ਰਾਸ਼ਟਰਪਤੀ ਸਕੱਤਰੇਤ

ਵਿਸ਼ਵ ਮੰਚ 'ਤੇ ਭਾਰਤ ਦਾ ਨਾਮ ਚਮਕਾਉਣ ਵਿੱਚ ਆਪਣਾ ਯੋਗਦਾਨ ਪਾਉਣਾ, ਸਾਡੀ ਸਾਰਿਆਂ ਦੀ ਮਹੱਤਵਪੂਰਨ ਜ਼ਿੰਮੇਵਾਰੀ ਹੈ: ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਤਿਰੂਵੱਲੁਵਰ ਯੂਨੀਵਰਸਿਟੀ, ਵੈੱਲੋਰ ਦੀ 16ਵੀਂ ਸਲਾਨਾ ਕਨਵੋਕੇਸ਼ਨ ਵਿੱਚ ਸ਼ਾਮਿਲ ਹੋਏ

Posted On: 10 MAR 2021 12:03PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (10 ਮਾਰਚ, 2021)  ਵੈੱਲੋਰ ਵਿੱਚ ਤਿਰੂਵੱਲੁਵਰ ਯੂਨੀਵਰਸਿਟੀ ਦੀ 16ਵੀਂ ਸਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਸਾਰਿਆਂ ਦੀ ਪੂਰੀ ਜ਼ਿੰਮੇਵਾਰੀ ਬਣਦੀ ਹੈ ਕਿ  ਵਿਸ਼ਵ ਮੰਚ ’ਤੇ ਭਾਰਤ ਦਾ ਨਾਮ ਚਮਕਾਉਣ ਵਿੱਚ ਆਪਣਾ ਯੋਗਦਾਨ ਪਾਈਏ।

 

ਰਾਸ਼ਟਰਪਤੀ ਨੇ ਕਿਹਾ ਕਿ ਇਹ ਬੜੀ ਤਸੱਲੀ ਵਾਲੀ ਗੱਲ ਹੈ ਕਿ ਗ੍ਰਾਮੀਣ ਅਤੇ ਅਣਗੌਲੇ ਵਰਗਾਂ ਦੀ ਸੇਵਾ ਵਿੱਚ ਪਹੁੰਚਣ ਵਾਸਤੇ ਭਾਰਤ ਦੀ ਉੱਚ ਸਿੱਖਿਆ ਪ੍ਰਣਾਲੀ ਦਾ ਵਿਸਤਾਰ ਹੋਇਆ ਹੈ। ਇਸ ਪ੍ਰਕਿਰਿਆ ਵਿੱਚ, ਇਹ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਸਿੱਖਿਆ ਪ੍ਰਣਾਲੀ ਬਣ ਗਈ ਹੈ। ਫਿਰ ਵੀ ਢਿੱਲ ਵਰਤਣ ਦੀ  ਕੋਈ ਗੁੰਜਾਇਸ਼ ਨਹੀਂ ਹੈ, ਅਤੇ ਜੇ ਅਸੀਂ ਵਧੇਰੇ ਉਚਾਈਆਂ ਨੂੰ ਛੂਹਣ ਦੀ ਆਕਾਂਖਿਆ ਰੱਖਦੇ ਹਾਂ ਤਾਂ ਸਾਨੂੰ ਹੱਥੋਂ ਨਿਕਲ ਗਏ ਸਮੇਂ ਦੀ ਭਰਪਾਈ ਲਈ ਪ੍ਰਯਤਨ ਕਰਨੇ ਪੈਣਗੇ।

 

