ਰਾਸ਼ਟਰਪਤੀ ਸਕੱਤਰੇਤ

ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਵਣਵਾਸੀ ਆਧੁਨਿਕ ਵਿਕਾਸ ਪ੍ਰਕਿਰਿਆ ਦਾ ਹਿੱਸਾ ਬਣੇ ਰਹਿਣ ਅਤੇ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਪਹਿਚਾਣ ਬਰਕਰਾਰ ਰੱਖਣ : ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਨੇ ਵਣਵਾਸੀ ਸਮਾਗਮ ਵਿੱਚ ਹਿੱਸਾ ਲਿਆ ਅਤੇ ਉੱਤਰ ਪ੍ਰਦੇਸ਼ ਦੇ ਸੋਨਭਦਰ ਦੇ ਚਪਕੀ ਵਿੱਚ ਸੇਵਾ ਕੁੰਜ ਆਸ਼ਰਮ ਦੀਆਂ ਨਵੀਆਂ ਬਣੀਆਂ ਇਮਾਰਤਾਂ ਦਾ ਉਦਘਾਟਨ ਕੀਤਾ

Posted On: 14 MAR 2021 5:17PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਵਣਵਾਸੀ ਆਧੁਨਿਕ ਵਿਕਾਸ ਪ੍ਰਕਿਰਿਆ ਦੇ ਅਭਿੰਨ ਹਿੱਸਾ ਬਣੇ ਰਹਿਣ ਅਤੇ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਪਹਿਚਾਣ ਬਰਕਰਾਰ ਰੱਖਣ। ਉਹ ਅੱਜ  (14 ਮਾਰਚ, 2021)  ਸੇਵਾ ਕੁੰਜ ਆਸ਼ਰਮ ਦੀਆਂ ਨਵੀਆਂ ਬਣੀਆਂ ਇਮਾਰਤਾਂ ਦੇ ਉਦਘਾਟਨ ਦੇ ਅਵਸਰ ‘ਤੇ ਉੱਤਰ ਪ੍ਰਦੇਸ਼ ਦੇ ਸੋਨਭਦਰ  ਦੇ ਚਪਕੀ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। 

 

ਇਸ ਅਵਸਰ ‘ਤੇ ਭਗਵਾਨ ਬਿਰਸਾ ਮੁੰਡਾ ਨੂੰ ਯਾਦ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਬਿਰਸਾ ਮੁੰਡਾ ਅੰਗਰੇਜ਼ਾਂ ਦੇ ਸ਼ੋਸ਼ਣ ਤੋਂ ਵਣ ਸੰਪਦਾ ਅਤੇ ਸੱਭਿਆਚਾਰ ਦੀ ਰੱਖਿਆ ਲਈ ਨਿਰੰਤਰ ਸੰਘਰਸ਼ ਕਰਦੇ ਰਹੇ।  ਉਨ੍ਹਾਂ ਦਾ ਜੀਵਨ ਨਾ ਕੇਵਲ ਕਬਾਇਲੀ ਭਾਈਚਾਰਿਆਂ ਦੇ ਲਈ ਬਲਕਿ ਸਾਰੇ ਨਾਗਰਿਕਾਂ ਲਈ ਵੀ ਪ੍ਰੇਰਣਾ ਅਤੇ ਆਦਰਸ਼ ਦਾ ਸਰੋਤ ਰਿਹਾ ਹੈ। 

 

ਰਾਸ਼ਟਰਪਤੀ ਨੇ ਕਿਹਾ ਕਿ ‘ਸੇਵਾ ਕੁੰਜ ਸੰਸਥਾਨ’ ਦੀਆਂ ਨਵੀਆਂ ਬਣੀਆਂ ਇਮਾਰਤਾਂ ਦਾ ਉਦਘਾਟਨ ਕਰਕੇ ਪ੍ਰਸੰਨ ਹਾਂ। ਉਨ੍ਹਾਂ ਨੇ ਕਿਹਾ ਕਿ ਐੱਨਟੀਪੀਸੀ ਦੁਆਰਾ ਸਕੂਲ ਅਤੇ ਹੋਸਟਲ ਭਵਨਾਂ ਦਾ ਨਿਰਮਾਣ ਕੀਤਾ ਗਿਆ ਸੀ।  ਉਨ੍ਹਾਂ ਨੇ ਇਸ ਸਮਾਜਿਕ ਭਲਾਈ ਕਾਰਜ ਦੇ ਲਈ ਐੱਨਟੀਪੀਸੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਨਵੀਆਂ ਬਣੀਆਂ ਇਮਾਰਤਾਂ ਅਤੇ ਹੋਰ ਸੁਵਿਧਾ ਕੇਂਦਰ ਇਸ ਸੰਸਥਾ  ਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਯੋਗਦਾਨ ਦੇਣਗੇ।  

 

