ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਐਮਐਸਐਮਈ ਦੇ ਟੈਕਨੋਲੋਜੀ ਕੇਂਦਰਾਂ, ਵਿਸਥਾਰ ਕੇਂਦਰਾਂ ਅਤੇ ਉੱਦਯਮ ਐਕਸਪ੍ਰੈਸ ਦਾ ਵਰਚੁਅਲ ਰੂਪ ਵਿਚ ਉਦਘਾਟਨ ਕੀਤਾ

Posted On: 10 MAR 2021 1:36PM by PIB Chandigarh

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਮ ਅਤੇ ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਦੋ ਟੈਕਨੋਲੋਜੀ ਕੇਂਦਰਾਂ, ਵੱਡੇ ਟੈਕਨੋਲੋਜੀ ਕੇਂਦਰਾਂ ਦੇ ਤਿੰਨ ਵਿਸਥਾਰ ਕੇਂਦਰਾਂ ਅਤੇ 7 ਮੋਬਾਇਲ ਉੱਦਮ ਐਕਸਪ੍ਰੈਸ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਸ਼੍ਰੀ ਗਡਕਰੀ ਨੇ ਕਿਹਾ, "ਜੇਕਰ ਦੇਸ਼ ਨੂੰ ਗਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਦੀਆਂ ਤਿੰਨ ਵੱਡੀਆਂ ਸਮੱਸਿਆਵਾਂ ਨਾਲ ਨਿਪਟਨਾ ਹੈ ਤਾਂ ਸਾਨੂੰ ਰੋਜ਼ਗਾਰਾਂ ਦੀ ਸਿਰਜਨਾ ਕਰਨੀ ਹੋਵੇਗੀ।" ਸ਼੍ਰੀ ਨਿਤਿਨ ਗਡਕਰੀ ਨੇ  "ਗਿਆਨ ਨੂੰ ਧਨ ਵਿਚ ਤਬਦੀਲ ਕਰਨ" ਅਤੇ "ਆਤਮਨਿਰਭਰ ਭਾਰਤ" ਦੇ ਸੁਪਨੇ ਨੂੰ ਪੂਰਾ ਕਰਨ ਲਈ 'ਜ਼ਿਲ੍ਹਾਵਾਰ ਵਿਕਾਸ' ਯੋਜਨਾ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ, "ਟੈਕਨੋਲੋਜੀ ਕੇਂਦਰਾਂ ਨੂੰ ਸਥਾਨਕ ਉਦਯੋਗਾਂ ਨਾਲ ਤਾਲਮੇਲ, ਸਹਿਯੋਗ ਅਤੇ ਸੰਚਾਰ ਸਥਾਪਤ ਕਰਨਾ ਚਾਹੀਦਾ ਹੈ।"

 