ਰਾਸ਼ਟਰਪਤੀ ਨੇ ਕਿਹਾ ਕਿ ਬ੍ਰਿਟਿਸ਼ ਸ਼ਾਸਨ ਤੋਂ ਪਹਿਲਾਂ ਭਾਰਤ ਵਿੱਚ ਇੱਕ ਅਮੀਰ ਸਿੱਖਿਆ ਪ੍ਰਣਾਲੀ ਸੀ। ਗਾਂਧੀ ਜੀ ਨੇ ਇਸ ਦਾ ਇੱਕ “ਖੂਬਸੂਰਤ ਰੁੱਖ” ਵਜੋਂ ਵਰਣਨ ਕੀਤਾ ਜਿਸ ਨੂੰ ਸੁਧਾਰਾਂ ਦੇ ਨਾਮ ’ਤੇ ਬ੍ਰਿਟਿਸ਼ ਸ਼ਾਸਕਾਂ ਨੇ ਕੱਟ ਦਿੱਤਾ। ਅਸੀਂ ਅਜੇ ਤੱਕ ਉਨ੍ਹਾਂ ਭਿਅੰਕਰ ਪਰਿਵਰਤਨਾਂ ਵਿੱਚੋਂ ਪੂਰੀ ਤਰ੍ਹਾਂ ਉੱਭਰਨਾ ਹੈ ਅਤੇ ਆਪਣੀ ਵਿਰਾਸਤ ਨੂੰ ਮੁੜ ਪ੍ਰਾਪਤ ਕਰਨਾ ਹੈ। ਰਾਸ਼ਟਰੀ ਸਿੱਖਿਆ ਨੀਤੀ 2020 ਇਸ ਦਿਸ਼ਾ ਵਿੱਚ ਇਕ ਯੋਜਨਾਬੱਧ ਅਤੇ ਨਿਰਣਾਇਕ ਕਦਮ ਹੈ। ਇਸ ਵਿੱਚ ਬੱਚਿਆਂ ਅਤੇ ਯੁਵਾਵਾਂ ਨੂੰ ਸਮਾਜ ਦੀਆਂ ਜ਼ਰੂਰਤਾਂ ਦੀ ਪੂਰਤੀ ਦੇ ਨਾਲ-ਨਾਲ ਸਿੱਖਿਆ ਨੂੰ ਵਿਅਕਤੀਗਤ ਵਿਕਾਸ ਦਾ ਹਿੱਸਾ ਬਣਾਉਣ ਲਈ ਜਾਗਰੂਕ ਕਰਨ ਦੇ ਤਰੀਕੇ ਨੂੰ ਬਦਲਣ ਦੀ ਇੱਕ ਸਰਬਪੱਖੀ ਵਿਜ਼ਨ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਨਵੀਂ ਨੀਤੀ ਇਹ ਵੀ ਧਿਆਨ ਵਿੱਚ ਰੱਖਦੀ ਹੈ ਕਿ ਖੁਸ਼ਹਾਲ ਅਤੇ ਆਤਮ-ਨਿਰਭਰ ਰਾਸ਼ਟਰ ਦੇ ਨਿਰਮਾਣ ਲਈ ਕੀ ਜ਼ਰੂਰੀ ਹੈ। ਇਸਦੇ ਲਈ, ਉੱਚ ਸਿੱਖਿਆ ਪ੍ਰਣਾਲੀ ਨੂੰ ਇਕੁਇਟੀ, ਮੁਹਾਰਤ ਅਤੇ ਸਸ਼ਕਤੀਕਰਨ ਨੂੰ ਸਮਰੱਥ ਬਣਾਉਣਾ ਚਾਹੀਦਾ ਹੈ। ਰਾਸ਼ਟਰੀ ਸਿੱਖਿਆ ਨੀਤੀ ਇਨ੍ਹਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਿਵੇਂ ਸਰ ਸੀਵੀ ਰਮਨ ਨੇ ਇਹ ਕਿਹਾ ਸੀ ਕਿ  ਉੱਚ ਸਿੱਖਿਆ ਸੰਸਥਾਵਾਂ ਨੂੰ  ਗਿਆਨ ਦੇ ਵਿਸਤਾਰ ਅਤੇ ਆਰਥਿਕ ਪ੍ਰਗਤੀ ਦੀ ਦਿਸ਼ਾ ਵੱਲ ਲਿਜਾਣ ਲਈ ਰਾਸ਼ਟਰ ਦੀ ਅਗਵਾਈ ਕਰਨੀ ਚਾਹੀਦੀ ਹੈ। ਇਸ ਉੱਤੇ ਹੀ ਨਵੀਂ ਸਿੱਖਿਆ ਨੀਤੀ ਵਿਸ਼ੇਸ਼ ਜ਼ੋਰ ਦਿੰਦੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਤਿਰੂਵੱਲੁਵਰ ਯੂਨੀਵਰਸਿਟੀ ਆਪਣੀ ਸਥਾਪਨਾ ਤੋਂ ਬਾਅਦ ਲਗਭਗ ਦੋ ਦਹਾਕਿਆਂ ਦੇ ਥੋੜੇ ਜਿਹੇ ਸਮੇਂ ਵਿੱਚ ਹੀ ਦੇਸ਼ ਦੀਆਂ ਪ੍ਰਤਿਸ਼ਠਿਤ ਯੂਨੀਵਰਸਿਟੀਆਂ ਵਿੱਚੋ ਇੱਕ ਵਜੋਂ ਉੱਭਰੀ ਹੈ। ਇਹ ਇੱਕ ਪ੍ਰਮੁੱਖ ਸੰਸਥਾ ਵਜੋਂ ਵਿਕਸਿਤ ਹੋਈ ਹੈ ਜੋ ਅਜਿਹੇ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰ ਰਹੀ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਆਰਥਿਕ ਅਤੇ ਵਿੱਦਿਅਕ ਪੱਖੋਂ ਪਿੱਛੜੇ ਖੇਤਰਾਂ ਦੇ ਹਨ। ਇਨ੍ਹਾਂ ਵਿੱਚ ਉਹ ਮਹਿਲਾਵਾਂ ਵੀ ਸ਼ਾਮਲ ਹਨ ਜੋ ਸਮਾਜਕ ਤੌਰ ‘ਤੇ ਵਿਕਲਾਂਗ ਵਰਗਾਂ ਤੋਂ ਆਉਂਦੀਆਂ ਹਨ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਯੂਨੀਵਰਸਿਟੀ ਵਿੱਚ 65 ਪ੍ਰਤੀਸ਼ਤ ਵਿਦਿਆਰਥੀ, ਮਹਿਲਾਵਾਂ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਧੀਆਂ ਅਤੇ ਭੈਣਾਂ ਰੁਕਾਵਟਾਂ ਨੂੰ ਦੂਰ ਕਰ ਰਹੀਆਂ ਹਨ ਅਤੇ ਸਾਰੇ ਖੇਤਰਾਂ ਵਿੱਚ ਸਫ਼ਲਤਾ ਪ੍ਰਾਪਤ ਕਰ ਰਹੀਆਂ ਹਨ। ਇਹ ਇਸ ਤੱਥ ਤੋਂ ਵੀ ਸਪਸ਼ਟ ਹੋਇਆ ਕਿ ਅੱਜ ਜਿਨ੍ਹਾਂ 66 ਵਿਦਿਆਰਥੀਆਂ ਨੂੰ ਅਕੈਡਮਿਕ ਉਤਕ੍ਰਿਸ਼ਟਤਾ  ਲਈ ਸੋਨੇ ਦੇ ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿੱਚੋਂ - 55 ਮਹਿਲਾ ਵਿਦਿਆਰਥੀ ਸਨ। ਇਸੇ ਤਰ੍ਹਾਂ ਅੱਜ 217 ਵਿਦਵਾਨਾਂ ਨੂੰ ਡਾਕਟਰੇਟ ਦੀ ਡਿਗਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 100 ਮਹਿਲਾ ਉਮੀਦਵਾਰ ਹਨ। ਇਹ ਭਾਰਤ ਦੇ ਸੁਨਹਿਰੇ ਭਵਿੱਖ ਨੂੰ ਪ੍ਰਤੀਬਿੰਬਤ ਕਰਦਾ ਹੈ। ਜਦੋਂ ਸਾਡੇ ਦੇਸ਼ ਦੀਆਂ ਮਹਿਲਾਵਾਂ ਪੜ੍ਹ-ਲਿਖ ਜਾਂਦੀਆਂ ਹਨ, ਤਾਂ ਇਸ ਨਾਲ ਨਾ ਸਿਰਫ਼ ਉਨ੍ਹਾਂ ਦਾ, ਬਲਕਿ ਪੂਰੇ ਦੇਸ਼ ਦਾ ਭਵਿੱਖ ਸੁਰੱਖਿਅਤ ਹੁੰਦਾ ਹੈ।

