ਪ੍ਰਧਾਨ ਮੰਤਰੀ ਦਫਤਰ

‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੀਆਂ ਸ਼ੁਰੂਆਤੀ ਗਤੀਵਿਧੀਆਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 12 MAR 2021 4:22PM by PIB Chandigarh

 

ਮੰਚ ‘ਤੇ ਵਿਰਾਜਮਾਨ ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰੀਆ ਦੇਵਵ੍ਰਤ ਜੀ, ਮੁੱਖ ਮੰਤਰੀ ਸ਼੍ਰੀ ਵਿਜੈ ਰੂਪਾਣੀ ਜੀ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਸ਼੍ਰੀ ਪ੍ਰਹਲਾਦ ਪਟੇਲ ਜੀ, ਲੋਕ ਸਭਾ ਵਿੱਚ ਮੇਰੇ ਸਾਥੀ ਸਾਂਸਦ ਸ਼੍ਰੀ ਸੀਆਰ ਪਾਟਿਲ ਜੀ, ਅਹਿਮਦਾਬਾਦ ਦੇ ਨਵੇਂ ਚੁਣੇ ਗਏ ਮੇਅਰ ਸ਼੍ਰੀਮਾਨ ਕਿਰੀਟ ਸਿੰਘ ਭਾਈ, ਸਾਬਰਮਤੀ ਟ੍ਰੱਸਟ ਦੇ ਟ੍ਰੱਸਟੀ ਸ਼੍ਰੀ ਕਾਰਤੀਕੇਯ ਸਾਰਾਭਾਈ ਜੀ ਅਤੇ ਸਾਬਰਮਤੀ ਆਸ਼੍ਰਮ ਨੂੰ ਸਮਰਪਿਤ ਜਿਨ੍ਹਾਂ ਦਾ ਜੀਵਨ ਹੈ ਅਜਿਹੇ ਆਦਰਯੋਗ ਅੰਮ੍ਰਿਤ ਮੋਦੀ ਜੀ, ਦੇਸ਼ ਭਰ ਤੋਂ ਸਾਡੇ ਨਾਲ ਜੁੜੇ ਹੋਏ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਅਤੇ ਮੇਰੇ ਯੁਵਾ ਸਾਥੀਓ!

 

ਅੱਜ ਜਦੋਂ ਮੈਂ ਸਵੇਰੇ ਦਿੱਲੀ ਤੋਂ ਨਿਕਲਿਆ ਤਾਂ ਬਹੁਤ ਹੀ ਅਦਭੁਤ ਸੰਜੋਗ ਹੋਇਆ। ਅੰਮ੍ਰਿਤ ਮਹੋਤਸਵ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਅੱਜ ਦੇਸ਼ ਦੀ ਰਾਜਧਾਨੀ ਵਿੱਚ ਵੀ ਅੰਮ੍ਰਿਤ ਵਰਖਾ ਵੀ ਹੋਈ ਅਤੇ ਵਰੁਣ ਦੇਵ ਨੇ ਅਸ਼ੀਰਵਾਦ ਵੀ ਦਿੱਤਾ। ਇਹ ਸਾਡਾ ਸਭ ਦਾ ਸੁਭਾਗ ਹੈ ਕਿ ਅਸੀਂ ਆਜ਼ਾਦ ਭਾਰਤ ਦੇ ਇਸ ਇਤਿਹਾਸਿਕ ਕਾਲਖੰਡ ਦੇ ਗਵਾਹ ਬਣ ਰਹੇ ਹਾਂ। ਅੱਜ ਦਾਂਡੀ ਯਾਤਰਾ ਦੀ ਵਰ੍ਹੇਗੰਢ 'ਤੇ ਅਸੀਂ ਬਾਪੂ ਦੇ ਇਸ ਕਰਮਸਥਲੀ 'ਤੇ ਇਤਿਹਾਸ ਬਣਦੇ ਵੀ ਦੇਖ ਰਹੇ ਹਾਂ ਅਤੇ ਇਤਿਹਾਸ ਦਾ ਹਿੱਸਾ ਵੀ ਬਣ ਰਹੇ ਹਾਂ। ਅੱਜ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੀ ਸ਼ੁਰੂਆਤ ਹੋ ਰਹੀ ਹੈ, ਪਹਿਲਾ ਦਿਨ ਹੈ। ਅੰਮ੍ਰਿਤ ਮਹੋਤਸਵ, 15 ਅਗਸਤ 2022 ਤੋਂ 75 ਹਫ਼ਤੇ ਪਹਿਲਾਂ ਅੱਜ ਸ਼ੁਰੂ ਹੋਇਆ ਹੈ ਅਤੇ 15 ਅਗਸਤ 2023 ਤੱਕ ਚਲੇਗਾ। ਸਾਡੇ ਇੱਥੇ ਮਾਨਤਾ ਹੈ ਕਿ ਜਦੋਂ ਕਦੇ ਅਜਿਹਾ ਅਵਸਰ ਆਉਂਦਾ ਹੈ ਤਦ ਸਾਰੇ ਤੀਰਥਾਂ ਦਾ ਇੱਕ ਸੰਗਮ ਹੋ ਜਾਂਦਾ ਹੈ। ਅੱਜ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੇ ਲਈ ਵੀ ਅਜਿਹਾ ਹੀ ਪਵਿੱਤਰ ਅਵਸਰ ਹੈ। ਅੱਜ ਸਾਡੇ ਸੁਤੰਤਰਤਾ ਸੰਗਰਾਮ ਦੇ ਕਿਤਨੇ ਹੀ ਪੁਣਯਤੀਰਥ, ਕਿਤਨੇ ਹੀ ਪਵਿੱਤਰ ਕੇਂਦਰ, ਸਾਬਰਮਤੀ ਆਸ਼ਰਮ ਨਾਲ ਜੁੜ ਰਹੇ ਹਨ।

 

ਸੁਤੰਤਰਤਾ ਸੰਗਰਾਮ ਦੀ ਪਰਾਕਾਸ਼ਠਾ ਨੂੰ ਪ੍ਰਣਾਮ ਕਰਨ ਵਾਲੀ ਅੰਡੇਮਾਨ ਦੀ ਸੈਲੂਲਰ ਜੇਲ, ਅਰੁਣਾਚਲ ਪ੍ਰਦੇਸ਼ ਤੋਂ 'ਐਂਗਲੋ-ਇੰਡੀਅਨ war' ਦੀ ਗਵਾਹ ਕੇਕਰ ਮੋਨਿੰਗ ਦੀ ਭੂਮੀ, ਮੁੰਬਈ ਦਾ ਅਗਸਤ ਕ੍ਰਾਂਤੀ ਮੈਦਾਨ, ਪੰਜਾਬ ਦਾ ਜਲਿਆਂਵਾਲਾ ਬਾਗ਼, ਉੱਤਰ ਪ੍ਰਦੇਸ਼ ਦਾ ਮੇਰਠ, ਕਾਕੋਰੀ ਅਤੇ ਝਾਂਸੀ, ਦੇਸ਼ ਭਰ ਵਿੱਚ ਐਸੇ ਕਿਤਨੇ ਹੀ ਸਥਾਨਾਂ ‘ਤੇ ਅੱਜ ਇਕੱਠੇ ਅੰਮ੍ਰਿਤ ਮਹੋਤਸਵ ਦਾ ਸ਼੍ਰੀਗਣੇਸ਼ ਹੋ ਰਿਹਾ ਹੈ। ਅਜਿਹਾ ਲਗ ਰਿਹਾ ਹੈ ਜਿਵੇਂ ਆਜ਼ਾਦੀ ਦੇ ਅਣਗਿਣਤ ਸੰਘਰਸ਼, ਅਣਗਿਣਤ ਬਲੀਦਾਨਾਂ ਦਾ ਅਤੇ ਅਣਗਿਣਤ ਤਪੱਸਿਆਵਾਂ ਦੀ ਊਰਜਾ ਪੂਰੇ ਭਾਰਤ ਵਿੱਚ ਇਕੱਠੇ ਪੁਨਰਜਾਗ੍ਰਿਤ ਹੋ ਰਹੀ ਹੈ। ਮੈਂ ਇਸ ਪੁਣਯ ਅਵਸਰ 'ਤੇ ਬਾਪੂ ਦੇ ਚਰਨਾਂ ਵਿੱਚ ਆਪਣੇ ਸ਼ਰਧਾ ਸੁਮਨ ਅਰਿਪਤ ਕਰਦਾ ਹਾਂ। ਮੈਂ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿੱਚ ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ, ਦੇਸ਼ ਨੂੰ ਅਗਵਾਈ ਦੇਣ ਵਾਲੀਆਂ ਸਾਰੀਆਂ ਮਹਾਨ ਸ਼ਖ਼ਸੀਅਤਾਂ ਦੇ ਚਰਨਾਂ ਵਿੱਚ ਆਦਰਪੂਰਬਕ ਨਮਨ ਕਰਦਾ ਹਾਂ, ਉਨ੍ਹਾਂ ਨੂੰ ਕੋਟਿ-ਕੋਟਿ ਵੰਦਨ ਕਰਦਾ ਹਾਂ। ਮੈਂ ਉਨ੍ਹਾਂ ਸਾਰੇ ਬਹਾਦਰ ਜਵਾਨਾਂ ਨੂੰ ਵੀ ਨਮਨ ਕਰਦਾ ਹਾਂ ਜਿਨ੍ਹਾਂ ਨੇ ਆਜ਼ਾਦੀ ਦੇ ਬਾਅਦ ਵੀ ਰਾਸ਼ਟਰ ਰੱਖਿਆ ਦੀ ਪਰੰਪਰਾ ਨੂੰ ਜੀਵਿਤ ਰੱਖਿਆ, ਦੇਸ਼ ਦੀ ਰੱਖਿਆ ਲਈ ਸਰਬਉੱਚ ਬਲੀਦਾਨ ਦਿੱਤੇ, ਸ਼ਹੀਦ ਹੋ ਗਏ। ਜਿਨ੍ਹਾਂ ਪਵਿੱਤਰ ਆਤਮਾਵਾਂ ਨੇ ਆਜ਼ਾਦ ਭਾਰਤ ਦੇ ਪੁਨਰਨਿਰਮਾਣ ਵਿੱਚ ਪ੍ਰਗਤੀ ਦੀ ਇੱਕ-ਇੱਕ ਇੱਟ ਰੱਖੀ, 75 ਵਰ੍ਹਿਆਂ ਵਿੱਚ ਦੇਸ਼ ਨੂੰ ਇੱਥੇ ਤੱਕ ਲਿਆਏ, ਮੈਂ ਉਨ੍ਹਾਂ ਸਾਰਿਆਂ ਦੇ ਚਰਨਾਂ ਵਿੱਚ ਵੀ ਆਪਣਾ ਪ੍ਰਣਾਮ ਕਰਦਾ ਹਾਂ।

 

ਸਾਥੀਓ,

 

