ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਕਵਰੇਜ ਲਈ ਵਿਸਤ੍ਰਿਤ ਵਿਵਸਥਾ ਕੀਤੀ



ਸ਼੍ਰੀ ਪ੍ਰਕਾਸ਼ ਜਾਵਡੇਕਰ ਦਿੱਲੀ ਸਮੇਤ ਸੱਤ ਸਥਾਨਾਂ 'ਤੇ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ

Posted On: 11 MAR 2021 11:02AM by PIB Chandigarh

ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਆਜ਼ਾਦੀ ਦਾ 75 ਸਾਲਾ ਉਤਸਵ ਇੱਕ ਅਜਿਹਾ ਉਤਸਵ ਹੋਵੇਗਾ, ਜਿਸ ਵਿੱਚ ਸੁਤੰਤਰਤਾ ਸੰਗਰਾਮ ਦੀ ਭਾਵਨਾ, ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਉਨ੍ਹਾਂ ਦੀ ਭਾਰਤ ਨੂੰ ਸਿਰਜਣ ਸਬੰਧੀ ਪ੍ਰਤਿੱਗਿਆ ਨੂੰ ਅਨੁਭਵ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਗਠਿਤ, ਨੈਸ਼ਨਲ ਕਮੇਟੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਇਸ ਉਤਸਵ ਵਿੱਚ ਸਨਾਤਨ ਭਾਰਤ ਦੀ ਸ਼ਾਨ ਅਤੇ ਆਧੁਨਿਕ ਭਾਰਤ ਦੀ ਚਮਕ ਦੀ ਝਲਕ ਮਿਲਣੀ ਚਾਹੀਦੀ ਹੈ ਤਾਕਿ ਇਹ ਤਿਉਹਾਰ ਸੰਤਾਂ ਦੀ ਰੂਹਾਨੀਅਤ ਦੀ ਰੋਸ਼ਨੀ ਨੂੰ ਪ੍ਰਤੀਬਿੰਬਤ ਕਰੇ ਅਤੇ ਸਾਡੇ ਵਿਗਿਆਨੀਆਂ ਦੀ ਪ੍ਰਤਿਭਾ ਅਤੇ ਤਾਕਤ ਨੂੰ ਵੀ ਦਰਸਾਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਆਯੋਜਨ ਇਨ੍ਹਾਂ 75 ਵਰ੍ਹਿਆਂ ਦੀਆਂ ਸਾਡੀਆਂ ਪ੍ਰਾਪਤੀਆਂ ਨੂੰ ਦੁਨੀਆ ਦੇ ਸਾਹਮਣੇ ਪ੍ਰਦਰਸ਼ਿਤ ਕਰੇਗਾ ਅਤੇ ਅਗਲੇ 25 ਸਾਲ ਵਾਸਤੇ ਸਾਡੇ ਸੰਕਲਪ ਦੀ ਰੂਪ-ਰੇਖਾ ਵੀ ਪ੍ਰਦਾਨ ਕਰੇਗਾ।

 

ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ 75 ਸਾਲ ਦੇ ਜਸ਼ਨਾਂ ਲਈ 5 ਥੰਮ੍ਹ (ਮੁੱਖ ਪ੍ਰੋਗਰਾਮ ) ਤੈਅ ਕੀਤੇ ਗਏ ਹਨ:

 

  1. ਆਜ਼ਾਦੀ ਦਾ ਸੰਘਰਸ਼
  2. 75 ਵਰ੍ਹਿਆਂ ’ਤੇ ਵਿਚਾਰ
  3. 75 ਸਾਲ ਦੀਆਂ ਪ੍ਰਾਪਤੀਆਂ
  4. 75 ਵਰ੍ਹੇ ਪੂਰੇ ਹੋਣ 'ਤੇ ਐਕਸ਼ਨਸ ਅਤੇ
  5. 75 ਵਰ੍ਹੇ ਪੂਰੇ ਹੋਣ 'ਤੇ ਸੰਕਲਪ

 

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ, ਸੁਤੰਤਰਤਾ ਦਿਵਸ 2022 ਤੋਂ 75 ਹਫ਼ਤੇ ਪਹਿਲਾਂ ਆਰੰਭ ਹੋ ਜਾਵੇਗਾ ਅਤੇ ਸੁਤੰਤਰਤਾ ਦਿਵਸ 2023 ਤੱਕ ਜਾਰੀ ਰਹੇਗਾ। ਇਸ ਆਯੋਜਨ ਦੀ ਸ਼ੁਰੂਆਤ 12 ਮਾਰਚ, 2021 (ਡਾਂਡੀ ਮਾਰਚ ਦੇ ਆਰੰਭ ਦੀ ਵਰ੍ਹੇਗੰਢ)) ਨੂੰ 25 ਦਿਨਾ ਸਮਾਰੋਹਾਂ ਨਾਲ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਗੁਜਰਾਤ ਵਿੱਚ ਇਨ੍ਹਾਂ ਸਮਾਰੋਹਾਂ ਦਾ ਉਦਘਾਟਨ ਕਰਨਗੇ ਅਤੇ 5 ਅਪ੍ਰੈਲ, 2021 (ਡਾਂਡੀ ਮਾਰਚ ਦੀ ਸਮਾਪਤੀ ਵਾਲੇ ਦਿਨ) ਨੂੰ ਸਮਾਪਤੀ ਕਰਨਗੇ।