 

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਾਡੀ ਸਾਰਿਆਂ ਦੀ ਪੂਰੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵਿਸ਼ਵ ਮੰਚ ’ਤੇ ਭਾਰਤ ਦੀ ਛਵੀ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ। ਸਾਡੇ ਕੋਲ ਅਜਿਹਾ ਕਰਨ ਦਾ ਮੌਕਾ ਵੀ ਹੈ। ਸਾਡਾ ਦੇਸ਼  ਇੱਕ ਵਿਲੱਖਣ ਸਥਿਤੀ ਵਿੱਚ ਹੈ ਜਿੱਥੇ ਉਹ ਵਿਸ਼ਵ ਨੂੰ ਅਸਾਨੀ ਨਾਲ ਸਮਝਾ ਸਕਦਾ ਹੈ ਕਿ  ਸ਼ਾਂਤੀ ਨਾਲ ਮਿਲ-ਜੁਲ ਕੇ ਕਿਵੇਂ ਰਹਿਣਾ ਹੈ ਅਤੇ  ਕੁਦਰਤ ਦਾ  ਪੋਸ਼ਣ ਕਿਸ ਤਰ੍ਹਾਂ ਕਰਨਾ ਹੈ। ਜਿਵੇਂ-ਜਿਵੇਂ ਭਾਰਤ ਵਧੇਰੇ ਆਰਥਿਕ ਪ੍ਰਗਤੀ ਅਤੇ ਵਧੇਰੇ ਇਕਵਿਟੀ ਪ੍ਰਾਪਤ ਕਰਦਾ ਹੈ, ਦੁਨੀਆ ਉਤਸੁਕਤਾ ਨਾਲ ਹੋਰ ਜਾਣਨ ਵਾਸਤੇ  ਸਾਡੇ ਵੱਲ ਰੁਖ ਕਰ ਰਹੀ ਹੈ। ਉਨ੍ਹਾਂ ਵਿੱਚੋਂ ਹਰੇਕ ਕੋਲ ਇਸ ਭਾਰਤ ਗਾਥਾ ਵਿੱਚ ਅਗਲਾ ਅਧਿਆਇ ਲਿਖਣ ਦੀ ਸਮਰੱਥਾ ਹੈ। ਇਸ ਦਿਸ਼ਾ ਵਿੱਚ ਜੇਕਰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਉਹ ਹੈ ਉਪਯੁਕਤ ਆਕਾਂਖਿਆ ਦੀ।


 

ਕਿਰਪਾ ਕਰਕੇ ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ 

 

***

 

ਡੀਐੱਸ / ਐੱਸਐੱਚ



(Release ID: 1703857) Visitor Counter : 118