ਜਦੋਂ ਅਸੀਂ ਗ਼ੁਲਾਮੀ ਦੇ ਉਸ ਦੌਰ ਦੀ ਕਲਪਨਾ ਕਰਦੇ ਹਾਂ, ਜਿੱਥੇ ਕਰੋੜਾਂ-ਕਰੋੜਾਂ ਲੋਕਾਂ ਨੇ ਸਦੀਆਂ ਤੱਕ ਆਜ਼ਾਦੀ ਦੀ ਇੱਕ ਸਵੇਰ ਦਾ ਇੰਤਜ਼ਾਰ ਕੀਤਾ, ਤਦ ਇਹ ਅਹਿਸਾਸ ਹੋਰ ਵਧਦਾ ਹੈ ਕਿ ਆਜ਼ਾਦੀ ਦੇ 75 ਸਾਲ ਦਾ ਅਵਸਰ ਕਿਤਨਾ ਇਤਿਹਾਸਿਕ ਹੈ, ਕਿਤਨਾ ਗੌਰਵਸ਼ਾਲੀ ਹੈ। ਇਸ ਪੁਰਬ ਵਿੱਚ ਸਦੀਵੀ ਭਾਰਤ ਦੀ ਪਰੰਪਰਾ ਵੀ ਹੈ, ਸੁਤੰਤਰਤਾ ਸੰਗਰਾਮ ਦੀ ਪਰਛਾਈ ਵੀ ਹੈ, ਅਤੇ ਆਜ਼ਾਦ ਭਾਰਤ ਦੀ ਮਾਣ ਮਹਿਸੂਸ ਕਰਨ ਵਾਲੀ ਪ੍ਰਗਤੀ ਵੀ ਹੈ। ਇਸ ਲਈ, ਹੁਣੇ ਤੁਹਾਡੇ ਸਾਹਮਣੇ ਜੋ ਪ੍ਰਜੈਂਟੇਸ਼ਨ ਰੱਖੀ ਗਈ, ਉਸ ਵਿੱਚ ਅੰਮ੍ਰਿਤ ਮਹੋਤਸਵ ਦੇ ਪੰਜ ਥੰਮ੍ਹਾਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। FREEDOM STRUGGLE ਆਈਡੀਆਜ਼ AT 75, ACHIEVEMENTS AT 75, ACTIONS AT 75, ਅਤੇ RESOLVES AT 75, ਇਹ ਪੰਜੇ ਥੰਮ੍ਹ ਆਜ਼ਾਦੀ ਦੀ ਲੜਾਈ ਦੇ ਨਾਲ-ਨਾਲ ਆਜ਼ਾਦ ਭਾਰਤ ਦੇ ਸੁਪਨਿਆਂ ਅਤੇ ਕਰਤੱਵਾਂ ਨੂੰ ਦੇਸ਼ ਦੇ ਸਾਹਮਣੇ ਰੱਖ ਕੇ ਅੱਗੇ ਵਧਣ ਦੀ ਪ੍ਰੇਰਣਾ ਦੇਣਗੇ। ਇਨ੍ਹਾਂ ਸੰਦੇਸ਼ਾਂ ਦੇ ਅਧਾਰ ‘ਤੇ ਅੱਜ ‘ਅੰਮ੍ਰਿਤ ਮਹੋਤਸਵ’ ਦੀ ਵੈੱਬਸਾਈਟ ਦੇ ਨਾਲ-ਨਾਲ ਚਰਖਾ ਅਭਿਯਾਨ ਅਤੇ ਆਤਮਨਿਰਭਰ ਇਨਕਿਊਬੇਟਰ ਨੂੰ ਵੀ ਲਾਂਚ ਕੀਤਾ ਗਿਆ ਹੈ।

 

ਭਾਈਓ ਭੈਣੋਂ,

 

ਇਤਿਹਾਸ ਗਵਾਹ ਹੈ ਕਿ ਕਿਸੇ ਰਾਸ਼ਟਰ ਦਾ ਮਾਣ ਤਦੇ ਜਾਗ੍ਰਿਤ ਰਹਿੰਦਾ ਹੈ ਜਦ ਉਹ ਆਪਣੇ ਸਵੈ-ਅਭਿਮਾਨ ਅਤੇ ਬਲੀਦਾਨ ਦੀਆਂ ਪਰੰਪਰਾਵਾਂ ਨੂੰ ਅਗਲੀ ਪੀੜ੍ਹੀ ਨੂੰ ਵੀ ਸਿਖਾਉਂਦਾ ਹੈ, ਸੰਸਕਾਰਿਤ ਕਰਦਾ ਹੈ, ਉਨ੍ਹਾਂ ਨੂੰ ਇਸ ਦੇ ਲਈ ਨਿਰੰਤਰ ਪ੍ਰੇਰਿਤ ਕਰਦਾ ਹੈ। ਕਿਸੇ ਰਾਸ਼ਟਰ ਦਾ ਭਵਿੱਖ ਤਦੇ ਉੱਜਵਲ ਹੁੰਦਾ ਹੈ ਜਦ ਉਹ ਆਪਣੇ ਅਤੀਤ ਦੇ ਅਨੁਭਵਾਂ ਅਤੇ ਵਿਰਾਸਤ ਦੇ ਮਾਣ ਨਾਲ ਪਲ-ਪਲ ਜੁੜਿਆ ਰਹਿੰਦਾ ਹੈ। ਫਿਰ ਭਾਰਤ ਦੇ ਪਾਸ ਤਾਂ ਮਾਣ ਕਰਨ ਦੇ ਲਈ ਅਥਾਹ ਭੰਡਾਰ ਹਨ, ਸਮ੍ਰਿੱਧ ਇਤਿਹਾਸ ਹੈ, ਚੇਤਨਾਮਈ ਸੱਭਿਆਚਾਰਕ ਵਿਰਾਸਤ ਹੈ। ਇਸ ਲਈ ਆਜ਼ਾਦੀ ਦੇ 75 ਸਾਲ ਦਾ ਇਹ ਅਵਸਰ ਇੱਕ ਅੰਮ੍ਰਿਤ ਦੀ ਤਰ੍ਹਾਂ ਵਰਤਮਾਨ ਪੀੜ੍ਹੀ ਨੂੰ ਪ੍ਰਾਪਤ ਹੋਵੇਗਾ। ਇੱਕ ਅਜਿਹਾ ਅੰਮ੍ਰਿਤ ਜੋ ਸਾਨੂੰ ਪ੍ਰਤੀਪਲ ਦੇਸ਼ ਦੇ ਲਈ ਜੀਣ, ਦੇਸ਼ ਦੇ ਲਈ ਕੁਝ ਕਰਨ ਦੇ ਲਈ ਪ੍ਰੇਰਿਤ ਕਰੇਗਾ।

 

ਸਾਥੀਓ,

 

ਸਾਡੇ ਵੇਦਾਂ ਦਾ ਵਾਕ ਹੈ- ਮ੍ਰਿਤਯੋ: ਮੁਕਸ਼ੀਯ ਮਾਮ੍ਰਿਤਾਤ੍। (मृत्योः मुक्षीय मामृतात्।) ਅਰਥਾਤ, ਅਸੀਂ ਦੁਖ, ਕਸ਼ਟ, ਕਲੇਸ਼ ਅਤੇ ਵਿਨਾਸ਼ ਤੋਂ ਨਿਕਲ ਕੇ ਅੰਮ੍ਰਿਤ ਦੇ ਵੱਲ ਵਧੀਏ, ਅਮਰਤਾ ਦੇ ਵੱਲ ਵਧੀਏ। ਇਹੀ ਸੰਕਲਪ ਆਜ਼ਾਦੀ ਦੇ ਇਸ ਅੰਮ੍ਰਿਤ ਮਹੋਤਸਵ ਦਾ ਵੀ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਯਾਨੀ-ਆਜ਼ਾਦੀ ਦੀ ਊਰਜਾ ਦਾ ਅੰਮ੍ਰਿਤ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਯਾਨੀ- ਸੁਤੰਤਰਤਾ ਸੈਨਾਨੀਆਂ ਤੋਂ ਪ੍ਰੇਰਣਾਵਾਂ ਦਾ ਅੰਮ੍ਰਿਤ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਯਾਨੀ- ਨਵੇਂ ਵਿਚਾਰਾਂ ਦਾ ਅੰਮ੍ਰਿਤ। ਨਵੇਂ ਸੰਕਲਪਾਂ ਦਾ ਅੰਮ੍ਰਿਤ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਯਾਨੀ- ਆਤਮਨਿਰਭਰਤਾ ਦਾ ਅੰਮ੍ਰਿਤ। ਅਤੇ ਇਸ ਲਈ, ਇਹ ਮਹੋਤਸਵ ਰਾਸ਼ਟਰ ਦੇ ਜਾਗਰਣ ਦਾ ਮਹੋਤਸਵ ਹੈ। ਇਹ ਮਹੋਤਸਵ, ਸੁਰਾਜ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਮਹੋਤਸਵ ਹੈ। ਇਹ ਮਹੋਤਸਵ, ਆਲਮੀ ਸ਼ਾਂਤੀ ਦਾ, ਵਿਕਾਸ ਦਾ ਮਹੋਤਸਵ ਹੈ।

 

ਸਾਥੀਓ,

 

ਅੰਮ੍ਰਿਤ ਮਹੋਤਸਵ ਦਾ ਸ਼ੁਭ ਆਰੰਭ ਦਾਂਡੀ ਯਾਤਰਾ ਦੇ ਦਿਨ ਹੋ ਰਿਹਾ ਹੈ। ਉਸ ਇਤਿਹਾਸਿਕ ਪਲ ਨੂੰ ਪੁਨਰਜੀਵਿਤ ਕਰਨ ਦੇ ਲਈ ਇੱਕ ਯਾਤਰਾ ਵੀ ਹੁਣੇ ਸ਼ੁਰੂ ਹੋਣ ਜਾ ਰਹੀ ਹੈ। ਇਹ ਅਦਭੁਤ ਸੰਜੋਗ ਹੈ ਕਿ ਦਾਂਡੀ ਯਾਤਰਾ ਦਾ ਪ੍ਰਭਾਵ ਅਤੇ ਸੰਦੇਸ਼ ਵੀ ਵੈਸਾ ਹੀ ਹੈ, ਜੋ ਅੱਜ ਦੇਸ਼ ਅੰਮ੍ਰਿਤ ਮਹੋਤਸਵ ਦੇ ਮਾਧਿਅਮ ਤੋਂ ਲੈ ਕੇ ਅੱਗੇ ਵਧ ਰਿਹਾ ਹੈ। ਗਾਂਧੀ ਜੀ ਦੀ ਇਸ ਇੱਕ ਯਾਤਰਾ ਨੇ ਆਜ਼ਾਦੀ ਦੇ ਸੰਘਰਸ਼ ਨੂੰ ਇੱਕ ਨਵੀਂ ਪ੍ਰੇਰਣਾ ਦੇ ਨਾਲ ਜਨ-ਜਨ ਨਾਲ ਜੋੜ ਦਿੱਤਾ ਸੀ। ਇਸ ਇੱਕ ਯਾਤਰਾ ਨੇ ਆਪਣੀ ਆਜ਼ਾਦੀ ਨੂੰ ਲੈ ਕੇ ਭਾਰਤ ਦੇ ਨਜ਼ਰੀਏ ਨੂੰ ਪੂਰੀ ਦੁਨੀਆ ਤੱਕ ਪਹੁੰਚਾ ਦਿੱਤਾ ਸੀ। ਐਸਾ ਇਤਿਹਾਸਿਕ ਅਤੇ ਐਸਾ ਇਸ ਲਈ ਕਿਉਂਕਿ, ਬਾਪੂ ਦੀ ਦਾਂਡੀ ਯਾਤਰਾ ਵਿੱਚ ਆਜ਼ਾਦੀ ਦੀ ਤਾਕੀਦ ਦੇ ਨਾਲ-ਨਾਲ ਭਾਰਤ ਦੇ ਸੁਭਾਅ ਅਤੇ ਭਾਰਤ ਦੇ ਸੰਸਕਾਰਾਂ ਦਾ ਵੀ ਸਮਾਵੇਸ਼ ਸੀ।