 

ਪ੍ਰਧਾਨ ਮੰਤਰੀ ਦੇ ਇਸ ਵਿਜ਼ਨ ਦੀ ਪਾਲਣਾ ਕਰਨ ਅਤੇ ਉਤਸਵ ਦੇ ਉਤਸ਼ਾਹ ਵਿੱਚ ਯੋਗਦਾਨ ਪਾਉਣ ਲਈ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਦੇਸ਼ ਭਰ ਤੋਂ ਹੋਣ ਵਾਲੇ ਸਮਾਗਮਾਂ ਦੇ ਕਵਰੇਜ ਲਈ ਵਿਸਤ੍ਰਿਤ ਯੋਜਨਾਵਾਂ ਉਲੀਕੀਆ ਹਨ।

 

  1. ਦੂਰਦਰਸ਼ਨ ਸਮਾਚਾਰ ਅਤੇ ਸਮਾਚਾਰ ਸੇਵਾ ਵਿਭਾਗ ਗੁਜਰਾਤ ਵਿੱਚ ਉਦਘਾਟਨੀ ਸਮਾਗਮਾਂ ਨੂੰ ਲਾਈਵ ਕਵਰੇਜ ਪ੍ਰਦਾਨ ਕਰੇਗਾ। ਇਸ ਤੋਂ ਬਾਅਦ ਖੇਤਰੀ ਸਮਾਚਾਰ ਇਕਾਈਆਂ ਦੇਸ਼ ਭਰ ਦੇ ਰਾਜ-ਪੱਧਰ 'ਤੇ ਆਯੋਜਿਤ ਸਮਾਗਮਾਂ ਦੀ ਕਵਰੇਜ ਪ੍ਰਦਾਨ ਕਰਨਗੀਆਂ। ਪ੍ਰਾਈਮ ਟਾਈਮ ਚਰਚਾ ਅਤੇ ਵਿਸ਼ੇਸ਼ ਪ੍ਰੋਗਰਾਮ ਅੰਮ੍ਰਿਤ ਮਹੋਤਸਵ 'ਤੇ ਹੀ ਕੀਤੇ ਜਾਣਗੇ ਅਤੇ ਉਦਘਾਟਨੀ ਆਯੋਜਨਾਂ ਤੋਂ ਬਾਅਦ ਇੱਕ ਨੈਸ਼ਨਲ ਰਾਊਂਡ-ਅੱਪ ਤਿਆਰ ਕੀਤਾ ਜਾਵੇਗਾ।

 

  1. ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਨਾਲ ਭਾਗੀਦਾਰੀ ਵਿੱਚ ਬਿਊਰੋ ਆਵ੍ ਆਊਟਰੀਚ ਕਮਿਊਨੀਕੇਸ਼ਨ, ਆਜ਼ਾਦੀ ਦੇ 75 ਸਾਲ ਦੀ ਥੀਮ ’ਤੇ ਦੇਸ਼ ਭਰ ਵਿੱਚ ਪ੍ਰਦਰਸ਼ਨੀਆਂ ਦਾ ਆਯੋਜਨ ਕਰੇਗਾ। ਮੁੱਖ ਸਮਾਗਮ ਦਾ ਉਦਘਾਟਨ ਗਾਂਧੀਨਗਰ ਦੇ ਸਾਬਰਮਤੀ ਆਸ਼ਰਮ ਵਿਖੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਰਨਗੇ। ਇਸ ਤੋਂ ਬਾਅਦ ਦੁਪਹਿਰ 12 ਵਜੇ ਤੋਂ ਬਾਅਦ ਉੱਘੀਆਂ ਸ਼ਖਸੀਅਤਾਂ ਦੁਆਰਾ ਕੁੱਲ ਸੈਂਤੀ ਰਾਜ ਪੱਧਰੀ ਪ੍ਰਦਰਸ਼ਨੀਆਂ ਦਾ ਉਦਘਾਟਨ ਕੀਤਾ ਜਾਵੇਗਾ। ਪ੍ਰਦਰਸ਼ਨੀਆਂ ਵਿੱਚ ਡਾਂਡੀ ਮਾਰਚ, ਮਹਾਤਮਾ ਗਾਂਧੀ, ਨੇਤਾਜੀ ਸੁਭਾਸ਼ ਚੰਦਰ ਬੋਸ, ਸਰਦਾਰ ਪਟੇਲ ਅਤੇ ਸਾਡੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਅੰਦੋਲਨ ਦੇ ਹੋਰ ਨੇਤਾਵਾਂ ’ਤੇ ਫੋਕਸ ਰੱਖਦੇ ਹੋਏ ਆਜ਼ਾਦੀ ਲਈ ਭਾਰਤ ਦੇ ਸੰਘਰਸ਼ ਦੇ ਪ੍ਰਮੁੱਖ ਲੈਂਡਮਾਰਕਸ, ਜਿਵੇਂ ਕਿ, ਅਸਹਿਯੋਗ ਅੰਦੋਲਨ, ਸਿਵਿਲ ਅਵੱਗਿਆ, ਭਾਰਤ ਛੱਡੋ ਅੰਦੋਲਨ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

