ਆਯੂਸ਼

ਐੱਮ ਡੀ ਐੱਨ ਆਈ ਵਾਈ ਵਿਖੇ 100 ਦਿਨਾ ਕਾਊਂਟਡਾਊਟ ਲਾਂਚ ਸਮਾਗਮ

Posted On: 13 MAR 2021 4:26PM by PIB Chandigarh

ਸ਼੍ਰੀ ਕਿਰੇਨ ਰਿਜਿਜੂ , ਰਾਜ ਮੰਤਰੀ (ਸੁਤੰਤਰ ਚਾਰਜ) ਯੁਵਾ ਮਾਮਲੇ ਤੇ ਖੇਡਾਂ ਅਤੇ ਵਧੀਕ ਚਾਰਜ ਰਾਜ ਮੰਤਰੀ ਸੁਤੰਤਰ ਚਾਰਜ ਆਯੁਸ਼ ਨੇ ਅੱਜ 13/03/2021 ਨੂੰ ਸਵੇਰੇ 7 ਵੱਜ ਕੇ 30 ਮਿੰਟ ਤੇ ਨਵੀਂ ਦਿੱਲੀ ਦੇ ਐੱਮ ਡੀ ਐੱਨ ਆਈ ਵਿੱਚ 7ਵੇਂ ਆਈ ਡੀ ਵਾਈ ਦਾ 100 ਦਿਨਾ ਕਾਊਂਟਡਾਊਨ ਲਾਂਚ ਕੀਤਾ ਹੈ । ਇਸ ਸਮਾਗਮ ਦੀ ਪ੍ਰਧਾਨਗੀ ਆਯੁਸ਼ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪੀ ਕੇ ਪਾਠਕ ਨੇ ਕੀਤੀ ।

ਡਾਕਟਰ ਆਈ ਵੀ ਭਾਸਵਾਰਾਡੀ , ਡਾਇਰੈਕਟਰ , ਐੱਮ ਡੀ ਐੱਨ ਆਈ ਵਾਈ ਨੇ ਮਾਣਯੋਗ ਮੁੱਖ ਮਹਿਮਾਨ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਿਹਾ । ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਯੋਗ ਦੇ ਵਿਕਾਸ ਅਤੇ ਉਤਸ਼ਾਹਿਤ ਕਰਨ ਲਈ ਤਿੰਨ ਮੁੱਖ ਪਹਿਲਕਦਮੀਆਂ ਨੂੰ ਵਿਸਥਾਰਪੂਰਵਕ ਦੱਸਿਆ । ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਐਲਾਨਿਆ ਹੈ । ਯੂਨੈਸਕੋ ਨੇ ਯੋਗ ਨੂੰ ਮਾਨਤਾ ਲਈ ਇੱਕ ਅਟੱਲ ਸੱਭਿਆਚਾਰਕ ਵਿਰਾਸਤ ਵਜੋਂ ਅਤੇ ਯੋਗ ਆਸਣ ਨੂੰ ਇੱਕ ਮੁਕਾਬਲਾ ਖੇਡ ਐਲਾਨਿਆ ਹੈ । ਇਨ੍ਹਾਂ ਪਹਿਲਕਦਮੀਆਂ ਦੇ ਸਿੱਟੇ ਵਜੋਂ 2014 ਤੋਂ ਲੈ ਕੇ ਹੁਣ ਤੱਕ ਯੋਗ ਨੂੰ ਉਤਸ਼ਾਹਤ ਕਰਨ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ ।

ਸ਼੍ਰੀ ਪੀ ਕੇ ਪਾਠਕ , ਵਧੀਕ ਸਕੱਤਰ ਨੇ ਕਿਹਾ ਕਿ ਯੋਗ ਮਨੁੱਖੀ ਸਰੀਰ ਵਿੱਚ ਇਮਿਊਨਿਟੀ ਵਧਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਇਸ ਲਈ ਕੋਵਿਡ 19 ਦੇ ਪ੍ਰਬੰਧਨ ਲਈ ਲਾਹੇਵੰਦ ਹੈ । ਉਨ੍ਹਾਂ ਇਹ ਵੀ ਕਿਹਾ ਕਿ ਆਯੁਸ਼ ਮੰਤਰਾਲੇ ਨੇ ਵੱਖ—ਵੱਖ ਭਾਗੀਦਾਰਾਂ ਦੇ ਸਹਿਯੋਗ ਨਾਲ ਆਈ ਡੀ ਵਾਈ 2021 ਮਨਾਉਣ ਲਈ ਕਈ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ ।

ਆਪਣੇ ਉਦਘਾਟਨੀ ਭਾਸ਼ਣ ਵਿੱਚ ਮਾਣਯੋਗ ਮੰਤਰੀ ਨੇ ਕਿਹਾ ਕਿ ਯੋਗ ਇੱਕ ਸਾਫਟ ਸ਼ਕਤੀ ਹੈ ਅਤੇ ਇਸ ਨੇ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਭਾਰਤ ਨੂੰ ਇੱਕ ਵਿਲੱਖਣ ਪਛਾਣ ਦਿਵਾਈ ਹੈ । ਉਨ੍ਹਾਂ ਇਹ ਵੀ ਕਿਹਾ ਕਿ ਯੋਗ ਆਸਣ ਨੂੰ ਇੱਕ ਮੁਕਾਬਲਾ ਖੇਡ ਐਲਾਨਣ ਤੋਂ ਬਾਅਦ ਵਿਸ਼ੇਸ਼ ਕਰਕੇ ਯੋਗ ਵਿੱਚ ਵਧੇਰੇ ਰੋਜ਼ਗਾਰ ਮੌਕਿਆਂ ਦੀ ਸੰਭਾਵਨਾ ਪੈਦਾ ਹੋਈ ਹੈ । ਉਨ੍ਹਾਂ ਨੇ ਸਮਾਗਮ ਦੌਰਾਨ ਹਾਜ਼ਰ ਸਾਰੇ ਨੌਜਵਾਨ ਵਿਦਿਆਰਥੀਆਂ ਅਤੇ ਉਨ੍ਹਾਂ ਨੂੰ ਵੀ ਜੋ ਆਨਲਾਈਨ ਯੋਗਾ ਦਾ ਅਭਿਆਸ ਕਰਨ ਲਈ ਇਸ ਨੂੰ ਦੇਖ ਰਹੇ ਹਨ , ਯੋਗ ਆਸਣ ਕੈਂਪਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ । ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਅਣਥੱਕ ਯਤਨਾਂ ਸਦਕਾ, ਕਿ ਯੋਗ ਨੂੰ ਅਪਣਾਉਣਾ, ਇਸ ਹੱਦ ਤੱਕ ਵੱਧ ਗਿਆ ਹੈ ਕਿ ਇਸ ਨੂੰ ‘ਤਰਜ਼—ਏ—ਜਿ਼ੰਦਗੀ’ ਵਜੋਂ ਅਪਣਾਇਆ ਜਾ ਚੁੱਕਾ ਹੈ ।

ਮਾਣਯੋਗ ਮੰਤਰੀ ਨੇ ਐੱਮ ਡੀ ਐੱਨ ਆਈ ਵਾਈ ਦੇ ਦੋ ਸਾਲਾ ਮੈਗਜ਼ੀਨ ਯੋਗ ਵਿਜ਼ਨਾਂ ਦੇ ਪਹਿਲੇ ਸੰਸਕਰਣ ਨੂੰ ਵੀ ਜਾਰੀ ਕੀਤਾ । ਇਸ ਰਸਾਲੇ ਵਿੱਚ ਯੋਗ ਸ਼ਾਸਤਰਾਂ ਦੇ ਰਵਾਇਤੀ ਗਿਆਨ ਅਤੇ ਬਹੁਤ ਲਾਹੇਵੰਦ ਵਿਗਿਆਨਕ ਖੋਜ ਆਰਟੀਕਲ ਸ਼ਾਮਿਲ ਹਨ । ਇਹ ਰਸਾਲਾ ਯੋਗ ਪੇਸ਼ਾਵਰਾਨਾ ਦੇ ਫਾਇਦੇ ਲਈ ਪ੍ਰਕਾਸਿ਼ਤ ਕੀਤਾ ਜਾ ਰਿਹਾ ਹੈ ।

ਮੰਤਰੀ ਨੇ ਐੱਮ ਡੀ ਐੱਨ ਆਈ ਵਾਈ ਵੱਲੋਂ ਲੇਹ ਲੱਦਾਖ਼ ਦੇ ਯੋਗ ਇੰਸਟ੍ਰਕਟਰਸ ਲਈ ਯੋਗ ਰੀਓਰੀਐਨਟੇਸ਼ਨ ਸਿਖਲਾਈ ਪ੍ਰੋਗਰਾਮ ਵੀ ਲਾਂਚ ਕੀਤਾ । ਮਾਣਯੋਗ ਮੰਤਰੀ ਨੇ ਐੱਮ ਡੀ ਐੱਨ ਆਈ ਵਾਈ ਦੇ ਯਤਨਾਂ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਯੋਗ , ਐੱਮ ਡੀ ਐੱਨ ਆਈ ਵਾਈ ਦੇ ਫਲੈਗਸਿ਼ਪ ਤਹਿਤ ਵੱਡਾ ਰਸਤਾ ਤੈਅ ਕਰੇਗਾ ।

