ਸੱਭਿਆਚਾਰ ਮੰਤਰਾਲਾ

ਪ੍ਰਧਾਨ ਮੰਤਰੀ ਭਲਕੇ " ਅੰਮ੍ਰਿਤ ਮਹਾ ਉਤਸਵ" ਦਾ ਉਦਘਾਟਨ ਕਰਨਗੇ ਅਤੇ ਸਾਬਰਮਤੀ ਆਸ਼ਰਮ, ਅਹਿਮਦਾਬਾਦ ਤੋਂ ਪਦ ਯਾਤਰਾ ਨੂੰ ਹਰੀ ਝੰਡੀ ਦਿਖਾਉਣਗੇ : ਸੱਭਿਆਚਾਰ ਮੰਤਰੀ

Posted On: 11 MAR 2021 4:48PM by PIB Chandigarh

 

ਸ਼੍ਰੀ ਪ੍ਰਹਲਾਦ ਸਿੰਘ ਪਟੇਲ ਰਾਜ ਮੰਤਰੀ (ਸੁਤੰਤਰ ਚਾਰਜ) ਸੱਭਿਆਚਾਰ ਤੇ ਸੈਰ ਸਪਾਟਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਭਲਕੇ " ਅੰਮ੍ਰਿਤ ਮਹਾ ਉਤਸਵ" ਦਾ ਉਦਘਾਟਨ ਕਰਨਗੇ ਅਤੇ ਅਹਿਮਦਾਬਾਦ ਸਥਿਤ ਸਾਬਰਮਤੀ ਆਸ਼ਰਮ ਤੋਂ ਪਦ ਯਾਤਰਾ ਨੂੰ ਹਰੀ ਝੰਡੀ ਦਿਖਾਉਣਗੇ । ਅੱਜ ਨਵੀਂ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸਰਕਾਰ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੀ ਯਾਦ ਵਿੱਚ ਕਈ ਸਮਾਗਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਹ ਸਮਾਗਮ 12 ਮਾਰਚ 2021 ਤੋਂ 15 ਅਗਸਤ 2022 ਤੱਕ ਚੱਲਣਗੇ ਤੇ ਇਹਨਾਂ ਸਮਾਗਮਾਂ ਨੂੰ ਭਾਰਤ ਦੀ ਆਜ਼ਾਦੀ ਨੂੰ "ਆਜ਼ਾਦੀ ਕਾ ਮਹਾਉਤਸਵ" ਵਜੋਂ ਮਨਾਇਆ ਜਾਵੇਗਾ । ਉਹਨਾਂ ਇਹ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵੀ 12 ਮਾਰਚ 2021 ਨੂੰ ਪ੍ਰੋਗਰਾਮਾਂ ਦਾ ਆਯੋਜਨ ਕਰਨਗੇ ।

https://ci4.googleusercontent.com/proxy/B0LerEJgS2Ou5WeyIFheMvMh6eiJ10d3G1MfK0oaEK_Bu4wyhhGU_FQDD17rRrL5MUmWXFEewvmlKR3ZOVuZ8RrX97f_muOJhUtAb4PJOFDw3UcTkQkET2q5Gw=s0-d-e1-ft#https://static.pib.gov.in/WriteReadData/userfiles/image/image001VQPL.jpg

ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ 81 ਵਿਅਕਤੀਆਂ ਦੇ ਨਾਲ ਮਸ਼ਹੂਰ ਡਾਂਡੀ ਪਦ ਯਾਤਰਾ 12 ਮਾਰਚ ਤੋਂ 06 ਅਪ੍ਰੈਲ 1930 ਤੱਕ ਕੀਤੀ । ਪ੍ਰਧਾਨ ਮੰਤਰੀ ਭਲਕੇ ਪਦ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਸ਼ੁਰੂ ਕਰਨਗੇ ਤੇ ਇਹ ਯਾਤਰਾ ਅਹਿਮਦਾਬਾਦ ਸਥਿਤ ਸਾਬਰਮਤੀ ਆਸ਼ਰਮ ਤੋਂ ਸ਼ੁਰੂ ਹੋ ਕੇ 241 ਮੀਲ ਦਾ ਸਫ਼ਰ ਤੈਅ ਕਰਕੇ ਨਵਸਾਰੀ ਵਿੱਚ ਡਾਂਡੀ ਪਹੁੰਚੇਗੀ ਅਤੇ 5 ਅਪ੍ਰੈਲ 2021 ਨੂੰ ਸਮਾਪਤ ਹੋਵੇਗੀ । ਇਵੇਂ ਇਹ ਪਦ ਯਾਤਰਾ 25 ਦਿਨ ਤੱਕ ਚੱਲੇਗੀ । 81 ਪੈਦਲ ਯਾਤਰੀ ਇਸ ਪਦ ਯਾਤਰਾ ਵਿੱਚ ਹਿੱਸਾ ਲੈਣਗੇ ਅਤੇ ਲੋਕਾਂ ਦੇ ਵੱਖ ਵੱਖ ਗਰੁੱਪ ਡਾਂਡੀ ਦੇ ਰਸਤੇ ਨੂੰ ਜਾਂਦਿਆਂ ਇਸ ਵਿੱਚ ਸ਼ਾਮਲ ਹੋਣਗੇ ।
ਸ਼੍ਰੀ ਪਟੇਲ ਨੇ ਇਹ ਵੀ ਐਲਾਨ ਕੀਤਾ ਕਿ ਉਹ ਪਦ ਯਾਤਰਾ ਦੇ ਪਹਿਲੇ 75 ਕਿਲੋਮੀਟਰ ਦੇ ਪੜਾਅ ਦੀ ਅਗਵਾਈ ਕਰਨਗੇ ।
ਮੰਤਰੀ ਨੇ ਕਿਹਾ ਕਿ ਸਰਕਾਰ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੀ ਯਾਦ ਨੂੰ ਅੰਮ੍ਰਿਤ ਮਹਾਉਤਸਵ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ । ਆਉਂਦੇ 75 ਹਫ਼ਤਿਆਂ ਦੌਰਾਨ ਹਫ਼ਤਾਵਾਰੀ ਇਵੈਂਟਸ 15 ਅਗਸਤ 2022 ਤੱਕ ਆਯੋਜਿਤ ਕੀਤੀਆਂ ਜਾਣਗੀਆਂ । ਉਹਨਾਂ ਕਿਹਾ ਕਿ ਹਰ ਹਫ਼ਤੇ ਇੱਕ ਇਵੈਂਟ ਆਯੋਜਿਤ ਕੀਤੀ ਜਾਵੇਗੀ । ਇਸ ਮਹਾਉਤਸਵ ਵਿੱਚ ਸਾਰੇ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਸੁਨਿਸ਼ਚਿਤ ਕਰਨ ਲਈ ਉਹਨਾਂ ਦੀ ਦਿਲਚਸਪੀ ਅਨੁਸਾਰ ਵੱਖ ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਅਤੇ ਇਹਨਾਂ ਪ੍ਰੋਗਰਾਮਾਂ ਵਿੱਚ ਸਭਿਆਚਾਰ ਮੰਤਰਾਲਾ ਸਹਿਯੋਗ ਭੂਮਿਕਾ ਨਿਭਾਏਗਾ ।


ਐੱਨ ਬੀ / ਐੱਸ ਕੇ(Release ID: 1704234) Visitor Counter : 239