ਹੈ। ਕੋਵਿਡ-19 ਮਹਾਮਾਰੀ ਨੇ ਸਾਨੂੰ ਸਿਖਾਇਆ ਹੈ ਕਿ ਇੱਕ ਨਿਰਭਰ ਅਤੇ ਆਪਸੀ ਜੁੜੇ ਵਿਸ਼ਵ ਵਿੱਚ, ਦੇਸ਼ ਚਾਹੇ ਅਮੀਰ ਹੋਵੇ ਜਾਂ ਗਰੀਬ, ਪੂਰਬੀ ਹੋਵੇ ਜਾਂ ਪੱਛਮੀ, ਉੱਤਰੀ ਹੋਵੇ ਜਾਂ ਦੱਖਣੀ - ਉਹ ਆਲਮੀ ਆਫ਼ਤਾਂ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕਦਾ।”

 

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਮਹਾਮਾਰੀ ਨੇ ਦਰਸਾਇਆ ਹੈ ਕਿ ਦੁਨੀਆ ਕਿਵੇਂ ਇਕੱਠੀ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਮਹਾਮਾਰੀ ਨੇ ਸਾਨੂੰ ਦਿਖਾਇਆ ਹੈ ਕਿ ਵਿਸ਼ਵਵਿਆਪੀ ਚੁਣੌਤੀਆਂ ਦਾ ਹੱਲ ਕਰਨ ਲਈ ਇਨੋਵੇਸ਼ਨ ਕਿਤੇ ਵੀ ਕੀਤੀ ਜਾ ਸਕਦੀ ਹੈ।” ਇਸ ਦੇ ਲਈ, ਸ਼੍ਰੀ ਮੋਦੀ ਨੇ ਇੱਕ ਵਿਸ਼ਵਵਿਆਪੀ ਈਕੋਸਿਸਟਮ ਬਣਾਉਣ ਦਾ ਸੱਦਾ ਦਿੱਤਾ ਜੋ ਵਿਸ਼ਵ ਦੇ ਸਾਰੇ ਹਿੱਸਿਆਂ ਵਿੱਚ ਇਨੋਵੇਸ਼ਨ ਦਾ ਸਮਰਥਨ ਕਰੇ, ਅਤੇ ਇਸ ਇਨੋਵੇਸ਼ਨ ਨੂੰ ਉਨ੍ਹਾਂ ਸਥਾਨਾਂ ਤੱਕ ਪਹੁੰਚਾਏ ਜਿੱਥੇ ਇਸਦੀ ਸਭ ਤੋਂ ਜ਼ਿਆਦਾ ਲੋੜ ਹੋਵੇ। ਉਨ੍ਹਾਂ ਨੇ ਉਮੀਦ ਜਤਾਈ ਕਿ ਸਾਲ 2021 ਵਿੱਚ ਇਸ ਮਹਾਮਾਰੀ ਤੋਂ ਜਲਦੀ ਛੁਟਕਾਰਾ ਮਿਲੇਗਾ।

 