ਆਈ ਡੀ ਵਾਈ ਦੇ ਸਫ਼ਰ ਅਤੇ ਯੋਗ ਫਿਊਜ਼ਨ ਬਾਰੇ ਇਸ ਪ੍ਰੋਗਰਾਮ ਦੌਰਾਨ ਇੱਕ ਸੰਖੇਪ ਪੇਸ਼ਕਾਰੀ ਵੀ ਦਿੱਤੀ ਗਈ

ਸ਼੍ਰੀ ਵਿਕਰਮ ਸਿੰਘ , ਡਾਇਰੈਕਟਰ ਆਯੁਸ਼ ਮੰਤਰਾਲੇ ਨੇ ਧੰਨਵਾਦ ਦਾ ਪ੍ਰਸਤਾਵ ਪੇਸ਼ ਕੀਤਾ ਅਤੇ ਨੌਜਵਾਨਾਂ ਵਿੱਚ ਵਿਸ਼ੇਸ਼ ਕਰਕੇ ਮੰਤਰਾਲੇ ਦੇ ਹਰਮਨ ਪਿਆਰਾ ਅਤੇ ਸਾਦਗੀ ਬਾਰੇ ਦੱਸਿਆ ਅਤੇ ਮਾਣਯੋਗ ਮੰਤਰੀ ਨੇ ਯੋਗ ਆਸਣ ਨੂੰ ਇੱਕ ਮੁਕਾਬਲਾ ਖੇਡ ਵਜੋਂ ਐਲਾਨਣ ਦੇ ਯਤਨਾਂ ਬਾਰੇ ਵੀ ਚਾਨਣਾ ਪਾਇਆ । ਉਨ੍ਹਾਂ ਨੇ ਆਯੁਸ਼ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪੀ ਕੇ ਪਾਠਕ ਵੱਲੋਂ ਮੰਤਰਾਲੇ ਵਿੱਚ ਕੰਮ ਦੀ ਸਪੁਰਦਗੀ ਵਿੱਚ ਸੁਧਾਰਾਂ ਲਈ ਕੀਤੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਵੀ ਕੀਤਾ । ਟੀਮ ਐੱਮ ਡੀ ਐੱਨ ਵਾਈ ਦੀ ਇਸ ਦੇ ਡਾਇਰੈਕਟਰ ਦੀ ਗਤੀਸ਼ੀਲ ਅਗਵਾਈ ਤਹਿਤ ਕੀਤੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਗਈ । 

ਡਾਇਰੈਕਟਰ ਐੱਮ ਡੀ ਐੱਨ ਆਈ ਵਾਈ ਦੀ ਅਗਵਾਈ ਤਹਿਤ ਇੱਕ 45 ਮਿੰਟ ਦਾ ਕਾਮਨ ਯੋਗਾ ਪ੍ਰੋਟੋਕੋਲ ਲਾਈਵ ਪ੍ਰਦਰਸਿ਼ਤ ਕੀਤਾ ਗਿਆ । ਮਾਣਯੋਗ ਮੰਤਰੀ ਨੇ ਖੁਦ ਵੀ 300 ਯੋਗ ਵਿਦਿਆਰਥੀਆਂ ਤੇ ਉਤਸੁਕ ਵਿਅਕਤੀਆਂ ਨਾਲ ਕਾਮਨ ਯੋਗ ਪ੍ਰੋਟੋਕੋਲ ਅਭਿਆਸ ਕੀਤਾ ਤੇ ਅਭਿਆਸ ਕਰਦਿਆਂ ਕੋਵਿਡ 19 ਨਿਰਦੇਸ਼ਾਂ ਦੀ ਪਾਲਣਾ ਕੀਤੀ । ਡਾਇਰੈਕਟਰ ਐੱਮ ਡੀ ਐੱਨ ਵਾਈ ਇਸ ਸਮਾਗਮ ਦੇ ਮਾਸਟਰ ਸਨ ।

