ਸੱਭਿਆਚਾਰ ਮੰਤਰਾਲਾ
ਪ੍ਰਧਾਨ ਮੰਤਰੀ ਵੱਲੋਂ ਭਲਕੇ ਸਾਬਰਮਤੀ ਆਸ਼ਰਮ ਤੋਂ ਸ਼ੁਰੂ ਕੀਤੀ ਜਾਣ ਵਾਲੀ ਸ਼ਾਨਦਾਰ “ਆਜ਼ਾਦੀ ਦਾ ਅਮਰੁਤ ਮਹਾਉਤਸਵ” ਨੂੰ ਹਰੀ ਝੰਡੀ ਦਿਖਾ ਕੇ ਸ਼ੁਰੂ ਹੋਣ ਵਾਲੀ ਡਾਂਡੀ ਪਦ ਯਾਤਰਾ ਦੀ ਅਗਵਾਈ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਕਰਨਗੇ
Posted On:
11 MAR 2021 5:17PM by PIB Chandigarh
ਕੇਂਦਰੀ ਸੱਭਿਆਚਾਰ ਤੇ ਸੈਰ ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਸ਼ਾਨਦਾਰ "ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ" (ਇੰਡੀਆ ਐਟ 75) ਦੀ ਸ਼ੁਰੂਆਤ ਮੌਕੇ 12 ਮਾਰਚ 2021 ਨੂੰ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਤੋਂ ਪਦ ਯਾਤਰਾ (ਆਜ਼ਾਦੀ ਮਾਰਚ) ਦੀ ਅਗਵਾਈ ਕਰਨਗੇ । ਇਹ ਪਦ ਯਾਤਰਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਹਰੀ ਝੰਡੀ ਦਿਖਾ ਕੇ ਸ਼ੁਰੂ ਕਰਨਗੇ । ਸ਼੍ਰੀ ਪਟੇਲ ਵੱਖ ਵੱਖ ਸੂਬਿਆਂ ਦੇ 81 ਸਮਾਜਿਕ ਕਾਰਜਕਰਤਾਵਾਂ ਨਾਲ ਗੁਜਰਾਤ ਦੇ ਨਾਡੀਆਡ ਤੱਕ 16 ਮਾਰਚ ਤੱਕ ਪਹਿਲੇ 75 ਕਿਲੋਮੀਟਰ ਲਈ ਅਗਵਾਈ ਕਰਨਗੇ । ਗਾਂਧੀ ਜੀ ਨੇ ਨਮਕ ਕਾਨੂੰਨਾਂ ਖਿਲਾਫ 81 ਪਦ ਯਾਤਰੀਆਂ ਨਾਲ ਸਾਬਰਮਤੀ ਆਸ਼ਰਮ ਤੋਂ ਡਾਂਡੀ ਮਾਰਚ 12 ਮਾਰਚ 1930 ਨੂੰ ਸ਼ੁਰੂ ਕੀਤਾ ਸੀ ।
ਇਸ ਪਦ ਯਾਤਰਾ ਦੌਰਾਨ ਸੱਭਿਆਚਾਰ ਮੰਤਰੀ ਪਦ ਯਾਤਰੀਆਂ ਨਾਲ ਰਸਤੇ ਵਿੱਚ ਰਾਤ ਪੈਣ ਸਮੇਂ ਉਸੇ ਥਾਂ ਤੇ ਹੀ ਠਹਿਰਣਗੇ ਅਤੇ ਪਦ ਯਾਤਰਾ ਅਗਲੇ ਦਿਨ ਉਸੇ ਥਾਂ ਤੋਂ ਸ਼ੁਰੂ ਹੋਵੇਗੀ । ਸ਼੍ਰੀ ਪਟੇਲ ਰਾਤ ਦੇ ਵਿਸ਼ਰਾਮ ਵਾਲੀ ਜਗ੍ਹਾ ਤੇ ਸਥਾਨਕ ਲੋਕਾਂ ਨੂੰ ਮਿਲਣਗੇ ਤੇ ਗੱਲਬਾਤ ਕਰਨਗੇ । 12 ਮਾਰਚ ਨੂੰ ਸਾਬਰਮਤੀ ਤੋਂ ਸ਼ੁਰੂ ਹੋਣ ਵਾਲਾ ਇਹ ਮਾਰਚ ਨਾਡੀਆਡ 16 ਮਾਰਚ ਨੂੰ ਪਹੁੰਚੇਗਾ । ਇਸੇ ਤਰ੍ਹਾਂ ਗੁਜਰਾਤ ਤੋਂ 81 ਨੌਜਵਾਨਾਂ ਦਾ ਇੱਕ ਗਰੁੱਪ ਸਾਬਰਮਤੀ ਤੋਂ 12 ਮਾਰਚ ਨੂੰ ਪਦ ਯਾਤਰਾ ਸ਼ੁਰੂ ਕਰੇਗਾ ਤੇ ਇਹ ਪਦ ਯਾਤਰੀ ਡਾਂਡੀ ਤੱਕ ਜਾਣਗੇ ।
ਐੱਨ ਬੀ / ਐੱਸ ਕੇ / ਓ ਏ
(Release ID: 1704235)
Visitor Counter : 232