ਪ੍ਰਧਾਨ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਮਹਾਮਾਰੀ ਦੇ ਸਬਕਾਂ ਨੂੰ ਭੁੱਲਿਆ ਨਹੀਂ ਜਾਣਾ ਚਾਹੀਦਾ। ਉਹ ਨਾ ਸਿਰਫ ਜਨਤਕ ਸਿਹਤ ਆਫ਼ਤਾਂ, ਬਲਕਿ ਹੋਰ ਆਫ਼ਤਾਂ ਉੱਤੇ ਵੀ ਲਾਗੂ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਨੂੰ ਘੱਟ ਕਰਨ ਲਈ ਇਹ ਨਿਰੰਤਰ ਅਤੇ ਸਾਂਝੇ ਉਪਰਾਲੇ ਕੀਤੇ ਜਾਣਗੇ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਜਿਹੇ ਜਿਹੜੇ ਦੇਸ਼ ਬੁਨਿਆਦੀ ਢਾਂਚੇ ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਕਰ ਰਹੇ ਹਨ, ਉਨ੍ਹਾਂ ਨੂੰ ਲਾਜ਼ਮੀ ਤੌਰ ’ਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਇਹ ਨਿਵੇਸ਼ ਬਚਾਓ ਲਈ ਹੈ, ਨਾ ਕਿ ਜੋਖਮ ਲਈ ਹੈ। ਬਹੁਤ ਸਾਰੇ ਬੁਨਿਆਦੀ ਢਾਂਚੇ ਦੇ ਸਿਸਟਮ - ਡਿਜੀਟਲ ਬੁਨਿਆਦੀ ਢਾਂਚਾ, ਸਮੁੰਦਰੀ ਜ਼ਹਾਜ਼ ਦੀਆਂ ਲਾਈਨਾਂ, ਹਵਾਬਾਜ਼ੀ ਨੈੱਟਵਰਕ - ਪੂਰੀ ਦੁਨੀਆ ਨੂੰ ਕਵਰ ਕਰਦੇ ਹਨ ਅਤੇ ਦੁਨੀਆ ਦੇ ਇੱਕ ਹਿੱਸੇ ਵਿੱਚ ਆਈ ਆਪਦਾ ਦਾ ਪ੍ਰਭਾਵ ਤੇਜ਼ੀ ਨਾਲ ਪੂਰੀ ਦੁਨੀਆ ਵਿੱਚ ਫੈਲ ਸਕਦਾ ਹੈ। ਆਲਮੀ ਪ੍ਰਣਾਲੀ ਦੇ ਬਚਾਅ ਨੂੰ ਯਕੀਨੀ ਬਣਾਉਣ ਲਈ ਸਹਿਯੋਗ ਲਾਜ਼ਮੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਵਿਸ਼ਵਵਿਆਪੀ ਦੱਖਣ ਵਿੱਚ ਇੱਕ ਆਲਮੀ ਸਹਿਯੋਗ ਵਿਧੀ ਦੇ ਤੌਰ ’ਤੇ, ਸੀਡੀਆਰਆਈ ਸਾਨੂੰ ਇਸ ਏਜੰਡਾ ਨੂੰ ਅੱਗੇ ਵਧਾਉਣ ਲਈ ਇੱਕ ਢੁਕਵਾਂ ਪਲੈਟਫਾਰਮ ਪੇਸ਼ ਕਰਦੀ ਹੈ। ਬੁਨਿਆਦੀ ਢਾਂਚੇ ਦਾ ਵਿਕਾਸ ਲੰਬੇ ਸਮੇਂ ਲਈ ਹੁੰਦਾ ਹੈ।”

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਾਲ 2021 ਖ਼ਾਸ ਤੌਰ ’ਤੇ ਇੱਕ ਅਹਿਮ ਸਾਲ ਹੈ। ਅਸੀਂ ਸਥਿਰ ਵਿਕਾਸ ਟੀਚਿਆਂ, ਪੈਰਿਸ ਸਮਝੌਤੇ ਅਤੇ ਸੇਨਦਾਈ ਫ਼ਰੇਮਵਰਕ ਦੇ ਮੱਧ-ਬਿੰਦੂ ’ਤੇ ਪਹੁੰਚ ਰਹੇ ਹਾਂ। ਇਸ ਸਾਲ ਦੇ ਅਖੀਰ ਵਿੱਚ ਯੂਕੇ ਅਤੇ ਇਟਲੀ ਦੁਆਰਾ ਮੇਜ਼ਬਾਨੀ ਕੀਤੀ ਜਾਣ ਵਾਲੀ ਸੀਓਪੀ- 26 ਤੋਂ ਉਮੀਦਾਂ ਬਹੁਤ ਹਨ। ਉਨ੍ਹਾਂ ਨੇ ਕਿਹਾ ਕਿ ਆਪਦਾ ਅਨੁਕੂਲ ਬੁਨਿਆਦੀ ਢਾਂਚੇ ’ਤੇ ਇਸ ਸਾਂਝੇਦਾਰੀ ਨੂੰ ਉਨ੍ਹਾਂ ਉਮੀਦਾਂ ਵਿੱਚੋਂ ਕੁਝ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਵਿੱਚ ਆਪਣੀ ਮਹੱਤਵਪੂਰਣ ਭੂਮਿਕਾ ਨੂੰ ਨਿਭਾਉਣਾ ਚਾਹੀਦਾ ਹੈ।

 

