ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਗ਼ਰੀਬੀ, ਭ੍ਰਿਸ਼ਟਾਚਾਰ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਾਤਮੇ ਦੇ ਲਈ ਸਾਂਝੇ ਯਤਨ ਕਰਨ ਦਾ ਸੱਦਾ ਦਿੱਤਾ
ਦਾਂਡੀ ਮਾਰਚ ਨੇ ਪੂਰੀ ਦੁਨੀਆ ਨੂੰ ਦਿਖਾਇਆ ਕਿ ਭਾਰਤ ਦਮਨ ਦੇ ਅੱਗੇ ਨਹੀਂ ਝੁਕੇਗਾ
ਆਜ਼ਾਦੀ ਉਦੋਂ ਹੀ ਪੂਰੀ ਹੁੰਦੀ ਹੈ, ਜਦੋਂ ਅਸੀਂ ਸੰਵਿਧਾਨ ਵਿੱਚ ਨਿਰਧਾਰਿਤ ਟੀਚਿਆਂ ਨੂੰ ਹਾਸਲ ਕਰ ਲੈਂਦੇ ਹਾਂ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਸਤਹੀ ਆਧਾਰ ’ਤੇ ਲੋਕਾਂ ਨੂੰ ਵੰਡਣ ਵਾਲੀਆਂ ਤਾਕਤਾਂ ਨਾਲ ਲੜਨ ਦਾ ਸੱਦਾ ਦਿੱਤਾ, ਅਤੇ ਕਿਹਾ ‘ਭਾਰਤੀਅਤਾ ਹੀ ਸਾਨੂੰ ਇਕਜੁੱਟ ਕਰਦੀ ਹੈ’
ਲੋਕਾਂ ਦਾ ਕਲਿਆਣ ਅਤੇ ਵਿਕਾਸ ਸਾਡੀਆਂ ਸੰਵਿਧਾਨਕ ਕਦਰਾਂ-ਕੀਮਤਾਂ ਵਿੱਚ ਸ਼ਾਮਲ ਹੈ: ਸ਼੍ਰੀ ਨਾਇਡੂ
ਚੌਥੀ ਉਦਯੋਗਿਕ ਕ੍ਰਾਂਤੀ ਦੇ ਲਈ ਸਾਨੂੰ ਨੌਜਵਾਨਾਂ ਦੇ ਸਕਿੱਲ ਅਤੇ ਟ੍ਰੇਨਿੰਗ ’ਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ: ਉਪ ਰਾਸ਼ਟਰਪਤੀ
Posted On:
12 MAR 2021 12:38PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਆਰਥਿਕ ਤੌਰ ’ਤੇ ਮਜ਼ਬੂਤ ਭਾਰਤ ਦੇ ਨਿਰਮਾਣ ਦੇ ਹਿੱਸੇ ਵਜੋਂ ਗ਼ਰੀਬੀ, ਅਨਪੜ੍ਹਤਾ, ਭ੍ਰਿਸ਼ਟਾਚਾਰ ਅਤੇ ਲਿੰਗ-ਵਿਤਕਰੇ ਜਿਹੀਆਂ ਹੋਰ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਸਾਂਝੇ ਯਤਨ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਆਜ਼ਾਦੀ ਘੁਲਾਟੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਭਾਰਤ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਨੂੰ ਮਨਾਉਣ ਲਈ 75 ਹਫ਼ਤਿਆਂ ਦੇ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੀ ਸ਼ੁਰੂਆਤ ਦੇ ਮੌਕੇ ’ਤੇ ਇੱਕ ਫੇਸਬੁੱਕ ਪੋਸਟ ’ਤੇ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਸਾਡੀ ਰਾਸ਼ਟਰੀ ਯਾਤਰਾ ਦਾ ਇੱਕ ਪ੍ਰਭਾਸ਼ਿਤ ਪਲ ਸੀ ਅਤੇ ਇਸ ਵਿਰਾਸਤ ਨੂੰ ਯਾਦ ਕਰਨ ਦਾ ਇੱਕ ਮੌਕਾ ਮਹਾਤਮਾ ਅਤੇ ਅਣਗਿਣਤ ਆਜ਼ਾਦੀ ਘੁਲਾਟੀਆਂ ਦੁਆਰਾ ਸਾਨੂੰ ਸੌਂਪਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਗੰਭੀਰ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਜ਼ਾਦੀ ਘੁਲਾਟੀਆਂ, ਉਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਅਤੇ ਉਨ੍ਹਾਂ ਦੇ ਉੱਚੇ ਆਦਰਸ਼ਾਂ ਦੀ ਅਸਾਧਾਰਣ ਭਾਵਨਾ ਨੂੰ ਯਾਦ ਕਰੀਏ ਅਤੇ ਮਨਾਉਂਦੇ ਰਹੀਏ।
ਸ਼੍ਰੀ ਨਾਇਡੂ ਸਾਬਰਮਤੀ ਤੋਂ ਦਾਂਡੀ ਤੱਕ ਅੱਜ ਸ਼ੁਰੂ ਕੀਤੀ ਗਈ 25 ਦਿਨਾਂ ਦੀ ਪਦਯਤਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਹਮਤਮ ਗਾਂਧੀ ਨੇ ਇਤਿਹਾਸਕ ਨਮਕ ਯਾਤਰਾ ਕੀਤੀ ਸੀ ਅਤੇ ਇਹ ਭਾਰਤ ਦੀ ਕਾਫੀ ਸੰਘਰਸ਼ ਤੋਂ ਬਾਅਦ ਹਾਸਲ ਕੀਤੀ ਗਈ ਆਜ਼ਾਦੀ ਦਾ ਮਨਾਉਣ ਦਾ ਜਸ਼ਨ ਹੈ ਅਤੇ ਇਸਨੂੰ ਆਜ਼ਾਦੀ ਤੋਂ ਬਾਅਦ ਦੇਸ਼ ਦੀ ਯਾਦਗਾਰ ਯਾਤਰਾ ਬਣਾਉਣ ਦੇ ਅਨੌਖੇ ਢੰਗ ਦੀ ਨਿਸ਼ਾਨਦੇਹੀ ਕਰਦੀ ਹੈ।
ਇਹ ਪਦਯਾਤਰਾ ਸਾਨੂੰ ਅਤੀਤ ਤੋਂ ਪ੍ਰੇਰਣਾ ਲੈਣ ਅਤੇ ਇਕੱਠੇ ਵਰਤਮਾਨ ਅਤੇ ਆਉਣ ਵਾਲੀ ਚੁਣੌਤੀਆਂ ਦਾ ਪੂਰੀ ਦ੍ਰਿੜ੍ਹਤਾ, ਹਿੰਮਤ ਅਤੇ ਵਿਸ਼ਵਾਸ ਨਾਲ ਮੁਕਾਬਲਾ ਕਰਨ ਲਈ ਪ੍ਰੇਰਣਾ ਦਿੰਦੀ ਹੈ।