ਇਸ ਸਮਾਗਮ ਦਾ ਮੁੱਖ ਮੋਟੋ ਕਾਮਨ ਯੋਗ ਪ੍ਰੋਟੋਕੋਲ ਦਾ ਵੱਡੀ ਪੱਧਰ ਤੇ ਪ੍ਰਚਾਰ ਅਤੇ ਪ੍ਰੋਤਸਾਹਨ ਕਰਨਾ ਸੀ , ਤਾਂ ਜੋ ਵੱਧ ਤੋਂ ਵੱਧ ਲੋਕ ਦੋਨੋਂ ਪੱਧਰਾਂ — ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਫਾਇਦਾ ਉਠਾ ਸਕਣ । ਇਸ ਪ੍ਰੋਗਰਾਮ ਨੂੰ ਐੱਮ ਡੀ ਐੱਨ ਆਈ ਵਾਈ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ , ਆਯੁਸ਼ ਸੋਸ਼ਲ ਮੀਡੀਆ ਅਤੇ ਮਾਈ ਗੌਵ ਰਾਹੀਂ ਲਾਈਵ ਸਟ੍ਰੀਮ ਕੀਤਾ ਗਿਆ ।

ਐੱਮ ਡੀ ਐੱਨ ਆਈ ਵਾਈ ਦੇ 100 ਦਿਨਾ ਕਾਊਂਟਡਾਊਨ ਸਮਾਗਮ ਨੂੰ ਲਾਂਚ ਕਰਨ ਤੋਂ ਬਾਅਦ ਮਾਣਯੋਗ ਮੰਤਰੀ ਦੀ ਪ੍ਰੈੱਸ ਬ੍ਰੀਫਿੰਗ

ਮਾਣਯੋਗ ਮੰਤਰੀ ਨੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਯੋਗ ਨੂੰ ਇੱਕ ਵਿਸ਼ਵ ਵਿਆਪੀ ਮਾਨਤਾ ਦਿਵਾਉਣ ਲਈ ਧੰਨਵਾਦ ਕੀਤਾ । ਜਨਰਲ ਅਸੈਂਬਲੀ ਵੱਲੋਂ 11 ਦਸੰਬਰ 2014 ਨੂੰ ਅਪਣਾਇਆ ਗਿਆ ਸੰਯੁਕਤ ਰਾਸ਼ਟਰ ਮਤਾ ਆਈ ਡੀ ਵਾਈ ਨੂੰ ਮਨਾਉਣ ਲਈ ਅਧਾਰ ਬਣਿਆ ਹੈ ਅਤੇ ਇਸ ਨੇ ਯੋਗ ਨੂੰ ਸਾਰਿਆਂ ਲਈ ਰਿਸ਼ਟਪੁਸ਼ਟਤਾ ਅਤੇ ਸਿਹਤ ਸੁਰੱਖਿਆ ਦੀਆਂ ਸੰਭਾਵਨਾਵਾਂ ਤੇ ਜ਼ੋਰ ਦਿੱਤਾ ਹੈ ।

ਮੰਤਰਾਲੇ ਦੇ ਵੱਖ ਵੱਖ ਪ੍ਰੋਗਰਾਮਾਂ ਬਾਰੇ ਵਿਸਥਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਆਯੁਸ਼ ਮੰਤਰਾਲੇ ਨੇ  ਭਾਰਤ ਵਿੱਚ ਆਈ ਡੀ ਵਾਈ ਲਈ ਨੋਡਲ ਮੰਤਰਾਲਾ ਹੋਣ ਕਰਕੇ , ਕਈ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ । ਇਨ੍ਹਾਂ ਗਤੀਵਿਧੀਆਂ ਦਾ ਮਕਸਦ ਵੱਖ—ਵੱਖ ਭਾਗੀਦਾਰਾਂ ਨਾਲ ਸਾਂਝੀਆਂ ਗਤੀਵਿਧੀਆਂ ਰਾਹੀਂ ਆਈ ਡੀ ਵਾਈ ਗਤੀਵਿਧੀਆਂ ਵਿੱਚ ਜਿੰਨੇ ਲੋਕਾਂ ਨੂੰ ਵੀ ਉਤਸ਼ਾਹਿਤ ਕਰਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾ ਸਕੇ, ਕਰਨਾ ਹੈ ।

