ਜਲ ਸ਼ਕਤੀ ਮੰਤਰਾਲਾ

ਕੇਂਦਰੀ ਜਲ ਸ਼ਕਤੀ ਮੰਤਰੀ ਨੇ ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪਾਣੀ ਸ੍ਰੋਤ ਮੰਤਰੀਆਂ ਨਾਲ ਜਲ ਜੀਵਨ ਮਿਸ਼ਨ ਤਹਿਤ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ


ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਵਧਾਏ ਹੋਏ ਜੇ ਜੇ ਐੱਮ ਬਜਟ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਰੂਪ ਰੇਖਾ ਰੋਲ ਆਊਟ ਕੀਤੀ ਗਈ

ਸ਼੍ਰੀ ਸ਼ੇਖਾਵਤ ਨੇ “ਪੀਣਯੋਗ ਪਾਣੀ , ਗੁਣਵੱਤਾ ਟੈਸਟਿੰਗ , ਮੌਨੀਟਰਿੰਗ ਤੇ ਸਰਵੀਲਾਂਸ” ਦੀ ਰੂਪ ਰੇਖਾ ਜਾਰੀ ਕੀਤੀ : ਜੇ ਜੇ ਐੱਮ ਲਈ ਪਾਣੀ ਗੁਣਵੱਤਾ ਐੱਮ ਆਈ ਐੱਸ ਲਾਂਚ ਕੀਤਾ

Posted On: 13 MAR 2021 5:48PM by PIB Chandigarh

ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਇੱਕ ਵੈਬੀਨਾਰ ਦੀ ਪ੍ਰਧਾਨਗੀ ਕੀਤੀ , ਜਿਸ ਵਿੱਚ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪੇਂਡੂ ਪਾਣੀ ਸਪਲਾਈ ਦੇ ਇੰਚਾਰਜ ਮੰਤਰੀਆਂ ਨਾਲ ਜਲ ਜੀਵਨ ਮਿਸ਼ਨ ਤਹਿਤ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਜਲ ਜੀਵਨ ਮਿਸ਼ਨ ਕੇਂਦਰ ਸਰਕਾਰ ਦਾ ਇੱਕ ਫਲੈਗਸਿ਼ਪ ਪ੍ਰੋਗਰਾਮ ਹੈ , ਜਿਸ ਤਹਿਤ 2024 ਤੱਕ ਹਰੇਕ ਪੇਂਡੂ ਘਰ ਨੂੰ ਟੂਟੀ ਵਾਲੇ ਪਾਣੀ ਦਾ ਕੁਨੈਕਸ਼ਨ ਮੁਹੱਈਆ ਕੀਤਾ ਜਾਣਾ ਹੈ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ , ਸਕੱਤਰ ਡੀ ਡੀ ਡਬਲਿਊ ਐੱਸ ਸ਼੍ਰੀ ਪੰਕਜ ਕੁਮਾਰ , ਵਧੀਕ ਸਕੱਤਰ ਤੇ ਮਿਸ਼ਨ ਡਾਇਰੈਕਟਰ ਸ਼੍ਰੀ ਭਗਤ ਲਾਲ ਵੀ ਇਸ ਵਰਚੁਅਲ ਸੰਮੇਲਨ ਵਿੱਚ ਸ਼ਾਮਲ ਹੋਏ

ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਹਰ ਘਰ ਜਲ ਕੇਵਲ ਇੱਕੋ ਸਮੇਂ ਬੁਨਿਆਦੀ ਢਾਂਚਾ ਕਾਇਮ ਕਰਨ ਵਾਲਾ ਪ੍ਰੋਗਰਾਮ ਨਹੀਂ ਹੈ ਇਹ ਪਹਿਲੀ ਕਤਾਰ ਦੇ ਕਾਮਿਆਂ ਦੀ ਸਮਰੱਥਾ ਵਧਾਉਣ , ਔਰਤਾਂ ਦਾ ਸਸ਼ਕਤੀਕਰਨ ਕਰਨ ਅਤੇ ਪਿੰਡਾਂ ਵਿੱਚ ਰੋਜ਼ਗਾਰ ਪੈਦਾ ਕਰਨ ਲਈ ਇੱਕ ਲੰਮਾ ਰਸਤਾ ਤੈਅ ਕਰੇਗਾ ਕੇਂਦਰੀ ਮੰਤਰੀ ਨੇਪੀਣ ਯੋਗ ਪਾਣੀ ਦੀ ਗੁਣਵੱਤਾ ਟੈਸਟਿੰਗ , ਮੌਨੀਟਰਿੰਗ ਤੇ ਸਰਵੀਲਾਂਸ” , ਰੂਪ ਰੇਖਾ ਜਾਰੀ ਕੀਤੀ ਅਤੇ ਜਲ ਜੀਵਨ ਮਿਸ਼ਨ ਦੀ ਪਾਣੀ ਗੁਣਵੱਤਾ ਪ੍ਰਬੰਧਨ ਜਾਣਕਾਰੀ ਪ੍ਰਣਾਲੀ (ਡਬਲਿਊ ਕਿਊ ਐੱਮ ਆਈ ਐੱਸ) ਵੀ ਲਾਂਚ ਕੀਤੀ ਡਬਲਿਊ ਕਿਊ ਐੱਮ ਆਈ ਐੱਸ ਆਨਲਾਈਨ ਪੋਰਟਲ ਅਤੇ ਮੋਬਾਈਲ ਐਪ ਵਿੱਚ ਪਾਣੀ ਗੁਣਵੱਤਾ ਨਾਲ ਸਬੰਧਤ ਪ੍ਰਬੰਧਨ ਡਾਟੇ ਲਈ ਪੂਰੀ ਤਰ੍ਹਾਂ ਸਵੈਚਾਲਿਤ ਹੈ (Click here to see the framework document)


ਕੇਂਦਰੀ ਬਜਟ 2021—22 ਵਿੱਚ ਜਲ ਜੀਵਨ ਮਿਸ਼ਨ ਲਈ ਬਜਟ ਦੀ ਵਿਵਸਥਾ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ ਇਹ 2020—21 ਦੇ 11500 ਕਰੋੜ ਤੋਂ ਵਧਾ ਕੇ 2021—22 ਵਿੱਚ 50011 ਕਰੋੜ ਰੁਪਏ ਕੀਤਾ ਗਿਆ ਹੈ ਸ਼੍ਰੀ ਸ਼ੇਖਾਵਤ ਨੇ ਸੂਬਿਆਂ, 4 ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਜਲ ਜੀਵਨ ਮਿਸ਼ਨ ਬਜਟ ਵਿੱਚ ਤਕਰੀਬਨ ਪੰਜ ਗੁਣਾ ਵਾਧੇ ਨੂੰ ਹੋਰ ਪ੍ਰਭਾਵਸ਼ਾਲੀ ਵਰਤੋਂ ਕਰਨ ਲਈ ਇੱਕ ਰੂਪ ਰੇਖਾ ਰੋਲਆਊਟ ਕੀਤੀ ਹੈ ਜਲ ਜੀਵਨ ਮਿਸ਼ਨ ਲਈ 2021—22 ਤੀਜਾ ਸਾਲ ਹੋਣ ਕਰਕੇ ਬਹੁਤ ਮਹੱਤਵਪੂਰਨ ਹੈ ਉਨ੍ਹਾਂ ਕਿਹਾ ਕਿ ਇਹ ਸਮਾਂ ਹੈ ਕਿ ਲੰਮੇ ਮਿਆਦ ਦੇ ਅਧਾਰ ਦੇ ਹਰ ਘਰ ਨੂੰ ਪਾਣੀ ਸਪਲਾਈ ਸੁਨਿਸ਼ਚਿਤ ਕਰਨ ਲਈ ਰੱਖ ਰਖਾਅ ਅਤੇ ਉਚਿਤ ਸੰਚਾਲਨ ਦੀਆਂ ਪ੍ਰਕਿਰਿਆਵਾਂ ਅਤੇ ਰਣਨੀਤਿਕ ਕਾਇਮ ਕੀਤੀਆਂ ਪ੍ਰਣਾਲੀਆਂ ਰਾਹੀਂ ਤੇਜ਼ੀ ਨਾਲ ਲਾਗੂ ਕੀਤਾ ਜਾਵੇ