ਸ਼੍ਰੀ ਨਾਇਡੂ ਨੇ ਮਹਾਨ ਦਾਂਡੀ ਯਾਤਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਸਧਾਰਣ ਸਮਝੇ ਜਾਣ ਵਾਲੇ ਪਰ ਇੱਕ ਸ਼ਕਤੀਸ਼ਾਲੀ ਪ੍ਰਤੀਕ ‘ਨਮਕ’ ਨੇ ਪੂਰੇ ਦੇਸ਼ ਵਿੱਚ ਲੋਕਾਂ ਦੇ ਅੰਦਰ ਫੁਰਤੀ ਪੈਦਾ ਕਰ ਦਿੱਤੀ ਸੀ। ਉਸ ਸਮੇਂ ਗਾਂਧੀ ਜੀ ਨੇ ਅਹਿੰਸਾ ਅਤੇ ਆਪਣੀ ਮਜਬੂਤ ਇੱਛਾ ਸ਼ਕਤੀ ਦੇ ਚੱਲਦੇ ਅਟੱਲ ਪ੍ਰਤੀਬੱਧਤਾ ਨਾਲ ਇਹ ਕਾਰਜ ਕੀਤਾ ਅਤੇ ਬ੍ਰਿਟਿਸ਼ ਸਾਮਰਾਜ ਅਤੇ ਪੂਰੇ ਵਿਸ਼ਵ ਨੂੰ ਇਹ ਦਿਖਾ ਦਿੱਤਾ ਕਿ ਭਾਰਤ ਹੁਣ ਦਮਨਕਾਰੀ ਤਾਕਤਾਂ ਦੇ ਅੱਗੇ ਨਹੀਂ ਝੁਕੇਗਾ।
ਸ਼੍ਰੀ ਨਾਇਡੂ ਨੇ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਮਹਾਨ ਨਾਇਕਾਂ ਦੇ ਜੀਵਨ ਬਾਰੇ ਜਾਗਰੂਕ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋ ਕਿਹਾ ਕਿ ਕੀਸ ਤਰ੍ਹਾਂ ਸਾਡੇ ਹਜ਼ਾਰਾਂ ਦਲੇਰ ਆਦਮੀਆਂ ਅਤੇ ਔਰਤਾਂ ਨੇ ਅੱਗੇ ਵਧ ਕੇ ਆਜ਼ਾਦੀ ਸੰਘਰਸ਼ ਵਿੱਚ ਹਿੱਸਾ ਲਿਆ ਅਤੇ ਦੇਸ਼ ਵਿੱਚੋਂ ਬਸਤੀਵਾਦੀ ਸ਼ਾਸ਼ਨ ਨੂੰ ਉਖਾੜ ਸੁੱਟਣ ਵਿੱਚ ਸਹਾਇਤਾ ਕੀਤੀ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਅਸੀਂ ਆਪਣੀ ਆਜ਼ਾਦੀ ਦੇ ਫਲ ਦਾ ਆਨੰਦ ਲੈਂਦੇ ਹਾਂ, ਸਾਨੂੰ ਇਹ ਵੀ ਧੀਆਂ ਵਿੱਚ ਰੱਖਣਾ ਚਾਹੀਦਾ ਹੈ ਕਿ ਆਜ਼ਾਦੀ ਦਾ ਇਹ ਨਜ਼ਰੀਆ ਪੂਰੇ ਤੌਰ ’ਤੇ ਉਦੋਂ ਹੀ ਪੂਰਾ ਹੋ ਸਕਦਾ ਹੈ, ਜਦੋਂ ਅਸੀਂ ਸੰਵਿਧਾਨ ਵਿੱਚ ਨਿਰਧਾਰਿਤ ਆਪਣੇ ਸਾਰੇ ਉਦੇਸ਼ਾਂ ਅਤੇ ਵਾਅਦਿਆਂ ਨੂੰ ਪ੍ਰਾਪਤ ਕਰਦੇ ਹਾਂ। ਉਨ੍ਹਾਂ ਨੇ ਸਲਾਹ ਦਿੱਤੀ ਕਿ ਸਾਡੀ ਆਜ਼ਾਦੀ ਤੋਂ ਹੁਣ ਤੱਕ ਦੀ ਯਾਤਰਾ ਦਾ ਮੁੱਲਾਂਕਣ ਕੀਤਾ ਜਾਏ ਅਤੇ ਵਿਕਾਸ ਦੇ ਨਵੇਂ ਮੋਰਚਿਆਂ ’ਤੇ ਵੀ ਟੀਚੇ ਕੇਂਦ੍ਰਿਤ ਕੀਤੇ ਜਾਣ। ਉਪ ਰਾਸ਼ਟਰਪਤੀ ਨੇ ਇਹ ਸਲਾਹ ਵੀ ਦਿੱਤੀ ਕਿ ਭਾਰਤ ਨੂੰ ਵਧੇਰੇ ਖੁਸ਼ਹਾਲ ਅਤੇ ਮਜਬੂਤ ਬਣਾਉਣ ਦੇ ਲਈ ਦੇਸ਼ ਦੇ ਲੋਕਾਂ ਅਤੇ ਖ਼ਾਸ ਕਰਕੇ ਨੌਜਵਾਨਾਂ ਲਈ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣਾ ਬਹੁਤ ਹੀ ਲੋੜੀਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੀ ਸੱਭਿਅਤਾ ਦੀਆਂ ਜੜ੍ਹਾਂ ਤੱਕ ਵਾਪਸ ਜਾਣਾ ਵੱਲ ਵੀ ਮੁੜਨਾ ਚਾਹੀਦਾ ਹੈ, ਸਰਬ ਵਿਆਪੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ ਅਤੇ ਵਾਤਾਵਰਣ ਦੇ ਲਿਹਾਜ ਨਾਲ ਜਾਗਰੂਕ ਬਣ ਕੇ ਹਮੇਸ਼ਾ ਕੁਦਰਤ ਦੇ ਨਾਲ ਤਾਲਮੇਲ ਸਥਾਪਿਤ ਕਰਨਾ ਚਾਹੀਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਹਰੀ ਅਤੇ ਸਿਹਤਮੰਦ ਧਰਤੀ ਸੌਂਪਣਾ ਸਾਡਾ ਫਰਜ਼ ਹੈ।”
ਸ਼੍ਰੀ ਨਾਇਡੂ ਨੇ ਇਹ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਤਹਿ ਅਧਾਰਾਂ ’ਤੇ ਲੋਕਾਂ ਨੂੰ ਵੰਡਣ ਵਾਲੀਆਂ ਤਾਕਤਾਂ ਦੇ ਯਤਨਾਂ ਅਤੇ ਉਨ੍ਹਾਂ ਨਾਲ ਲੜਾਈ ਵਿੱਚ ਸਭ ਤੋਂ ਅੱਗੇ ਰਹਿਣ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ ਨੂੰ ਯਾਦ ਕੀਤਾ ਕਿ ਕੀਸ ਤਰ੍ਹਾਂ ਆਜ਼ਾਦੀ ਦੀ ਲੜਾਈ ਦੇ ਸਮੇਂ ਕਈ ਲੋਕਾਂ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਲਚਕੀਲੇਪਣ ਦੇ ਬਾਰੇ ਅੰਦਾਜ਼ਾ ਲਗਾਇਆ ਸੀ, ਪਰ ਕਿਸ ਤਰ੍ਹਾਂ ਉਨ੍ਹਾਂ ਨੂੰ ਦੇਸ਼ ਦੇ ਲੋਕਾਂ ਨੇ ਗ਼ਲਤ ਸਾਬਤ ਕਰਦੇ ਹੋਏ ਆਪਣੀ ਏਕਤਾ ਅਤੇ ਅਖੰਡਤਾ ਬਾਰੇ ਜਾਣੂ ਕਰਵਾਇਆ ਸੀ। ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਦੀ ਵਿਭਿੰਨਤਾ ਅਤੇ ਸਾਡੀਆਂ ਸਾਂਝੀਆਂ ਸੱਭਿਅਕ ਕਦਰਾਂ ਕੀਮਤਾਂ ਹੀ ਅਸਲ ਵਿੱਚ ਰਾਸ਼ਟਰ ਦੀ ਏਕਤਾ ਨੂੰ ਬਲ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਵਿਅਕਤੀਗਤ ਆਜ਼ਾਦੀ ਅਤੇ ਸਾਰੇ ਭਾਈਚਾਰਿਆਂ ਦੀ ਸ਼ਾਂਤਮਈ ਸਹਿ-ਮੌਜੂਦਗੀ ਵਿੱਚ ਵਿਸ਼ਵਾਸ਼ ਕਰਦੇ ਹਾਂ ਅਤੇ ਅਸੀਂ ਸਾਰਿਆਂ ਨੂੰ ਜੋੜਨ ਵਾਲੇ ਸਾਂਝੇ ਬੰਧਨਾਂ ਨੂੰ ਮਾਨਤਾ ਦਿੰਦੇ ਹਾਂ ਅਤੇ ਇਹੀ ਉਹ ‘ਭਾਰਤੀਅਤਾ’ ਹੈ, ਜੋ ਸਾਨੂੰ ਸਭ ਨੂੰ ਇਕਜੁੱਟ ਰੱਖਦੀ ਹੈ।
ਸ਼੍ਰੀ ਨਾਇਡੂ ਨੇ ਆਜ਼ਾਦੀ ਸੰਘਰਸ਼ ਵਿੱਚ ਹਿੱਸਾ ਲਾਇਨ ਵਾਲੇ ਅਤੇ ਸੰਵਿਧਾਨ ਦੇ ਨਿਰਮਾਣ ਕਰਨ ਵਾਲੇ ਸਾਡੇ ਨੇਤਾਵਾਂ ਦੇ ਨਜ਼ਰੀਏ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੇਸ਼ ਦੇ ਲੋਕਾਂ ਨੇ ਕਲਿਆਣ ਅਤੇ ਵਿਕਾਸ ਦੇ ਪ੍ਰਤੀ ਡੂੰਘੀ ਪ੍ਰਤੀਬੱਧਤਾ ਸਾਡੇ ਸੰਵਿਧਾਨਕ ਕਦਰਾਂ-ਕੀਮਤਾਂ ਵਿੱਚ ਪਈ ਹੈ। ਉਨ੍ਹਾਂ ਨੇ ਸਰਕਾਰ ਦੀਆਂ ਵਿਭਿੰਨ ਯੋਜਨਾਵਾਂ ਜਿਵੇਂ ਸੌਭਾਗਯ ਯੋਜਨਾ, ਆਯੁਸ਼ਮਾਨ ਭਾਰਤ ਅਤੇ ਕਿਸਾਨ ਸਨਮਾਨ ਨਿਧੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਪਹਿਲ ‘ਜੀਵਨ ਨੂੰ ਅਸਾਨੀ ਨਾਲ ਜਿਉਣ ਅਤੇ ਲਾਭਾਂ ਦੇ ਫਾਇਦਿਆਂ ਨੂੰ ਹਰੇਕ ਵਿਅਕਤੀ ਤੱਕ ਪਹੁੰਚਾਉਣਾ ਸੁਨਿਸ਼ਚਿਤ ਕਰਦੀ ਹੈ।’
ਇਸ ਸੰਦਰਭ ਵਿੱਚ ਸ਼੍ਰੀ ਨਾਇਡੂ ਨੇ ਇਹ ਵੀ ਕਿਹਾ ਕਿ ਕਿਸ ਤਰ੍ਹਾਂ ਸ਼ਾਸਨ ਦਾ ਮਾਡਲ ਉਤਲੇ ਪੱਧਰ ਤੋਂ ਹੇਠਲੇ ਪੱਧਰ ਵੱਲ ਵਿਕਸਿਤ ਹੋਇਆ ਹੈ ਅਤੇ ਇਸ ਨੇ ਵਿਕੇਂਦਰੀਕਰਣ, ਨਾਗਰਿਕ-ਕੇਂਦ੍ਰਿਤ ਅਤੇ ਭਾਗੀਦਾਰੀ ਦੇ ਨਜ਼ਰੀਏ ਨੂੰ ਅਪਣਾਇਆ ਹੈ।