ਭਾਰਤੀ ਨੌਜਵਾਨਾਂ ਲਈ ਖੋਜ ਅਤੇ ਵਿਕਾਸ ਦੇ ਖੇਤਰ ਵਿਚ ਮੌਜੂਦ ਵਿਆਪਕ ਸੰਭਾਵਨਾਵਾਂ ਦੇ ਜ਼ਿਕਰ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ, "ਦੇਸ਼ ਦੇ ਨੌਜਵਾਨਾਂ ਨੂੰ ਸਫਲ ਹੋਣ ਲਈ ਮੌਕੇ, ਸਹਾਇਤਾ ਅਤੇ ਉਪਕਰਣ ਦੀ ਜ਼ਰੂਰਤ ਹੈ। ਸਰਕਾਰ ਨੇ ਸਾਰੇ ਵਿਭਾਗਾਂ ਨੂੰ ਕਿਸੇ ਸਥਾਨ ਦਾ ਸਮਾਜਿਕ-ਆਰਥਿਕ ਢਾਂਚਾ ਬਦਲਣ ਲਈ ਏਕੀਕ੍ਰਿਤ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਵਿਚ ਕੱਚਾ ਮਾਲ, ਨੌਜਵਾਨ ਅਤੇ ਕੁਸ਼ਲ ਜਨਸ਼ਕਤੀ ਲਈ ਵਿਆਪਕ ਸੰਭਾਵਨਾਵਾਂ ਹਨ ਅਤੇ ਸਰਕਾਰ ਸਾਰੇ ਉੱਦਮੀਆਂ ਦੀ ਸਹਾਇਤਾ ਕਰਨ ਲਈ ਤਿਆਰ ਹੈ ਅਤੇ ਸਾਨੂੰ ਆਈਆਈਟੀ,  ਇੰਜੀਨਿਅਰਿੰਗ ਕਾਲਜਾਂ ਅਤੇ ਸਮਾਜ ਵਿਚ ਸਫਲ ਵਿਅਕਤੀਆਂ ਦਾ ਸਹਿਯੋਗ ਲੈਣ ਦੀ ਲੋੜ ਹੈ।" ਸ਼੍ਰੀ ਗਡਕਰੀ ਨੇ ਏਕੀਕ੍ਰਿਤ ਸੋਚ ਦੀ ਜ਼ਰੂਰਤ ਤੇ ਚਾਨਣਾ ਪਾਉਂਦਿਆਂ ਸਾਰੇ ਹਿੱਤਧਾਰਕਾਂ ਦਾ ਇਕ ਮੰਚ ਤੇ ਆਉਣ, ਮਿਲਕੇ ਕੰਮ ਕਰਨ ਦਾ ਸਵਾਗਤ ਕੀਤਾ। ਭਾਰਤੀ ਆਟੋਮੋਬਾਇਲ ਖੇਤਰ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ, "ਸਾਡਾ ਟੀਚਾ ਅਗਲੇ ਪੰਜ ਸਾਲਾਂ ਦੌਰਾਨ ਦੇਸ਼ ਦੇ ਆਟੋਮੋਬਾਇਲ ਉਦਯੋਗ ਨੂੰ ਮੌਜੂਦਾ 4,50,000 ਲੱਖ ਕਰੋੜ ਰੁਪਏ ਦੇ ਪੱਧਰ ਤੋਂ ਵਧਾ ਕੇ 10 ਲੱਖ ਕਰੋੜ ਰੁਪਏ ਕਰਨ ਦਾ ਹੈ।"

 

ਉਨ੍ਹਾਂ ਨੇ ਸਾਰੇ ਟੈਕਨੋਲੋਜੀ ਕੇਂਦਰਾਂ ਅਤੇ ਵਿਸਥਾਰ ਕੇਂਦਰਾਂ ਦੇ ਕੰਮ ਪ੍ਰਦਰਸ਼ਨ ਦਾ ਆਡਿਟ ਕਰਨ ਤੇ ਜ਼ੋਰ ਦਿੱਤਾ। "ਉਨ੍ਹਾਂ ਨੇ ਸਾਰੇਆਂ ਇਸ ਪ੍ਰਣਾਲੀ ਨੂੰ ਰਿਜ਼ਲਟ ਓਰੀਐਂਟਿਡ, ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਸੱਦਾ ਦਿੱਤਾ।"

 

ਇਸ ਮੌਕੇ ਤੇ ਐਮਐਸਐਮਈ ਰਾਜ ਮੰਤਰੀ ਸ਼੍ਰੀ ਪ੍ਰਤਾਪ ਚੰਦਰ ਸਾਰੰਗੀ ਨੇ ਕਿਹਾ ਕਿ, "ਇਨ੍ਹਾਂ ਕੇਂਦਰਾਂ ਵਿਚ ਤਕਰੀਬਨ 2,50,000 ਲੱਖ  ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਟੂਲ ਰੂਮ ਨਾਰਮਲ ਡਿਜ਼ਾਈਨਿੰਗ ਤੋਂ ਲੈ ਕੇ ਰੋਬੋਟਿਕ ਖੇਤਰ ਤੱਕ ਕੰਮ ਕਰਦਾ ਹੈ।" ਮੋਬਾਇਲ ਉੱਦਮ ਐਕਸਪ੍ਰੈਸ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਸਾਰੰਗੀ ਨੇ ਕਿਹਾ, "ਇਹ ਮੋਬਾਇਲ ਵੈਨਾਂ ਪਿੰਡਾਂ ਵਿਚ ਜਾਣਗੀਆਂ ਅਤੇ ਲੋਕਾਂ ਨੂੰ ਸਿੱਖਿਅਤ ਕਰਨ ਦੇ ਨਾਲ ਨਾਲ ਉੱਦਮਤਾ ਦੇ ਸਾਰੇ ਪਹਿਲੂਆਂ ਬਾਰੇ ਜਾਗਰੂਕ ਬਣਾਉਣਗੀਆਂ।" ਉਨ੍ਹਾਂ ਕਿਹਾ ਕਿ ਇਹ ਵੈਨ ਲੋਕਾਂ ਨੂੰ ਐਮਐਸਐਮਈ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਿਚ ਮਦਦ ਕਰੇਗੀ।