 

ਸਾਡੇ ਇੱਥੇ ਨਮਕ ਨੂੰ ਕਦੇ ਉਸ ਦੀ ਕੀਮਤ ਤੋਂ ਨਹੀਂ ਆਂਕਿਆ ਗਿਆ। ਸਾਡੇ ਇੱਥੇ ਨਮਕ ਦਾ ਮਤਲਬ ਹੈ- ਇਮਾਨਦਾਰੀ। ਸਾਡੇ ਇੱਥੇ ਨਮਕ ਦਾ ਮਤਲਬ ਹੈ- ਵਿਸ਼ਵਾਸ। ਸਾਡੇ ਇੱਥੇ ਨਮਕ ਦਾ ਮਤਲਬ ਹੈ- ਵਫਾਦਾਰੀ। ਅਸੀਂ ਅੱਜ ਵੀ ਕਹਿੰਦੇ ਹਾਂ ਕਿ ਅਸੀਂ ਦੇਸ਼ ਦਾ ਨਮਕ ਖਾਇਆ ਹੈ। ਐਸਾ ਇਸ ਲਈ ਨਹੀਂ ਕਿਉਂਕਿ ਨਮਕ ਕੋਈ ਬਹੁਤ ਕੀਮਤੀ ਚੀਜ਼ ਹੈ। ਐਸਾ ਇਸ ਲਈ ਕਿਉਂਕਿ ਨਮਕ ਸਾਡੇ ਇੱਥੇ ਸ਼੍ਰਮ ਅਤੇ ਸਮਾਨਤਾ ਦਾ ਪ੍ਰਤੀਕ ਹੈ। ਉਸ ਦੌਰ ਵਿੱਚ ਨਮਕ ਭਾਰਤ ਦੀ ਆਤਮਨਿਰਭਰਤਾ ਦਾ ਇੱਕ ਪ੍ਰਤੀਕ ਸੀ। ਅੰਗ੍ਰੇਜ਼ਾਂ ਨੇ ਭਾਰਤ ਦੀਆਂ ਕਦਰਾਂ-ਕੀਮਤਾਂ ਦੇ ਨਾਲ-ਨਾਲ ਇੱਸ ਆਤਮਨਿਰਭਰਤਾ ‘ਤੇ ਵੀ ਚੋਟ ਕੀਤੀ। ਭਾਰਤ ਦੇ ਲੋਕਾਂ ਨੂੰ ਇੰਗਲੈਂਡ ਤੋਂ ਆਉਣ ਵਾਲੇ ਨਮਕ ‘ਤੇ ਨਿਰਭਰ ਹੋ ਜਾਣਾ ਪਿਆ। ਗਾਂਧੀ ਜੀ ਨੇ ਦੇਸ਼ ਦੇ ਇਸ ਪੁਰਾਣੇ ਦਰਦ ਨੂੰ ਸਮਝਿਆ, ਜਨ-ਜਨ ਨਾਲ ਜੁੜੀ ਉਸ ਨਬਜ਼ ਨੂੰ ਪਕੜਿਆ। ਅਤੇ ਦੇਖਦੇ ਹੀ ਦੇਖਦੇ ਇਹ ਅੰਦੋਲਨ ਹਰ ਇੱਕ ਭਾਰਤੀ ਦਾ ਅੰਦੋਲਨ ਬਣ ਗਿਆ, ਹਰ ਇੱਕ ਭਾਰਤੀ ਦਾ ਸੰਕਲਪ ਬਣ ਗਿਆ।

 

ਸਾਥੀਓ,

 

ਇਸੇ ਤਰ੍ਹਾਂ ਆਜ਼ਾਦੀ ਦੀ ਲੜਾਈ ਵਿੱਚ ਅਲੱਗ-ਅਲੱਗ ਸੰਗ੍ਰਾਮਾਂ, ਅਲੱਗ-ਅਲੱਗ ਘਟਨਾਵਾਂ ਦੀਆਂ ਵੀ ਆਪਣੀਆਂ ਪ੍ਰੇਰਣਾਵਾਂ ਹਨ, ਆਪਣੇ ਸੰਦੇਸ਼ ਹਨ, ਜਿਨ੍ਹਾਂ ਨੂੰ ਅੱਜ ਦਾ ਭਾਰਤ ਆਤਮਸਾਤ ਕਰਕੇ ਅੱਗੇ ਵਧ ਸਕਦਾ ਹੈ। 1857 ਦਾ ਸੁਤੰਤਰਤਾ ਸੰਗਰਾਮ, ਮਹਾਤਮਾ ਗਾਂਧੀ ਦਾ ਵਿਦੇਸ਼ ਤੋਂ ਪਰਤਣਾ, ਦੇਸ਼ ਨੂੰ ਸੱਤਿਆਗ੍ਰਹਿ ਦੀ ਤਾਕਤ ਫਿਰ ਯਾਦ ਦਿਵਾਉਣਾ, ਲੋਕਮਾਨਯ ਤਿਲਕ ਦਾ ਪੂਰਨ ਸਵਰਾਜ ਦਾ ਸੱਦਾ, ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਿੱਚ ਆਜ਼ਾਦ ਹਿੰਦ ਫੌਜ ਦਾ ਦਿੱਲੀ ਮਾਰਚ, ਦਿੱਲੀ ਚਲੋ, ਇਹ ਨਾਅਰਾ ਅੱਜ ਵੀ ਹਿੰਦੁਸਤਾਨ ਭੁੱਲ ਨਹੀਂ ਸਕਦਾ ਹੈ? 1942 ਦਾ ਅਭੁੱਲ ਅੰਦੋਲਨ, ਅੰਗ੍ਰੇਜ਼ੋ ਭਾਰਤ ਛੱਡੋ ਦਾ ਉਹ ਨਾਅਰਾ, ਅਜਿਹੇ ਕਿਤਨੇ ਹੀ ਅਣਗਿਣਤ ਪੜਾਅ ਹਨ ਜਿਨ੍ਹਾਂ ਤੋਂ ਅਸੀਂ ਪ੍ਰੇਰਣਾ ਲੈਂਦੇ ਹਾਂ, ਊਰਜਾ ਲੈਂਦੇ ਹਾਂ। ਅਜਿਹੇ ਕਿਤਨੇ ਹੀ ਹੁਤਾਤਮਾ ਸੈਨਾਨੀ ਹਨ ਜਿਨ੍ਹਾਂ ਦੇ ਪ੍ਰਤੀ ਦੇਸ਼ ਹਰ ਰੋਜ਼ ਆਪਣੀ ਕ੍ਰਿਤੱਗਤਾ ਵਿਅਕਤ ਕਰਦਾ ਹੈ।

 

1857 ਦੀ ਕ੍ਰਾਂਤੀ ਦੇ ਮੰਗਲ ਪਾਂਡੇ, ਤਾਂਤਯਾ ਟੋਪੇ ਜਿਹੇ ਵੀਰ ਹੋਣ, ਅੰਗ੍ਰੇਜ਼ਾਂ ਦੀ ਫੌਜ ਦੇ ਸਾਹਮਣੇ ਨਿਰਭੈ ਹੋ ਕੇ ਗਰਜਣ ਵਾਲੀ ਰਾਣੀ ਲਕਸ਼ਮੀਬਾਈ ਹੋਵੇ, ਕਿੱਤੂਰ ਦੀ ਰਾਣੀ ਚੇਨਮਾ ਹੋਵੇ, ਰਾਣੀ ਗਾਈਡਿਨਲਿਊ ਹੋਵੇ, ਚੰਦਰ ਸ਼ੇਖਰ ਆਜ਼ਾਦ, ਰਾਮਪ੍ਰਸਾਦ ਬਿਸਮਿਲ, ਭਗਤ ਸਿੰਘ, ਸੁਖਦੇਵ, ਰਾਜਗੁਰੂ, ਅਸ਼ਫਾਕਉੱਲ੍ਹਾ ਖਾਂ, ਗੁਰੂ ਰਾਮ ਸਿੰਘ, ਟਿਟੂਸ ਜੀ, ਪਾਲ ਰਾਮਾਸਾਮੀ ਜਿਹੇ ਵੀਰ ਹੋਣ, ਜਾਂ ਫਿਰ ਪੰਡਿਤ ਨਹਿਰੂ, ਸਰਦਾਰ ਪਟੇਲ, ਬਾਬਾ ਸਾਹਿਬ ਅੰਬੇਡਕਰ, ਸੁਭਾਸ਼ ਚੰਦਰ ਬੋਸ, ਮੌਲਾਨਾ ਆਜ਼ਾਦ, ਖਾਨ ਅਬਦੁਲ ਗ਼ੱਫਾਰ ਖਾਨ, ਵੀਰ ਸਾਵਰਕਰ ਜਿਹੇ ਅਣਗਿਣਤ ਜਨਨਾਇਕ! ਇਹ ਸਾਰੇ ਮਹਾਨ ਵਿਅਕਤਿੱਤਵ ਆਜ਼ਾਦੀ ਦੇ ਅੰਦੋਲਨ ਦੇ ਪਥ ਪ੍ਰਦਰਸ਼ਕ ਹਨ। ਅੱਜ ਇਨ੍ਹਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਦੇ ਲਈ, ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਦੇ ਲਈ ਅਸੀਂ ਸਮੂਹਿਕ ਸੰਕਲਪ ਲੈ ਰਹੇ ਹਾਂ, ਇਨ੍ਹਾਂ ਤੋਂ ਪ੍ਰੇਰਣਾ ਲੈ ਰਹੇ ਹਾਂ।

 

ਸਾਥੀਓ,

 

ਸਾਡੇ ਸੁਤੰਤਰਤਾ ਸੰਗਰਾਮ ਵਿੱਚ ਅਜਿਹੇ ਵੀ ਕਿਤਨੇ ਅੰਦੋਲਨ ਹਨ, ਕਿਤਨੇ ਹੀ ਸੰਘਰਸ਼ ਹਨ ਜੋ ਦੇਸ਼ ਦੇ ਸਾਹਮਣੇ ਉਸ ਰੂਪ ਵਿੱਚ ਨਹੀਂ ਆਏ ਜਿਵੇਂ ਆਉਣਾ ਚਾਹੀਦਾ ਸੀ। ਇਹ ਇੱਕ-ਇੱਕ ਸੰਗਰਾਮ, ਸੰਘਰਸ਼ ਆਪਣੇ-ਆਪ ਵਿੱਚ ਭਾਰਤ ਦੀ ਝੂਠ ਦੇ ਖ਼ਿਲਾਫ਼ ਸੱਚ ਦੀਆਂ ਸਸ਼ਕਤ ਘੋਸ਼ਣਾਵਾਂ ਹਨ, ਇਹ ਇੱਕ-ਇੱਕ ਸੰਗਰਾਮ ਭਾਰਤ ਦੇ ਸਵਾਧੀਨ ਸੁਭਾਅ ਦੇ ਸਬੂਤ ਹਨ, ਇਹ ਸੰਗਰਾਮ ਇਸ ਗੱਲ ਦਾ ਵੀ ਸਾਖਿਆਤ ਪ੍ਰਮਾਣ ਹਨ ਕਿ ਅਨਿਆਂ, ਸ਼ੋਸ਼ਣ ਅਤੇ ਹਿੰਸਾ ਦੇ ਖ਼ਿਲਾਫ਼ ਭਾਰਤ ਦੀ ਜੋ ਚੇਤਨਾ ਰਾਮ ਦੇ ਯੁਗ ਵਿੱਚ ਸੀ, ਮਹਾਭਾਰਤ ਦੇ ਕੁਰੂਕਸ਼ੇਤਰ ਵਿੱਚ ਸੀ, ਹਲਦੀਘਾਟੀ ਦੀ ਰਣਭੂਮੀ ਵਿੱਚ ਸੀ, ਸ਼ਿਵਾਜੀ ਦੇ ਉਦਘੋਸ਼ ਵਿੱਚ ਸੀ, ਉਹੀ ਸ਼ਾਸ਼ਵਤ (ਸਦੀਵੀ) ਚੇਤਨਾ, ਉਹੀ ਅਜਿੱਤ ਸ਼ੌਰਯ, ਭਾਰਤ ਦੇ ਹਰ ਖੇਤਰ, ਹਰ ਵਰਗ ਅਤੇ ਹਰ ਸਮਾਜ ਨੇ ਆਜ਼ਾਦੀ ਦੀ ਲੜਾਈ ਵਿੱਚ ਆਪਣੇ ਅੰਦਰ ਪ੍ਰਜਵਲਿਤ ਕਰਕੇ ਰੱਖਿਆ ਸੀ। ਜਨਨਿ ਜਨਮਭੂਮਿਸ਼ਚ, ਸਵਰਗਦਪਿ ਗਰੀਯਸੀ (जननि जन्मभूमिश्च, स्वर्गादपि गरीयसी) ਇਹ ਮੰਤਰ ਅੱਜ ਵੀ ਸਾਨੂੰ ਪ੍ਰੇਰਣਾ ਦਿੰਦਾ ਹੈ।

 

ਤੁਸੀਂ ਦੇਖੋ ਸਾਡੇ ਇਸ ਇਤਿਹਾਸ ਨੂੰ, ਕੋਲ ਅੰਦੋਲਨ ਹੋਵੇ ਜਾਂ ‘ਹੋ ਸੰਘਰਸ਼’, ਖਾਸੀ ਅੰਦੋਲਨ ਹੋਵੇ ਜਾਂ ਸੰਥਾਲ ਕ੍ਰਾਂਤੀ, ਕਛੋਹਾ ਕਛਾਰ ਨਾਗਾ ਸੰਘਰਸ਼ ਹੋਵੇ ਜਾਂ ਕੂਕਾ ਅੰਦੋਲਨ, ਭੀਲ ਅੰਦੋਲਨ ਹੋਵੇ ਜਾਂ ਮੁੰਡਾ ਕ੍ਰਾਂਤੀ, ਸੰਨਿਆਸੀ ਅੰਦੋਲਨ ਹੋਵੇ ਜਾਂ ਰਮੋਸੀ ਸੰਘਰਸ਼, ਕਿਤੂਰ ਅੰਦੋਲਨ, ਤ੍ਰਾਵਣਕੋਰ ਅੰਦੋਲਨ, ਬਾਰਡੋਲੀ ਸੱਤਿਆਗ੍ਰਹਿ, ਚੰਪਾਰਣ ਸੱਤਿਆਗ੍ਰਹਿ, ਸੰਭਲਪੁਰ ਸੰਘਰਸ਼, ਚੁਆਰ ਸੰਘਰਸ਼, ਬੁੰਦੇਲ ਸੰਘਰਸ਼, ਅਜਿਹੇ ਕਿੰਨੇ ਹੀ ਸੰਘਰਸ਼ ਅਤੇ ਅੰਦੋਲਨਾਂ ਨੇ ਦੇਸ਼ ਦੇ ਹਰ ਭੂਭਾਗ ਨੂੰ, ਹਰ ਕਾਲਖੰਡ ਵਿੱਚ ਆਜ਼ਾਦੀ ਦੀ ਜਯੋਤੀ ਨੂੰ ਜਗਦਾ ਰੱਖਿਆ ਇਸ ਦੌਰਾਨ ਸਾਡੀ ਸਿੱਖ ਗੁਰੂ ਪਰੰਪਰਾ ਨੇ ਦੇਸ਼ ਦੇ ਸੱਭਿਆਚਾਰ, ਆਪਣੇ ਰੀਤੀ-ਰਿਵਾਜ ਦੀ ਰੱਖਿਆ ਲਈ, ਸਾਨੂੰ ਨਵੀਂ ਊਰਜਾ ਦਿੱਤੀ, ਪ੍ਰੇਰਣਾ ਦਿੱਤੀ, ਤਿਆਗ ਅਤੇ ਬਲੀਦਾਨ ਦਾ ਰਸਤਾ ਦਿਖਾਇਆ ਅਤੇ ਇਸ ਦਾ ਇੱਕ ਹੋਰ ਅਹਿਮ ਪੱਖ ਹੈ, ਜੋ ਸਾਨੂੰ ਵਾਰ-ਵਾਰ ਯਾਦ ਕਰਨਾ ਚਾਹੀਦਾ ਹੈ।

 

ਸਾਥੀਓ,

 

ਆਜ਼ਾਦੀ ਦੇ ਅੰਦੋਲਨ ਦੀ ਇਸ ਜਯੋਤੀ ਨੂੰ ਲਗਾਤਾਰ ਜਾਗ੍ਰਿਤ ਕਰਨ ਦਾ ਕੰਮ, ਪੂਰਬ-ਪੱਛਮ-ਉੱਤਰ-ਦੱਖਣ, ਹਰ ਦਿਸ਼ਾ ਵਿੱਚ, ਹਰ ਖੇਤਰ ਵਿੱਚ, ਸਾਡੇ ਸੰਤਾਂ ਨੇ, ਮਹੰਤਾਂ ਨੇ, ਆਚਾਰੀਆਂ ਨੇ ਲਗਾਤਾਰ ਕੀਤਾ ਸੀ ਇੱਕ ਤਰ੍ਹਾਂ ਨਾਲ ਭਗਤੀ ਅੰਦੋਲਨ ਨੇ ਰਾਸ਼ਟਰਵਿਆਪੀ ਸੁਤੰਤਰਤਾ ਅੰਦੋਲਨ ਦੀ ਪੀਠਿਕਾ ਤਿਆਰ ਕੀਤੀ ਸੀ ਪੂਰਬ ਵਿੱਚ ਚੈਤਨਯ ਮਹਾਪ੍ਰਭੂ, ਰਾਮ ਕ੍ਰਿਸ਼ਣ ਪਰਮਹੰਸ ਅਤੇ ਸ਼੍ਰੀਮੰਤ ਸ਼ੰਕਰ ਦੇਵ ਜਿਹੇ ਸੰਤਾਂ ਦੇ ਵਿਚਾਰਾਂ ਨੇ ਸਮਾਜ ਨੂੰ ਦਿਸ਼ਾ ਦਿੱਤੀ, ਆਪਣੇ ਲਕਸ਼ ’ਤੇ ਕੇਂਦ੍ਰਿਤ ਰੱਖਿਆ ਪੱਛਮ ਵਿੱਚ ਮੀਰਾਬਾਈ, ਏਕਨਾਥ, ਤੁਕਾਰਾਮ, ਰਾਮਦਾਸ, ਨਰਸੀ ਮਹਿਤਾ ਹੋਏ, ਉੱਤਰ ਵਿੱਚ, ਸੰਤ ਰਾਮਾਨੰਦ, ਕਬੀਰਦਾਸ, ਗੋਸਵਾਮੀ ਤੁਲਸੀਦਾਸ, ਸੂਰਦਾਸ, ਗੁਰੂ ਨਾਨਕ ਦੇਵ, ਸੰਤ ਰੈਦਾਸ, ਦੱਖਣ ਵਿੱਚ ਮਧਵਾਚਾਰੀਆ, ਨਿੰਬਾਰਕਾਚਾਰੀਆ, ਵਲੱਭਾਚਾਰੀਆ, ਰਾਮਾਨੁਜਾਚਾਰੀਆ ਹੋਏ, ਭਗਤੀ ਕਾਲ ਦੇ ਇਸੇ ਖੰਡ ਵਿੱਚ ਮਲਿਕ ਮੁਹੰਮਦ ਜਾਯਸੀ, ਰਸਖਾਨ, ਸੂਰਦਾਸ, ਕੇਸ਼ਵਦਾਸ, ਵਿਦਿਆਪਤੀ ਜਿਹੇ ਮਹਾਨੁਭਾਵਾਂ ਨੇ ਆਪਣੀਆਂ ਰਚਨਾਵਾਂ ਨਾਲ ਸਮਾਜ ਨੂੰ ਆਪਣੀਆਂ ਕਮੀਆਂ ਸੁਧਾਰਨ ਲਈ ਪ੍ਰੇਰਿਤ ਕੀਤਾ

 

ਅਜਿਹੀਆਂ ਅਨੇਕਾਂ ਸ਼ਖ਼ਸੀਅਤਾਂ ਦੇ ਕਾਰਨ ਇਹ ਅੰਦੋਲਨ ਖੇਤਰ ਦੀ ਸੀਮਾ ਤੋਂ ਬਾਹਰ ਨਿਕਲ ਕੇ ਪੂਰੇ ਭਾਰਤ ਦੇ ਜਨ-ਜਨ ਨੂੰ ਆਪ ਵਿੱਚ ਸਮੇਟ ਲਿਆ ਆਜ਼ਾਦੀ ਦੇ ਇਨ੍ਹਾਂ ਅਣਗਿਣਤ ਅੰਦੋਲਨਾਂ ਵਿੱਚ ਅਜਿਹੇ ਕਿਤਨੇ ਹੀ ਸੈਨਾਨੀ, ਸੰਤ ਆਤਮਾਵਾਂ, ਅਜਿਹੇ ਅਨੇਕ ਵੀਰ ਬਲੀਦਾਨੀ ਹਨ ਜਿਨ੍ਹਾਂ ਦੀ ਇੱਕ-ਇੱਕ ਗਾਥਾ ਆਪਣੇ-ਆਪ ਵਿੱਚ ਇਤਿਹਾਸ ਦਾ ਇੱਕ-ਇੱਕ ਸੁਨਹਿਰੀ ਅਧਿਆਇ ਹੈ! ਸਾਨੂੰ ਇਨ੍ਹਾਂ ਮਹਾਨਾਇਕਾਂ, ਮਹਾਨਾਇਕਾਵਾਂ, ਉਨ੍ਹਾਂ ਦਾ ਜੀਵਨ ਇਤਿਹਾਸ ਵੀ ਦੇਸ਼ ਦੇ ਸਾਹਮਣੇ ਪੰਹੁਚਾਉਣਾ ਹੈ। ਇਨ੍ਹਾਂ ਲੋਕਾਂ ਦੀਆਂ ਜੀਵਨ ਗਾਥਾਵਾਂ, ਉਨ੍ਹਾਂ ਦੇ ਜੀਵਨ ਦਾ ਸੰਘਰਸ਼, ਸਾਡੇ ਸੁਤੰਤਰਤਾ ਅੰਦੋਲਨ ਦੇ ਉਤਾਰ-ਚੜ੍ਹਾਅ, ਕਦੇ ਸਫ਼ਲਤਾ, ਕਦੇ ਅਸਫ਼ਲਤਾ, ਸਾਡੀ ਅੱਜ ਦੀ ਪੀੜ੍ਹੀ ਨੂੰ ਜੀਵਨ ਦਾ ਹਰ ਪਾਠ ਸਿਖਾਏਗੀ ਇਕਜੁੱਟਤਾ ਕੀ ਹੁੰਦੀ ਹੈ, ਲਕਸ਼ (ਟੀਚੇ) ਨੂੰ ਪਾਉਣ ਦੀ ਜ਼ਿੱਦ ਕੀ ਕੀ ਹੁੰਦੀ ਹੈ, ਜੀਵਨ ਦਾ ਹਰ ਰੰਗ, ਉਹ ਹੋਰ ਬਿਹਤਰ ਤਰੀਕੇ ਨਾਲ ਸਮਝਣਗੇ