 

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ 13 ਮਾਰਚ 2021 ਨੂੰ ਇਨ੍ਹਾਂ ਸੈਂਤੀ ਸਥਾਨਾਂ ਵਿੱਚੋਂ ਛੇ ਸਥਾਨਾਂ 'ਤੇ ਪ੍ਰਦਰਸ਼ਨੀਆਂ ਦਾ ਉਦਘਾਟਨ ਕਰਨਗੇ:

 

  1. ਜੰਮੂ ਅਤੇ ਕਸ਼ਮੀਰ ਦਾ ਸਾਂਬਾ ਜ਼ਿਲ੍ਹਾ
  2. ਬੰਗਲੁਰੂ, ਕਰਨਾਟਕ
  3. ਪੁਣੇ, ਮਹਾਰਾਸ਼ਟਰ
  4. ਭੁਵਨੇਸ਼ਵਰ, ਓਡੀਸ਼ਾ
  5. ਮੋਇਰਾਂਗ ਜ਼ਿਲ੍ਹਾ, ਬਿਸ਼ਣੂਪੁਰ, ਮਣੀਪੁਰ
  6. ਪਟਨਾ, ਬਿਹਾਰ

 

ਸ਼੍ਰੀ ਪ੍ਰਕਾਸ਼ ਜਾਵਡੇਕਰ 13 ਮਾਰਚ, 2021 ਨੂੰ ਨਵੀਂ ਦਿੱਲੀ ਵਿੱਚ ਨੈਸ਼ਨਲ ਮੀਡੀਆ ਸੈਂਟਰ ਵਿਖੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਕਰਨਗੇ।

 

ਆਯੋਜਨਾਂ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ ਹੈ ਕਿ ਸਾਰੇ ਰਾਜਾਂ ਨੇ ਆਯੋਜਨਾਂ ਵਿੱਚ ਬਹੁਤ ਦਿਲਚਸਪੀ ਦਿਖਾਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਡਾਂਡੀ ਮਾਰਚ ਦੀ ਵਰ੍ਹੇਗੰਢ ’ਤੇ 12 ਮਾਰਚ ਤੋਂ ਸ਼ੁਰੂ ਹੋਣ ਵਾਲੇ ਅਤੇ ਲਗਭਗ ਢਾਈ ਸਾਲ ਤੱਕ ਜਾਰੀ ਰਹਿਣ ਵਾਲੇ ਆਯੋਜਨ ਦੇਸ਼ ਵਿੱਚ ਜਸ਼ਨ ਦਾ ਮਾਹੌਲ ਪੈਦਾ ਕਰਨਗੇ।

 

ਪ੍ਰਕਾਸ਼ਨ ਵਿਭਾਗ, ਸੁਤੰਤਰਤਾ ਅੰਦੋਲਨ ਦੇ ਅਣਗੌਲੇ ਨਾਇਕਾਂ, ਮਹਿਲਾ ਸੁਤੰਤਰਤਾ ਸੰਗਰਾਮੀਆਂ, ਯੁੱਧਾਂ ਅਤੇ ਉੱਤਰ ਪੂਰਬੀ ਭਾਰਤ ਦੇ ਸੁਤੰਤਰਤਾ ਸੈਨਾਨੀਆਂ, ਲਾਲ ਕਿਲੇ ਵਿੱਚ ਇੰਡੀਅਨ ਨੈਸ਼ਨਲ ਆਰਮੀ ਟ੍ਰੇਨ, ਆਜ਼ਾਦੀ ਅੰਦੋਲਨ ਵਿੱਚ ਪ੍ਰੈੱਸ ਦੀ ਭੂਮਿਕਾ ਅਤੇ ਹੋਰ ਕਿਤਾਬਾਂ ਪ੍ਰਕਾਸ਼ਿਤ ਕਰੇਗੀ। ਇਨਾਂ ਪਬਲੀਕੇਸ਼ਨ ਨੂੰ ਲਿਆਉਣ ਵਿੱਚ ਦੋ ਸਾਲ ਦਾ ਸਮਾਂ ਲੱਗ ਜਾਵੇਗਾ।

 

*******

 

ਸੌਰਭ ਸਿੰਘ



(Release ID: 1704155) Visitor Counter : 235