 

ਸਾਰੇ ਦੇਸ਼ ਵਿਚ ਟੈਕਨੋਲੋਜੀ ਕੇਂਦਰਾਂ ਅਤੇ ਵਿਸਥਾਰ ਕੇਂਦਰਾਂ ਦੀ ਸਥਾਪਨਾ ਨਾਲ ਐਮਐਸਐਮਈ ਮੰਤਰਾਲਾ ਦਾ ਉਦੇਸ਼ ਵੱਧ ਤੋਂ ਵੱਧ ਰਾਜਾਂ ਅਤੇ ਖੇਤਰਾਂ ਨੂੰ ਸ਼ਾਮਿਲ ਕਰਦੇ ਹੋਏ ਵਰਟਿਕਲ ਦੇ ਨਾਲ ਨਾਲ ਹੌਰੀਜ਼ੋਂਟਲ ਵਿਸਥਾਰ ਦੇ ਨਾਲ ਭਵਿੱਖ ਲਈ ਤਿਆਰ ਇਨ੍ਹਾਂ ਨਵੇਂ ਟੈਕਨੋਲੋਜੀ ਕੇਂਦਰਾਂ ਰਾਹੀਂ ਟੈਕਨੋਲੋਜੀ ਕੇਂਦਰਾਂ ਦੇ ਨੈੱਟਵਰਕ ਦੇ ਭੂਗੋਲਿਕ ਫੁੱਟਪ੍ਰਿੰਟਸ ਨੂੰ ਹੋਰ ਅੱਗੇ ਵਧਾਉਣਾ ਹੈ।

 

ਇਹ ਅਨੁਮਾਨ ਹੈ ਕਿ ਇਨ੍ਹਾਂ ਨਵੇਂ ਟੀਸੀਐਸ/ ਈਸੀਐਸ ਕੇਂਦਰਾਂ ਦੀ ਸਥਾਪਨਾ ਤੋਂ ਬਾਅਦ ਦੇਸ਼ ਵਿਚ ਚਾਰ ਲੱਖ ਸਿੱਖਿਆਰਥੀਆਂ ਅਤੇ ਇਕ ਲੱਖ ਐਮਐਸਐਮਈਜ਼ ਦੀ ਸਹਾਇਤਾ ਕਰਨ ਤੋਂ ਇਲਾਵਾ ਵਾਧੂ ਸਮਰੱਥਾ ਦਾ ਨਿਰਮਾਣ ਹੋਵੇਗਾ ਤਾਕਿ ਦੇਸ਼ ਵਿਚ ਟੈਕਨੋਲੋਜੀ, ਇਨਕਿਊਬੇਸ਼ਨ, ਸਕਿੱਲਿੰਗ ਅਤੇ ਸਲਾਹ ਸਹਾਇਤਾ ਉਪਲਬਧ ਹੋਵੇ ਅਤੇ ਐਮਐਸਐਮਈਜ਼ ਦੇ ਮੁਕਾਬਲਿਆਂ ਵਿਚ ਵਾਧਾ ਹੋਵੇ, ਨਵੇਂ ਐਮਐਸਐਮਈਜ਼ ਦਾ ਨਿਰਮਾਣ ਹੋਵੇ ਅਤੇ ਦੇਸ਼ ਵਿਚ ਨਿਯੋਜਿਤ ਬੇਰੁਜ਼ਗਾਰ ਨੌਜਵਾਨਾਂ ਦੀ ਰੁਜ਼ਗਾਰ ਸਮਰੱਥਾ ਵਿਚ ਵਾਧਾ ਹੋਵੇ।

----------------------------------- 

ਬੀਐਨ/ਆਰਆਰ


(Release ID: 1703983) Visitor Counter : 201