 

ਭਰਾਵੋ ਅਤੇ ਭੈਣੋਂ,

 

ਤੁਹਾਨੂੰ ਯਾਦ ਹੋਵੇਗਾ, ਇਸੇ ਭੂਮੀ ਦੇ ਵੀਰ ਸਪੁੱਤਰ ਸ਼ਿਆਮਜੀ ਕ੍ਰਿਸ਼ਣ ਵਰਮਾ, ਅੰਗਰੇਜ਼ਾਂ ਦੀ ਧਰਤੀ ’ਤੇ ਰਹਿ ਕੇ, ਉਨ੍ਹਾਂ ਦੀ ਨੱਕ ਦੇ ਨੀਚੇ, ਜੀਵਨ ਦੀ ਆਖਰੀ ਸਾਹ ਤੱਕ ਆਜ਼ਾਦੀ ਲਈ ਸੰਘਰਸ਼ ਕਰਦੇ ਰਹੇ ਲੇਕਿਨ ਉਨ੍ਹਾਂ ਦੀਆਂ ਅਸਥੀਆਂ ਸੱਤ ਦਹਾਕਿਆਂ ਤੱਕ ਇੰਤਜ਼ਾਰ ਕਰਦੀਆਂ ਰਹੀਆਂ ਕਿ ਕਦੋਂ ਉਨ੍ਹਾਂ ਨੂੰ ਭਾਰਤ ਮਾਤਾ ਦੀ ਗੋਦ ਨਸੀਬ ਹੋਵੇਗੀ ਆਖਿਰਕਾਰ, 2003 ਵਿੱਚ ਵਿਦੇਸ਼ ਤੋਂ ਸ਼ਿਆਮ ਜੀ ਕ੍ਰਿਸ਼ਣ ਵਰਮਾ ਦੀਆਂ ਅਸਥੀਆਂ ਮੈਂ ਆਪਣੇ ਮੋਢੇ ’ਤੇ ਉਠਾ ਕੇ ਲਿਆਇਆ ਸੀ ਅਜਿਹੇ ਕਿਤਨੇ ਹੀ ਸੈਨਾਨੀ ਹਨ, ਦੇਸ਼ ’ਤੇ ਆਪਣਾ ਸਭ ਕੁਝ ਸਮਰਪਿਤ ਕਰ ਦੇਣ ਵਾਲੇ ਲੋਕ ਹਨ

 

ਦੇਸ਼ ਦੇ ਕੋਨੇ-ਕੋਨੇ ਤੋਂ ਕਿਤਨੇ ਹੀ ਦਲਿਤ, ਆਦਿਵਾਸੀ, ਮਹਿਲਾਵਾਂ ਅਤੇ ਯੁਵਾ ਹਨ ਜਿਨ੍ਹਾਂ ਨੇ ਅਣਗਿਣਤ ਤਪ ਅਤੇ ਤਿਆਗ ਕੀਤੇ ਯਾਦ ਕਰੋ, ਤਮਿਲ ਨਾਡੂ ਦੇ 32 ਵਰ੍ਹਿਆਂ ਦੇ ਨੌਜਵਾਨ ਕੋਡਿ ਕਾਥ੍ ਕੁਮਰਨ, ਉਨ੍ਹਾਂ ਨੂੰ ਯਾਦ ਕਰੋ ਅੰਗਰੇਜ਼ਾਂ ਨੇ ਉਸ ਨੌਜਵਾਨ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ, ਲੇਕਿਨ ਉਨ੍ਹਾਂ ਨੇ ਮਰਦੇ ਹੋਏ ਵੀ ਦੇਸ਼ ਦੇ ਝੰਡੇ ਨੂੰ ਜ਼ਮੀਨ ‘ਤੇ ਨਹੀਂ ਡਿੱਗਣ ਦਿੱਤਾ ਤਮਿਲ ਨਾਡੂ ਵਿੱਚ ਉਨ੍ਹਾਂ ਦੇ ਨਾਮ ਨਾਲ ਹੀ ਕੋਡਿ ਕਾਥ ਸ਼ਬਦ ਜੁੜ ਗਿਆ, ਜਿਸ ਦਾ ਅਰਥ ਹੈ ਝੰਡੇ ਨੂੰ ਬਚਾਉਣ ਵਾਲਾ! ਤਮਿਲ ਨਾਡੂ ਦੀ ਹੀ ਵੇਲੂ ਨਾਚਿਯਾਰ ਉਹ ਪਹਿਲੀ ਮਹਾਰਾਣੀ ਸਨ, ਜਿਨ੍ਹਾਂ ਨੇ ਅੰਗਰੇਜ਼ੀ ਹੁਕੂਮਤ ਦੇ ਖ਼ਿਲਾਫ਼ ਲੜਾਈ ਲੜੀ ਸੀ

 

ਇਸੇ ਤਰ੍ਹਾਂ, ਸਾਡੇ ਦੇਸ਼ ਦੇ ਆਦਿਵਾਸੀ ਸਮਾਜ ਨੇ ਆਪਣੀ ਵੀਰਤਾ ਅਤੇ ਪਰਾਕ੍ਰਮ ਨਾਲ ਲਗਾਤਾਰ ਵਿਦੇਸ਼ੀ ਹੁਕੂਮਤ ਨੂੰ ਗੋਡਿਆਂ ’ਤੇ ਲਿਆਉਣ ਦਾ ਕੰਮ ਕੀਤਾ ਸੀ ਝਾਰਖੰਡ ਵਿੱਚ ਭਗਵਾਨ ਬਿਰਸਾ ਮੁੰਡਾ, ਉਨ੍ਹਾਂ ਨੇ ਅੰਗਰੇਜ਼ਾਂ ਨੂੰ ਚੁਣੌਤੀ ਦਿੱਤੀ ਸੀ, ਤਾਂ ਮੁਰਮੂ ਭਾਈਆਂ ਨੇ ਸੰਥਾਲ ਅੰਦੋਲਨ ਦੀ ਅਗਵਾਈ ਕੀਤੀ ਓਡੀਸ਼ਾ ਵਿੱਚ ਚਕਰਾ ਬਿਸੋਈ ਨੇ ਲੜਾਈ ਛੇੜੀ, ਤਾਂ ਲਕਸ਼ਮਣ ਨਾਇਕ ਨੇ ਗਾਂਧੀਵਾਦੀ ਤਰੀਕਿਆਂ ਨਾਲ ਚੇਤਨਾ ਫੈਲਾਈ ਆਂਧਰ ਪ੍ਰਦੇਸ਼ ਵਿੱਚ ਮਣਯਮ ਵੀਰੁਡੁ ਯਾਨੀ ਜੰਗਲਾਂ ਦੇ ਹੀਰੋ ਅੱਲੂਰੀ ਸੀਰਾਰਾਮ ਰਾਜੂ ਨੇ ਰੰਪਾ ਅੰਦੋਲਨ ਦਾ ਬਿਗਲ ਵਜਾਇਆ

 

ਪਾਸਲਥਾ ਖੁੰਗਚੇਰਾ ਨੇ ਮਿਜ਼ੋਰਮ ਦੀਆਂ ਪਹਾੜੀਆਂ ਵਿੱਚ ਅੰਗਰੇਜ਼ਾਂ ਨਾਲ ਲੋਹਾ ਲਿਆ ਸੀ ਅਜਿਹੇ ਹੀ, ਗੋਮਧਰ ਕੋਂਵਰ, ਲਸਿਤ ਬੋਰਫੁਕਨ ਅਤੇ ਸੀਰਤ ਸਿੰਗ ਜਿਹੇ ਅਸਾਮ ਅਤੇ ਉੱਤਰ-ਪੂਰਬ ਦੇ ਅਨੇਕਾਂ ਸੁਤੰਤਰਤਾ ਸੈਨਾਨੀ ਸਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਦਿੱਤਾ ਹੈ। ਇੱਥੇ ਗੁਜਰਾਤ ਵਿੱਚ ਵਡੋਦਰਾ ਦੇ ਪਾਸ ਜਾਂਬੂਘੋੜਾ ਜਾਣ ਦੇ ਰਸਤੇ ’ਤੇ ਸਾਡੇ ਨਾਇਕ ਕੌਮ ਦੇ ਆਦਿਵਾਸੀਆਂ ਦਾ ਬਲੀਦਾਨ ਕਿਵੇਂ ਭੁੱਲ ਸਕਦੇ ਹਾਂ, ਮਾਨਗੜ੍ਹ ਵਿੱਚ ਗੋਵਿੰਦ ਗੁਰੂ ਦੀ ਅਗਵਾਈ ਵਿੱਚ ਸੈਂਕੜੇ ਆਦਿਵਾਸੀਆਂ ਦਾ ਨਰਸੰਹਾਰ ਹੋਇਆ, ਉਨ੍ਹਾਂ ਨੇ ਲੜਾਈ ਲੜੀ ਦੇਸ਼ ਇਨ੍ਹਾਂ ਦੇ ਬਲੀਦਾਨ ਨੂੰ ਹਮੇਸ਼ਾ ਯਾਦ ਰੱਖੇਗਾ

 

ਸਾਥੀਓ,

 

ਮਾਂ ਭਾਰਤੀ ਦੇ ਅਜਿਹੇ ਹੀ ਵੀਰ ਸਪੂਤਾਂ ਦਾ ਇਤਿਹਾਸ ਦੇਸ਼ ਦੇ ਕੋਨੇ-ਕੋਨੇ ਵਿੱਚ, ਪਿੰਡ-ਪਿੰਡ ਵਿੱਚ ਹੈ। ਦੇਸ਼ ਇਤਿਹਾਸ ਦੇ ਇਸ ਗੌਰਵ ਨੂੰ ਸਹੇਜਣ ਲਈ ਪਿਛਲੇ ਛੇ ਵਰ੍ਹਿਆਂ ਤੋਂ ਸਜਗ ਪ੍ਰਯਤਨ ਕਰ ਰਿਹਾ ਹੈ। ਹਰ ਰਾਜ, ਹਰ ਖੇਤਰ ਵਿੱਚ ਇਸ ਦਿਸ਼ਾ ਵਿੱਚ ਪ੍ਰਯਤਨ ਕੀਤੇ ਜਾ ਰਹੇ ਹਨ ਦਾਂਡੀ ਯਾਤਰਾ ਨਾਲ ਜੁੜੇ ਸਥਲ ਦੀ ਬਹਾਲੀ ਦੇਸ਼ ਨੇ ਦੋ ਸਾਲ ਪਹਿਲਾਂ ਹੀ ਪੂਰੀ ਕੀਤੀ ਸੀ ਮੈਨੂੰ ਖੁਦ ਇਸ ਮੌਕੇ ’ਤੇ ਦਾਂਡੀ ਜਾਣ ਦਾ ਸੁਭਾਗ ਮਿਲਿਆ ਸੀ ਅੰਡਮਾਨ ਵਿੱਚ ਜਿੱਥੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਦੇਸ਼ ਦੀ ਪਹਿਲੀ ਆਜ਼ਾਦ ਸਰਕਾਰ ਬਣਾ ਕੇ ਤਿਰੰਗਾ ਫਹਿਰਾਇਆ ਸੀ, ਦੇਸ਼ ਨੇ ਉਸ ਭੁੱਲੇ-ਵਿਸਰੇ ਇਤਿਹਾਸ ਨੂੰ ਵੀ ਸ਼ਾਨਦਾਰ ਆਕਾਰ ਦਿੱਤਾ ਹੈ।