ਮਾਣਯੋਗ ਮੰਤਰੀ ਨੇ ਕਿਹਾ ਕਿ ਮੰਤਰਾਲਾ 6 ਸ਼ਹਿਰਾਂ ਵਿੱਚ ਤਿੰਨ ਦਿਨਾ ਯੋਗ ਮਹਾਉਤਸਵ 9 ਤੋਂ 11 ਅਪ੍ਰੈਲ 2021 ਨੂੰ ਆਯੋਜਿਤ ਕਰ ਰਿਹਾ ਹੈ । ਇਹ ਸ਼ਹਿਰ ਹਨ ਅਹਿਮਦਾਬਾਦ , ਈਟਾਨਗਰ , ਨਵੀਂ ਦਿੱਲੀ , ਭੋਪਾਲ , ਪਣਜੀ ਅਤੇ ਲੇਹ । ਇਸ ਸਮਾਗਮ ਵਿੱਚ ਵੱਖ ਵੱਖ ਯੋਗ ਭਾਗੀਦਾਰ ਅਤੇ ਯੋਗ ਮਾਸਟਰਸ ਹਿੱਸਾ ਲੈਣਗੇ । ਇਸ ਦੀ ਤਿਆਰੀ ਸਬੰਧਤ ਸੂਬੇ ਨਾਲ ਤਾਲਮੇਲ ਕਰਕੇ ਚੱਲ ਰਹੀ ਹੈ ।

ਮੰਤਰਾਲੇ ਨੇ ਭਾਰਤ ਅਤੇ ਵਿਸ਼ਵ ਵਿੱਚ ਯੋਗ ਸੁਨੇਹਾ ਲਿਜਾਣ ਲਈ ਪਿਛਲੇ 6 ਸਾਲਾਂ ਵਿੱਚ ਪ੍ਰਾਪਤ ਕਰਨ ਲਈ ਬਹੁਪੱਖੀ ਪ੍ਰੋਗਰਾਮ ਅਤੇ ਸਾਂਝਾਂ ਕੀਤੀਆਂ ਹਨ ਅਤੇ ਇਸ ਦੀ ਪਹੁੰਚ ਨੂੰ ਇਸ ਸਾਲ ਹੋਰ ਵਧਾਇਆ ਜਾ ਰਿਹਾ ਹੈ । ਯੋਗ ਅਭਿਆਸ ਮੌਜੂਦਾ ਦ੍ਰਿਸ਼ ਵਿੱਚ ਬਹੁਤ ਮਹੱਤਵਪੂਰਨ ਹੋ ਗਿਆ ਹੈ, ਕਿਉਂਕਿ ਵਿਸ਼ਵ ਘਾਤਕ ਮਹਾਮਾਰੀ ਤੋਂ ਮੁੜ ਸੁਰਜੀਤੀ ਵੱਲ ਹੈ । ਇਸ ਲਈ ਹੁਣ ਵਿਸ਼ਵ ਵਿੱਚ ਜਨਤਕ ਸਿਹਤ , ਪ੍ਰੀਵੈਂਟਿਵ ਮੈਡੀਸਨ ਅਤੇ ਵਿਅਕਤੀਗਤ ਦੇਖਭਾਲ ਜੋ ਦੋਨਾਂ — ਸਰੀਰਕ ਅਤੇ ਮਾਨਸਿਕ ਪੱਧਰ ਤੇ ਹੈ , ਉੱਪਰ ਵਧੇਰੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ।

ਮੰਤਰਾਲੇ ਨੇ ਆਈ ਡੀ ਵਾਈ ਮਨਾਉਣ ਲਈ ਵੱਖ ਵੱਖ ਆਈ ਟੀ ਐਥਟਸ ਤਿਆਰੀ ਵਿੱਚ ਲਾਏ ਨੇ । ‘ਸਾਲ ਭਰ ਯੋਗਾ’ ਕਲੰਡਰ ਤਿਆਰ ਕੀਤਾ ਗਿਆ ਹੈ , ਜਿਸ ਵਿੱਚ ਦੇਸ਼ ਭਰ ਵਿੱਚ ਯੋਗ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ । ਨਮਸਤੇ ਯੋਗ ਐਪ ਤਿਆਰ ਕੀਤੀ ਗਈ ਹੈ , ਜੋ ਯੋਗ ਪੋਰਟਲ ਦੇ ਬਰਾਬਰ ਹੈ ਅਤੇ ਇਸ ਨੂੰ ਮਈ 2021 ਵਿੱਚ ਲਾਂਚ ਕੀਤਾ ਜਾਵੇਗਾ ।