ਪ੍ਰਧਾਨ ਮੰਤਰੀ ਨੇ ਪ੍ਰਮੁੱਖ ਤਰਜੀਹ ਵਾਲੇ ਖੇਤਰਾਂ ਬਾਰੇ ਵਿਸਤਾਰ ਨਾਲ ਦੱਸਿਆ। ਪਹਿਲਾ, ਸੀਡੀਆਰਆਈ ਨੂੰ ਸਥਿਰ ਵਿਕਾਸ ਦੇ ਟੀਚਿਆਂ ਦੇ ਕੇਂਦਰੀ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ, ਅਰਥਾਤ, “ਕਿਸੇ ਨੂੰ ਵੀ ਪਿੱਛੇ ਨਾ ਛੱਡੋ”। ਇਸ ਦਾ ਮਤਲਬ ਹੈ ਕਿ ਸਾਨੂੰ ਸਭ ਤੋਂ ਕਮਜ਼ੋਰ ਦੇਸ਼ਾਂ ਅਤੇ ਭਾਈਚਾਰਿਆਂ ਦੀਆਂ ਚਿੰਤਾਵਾਂ ਨੂੰ ਪਹਿਲਾਂ ਰੱਖਣਾ ਚਾਹੀਦਾ ਹੈ। ਦੂਸਰਾ, ਸਾਨੂੰ ਮੁੱਖ ਬੁਨਿਆਦੀ ਢਾਂਚੇ ਦੇ ਕੁਝ ਖੇਤਰਾਂ - ਖਾਸ ਕਰਕੇ ਸਿਹਤ ਦੇ ਬੁਨਿਆਦੀ ਢਾਂਚੇ ਅਤੇ ਡਿਜੀਟਲ ਬੁਨਿਆਦੀ ਢਾਂਚੇ ਦੇ ਪ੍ਰਦਰਸ਼ਨ ਦਾ ਸਟਾਕ ਕਰਨਾ ਚਾਹੀਦਾ ਹੈ, ਜਿਸ ਨੇ ਮਹਾਮਾਰੀ ਦੇ ਦੌਰਾਨ ਕੇਂਦਰੀ ਭੂਮਿਕਾ ਨਿਭਾਈ। ਇਨ੍ਹਾਂ ਖੇਤਰਾਂ ਤੋਂ ਕੀ ਸਬਕ ਹਨ? ਅਤੇ ਅਸੀਂ ਉਨ੍ਹਾਂ ਨੂੰ ਭਵਿੱਖ ਲਈ ਹੋਰ ਰੀਸਾਈਲੈਂਟ ਕਿਵੇਂ ਬਣਾ ਸਕਦੇ ਹਾਂ? ਤੀਸਰਾ, ਲਚੀਲੇਪਣ ਦੀ ਸਾਡੀ ਖੋਜ ਵਿੱਚ, ਕਿਸੇ ਵੀ ਟੈਕਨੋਲੋਜੀਕਲ ਸਿਸਟਮ ਨੂੰ ਬਹੁਤ ਜ਼ਿਆਦਾ ਬੁਨਿਆਦੀ ਜਾਂ ਬਹੁਤ ਜ਼ਿਆਦਾ ਉੱਨਤ ਨਹੀਂ ਸਮਝਿਆ ਜਾਣਾ ਚਾਹੀਦਾ ਹੈ। ਸੀਡੀਆਰਆਈ ਨੂੰ ਟੈਕਨੋਲੋਜੀ ਦੀ ਵਰਤੋਂ ਦੇ ਪ੍ਰਦਰਸ਼ਨ ਪ੍ਰਭਾਵ ਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, “ਆਪਦਾ ਅਨੁਕੂਲ ਬੁਨਿਆਦੀ ਢਾਂਚੇ” ਦੀ ਧਾਰਨਾ ਨੂੰ ਸਿਰਫ਼ ਮਾਹਿਰਾਂ ਅਤੇ ਰਸਮੀ ਸੰਸਥਾਵਾਂ ਦੀ ਤਾਕਤ ਵਧਾਉਣ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਬਲਕਿ ਇਸ ਨੂੰ ਇੱਕ ਜਨ ਅੰਦੋਲਨ ਬਣਨਾ ਚਾਹੀਦਾ ਹੈ।

 

***

 

ਡੀਐੱਸ/ ਏਕੇ


(Release ID: 1705602)