 

ਅੰਡਮਾਨ ਨਿਕੋਬਾਰ ਦੇ ਟਾਪੂਆਂ ਨੂੰ ਸੁਤੰਤਰਤਾ ਸੰਗਰਾਮ ਦੇ ਨਾਮਾਂ ’ਤੇ ਰੱਖਿਆ ਗਿਆ ਹੈ। ਆਜ਼ਾਦ ਹਿੰਦ ਸਰਕਾਰ ਦੇ 75 ਵਰ੍ਹੇ ਪੂਰੇ ਹੋਣ ’ਤੇ ਲਾਲ ਕਿਲੇ ’ਤੇ ਵੀ ਆਯੋਜਨ ਕੀਤਾ ਗਿਆ, ਤਿਰੰਗਾ ਫਹਿਰਾਇਆ ਗਿਆ ਅਤੇ ਨੇਤਾਜੀ ਸੁਭਾਸ਼ ਬਾਬੂ ਨੂੰ ਸ਼ਰਧਾਂਜਲੀ ਦਿੱਤੀ ਗਈ ਗੁਜਰਾਤ ਵਿੱਚ ਸਰਦਾਰ ਪਟੇਲ ਦੀ ਵਿਸ਼ਵ ਦੀ ਸਭ ਤੋਂ ਉੱਚੀ ਪ੍ਰਤਿਮਾ ਉਨ੍ਹਾਂ ਦੇ ਅਮਰ ਗੌਰਵ ਨੂੰ ਪੂਰੀ ਦੁਨੀਆ ਤੱਕ ਪਹੁੰਚਾ ਰਹੀ ਹੈ। ਜਲਿਆਂਵਾਲਾ ਬਾਗ਼ ਵਿੱਚ ਸਮਾਰਕ ਹੋਵੇ ਜਾਂ ਫਿਰ ਪਾਇਕਾ ਅੰਦੋਲਨ ਦੀ ਯਾਦ ਵਿੱਚ ਸਮਾਰਕ, ਸਾਰਿਆਂ ’ਤੇ ਕੰਮ ਹੋਇਆ ਹੈ। ਬਾਬਾ ਸਾਹਿਬ ਨਾਲ ਜੁੜੇ ਜੋ ਸਥਾਨ ਦਹਾਕਿਆਂ ਤੋਂ ਭੁੱਲੇ ਬਿਸਰੇ ਪਏ ਸਨ, ਉਨ੍ਹਾਂ ਦਾ ਵੀ ਵਿਕਾਸ ਦੇਸ਼ ਨੇ ਪੰਚਤੀਰਥ ਦੇ ਰੂਪ ਵਿੱਚ ਕੀਤਾ ਹੈ। ਇਸ ਸਭ ਦੇ ਨਾਲ ਹੀ, ਦੇਸ਼ ਨੇ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਦੇ ਇਤਿਹਾਸ ਨੂੰ ਦੇਸ਼ ਤੱਕ ਪਹੁੰਚਾਉਣ ਲਈ, ਆਉਣ ਵਾਲੀਆਂ ਪੀੜ੍ਹੀਆਂ ਲਈ ਪਹੁੰਚਾਉਣ ਲਈ ਸਾਡੇ ਆਦਿਵਾਸੀਆਂ ਦੀਆਂ ਸੰਘਰਸ਼ਾਂ ਦੀਆਂ ਕਥਾਵਾਂ ਨੂੰ ਜੋੜਦੇ ਹੋਏ ਦੇਸ਼ ਵਿੱਚ ਮਿਊਜ਼ੀਅਮ ਬਣਾਉਣ ਦਾ ਇੱਕ ਪ੍ਰਯਤਨ ਸ਼ੁਰੂ ਕੀਤਾ ਹੈ।

 

ਸਾਥੀਓ,

 

ਆਜ਼ਾਦੀ ਦੇ ਅੰਦੋਲਨ ਦੇ ਇਤਿਹਾਸ ਦੀ ਤਰ੍ਹਾਂ ਹੀ ਆਜ਼ਾਦੀ ਦੇ ਬਾਅਦ ਦੇ 75 ਵਰ੍ਹਿਆਂ ਦੀ ਯਾਤਰਾ, ਆਮ ਭਾਰਤੀਆਂ ਦੀ ਮਿਹਨਤ, ਇਨੋਵੇਸ਼ਨ, ਉੱਦਮ-ਸ਼ੀਲਤਾ ਦਾ ਪ੍ਰਤੀਬਿੰਬ ਹੈ। ਅਸੀਂ ਭਾਰਤੀ ਚਾਹੇ ਦੇਸ਼ ਵਿੱਚ ਰਹੇ ਹੋਈਏ, ਜਾਂ ਫਿਰ ਵਿਦੇਸ਼ ਵਿੱਚ, ਅਸੀਂ ਆਪਣੀ ਮਿਹਨਤ ਨਾਲ ਖੁਦ ਨੂੰ ਸਾਬਤ ਕੀਤਾ ਹੈ। ਸਾਨੂੰ ਗਰਵ ਹੈ ਸਾਡੇ ਸੰਵਿਧਾਨ ’ਤੇ ਸਾਨੂੰ ਗਰਵ ਹੈ ਸਾਡੀਆਂ ਲੋਕਤਾਂਤਰਿਕ ਪਰੰਪਰਾਵਾਂ ’ਤੇ ਲੋਕਤੰਤਰ ਦੀ ਜਨਨੀ ਭਾਰਤ, ਅੱਜ ਵੀ ਲੋਕਤੰਤਰ ਨੂੰ ਮਜ਼ਬੂਤੀ ਦਿੰਦੇ ਹੋਏ ਅੱਗੇ ਵਧ ਰਿਹਾ ਹੈ।

 

ਗਿਆਨ-ਵਿਗਿਆਨ ਨਾਲ ਸਮ੍ਰਿੱਧ ਭਾਰਤ, ਅੱਜ ਮੰਗਲ ਤੋਂ ਲੈ ਕੇ ਚੰਦਰਮਾ ਤੱਕ ਆਪਣੀ ਛਾਪ ਛੱਡ ਰਿਹਾ ਹੈ। ਅੱਜ ਭਾਰਤ ਦੀ ਸੈਨਾ ਦੀ ਸਮਰੱਥਾ ਅਪਾਰ ਹੈ, ਤਾਂ ਆਰਥਿਕ ਤੌਰ ‘ਤੇ ਵੀ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ ਅੱਜ ਭਾਰਤ ਦਾ ਸਟਾਰਟ-ਅੱਪ ਈਕੋਸਿਸਟਮ, ਦੁਨੀਆ ਵਿੱਚ ਆਕਰਸ਼ਣ ਦਾ ਕੇਂਦਰ ਬਣਿਆ ਹੈ, ਚਰਚਾ ਦਾ ਵਿਸ਼ਾ ਹੈ। ਅੱਜ ਦੁਨੀਆ ਦੇ ਹਰ ਮੰਚ ’ਤੇ ਭਾਰਤ ਦੀ ਸਮਰੱਥਾ ਅਤੇ ਭਾਰਤ ਦੀ ਪ੍ਰਤਿਭਾ ਦੀ ਗੂੰਜ ਹੈ। ਅੱਜ ਭਾਰਤ ਅਭਾਵ ਦੇ ਅੰਧਕਾਰ ਤੋਂ ਬਾਹਰ ਨਿਕਲ ਕੇ 130 ਕਰੋੜ ਤੋਂ ਜ਼ਿਆਦਾ ਆਕਾਂਖਿਆਵਾਂ ਦੀ ਪੂਰਤੀ ਲਈ ਅੱਗੇ ਵਧ ਰਿਹਾ ਹੈ।

 

ਸਾਥੀਓ,

 

ਇਹ ਵੀ ਸਾਡਾ ਸਾਰਿਆਂ ਦਾ ਸੁਭਾਗ ਹੈ ਆਜ਼ਾਦ ਭਾਰਤ ਦੇ 75 ਸਾਲ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਨਮ ਜਯੰਤੀ ਦੇ 125 ਸਾਲ ਅਸੀਂ ਨਾਲ-ਨਾਲ ਮਨਾ ਰਹੇ ਹਾਂ। ਇਹ ਸੰਗਮ ਸਿਰਫ ਮਿਤੀਆਂ ਦਾ ਹੀ ਨਹੀਂ ਬਲਕਿ ਅਤੀਤ ਅਤੇ ਭਵਿੱਖ ਦੇ ਭਾਰਤ ਦੇ ਵਿਜ਼ਨ ਦਾ ਵੀ ਅਦਭੁਤ ਮੇਲ ਹੈ। ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਸਿਰਫ ਬ੍ਰਿਟਿਸ਼ ਸਾਮਰਾਜਵਾਦ ਦੇ ਵਿਰੁੱਧ ਨਹੀਂ ਹੈ, ਬਲਕਿ ਆਲਮੀ ਸਾਮਰਾਜਵਾਦ ਦੇ ਵਿਰੁੱਧ ਹੈ। ਨੇਤਾਜੀ ਨੇ ਭਾਰਤ ਦੀ ਆਜ਼ਾਦੀ ਨੂੰ ਪੂਰੀ ਮਾਨਵਤਾ ਲਈ ਜ਼ਰੂਰੀ ਦੱਸਿਆ ਸੀ। ਸਮੇਂ ਦੇ ਨਾਲ ਨੇਤਾਜੀ ਦੀ ਇਹ ਗੱਲ ਸਹੀ ਸਿੱਧ ਹੋਈ। ਭਾਰਤ ਆਜ਼ਾਦ ਹੋਇਆ ਤਾਂ ਦੁਨੀਆ ਵਿੱਚ ਦੂਸਰੇ ਦੇਸ਼ਾਂ ਵਿੱਚ ਵੀ ਸੁਤੰਤਰਤਾ ਦੀਆਂ ਆਵਾਜ਼ਾਂ ਬੁਲੰਦ ਹੋਈਆਂ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਸਾਮਰਾਜਵਾਦ ਦਾ ਦਾਇਰਾ ਸਿਮਟ ਗਿਆ। ਅਤੇ ਸਾਥੀਓ, ਅੱਜ ਵੀ ਭਾਰਤ ਦੀਆਂ ਉਪਲਬਧੀਆਂ ਅੱਜ ਸਿਰਫ ਸਾਡੀਆਂ ਆਪਣੀਆਂ ਨਹੀਂ ਹਨ, ਬਲਕਿ ਇਹ ਪੂਰੀ ਦੁਨੀਆ ਨੂੰ ਰੋਸ਼ਨੀ ਦਿਖਾਉਣ ਵਾਲੀਆਂ ਹਨ, ਪੂਰੀ ਮਾਨਵਤਾ ਨੂੰ ਉਮੀਦ ਜਗਾਉਣ ਵਾਲੀਆਂ ਹਨ। ਭਾਰਤ ਦੀ ਆਤਮਨਿਰਭਰਤਾ ਨਾਲ ਓਤਪੋਤ ਸਾਡੀ ਵਿਕਾਸ ਯਾਤਰਾ ਪੂਰੀ ਦੁਨੀਆ ਦੀ ਵਿਕਾਸ ਯਾਤਰਾ ਨੂੰ ਗਤੀ ਦੇਣ ਵਾਲੀ ਹੈ