ਉਨ੍ਹਾਂ ਹੋਰ ਕਿਆ ਕਿ ਨੈਸ਼ਨਲ ਇੰਸਟੀਚਿਊਟ ਆਫ ਨੈਚਰੋਪੈਥੀ (ਐੱਨ ਆਈ ਐੱਨ) ਪੂਨੇ ਨੇ ਇੱਕ ਪਾਇਲਟ ਪਹਿਲਕਦਮੀ ਲਾਂਚ ਕੀਤੀ ਹੈ , ਜਿਸ ਤਹਿਤ ਮਹਾਰਾਸ਼ਟਰ ਦੇ 5600 ਤੋਂ ਵੱਧ ਆਸ਼ਾ ਕਾਮਿਆਂ ਨੂੰ ਸੀ ਵਾਈ ਪੀ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ । ਐੱਨ ਆਈ ਐੱਨ ਵੀ ਆਸ਼ਾ ਕਾਮਿਆਂ ਲਈ 13 ਮਾਰਚ 2021 ਨੂੰ ਇੱਕ ਕਾਊਂਟਡਾਊਨ ਈਵੈਂਟ ਆਯੋਜਿਤ ਕਰ ਰਿਹਾ ਹੈ ।

ਯੋਗਾ ਦੇ ਮਹੱਤਵ ਬਾਰੇ ਬੋਲਦਿਆਂ ਮੰਤਰੀ ਨੇ ਦੱਸਿਆ ਕਿ ਸੈਂਟਰਲ ਕੌਂਸਿਲ ਫਾਰ ਰਿਸਰਚ ਇਨ ਯੋਗਾ ਐਂਡ ਨੈਚਰੋਪੈਥੀ ਦੇ ਤਾਲਮੇਲ ਨਾਲ ਮੰਤਰਾਲੇ ਨੇ ਯੋਗ ਦੀ ਉਤਪਾਦਕਤਾ ਡਾਇਮੈਨਸ਼ਨ ਵਿਕਸਿਤ ਕਰਨ ਲਈ ਕੰਮ ਸ਼ੁਰੂ ਕੀਤਾ ਹੈ । ਡਾਕਟਰ ਐੱਚ ਡੀ ਨਾਗੇਂਦਰਾ , ਚਾਂਸਲਰ (ਐੱਸ—ਵੀ ਵਾਈ ਏ ਐੱਸ ਏ) , ਬੈਂਗਲੁਰੂ ਦੀ ਅਗਵਾਈ ਤਹਿਤ ਇੱਕ ਮੰਨੇ ਪ੍ਰਮੰਨੇ ਮਾਹਰਾਂ ਦੀ ਬਹੁ ਪ੍ਰਸ਼ਾਸਨੀ ਕਮੇਟੀ ਨੇ ਇਸ ਵਿਸ਼ੇ ਬਾਰੇ ਇੱਕ ਵ੍ਹਾਈਟ ਪੇਪਰ ਤਿਆਰ ਕਰਨਾ ਸ਼ੁਰੂ ਕੀਤਾ ਹੈ । ਉਨ੍ਹਾਂ ਕਿਹਾ ਕਿ ਮੰਤਰਾਲਾ ਅਪ੍ਰੈਲ 2021 ਵਿੱਚ ਮਾਈ ਗੌਵ ਪਲੈਟਫਾਰਮ ਤੇ ਯੋਗ ਦੇ ਵਿਕਾਸ ਅਤੇ ਉਤਸ਼ਾਹ ਲਈ ਸ਼ਲਾਘਾਯੋਗ ਯੋਗਦਾਨ ਪਾਉਣ ਵਾਲਿਆਂ ਲਈ ਪ੍ਰਧਾਨ ਮੰਤਰੀ ਯੋਗ ਐਵਾਰਡਸ (ਪੀ ਐੱਮ ਵਾਈ ਏ ਐੱਸ) ਲਈ ਨਾਮਜ਼ਦਗੀਆਂ ਲਈ ਸੱਦਾ ਦੇਵੇਗਾ । ਇਹ ਪੁਰਸਕਾਰ ਦੋ ਰਾਸ਼ਟਰੀ ਪੱਧਰ ਦੀਆਂ ਸ਼੍ਰੇਣੀਆਂ ਲਈ ਭਾਰਤੀ ਮੂਲ ਦੇ ਵਿਅਕਤੀਆਂ ਅਤੇ ਦੋ ਅੰਤਰਰਾਸ਼ਟਰੀ ਪੱਧਰ ਦੀਆਂ ਸ਼੍ਰੇਣੀਆਂ ਲਈ ਵਿਦੇਸ਼ੀ ਸੰਸਥਾਵਾਂ ਅਤੇ ਜਾਂ ਭਾਰਤੀ ਮੂਲ ਦੀਆਂ ਸੰਸਥਾਵਾਂ ਨੂੰ ਦਿੱਤੇ ਜਾਣਗੇ ।