ਸ਼੍ਰੀ ਨਾਇਡੂ ਨੇ ਕਿਹਾ ਕਿ ਅੱਗੇ ਵਧਦੇ ਹੋ ਅਸੀਂ ਇਹ ਭਾਵਨਾ ਅਪਨਾਉਣੀ ਹੈ ਅਤੇ ਇੱਕ ਮਜ਼ਬੂਤ ਅਤੇ ਜ਼ਿਆਦਾ ਖੁਸ਼ਹਾਲ ਭਾਰਤ ਦੇ ਨਿਰਮਾਣ ਦਾ ਸੰਕਲਪ ਲੈਣਾ ਹੈ। ਉਨ੍ਹਾਂ ਨੇ ਸਲਾਹ ਦਿੱਤੀ ਕਿ ਚੌਥੀ ਉਦਯੋਗਿਕ ਕ੍ਰਾਂਤੀ ਦੀ ਨਵੀਂ ਮੰਗ ਨੂੰ ਪੂਰਾ ਕਰਨ ਅਤੇ ਦੇਸ਼ ਦੇ ਜਨਸੰਖਿਆ ਦੇ ਲਾਭ ਦਾ ਫਾਇਦਾ ਉਠਾਉਣ ਦੇ ਲਈ ਸਾਨੂੰ ਆਪਣੇ ਨੌਜਵਾਨਾਂ ਦੇ ਹੁਨਰ ਅਤੇ ਟ੍ਰੇਨਿੰਗ ’ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕਤੰਤਰੀ ਪ੍ਰਕ੍ਰਿਆ ਵਿੱਚ ਸਮਾਜ ਵਿੱਚ ਸਭ ਤੋਂ ਵਾਂਝੇ ਲੋਕਾਂ, ਵਿਭਿੰਨ ਤਰ੍ਹਾਂ ਦੀਆਂ ਥੋੜਾਂ ਨਾਲ ਜੂੰਝਦੇ ਲੋਕਾਂ, ਔਰਤਾਂ, ਬਜ਼ੁਰਗਾਂ ਅਤੇ ਟਰਾਂਸਜੈਂਡਰ ਵਿਅਕਤੀਆਂ ਨੂੰ ਸ਼ਾਮਲ ਕਰਨਾ ਸਾਡਾ ਫਰਜ਼ ਹੈ ਅਤੇ ਉਨ੍ਹਾਂ ਨੂੰ ਵਿਕਾਸ ਦੇ ਲਾਭ ਲੈਣ ਯੋਗ ਬਣਾਉਣਾ ਹੈ।
ਉਨ੍ਹਾਂ ਨੇ ਸਲਾਹ ਦਿੱਤੀ ਕਿ ਸਾਨੂੰ ਇਹ ਵੀ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਹਰੇਕ ਨਾਗਰਿਕ ਦੀ ਚੰਗੀ ਸਿੱਖਿਆ, ਸਿਹਤ, ਰੋਜ਼ਗਾਰ ਅਤੇ ਪੋਸ਼ਣ ਤੱਕ ਪਹੁੰਚ ਹੋਵੇ। ਉਪ ਰਾਸ਼ਟਰਪਤੀ ਨੇ ਕਿਹਾ, “ਅਸੀਂ ਸਾਰੇ ਖੇਤਰਾਂ ਵਿੱਚ ਆਤਮ ਨਿਰਭਰ ਬਣਨ ਦਾ ਯਤਨ ਕਰਨਾ ਹੈ ਅਤੇ ਅਜਿਹਾ ਕਰਕੇ ਅਸੀਂ ਸਾਡੇ ਆਜ਼ਾਦੀ ਘੁਲਾਟੀਆਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ।”
ਉਪ ਰਾਸ਼ਟਰਪਤੀ ਨੇ ਆਪਣੇ ਭਾਸ਼ਣ ਦੀ ਸਮਾਪਤੀ ਕਰਦੇ ਹੋਏ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਇਸ ਮਹੋਤਸਵ ਵਿੱਚ ਸਰਗਰਮ ਰੂਪ ਨਾਲ ਹਿੱਸਾ ਲੈਣ ਅਤੇ ਦੇਸ਼ ਦੀਆਂ ਲੋਕਤਾਂਤਰਿਕ ਜੜ੍ਹਾਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਮਹੋਤਸਵ ਦੀ ਸਫ਼ਲਤਾ ਦੀ ਕਾਮਨਾ ਕੀਤੀ।
*****
ਐੱਮਐੱਸ/ ਆਰਕੇ/ ਡੀਪੀ
(Release ID: 1704436)
Visitor Counter : 248