 

ਕੋਰੋਨਾ ਕਾਲ ਵਿੱਚ ਇਹ ਸਾਡੇ ਸਾਹਮਣੇ ਪ੍ਰਤੱਖ ਸਿੱਧ ਵੀ ਹੋ ਰਿਹਾ ਹੈ। ਮਾਨਵਤਾ ਨੂੰ ਮਹਾਮਾਰੀ ਦੇ ਸੰਕਟ ਤੋਂ ਬਾਹਰ ਕੱਢਣ ਵਿੱਚ ਵੈਕਸੀਨ ਨਿਰਮਾਣ ਵਿੱਚ ਭਾਰਤ ਦੀ ਆਤਮਨਿਰਭਰਤਾ ਦਾ ਅੱਜ ਪੂਰੀ ਦੁਨੀਆ ਨੂੰ ਲਾਭ ਮਿਲ ਰਿਹਾ ਹੈ। ਅੱਜ ਭਾਰਤ ਦੇ ਪਾਸ ਵੈਕਸੀਨ ਦੀ ਤਾਕਤ ਹੈ ਤਾਂ ਵਸੁਧੈਵ ਕੁਟੁੰਬਕਮ ਦੇ ਭਾਵ ਨਾਲ ਅਸੀਂ ਸਭ ਦੇ ਦੁਖ ਦੂਰ ਕਰਨ ਵਿੱਚ ਕੰਮ ਆ ਰਹੇ ਹਾਂ। ਅਸੀਂ ਦੁਖ ਕਿਸੇ ਨੂੰ ਨਹੀਂ ਦਿੱਤਾ, ਲੇਕਿਨ ਦੂਸਰਿਆਂ ਦਾ ਦੁਖ ਘੱਟ ਕਰਨ ਵਿੱਚ ਖੁਦ ਨੂੰ ਖਪਾ ਰਹੇ ਹਾਂ। ਇਹੀ ਭਾਰਤ ਦੇ ਆਦਰਸ਼ ਹਨ, ਇਹੀ ਭਾਰਤ ਦਾ ਸਦੀਵੀ ਦਰਸ਼ਨ ਹੈ, ਇਹੀ ਆਤਮਨਿਰਭਰ ਭਾਰਤ ਦਾ ਵੀ ਤੱਤਗਿਆਨ ਹੈ ਅੱਜ ਦੁਨੀਆ ਦੇ ਦੇਸ਼ ਭਾਰਤ ਦਾ ਧੰਨਵਾਦ ਕਰ ਰਹੇ ਹਨ, ਭਾਰਤ ਵਿੱਚ ਭਰੋਸਾ ਕਰ ਰਹੇ ਹਨ। ਇਹੀ ਨਵੇਂ ਭਾਰਤ ਦੇ ਸੂਰਜ ਉਦੈ ਦੀ ਪਹਿਲੀ ਛਟਾ ਹੈ, ਇਹੀ ਸਾਡੇ ਸ਼ਾਨਦਾਰ ਭਵਿੱਖ ਦੀ ਪਹਿਲੀ ਆਭਾ ਹੈ।

 

ਸਾਥੀਓ,

 

ਗੀਤਾ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਨੇ ਕਿਹਾ ਹੈ- ‘ਸਮ-ਦੁਖ - ਸੁਖਮ੍ ਧੀਰਮ੍ ਸ: ਅੰਮ੍ਰਿਤਤਵਾਯ ਕਲਪਤੇ’ (‘सम-दुःख-सुखम् धीरम् सः अमृतत्वाय कल्पते’)ਅਰਥਾਤ, ਜੋ ਸੁਖ-ਦੁਖ, ਅਰਾਮ ਚੁਣੌਤੀਆਂ ਦੇ ਦਰਮਿਆਨ ਵੀ ਧੀਰਜ ਦੇ ਨਾਲ ਅਟਲ ਅਡਿਗ ਅਤੇ ਸਮ ਰਹਿੰਦਾ ਹੈ, ਉਹੀ ਅੰਮ੍ਰਿਤ ਨੂੰ ਪ੍ਰਾਪਤ ਕਰਦਾ ਹੈ, ਅਮਰਤਵ ਨੂੰ ਪ੍ਰਾਪਤ ਕਰਦਾ ਹੈ ਅੰਮ੍ਰਿਤ ਮਹੋਤਸਵ ਨਾਲ ਭਾਰਤ ਦੇ ਉੱਜਵਲ ਭਵਿੱਖ ਦਾ ਅੰਮ੍ਰਿਤ ਪ੍ਰਾਪਤ ਕਰਨ ਦੇ ਸਾਡੇ ਮਾਰਗ ਵਿੱਚ ਇਹੀ ਮੰਤਰ ਸਾਡੀ ਪ੍ਰੇਰਣਾ ਹੈ ਆਓ, ਅਸੀਂ ਸਭ ਦ੍ਰਿੜ੍ਹ ਸੰਕਲਪ ਹੋ ਕੇ ਇਸ ਰਾਸ਼ਟਰ ਯੱਗ ਵਿੱਚ ਆਪਣੀ ਭੂਮਿਕਾ ਨਿਭਾਈਏ।

 

ਸਾਥੀਓ,

 

ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਦੌਰਾਨ, ਦੇਸ਼ਵਾਸੀਆਂ ਦੇ ਸੁਝਾਵਾਂ ਨਾਲ, ਉਨ੍ਹਾਂ ਦੇ ਮੌਲਿਕ ਵਿਚਾਰਾਂ ਨਾਲ ਅਣਗਿਣਤ ਅਸੰਖ ideas ਨਿਕਲਣਗੇ ਕੁਝ ਗੱਲਾਂ ਹੁਣੇ ਜਦੋਂ ਮੈਂ ਆ ਰਿਹਾ ਸੀ ਤਾਂ ਮੇਰੇ ਮਨ ਵਿੱਚ ਵੀ ਚਲ ਰਹੀਆਂ ਸਨ ਜਨ ਭਾਗੀਦਾਰੀ, ਜਨ ਸਧਾਰਨ ਨੂੰ ਜੋੜਨਾ, ਦੇਸ਼ ਦਾ ਕੋਈ ਨਾਗਰਿਕ ਅਜਿਹਾ ਨਾ ਹੋਵੇ ਕਿ ਇਸ ਅੰਮ੍ਰਿਤ ਮਹੋਤਸਵ ਦਾ ਹਿੱਸਾ ਨਾ ਹੋਵੇ। ਹੁਣ ਜਿਵੇਂ ਮੰਨ ਲਓ ਅਸੀਂ ਛੋਟੀ ਜਿਹੀ ਇੱਕ ਉਦਾਹਰਣ ਦੇਈਏ- ਹੁਣ ਸਾਰੇ ਸਕੂਲ ਕਾਲਜ, ਆਜ਼ਾਦੀ ਨਾਲ ਜੁੜੀਆਂ ਹੋਈਆਂ 75 ਘਟਨਾਵਾਂ ਦਾ ਸੰਕਲਨ ਕਰਨ, ਹਰ ਸਕੂਲ ਤੈਅ ਕਰੇ ਕਿ ਸਾਡਾ ਸਕੂਲ ਆਜ਼ਾਦੀ ਦੀਆਂ 75 ਘਟਨਾਵਾਂ ਦਾ ਸੰਕਲਨ ਕਰੇਗਾ, 75 ਗਰੁੱਪਸ ਬਣਾਏ, ਉਨ੍ਹਾਂ ਘਟਨਾਵਾਂ ‘ਤੇ ਉਹ 75 ਵਿਦਿਆ‍ਰਥੀ 75 ਗਰੁੱਪ ਜਿਸ ਵਿੱਚ ਅੱਠ ਸੌ, ਹਜ਼ਾਰ, ਦੋ ਹਜ਼ਾਰ ਵਿਦਿਆਰਥੀ ਹੋ ਸਕਦੇ ਹਨ, ਇੱਕ ਸਕੂਲ ਇਹ ਕਰ ਸਕਦਾ ਹੈ

 

ਛੋਟੇ-ਛੋਟੇ ਸਾਡੇ ਸ਼ਿ‍ਸ਼ੂ ‍ਮੰਦਿਰ ਦੇ ਬੱਚੇ ਹੁੰਦੇ ਹਨ, ਬਾਲ ਮੰਦਿਰ ਦੇ ਬੱਚੇ ਹੁੰਦੇ ਹਨ, ਆਜ਼ਾਦੀ ਦੇ ਅੰਦੋਲਨ ਨਾਲ ਜੁੜੇ 75 ਮਹਾਪੁਰਖਾਂ ਦੀ ਸੂਚੀ ਬਣਾਉਣ, ਉਨ੍ਹਾਂ ਦੀ ਵੇਸ਼ਭੂਸ਼ਾ ਕਰਨ, ਉਨ੍ਹਾਂ ਦੇ ਇੱਕ-ਇੱਕ ਵਾਕਾਂ ਨੂੰ ਬੋਲਣ, ਉਸ ਦਾ ਕੰਪਟੀਸ਼ਨ ਹੋਵੇ, ਸਕੂਲਾਂ ਵਿੱਚ ਭਾਰਤ ਦੇ ਨਕਸ਼ੇ ‘ਤੇ ਆਜ਼ਾਦੀ ਦੇ ਅੰਦੋਲਨ ਨਾਲ ਜੁੜੇ 75 ਸਥਾਨ ਚੁਣੇ ਜਾਣ, ਬੱਚਿਆਂ ਨੂੰ ਕਿਹਾ ਜਾਵੇ ਕਿ ਦੱਸੋ ਭਈ ਬਾਰਡੋਲੀ ਕਿੱਥੇ ਆਇਆ? ਚੰਪਾਰਣ ਕਿੱਥੇ ਆਇਆ? ਲਾਅ ਕਾਲਜਾਂ ਦੇ ਵਿਦਿਆਰਥੀ-ਵਿਦਿਆਰਥਣਾਂ ਅਜਿਹੀਆਂ 75 ਘਟਨਾਵਾਂ ਖੋਜਣ ਅਤੇ ਮੈਂ ਹਰ ਕਾਲਜ ਨੂੰ ਤਾਕੀਦ ਕਰਾਂਗਾ, ਹਰ ਲਾਅ ਸਕੂਲ ਨੂੰ ਤਾਕੀਦ ਕਰਾਂਗਾ 75 ਘਟਨਾਵਾਂ ਖੋਜਣ ਜਿਸ ਵਿੱਚ ਆਜ਼ਾਦੀ ਦੀ ਲੜਾਈ ਜਦੋਂ ਚਲ ਰਹੀ ਸੀ ਤਦ ਕਾਨੂੰਨੀ ਜੰਗ ਕਿਵੇਂ ਚਲੀ? ਕਾਨੂੰਨੀ ਲੜਾਈ ਕਿਵੇਂ ਚਲੀ? ਕੌਣ ਲੋਕ ਸਨ ਕਾਨੂੰਨੀ ਲੜਾਈ ਲੜ ਰਹੇ ਸਨ? ਆਜ਼ਾਦੀ ਦੇ ਵੀਰਾਂ ਬਚਾਉਣ ਲਈ ਕਿਵੇਂ-ਕਿਵੇਂ ਯਤਨ ਹੋਏ? ਅੰਗਰੇਜ਼ ਸਲਤਨਤ ਦੀ judiciary ਦਾ ਕੀ ਰਵੱਈਆ ਸੀ? ਸਾਰੀਆਂ ਗੱਲਾਂ ਅਸੀਂ ਲਿਖ ਸਕਦੇ ਹਾਂ।