ਹੋਰ ਯੋਗ ਦੀ ਪੇਂਡੂ ਇਲਾਕਿਆਂ ਵਿੱਚ ਪਹੁੰਚ ਦੇ ਵਿਸਥਾਰ ਅਤੇ ਭਾਰਤ ਦੀ ਵਿਭਿੰਨਤਾ ਲਈ ਮੰਤਰਾਲਾ ਸੀ ਈ ਐੱਮ ਸੀ ਏ ਨਾਲ ਇੱਕ ਵਿਆਪਕ ਕਮਿਊਨਿਟੀ ਰੇਡੀਓ ਆਊਟਰੀਚ ਪ੍ਰੋਗਰਾਮ ਚਲਾਵੇਗਾ , ਇਹ ਪ੍ਰੋਗਰਾਮ ਖੇਤਰੀ ਭਾਸ਼ਾਵਾਂ ਵਿੱਚ ਹੋਵੇਗਾ ਅਤੇ ਇਸ ਵਿੱਚ ਯੋਗ ਜਾਗਰੂਕਤਾ ਅਤੇ ਸਿਖਲਾਈ ਬਾਰੇ ਬਹੁਪੱਖੀ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ।

ਮੰਤਰੀ ਨੇ ਕਿਹਾ ਕਿ ਆਯੁਸ਼ ਮੰਤਰਾਲਾ ਹੋਰ ਕੇਂਦਰੀ ਮੰਤਰਾਲਿਆਂ ਅਤੇ ਵੱਖ ਵੱਖ ਸੂਬਾ ਅਤੇ ਕੇਂਦਰ ਸ਼ਾਸਿਤ ਪ੍ਰਸ਼ਾਸਨਾਂ ਨਾਲ ਮਿਲ ਕੇ ਇਸ ਨਾਲ ਸਬੰਧਤ ਗਤੀਵਿਧੀਆਂ ਨੂੰ ਇਸ ਢੰਗ ਨਾਲ ਆਯੋਜਿਤ ਕਰੇਗਾ , ਤਾਂ ਜੋ ਇਸ ਸਾਲ ਦੇ ਆਈ ਡੀ ਵਾਈ ਨੂੰ ਇੱਕ ਮਹਾਨ ਸਫ਼ਲਤਾ ਮਿਲੇ ।

ਉਨ੍ਹਾਂ ਕਿਹਾ ਕਿ ਆਯੁਸ਼ ਮੰਤਰਾਲਾ ਅਤੇ ਯੁਵਾ ਮਾਮਲੇ ਤੇ ਖੇਡ ਮੰਤਰਾਲਾ ਸਾਂਝੇ ਤੌਰ ਤੇ ਕਈ ਫਰੰਟਾਂ ਤੇ ਤਾਲਮੇਲ ਕਰ ਰਹੇ ਨੇ ਅਤੇ ਯੋਗ ਨੂੰ ਫਿੱਟ ਇੰਡੀਆ ਮੁਹਿੰਮ ਦੇ ਇੱਕ ਹਿੱਸੇ ਵਜੋਂ ਯੋਗ ਨੂੰ ਇੱਕ ਸਮਰਪਿਤ ਮੁਹਿੰਮ ਲਾਂਚ ਕਰਨਗੇ । ਇਹ ਦੋ ਮਹੀਨਾ ਮੁਹਿੰਮ 21 ਅਪ੍ਰੈਲ 2021 ਨੂੰ ਲਾਂਚ ਕੀਤੀ ਜਾਵੇਗੀ । ਇਸ ਤੋਂ ਇਲਾਵਾ ਵਾਈ ਸੀ ਬੀ ਮਨਜ਼ੂਰ ਕੇਂਦਰਾਂ ਨੂੰ ਫਿੱਟ ਇੰਡੀਆ ਕੇਂਦਰ ਬਣਾਇਆ ਜਾਵੇਗਾ ਅਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਾਰੇ ਕੇਂਦਰਾਂ ਨੂੰ ਵੀ ਐੱਮ ਡੀ ਐੱਨ ਆਈ ਵਾਈ ਦੇ ਸਹਿਯੋਗ ਨਾਲ ਯੋਗ ਸਿਖਾਈ ਕੇਂਦਰ ਬਣਾਇਆ ਜਾਵੇਗਾ । ਯੋਗ ਫਿੱਟ ਇੰਡੀਆ ਮੁਹਿੰਮ ਦਾ ਇੱਕ ਵੱਡਾ ਹਿੱਸਾ ਹੋਵੇਗਾ । ਉਨ੍ਹਾਂ ਕਿਹਾ ਕਿ ਖੇਡ ਮੰਤਰਾਲਾ 4 ਸਥਾਨਕ ਖੇਡਾਂ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ ਅਤੇ ਹੁਣ ਪੰਜਵੀਂ ਖੇਡ ਵਜੋਂ ਯੋਗ ਆਸਣ ਨੂੰ ਵੀ ਵੱਡੀ ਪੱਧਰ ਤੇ ਉਤਸ਼ਾਹਿਤ ਕੀਤਾ ਜਾਵੇਗਾ ।

ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਨਿੱਜੀ ਖੇਤਰ ਵਿੱਚ ਵੀ ਕਈ ਸੰਸਥਾਵਾਂ ਮੰਤਰਾਲੇ ਨਾਲ ਮਿਲ ਕੇ ਯੋਗ ਸੁਨੇਹੇ ਨੂੰ ਅੱਗੇ ਲਿਜਾ ਰਹੀਆਂ ਹਨ । ਇਨ੍ਹਾਂ ਵਿੱਚ ਮੋਹਰੀ ਯੋਗ ਸੰਸਥਾਵਾਂ , ਵਪਾਰ ਸੰਸਥਾਵਾਂ , ਜਿਵੇਂ ਸੀ ਆਈ ਆਈ , ਐੱਫ ਆਈ ਸੀ ਸੀ ਆਈ , ਏ ਐੱਸ ਐੱਸ ਓ ਸੀ ਐੱਚ ਏ ਐੱਮ ਆਰ , ਯੋਗ ਤੇ ਨੈਚਰੋਪੈਥੀ ਕਾਲਜ ਅਤੇ ਹੋਰ ਭਾਗੀਦਾਰ ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਚੰਦਰ ਮਿਸ਼ਨ ਹੈਦਰਾਬਾਦ ਆਯੁਸ਼ ਮੰਤਰਾਲੇ ਦੇ , ਪਤੰਜਲੀ ਯੋਗ ਪੀਠ ਹਰਿਦੁਆਰ , ਐੱਸ ਵੀ ਵਾਈ ਏ ਐੱਸ ਏ ਬੈਂਗਲੁਰੂ ਅਤੇ ਹੋਰ ਵੀ ਸੰਸਥਾਵਾਂ ਦੇ ਸਹਿਯੋਗ ਨਾਲ ਆਈ ਡੀ ਵਾਈ ਸਬੰਧਤ ਗਤੀਵਿਧੀਆਂ ਆਯੋਜਿਤ ਕਰ ਰਿਹਾ ਹੈ । ‘ਯੋਗ ਫਾਰ ਯੂਨਿਟੀ ਐਂਡ ਵੈੱਲ ਬੀਂਗ’ ਦੇ ਸਿਰਲੇਖ ਹੇਠ ਇਹ 100 ਦਿਨਾ ਈਵੈਂਟ ਹੋਵੇਗੀ । ਇਸ ਪ੍ਰੋਗਰਾਮ ਵਿੱਚ ਸੰਯੁਕਤ ਰਾਸ਼ਟਰ ਦਾ ਪਬਲਿਕ ਇਨਫਰਮੇਸ਼ਨ ਵਿਭਾਗ ਸਹਿਯੋਗ ਦੇਵੇਗਾ ਅਤੇ ਪੂਰੇ ਭਾਰਤ ਦੇ ਹਰੇਕ ਹਿੱਸੇ ਤੋਂ ਇਲਾਵਾ ਕਈ ਮੁਲਕਾਂ ਨੂੰ ਕਵਰ ਕਰੇਗਾ । ਸਾਰੀਆਂ ਮੁੱਖ ਮੋਹਰੀ ਯੋਗ ਸੰਸਥਾਵਾਂ ਇਸ ਈਵੈਂਟ ਲਈ 14—03—2021 ਨੂੰ ਸਹਿਯੋਗ ਕਰ ਰਹੀਆਂ ਹਨ ।

ਐੱਮ ਵੀ / ਐੱਸ ਜੇ


(Release ID: 1704661) Visitor Counter : 161