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੇਸ਼ ਦੀ ਆਤਮਾ ਗ੍ਰਾਮੀਣ ਅਤੇ ਵਣ ਖੇਤਰਾਂ ਵਿੱਚ ਵਸਦੀ ਹੈ। ਜੇਕਰ ਕੋਈ ਭਾਰਤ ਦੀਆਂ ਜੜ੍ਹਾਂ ਤੋਂ ਵਾਕਫ਼ ਹੋਣਾ ਚਾਹੁੰਦਾ ਹੈ,  ਤਾਂ ਉਸ ਨੂੰ ਸੋਨਭਦਰ ਜਿਹੇ ਸਥਾਨ ‘ਤੇ ਕੁਝ ਸਮਾਂ ਬਤੀਤ ਕਰਨਾ ਚਾਹੀਦਾ ਹੈ।  ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ/ਵਣਵਾਸੀ ਭਾਈਚਾਰਿਆਂ  ਦੇ ਵਿਕਾਸ  ਦੇ ਬਿਨਾ ਦੇਸ਼  ਦੇ ਸਮੁੱਚੇ ਵਿਕਾਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ।  ਅਸਲ ਵਿੱਚ,  ਉਨ੍ਹਾਂ ਦੇ  ਵਿਕਾਸ  ਦੇ ਬਿਨਾ ਦੇਸ਼ ਦਾ ਵਿਕਾਸ ਅਧੂਰਾ ਹੈ। ਇਸ ਲਈ, ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਗ੍ਰਾਮੀਣ ਅਤੇ ਵਣਵਾਸੀ ਭਾਈਚਾਰਿਆਂ ਦੇ ਸਮੁੱਚੇ ਵਿਕਾਸ ਲਈ ਕਈ ਯੋਜਨਾਵਾਂ ਦਾ ਲਾਗੂਕਰਨ ਕਰ ਰਹੀਆਂ ਹਨ।  

 

ਰਾਸ਼ਟਰਪਤੀ ਨੇ ਇਸ ਤੱਥ ਦੀ ਪ੍ਰਸ਼ੰਸਾ ਕੀਤੀ ਕਿ ਵਣਵਾਸੀ ਆਪਣੇ ਪੂਰਵਜਾਂ ਤੋਂ ਪ੍ਰਾਪਤ ਸਹਿਜ ਗਿਆਨ ਦੀ ਪਰੰਪਰਾ ਨੂੰ ਜੀਵਿਤ ਰੱਖ ਰਹੇ ਹਨ ਅਤੇ ਇਸ ਨੂੰ ਅੱਗੇ ਵਧਾ ਰਹੇ ਹਨ।  ਖੇਤੀਬਾੜੀ ਤੋਂ ਲੈ ਕੇ ਕਲਾ ਅਤੇ ਸ਼ਿਲਪ ਤੱਕ,  ਕੁਦਰਤ ਦੇ ਨਾਲ ਉਨ੍ਹਾਂ ਦੀ ਸਦਭਾਵਨਾ ਹਰੇਕ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ। 

 

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਪੂਰਬੀ ਉੱਤਰ ਪ੍ਰਦੇਸ਼ ਨੂੰ ਝਾਰਖੰਡ,  ਛੱਤੀਸਗੜ੍ਹ,  ਬਿਹਾਰ ਅਤੇ ਮੱਧ ਪ੍ਰਦੇਸ਼ ਨਾਲ ਜੋੜਨ ਵਾਲਾ ਸੋਨਭਦਰ ਖੇਤਰ ਆਧੁਨਿਕ ਵਿਕਾਸ ਦਾ ਇੱਕ ਪ੍ਰਮੁੱਖ ਕੇਂਦਰ ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਵਣਵਾਸੀ ਆਧੁਨਿਕ ਵਿਕਾਸ ਪ੍ਰਕਿਰਿਆ ਦਾ ਹਿੱਸਾ ਬਣੇ ਰਹਿਣ ਅਤੇ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਪਹਿਚਾਣ ਬਰਕਰਾਰ  ਰੱਖਣ। 

 

ਰਾਸ਼ਟਰਪਤੀ ਨੇ ਇਹ ਜਾਣ ਕੇ ਪ੍ਰਸੰਨਤਾ ਜਤਾਈ ਕਿ ‘ਸੇਵਾ ਸਮਰਪਣ ਸੰਸਥਾਨ’ ਕਮਜ਼ੋਰ ਹੋ ਰਹੀਆਂ ਲੋਕ ਕਲਾਵਾਂ ਨੂੰ ਪੁਨਰਜੀਵਿਤ ਕਰਨ ਅਤੇ ਲੋਕ ਭਾਸ਼ਾਵਾਂ ਤੇ ਗੀਤਾਂ ਨੂੰ ਸੁਰੱਖਿਅਤ ਕਰਨ ਲਈ ਯਤਨ ਕਰ ਰਿਹਾ ਹੈ।

 

ਕਿਰਪਾ ਕਰਕੇ ਰਾਸ਼ਟਰਪਤੀ ਦਾ ਭਾਸ਼ਣ ਇੱਥੇ ਦੇਖੋ 

 

***

ਡੀਐੱਸ/ਐੱਸਐੱਚ



(Release ID: 1704857) Visitor Counter : 171