 

ਜਿਨ੍ਹਾਂ ਦਾ interest ਨਾਟਕ ਵਿੱਚ ਹੈ, ਉਹ ਨਾਟਕ ਲਿਖਣ ਫਾਈਨ ਆਰਟਸ ਦੇ ਵਿਦਿਆਰਥੀ ਉਨ੍ਹਾਂ ਘਟਨਾਵਾਂ ‘ਤੇ ਪੇਂਟਿੰਗ ਬਣਾਉਣ, ਜਿਸ ਦਾ ਮਨ ਕਰੇ ਕਿ ਉਹ ਗੀਤ ਲਿਖਣ, ਉਹ ਕਵਿਤਾਵਾਂ ਲਿਖਣ। ਇਹ ਸਭ ਸ਼ੁਰੂ ਵਿੱਚ ਹਸਤਲਿਖਿਤ ਹੋਵੇ ਬਾਅਦ ਵਿੱਚ ਇਸ ਨੂੰ ਡਿਜੀਟਲ ਸਰੂਪ ਵੀ ਦਿੱਤਾ ਜਾਵੇ ਅਤੇ ਮੈਂ ਚਾਹਾਂਗਾ ਕੁਝ ਅਜਿਹਾ ਕਿ ਹਰ ਸਕੂਲ-ਕਾਲਜ ਦਾ ਇਹ ਯਤਨ, ਉਸ ਸਕੂਲ-ਕਾਲਜ ਦੀ ਧਰੋਹਰ ਬਣ ਜਾਵੇ ਅਤੇ ਕੋਸ਼ਿਸ਼ ਹੋਵੇ ਕਿ ਇਹ ਕੰਮ ਇਸੇ 15 ਅਗਸਤ ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇ ਤੁਸੀਂ ਦੇਖੋ ਪੂਰੀ ਤਰ੍ਹਾਂ ਵਿਚਾਰਕ ਅਧਿਸ਼ਠਾਨ ਤਿਆਰ ਹੋ ਜਾਵੇਗਾ ਬਾਅਦ ਵਿੱਚ ਇਸੇ ਤਰ੍ਹਾਂ ਜ਼ਿਲ੍ਹਾਵਿਆਪੀ, ਰਾਜਵਿਆਪੀ, ਦੇਸ਼ਵਿਆਪੀ ਮੁਕਾਬਲੇ ਵੀ ਆਯੋਜਿਤ ਹੋ ਸਕਦੇ ਹਨ।

 

ਸਾਡੇ ਯੁਵਾ, ਸਾਡੇ Scholars ਇਹ ਜ਼ਿੰਮੇਦਾਰੀ ਉਠਾਉਣ ਕਿ ਉਹ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਇਤਿਹਾਸ ਲੇਖਨ ਵਿੱਚ ਦੇਸ਼ ਦੇ ਯਤਨਾਂ ਨੂੰ ਪੂਰਾ ਕਰਨਗੇ ਆਜ਼ਾਦੀ ਦੇ ਅੰਦੋਲਨ ਵਿੱਚ ਅਤੇ ਉਸ ਦੇ ਬਾਅਦ ਸਾਡੇ ਸਮਾਜ ਦੀਆਂ ਜੋ ਉਪਲਬਧੀਆਂ ਰਹੀਆਂ ਹਨ, ਉਨ੍ਹਾਂ ਨੂੰ ਦੁਨੀਆ ਦੇ ਸਾਹਮਣੇ ਹੋਰ ਪ੍ਰਖਰਤਾ ਨਾਲ ਲਿਆਉਣਗੇ ਮੈਂ ਕਲਾ-ਸਾਹਿਤ, ਨਾਟਕ ਜਗਤ, ਫਿਲਮ ਜਗਤ ਅਤੇ ਡਿਜੀਟਲ ਇੰਟਰਨੈਟਨਮੈਂਟ ਨਾਲ ਜੁੜੇ ਲੋਕਾਂ ਨੂੰ ਵੀ ਤਾਕੀਦ ਕਰਾਂਗਾ, ਕਿਤਨੀਆਂ ਹੀ ਵਿਲੱਖਣ ਕਹਾਣੀਆਂ ਸਾਡੇ ਅਤੀਤ ਵਿੱਚ ਬਿਖਰੀਆਂ ਪਈਆਂ ਹਨ, ਇਨ੍ਹਾਂ ਨੂੰ ਤਲਾਸ਼ੋ, ਇਨ੍ਹਾਂ ਨੂੰ ਜੀਵੰਤ ਕਰੋ, ਆਉਣ ਵਾਲੀ ਪੀੜ੍ਹੀ ਲਈ ਤਿਆਰ ਕਰੋ ਅਤੀਤ ਤੋਂ ਸਿੱਖ ਕੇ ਭਵਿੱਖ ਦੇ ਨਿਰਮਾਣ ਦੀ ਜ਼ਿੰਮੇਦਾਰੀ ਸਾਡੇ ਨੌਜਵਾਨਾਂ ਨੂੰ ਹੀ ਉਠਾਉਣੀ ਹੈ। ਸਾਇੰਸ ਹੋਵੇ, ਟੈਕਨੋਲੋਜੀ ਹੋਵੇ, ਮੈਡੀਕਲ ਹੋਵੇ, ਪੌਲਿਟਿਕਸ ਹੋਵੇ, ਆਰਟ ਜਾਂ ਕਲਚਰ ਹੋਵੇ, ਤੁਸੀਂ ਜਿਸ ਵੀ ਫੀਲਡ ਵਿੱਚ ਹੋਂ, ਆਪਣੇ ਫੀਲਡ ਦਾ ਕੱਲ੍ਹ, ਆਉਣ ਵਾਲਾ ਕੱਲ੍ਹ, ਬਿਹਤਰ ਕਿਵੇਂ ਹੋਵੇ ਇਸ ਦੇ ਲਈ ਯਤਨ ਕਰੋ

 

ਮੈਨੂੰ ਵਿਸ਼ਵਾਸ ਹੈ, 130 ਕਰੋੜ ਦੇਸ਼ਵਾਸੀ ਆਜ਼ਾਦੀ ਦੇ ਇਸ ਅੰਮ੍ਰਿਤ ਮਹੋਤਸਵ ਨਾਲ ਜਦੋਂ ਜੁੜਨਗੇ, ਲੱਖਾਂ ਸੁਤੰਤਰਤਾ ਸੈਨਾਨੀਆਂ ਤੋਂ ਪ੍ਰੇਰਣਾ ਲੈਣਗੇ, ਤਾਂ ਭਾਰਤ ਵੱਡੇ ਤੋਂ ਵੱਡੇ ਟੀਚੇ ਨੂੰ ਪੂਰਾ ਕਰਕੇ ਰਹੇਗਾ ਅਗਰ ਅਸੀਂ ਦੇਸ਼ ਦੇ ਲਈ, ਸਮਾਜ ਦੇ ਲਈ, ਹਰ ਹਿੰਦੁਸਤਾਨੀ ਅਗਰ ਇੱਕ ਕਦਮ ਚਲਦਾ ਹੈ ਤਾਂ ਦੇਸ਼ 130 ਕਰੋੜ ਕਦਮ ਅੱਗੇ ਵਧ ਜਾਂਦਾ ਹੈ। ਭਾਰਤ ਇੱਕ ਵਾਰ ਫਿਰ ਆਤਮਨਿਰਭਰ ਬਣੇਗਾ, ਵਿਸ਼ਵ ਨੂੰ ਨਵੀਂ ਦਿਸ਼ਾ ਦਿਖਾ ਦੇਵੇਗਾ ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ, ਅੱਜ ਜੋ ਦਾਂਡੀ ਯਾਤਰਾ ਲਈ ਚਲ ਰਹੇ ਹਨ ਇੱਕ ਤਰ੍ਹਾਂ ਨਾਲ ਵੱਡੇ ਤਾਮ-ਝਾਮ ਦੇ ਬਿਨਾ ਛੋਟੇ ਸਰੂਪ ਵਿੱਚ ਅੱਜ ਉਸ ਦੀ ਸ਼ੁਰੂਆਤ ਹੋ ਰਹੀ ਹੈ ਲੇਕਿਨ ਅੱਗੇ ਚਲਦੇ-ਚਲਦੇ ਜਿਵੇਂ ਦਿਨ ਬੀਤਦੇ ਜਾਣਗੇ, ਅਸੀਂ 15 ਅਗਸਤ ਦੇ ਨਜ਼ਦੀਕ ਪਹੁੰਚਾਂਗੇ, ਇਹ ਇੱਕ ਤਰ੍ਹਾਂ ਨਾਲ ਪੂਰੇ ਹਿੰਦੁਸਤਾਨ ਨੂੰ ਆਪਣੇ ਵਿੱਚ ਸਮੇਟ ਲਵੇਗਾ ਅਜਿਹਾ ਬੜਾ ਮਹੋਤਸਵ ਬਣ ਜਾਵੇਗਾ, ਅਜਿਹਾ ਮੈਨੂੰ ਵਿਸ਼ਵਾਸ ਹੈ। ਹਰ ਨਾਗਰਿਕ ਦਾ ਸੰਕਲਪ ਹੋਵੇਗਾ, ਹਰ ਸੰਸਥਾ ਦਾ ਸੰਕਲਪ ਹੋਵੇਗਾ, ਹਰ ਸੰਗਠਨ ਦਾ ਸੰਕਲਪ ਹੋਵੇਗਾ ਦੇਸ਼ ਨੂੰ ਅੱਗੇ ਲਿਜਾਣ ਦਾ ਆਜ਼ਾਦੀ ਦੇ ਦੀਵਾਨਿਆਂ ਨੂੰ ਸ਼ਰਧਾਂਜਲੀ ਦੇਣ ਦਾ ਇਹੀ ਰਸਤਾ ਹੋਵੇਗਾ

 

ਮੈਂ ਇਨ੍ਹਾਂ ਹੀ ਕਾਮਨਾਵਾਂ ਦੇ ਨਾਲ, ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ ਮੈਂ ਫਿਰ ਇੱਕ ਵਾਰ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ! ਮੇਰੇ ਨਾਲ ਬੋਲੋਗੇ

 

ਭਾਰਤ ਮਾਤਾ ਕੀ ....... ਜੈ ! ਭਾਰਤ ਮਾਤਾ ਕੀ....... ਜੈ ! ਭਾਰਤ ਮਾਤਾ ਕੀ........ ਜੈ !

 

ਵੰਦੇ......... ਮਾਤਰਮ ! ਵੰਦੇ .............. ਮਾਤਰਮ ! ਵੰਦੇ........ ਮਾਤਰਮ !

 

ਜੈ ਹਿੰਦ ......... ਜੈ ਹਿੰਦ ! ਜੈ ਹਿੰਦ .......... ਜੈ ਹਿੰਦ ! ਜੈ ਹਿੰਦ.......... ਜੈ ਹਿੰਦ !

 

*****

 

ਡੀਐੱਸ/ਵੀਜੇ/ਬੀਐੱਮ/ਏਵੀ(Release ID: 1704463) Visitor Counter : 1599