 

ਵੈਬੀਨਾਰ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼੍ਰੀ ਸ਼ੇਖਾਵਤ ਨੇ ਕਿਹਾ ਕਿ 15 ਅਗਸਤ 2019 ਨੂੰ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਕੀਤੇ ਐਲਾਨ ਤੋਂ ਬਾਅਦ ਦੇਸ਼ ਭਰ ਵਿੱਚ ਮਹੱਤਵਪੂਰਨ ਤਰੱਕੀ ਹੋਈ ਹੈ ਅਤੇ ਹੁਣ ਤੱਕ 3.77 ਕਰੋੜ ਤੋਂ ਵੱਧ ਪੇਂਡੂ ਘਰਾਂ ਨੂੰ ਟੂਟੀ ਵਾਲੇ ਪਾਣੀ ਕੁਨੈਕਸ਼ਨ ਮੁਹੱਈਆ ਕੀਤੇ ਗਏ ਹਨ ਕੁੱਲ ਮਿਲਾ ਕੇ 7 ਕਰੋੜ ਤੋਂ ਵਧੇਰੇ ਪੇਂਡੂ ਪਰਿਵਾਰ (36.5 %) ਨੇ ਆਪਣੇ ਘਰਾਂ ਵਿੱਚ ਸਾਫ਼ ਪਾਣੀ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਦਾ ਮਤਲਬ ਇਹ ਹੈ ਕਿ ਇੱਕ ਤਿਹਾਈ ਤੋਂ ਜਿ਼ਆਦਾ ਪੇਂਡੂ ਘਰ ਨਲਕਿਆਂ ਰਾਹੀਂ ਪਾਣੀ ਪ੍ਰਾਪਤ ਕਰ ਰਹੇ ਹਨ ਸ਼੍ਰੀ ਸ਼ੇਖਾਵਤ ਨੇ ਹੋਰ ਕਿਹਾ ਕਿ 52 ਜਿ਼ਲਿਆਂ , 670 ਬਲਾਕਾਂ , 42100 ਪੰਚਾਇਤਾਂ ਅਤੇ 81123 ਪਿੰਡਾਂ ਦਾ ਹਰੇਕ ਪਰਿਵਾਰ ਹੁਣ ਆਪਣੇ ਘਰਾਂ ਵਿੱਚ ਸੁਨਿਸ਼ਚਿਤ ਟੂਟੀ ਪਾਣੀ ਸਪਲਾਈ ਲੈ ਰਿਹਾ ਹੈ

ਕੇਂਦਰੀ ਜਲ ਸ਼ਕਤੀ ਮੰਤਰੀ ਨੇ ਦੱਸਿਆ ਕਿ ਕਿਵੇਂ 2021 ਵਿੱਚ ਕੋਵਿਡ 19 ਮਹਾਮਾਰੀ ਵੱਲੋਂ ਦਰਪੇਸ਼ ਚੁਣੌਤੀਆਂ ਦੇ ਬਾਵਜੂਦ ਮਿਸ਼ਨ ਨੂੰ ਪ੍ਰਭਾਵਸ਼ਾਲੀ ਤੌਰ ਤੇ ਲਾਗੂ ਕਰਨ ਲਈ ਜ਼ਰੂਰੀ ਜ਼ਮੀਨੀ ਬੰਦੋਬਸਤ ਪ੍ਰਭਾਵਸ਼ਾਲੀ ਢੰਗ ਨਾਲ ਕੀਤੇ ਗਏ ਹਨ ਜਿਵੇਂ ਕਿ ਸਮੁੱਚਾ ਦੇਸ਼ ਹੌਲੀ ਹੌਲੀ ਆਮ ਵਾਂਗ ਸਥਿਤੀ ਵਿੱਚ ਰਿਹਾ ਹੈ , ਜਲ ਜੀਵਨ ਮਿਸ਼ਨ ਪੇਂਡੂ ਘਰਾਂ ਨੂੰ ਟੂਟੀ ਕੁਨੈਕਸ਼ਨਸ ਮੁਹੱਈਆ ਕਰਨ ਲਈ ਪੇਂਡੂ ਇਲਾਕਿਆਂ ਵਿੱਚ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਵਿਵਸਥਾ ਲਈ ਅਣਥੱਕ ਯਤਨ ਕਰ ਰਿਹਾ ਹੈ



 

ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਨੇ ਉਸ ਸਮੇਂ ਨੂੰ ਯਾਦ ਕੀਤਾ , ਜਦੋਂ ਹਰਿਆਣਾ ਵਿਚਲੇ ਉਨ੍ਹਾਂ ਦੇ ਪਿੰਡ ਦੀਆਂ ਔਰਤਾਂ ਨੂੰ ਆਪਣੇ ਘਰਾਂ ਦੇ ਨੇੜੇ ਪੀਣਯੋਗ ਪਾਣੀ ਨਾ ਉਪਲਬਧ ਹੋਣ ਕਰਕੇ ਸੰਘਰਸ਼ ਤੇ ਦੁੱਖ ਸਹਿਣਾ ਪੈਂਦਾ ਸੀ ਸ਼੍ਰੀ ਕਟਾਰੀਆ ਨੇ ਕਿਹਾ ਕਿ ਉਹ ਇਸ ਮਿਸ਼ਨ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਦੇ ਹਨ , ਕਿਉਂਕਿ ਇਹ ਦੇਸ਼ ਦੇ ਬੱਚਿਆਂ ਅਤੇ ਪੇਂਡੂ ਮਹਿਲਾਵਾਂ ਦੀ ਜਿ਼ੰਦਗੀ ਵਿੱਚ ਵੱਡਾ ਪਰਿਵਰਤਨ ਲਿਆ ਰਿਹਾ ਹੈ

ਕੇਂਦਰੀ ਬਜਟ 2021—22 ਵਿੱਚ ਜਲ ਜੀਵਨ ਮਿਸ਼ਨ ਲਈ ਬਜਟ ਦੀ ਵਿਵਸਥਾ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ ਇਹ 2020—21 ਦੇ 11500 ਕਰੋੜ ਤੋਂ ਵਧਾ ਕੇ 2021—22 ਵਿੱਚ 50011 ਕਰੋੜ ਰੁਪਏ ਕੀਤਾ ਗਿਆ ਹੈ ਬਜਟ ਐਲਾਨ ਦੇ ਫੌਰਨ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2021—22 ਵਿੱਚ ਜੇ ਜੇ ਐਮ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਢੰਗ ਤਰੀਕੇ , ਵਿਚਾਰ ਲੈਣ ਲਈ ਨਿੱਜੀ ਖੇਤਰ ਦੇ ਵੱਖ ਵੱਖ ਭਾਈਵਾਲਾਂ , ਨੀਤੀਘਾੜਿਆਂ ਅਤੇ ਵਿਦਵਾਨਾਂ ਨਾਲ ਹੋਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ ਅੱਜ ਦਾ ਇਹ ਵੈਬੀਨਾਰ 16 ਫਰਵਰੀ 2021 ਨੂੰ ਕੀਤੇ ਵਰਚੁਅਲ ਸੰਮੇਲਨ ਦੀ ਕਾਰਵਾਈ ਨੂੰ ਅੱਗੇ ਤੋਰਨ ਲਈ ਕੀਤਾ ਗਿਆ ਹੈ , ਜਿਸ ਵਿੱਚ ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਪ੍ਰੋਗਰਾਮ ਦੀ ਤੇਜ਼ੀ ਅਤੇ ਪੈਮਾਨੇ ਦੀ ਸਮੀਖਿਆ ਕੀਤੀ ਸੀ

ਵੀ ਬਾਈ / ਐੱਸ



(Release ID: 1704650) Visitor Counter : 170