ਵਿੱਤ ਮੰਤਰਾਲਾ
ਜੀਐਸਟੀ ਮੁਆਵਜ਼ੇ ਨੂੰ ਪੂਰਾ ਕਰਨ ਲਈ ਰਾਜਾਂ ਨੂੰ ਵਿੱਤੀ ਸਹਾਇਤਾ
Posted On:
09 MAR 2021 1:12PM by PIB Chandigarh
ਵਸਤਾਂ ਅਤੇ ਸੇਵਾਵਾਂ ਟੈਕਸ (ਜੀਐਸਟੀ) ਦੀ ਘਾਟ ਨੂੰ ਪੂਰਾ ਕਰਨ ਲਈ ਰਾਜਾਂ ਨੂੰ ਅਦਾ ਕੀਤੇ ਜਾਣ ਵਾਲੇ ਮੁਆਵਜ਼ੇ ਲਈ ਭਾਰਤ ਸਰਕਾਰ ਨੇ ਅਕਤੂਬਰ, 2020 ਵਿਚ ਇਕ ਵਿਸ਼ੇਸ਼ ਉਧਾਰੀ ਵਿੰਡੋ ਸਥਾਪਤ ਕੀਤੀ ਸੀ ਤਾਕਿ 1.1 ਲੱਖ ਕਰੋੜ ਰੁਪਏ ਦੇ ਅਨੁਮਾਨਤ ਘਾਟੇ ਲਈ ਫੰਡ ਜੁਟਾਇਆ ਜਾ ਸਕੇ।
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਇਹ ਜਾਣਕਾਰੀ ਰਾਜ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦਿੱਤੀ।
ਹੋਰ ਵੇਰਵੇ ਦੇਂਦਿਆਂ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਰਾਜਾਂ ਅਤੇ ਵਿਧਾਨ ਸਭਾ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਦੀ ਤਰਫੋਂ 03.02.2021 ਤੱਕ ਇਸ ਵਿੰਡੋ ਰਾਹੀਂ 84,000 ਕਰੋੜ ਰੁਪਏ ਦੀ ਇਕ ਰਕਮ ਉਧਾਰ ਲਈ ਗਈ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਆਵਜ਼ੇ ਦੀ ਰਕਮ ਜਾਰੀ ਨਾ ਹੋਣ ਕਾਰਣ ਸਰੋਤ ਪਾੜੇ ਨੂੰ ਭਰਨ ਵਿਚ ਮਦਦ ਲਈ ਬੈਕ ਟੂ ਬੈਕ ਆਧਾਰ ਤੇ ਲੋਨ ਵਜੋਂ ਇਹ ਰਕਮ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੀ ਗਈ।
ਮੰਤਰੀ ਨੇ ਦੱਸਿਆ ਕਿ ਜੀਐਸਟੀ ਨੂੰ ਲਾਗੂ ਕਰਨ ਕਾਰਣ ਮਾਲੀਏ ਵਿਚ ਪਏ ਘਾਟੇ ਨੂੰ ਪੂਰਾ ਕਰਨ ਲਈ ਵਿਸ਼ੇਸ਼ ਉਧਾਰੀ ਵਿੰਡੋ ਰਾਹੀਂ ਵਾਧੂ ਫੰਡ ਉਪਲਬਧ ਕਰਵਾਉਣ ਤੋਂ ਇਲਾਵਾ ਭਾਰਤ ਸਰਕਾਰ ਨੇ ਰਾਜਾਂ ਨੂੰ ਕੁਲ ਰਾਜ ਘਰੇਲੂ ਉਤਪਾਦ (ਜੀਐਸਡੀਪੀ) ਦੇ 0.50 ਪ੍ਰਤੀਸ਼ਤ ਦੇ ਬਰਾਬਰ ਵਾਧੂ ਪੈਸਾ ਜੁਟਾਉਣ ਲਈ ਵਿਕਲਪ-1 ਚੁਣਨ ਦੀ ਇਜਾਜ਼ਤ ਵੀ ਦਿੱਤੀ ਹੈ ਤਾਂ ਜੋ ਵਾਧੂ ਵਿੱਤੀ ਸਰੋਤ ਲਾਮਬੰਦ ਕਰਨ ਵਿਚ ਮਦਦ ਉਨ੍ਹਾਂ ਦੇ ਕੀਤੀ ਜਾ ਸਕੇ। ਸਾਰੇ ਰਾਜਾਂ ਨੇ 1,06,830 ਕਰੋੜ ਰੁਪਏ (ਜੀਐਸਡੀਪੀ ਦਾ 0.50 ਪ੍ਰਤੀਸ਼ਤ) ਦੀ ਰਕਮ ਉਧਾਰੀ ਲਈ ਜੁਟਾਉਣ ਲਈ ਵਿਕਲਪ-1 ਚੁਣਨ ਲਈ ਤਰਜੀਹ ਦਿੱਤੀ ਹੈ ਅਤੇ ਵਿਵਸਥਾ ਅਧੀਨ ਇਹ ਰਕਮ 28 ਰਾਜਾਂ ਨੂੰ ਦਿੱਤੀ ਜਾ ਚੁੱਕੀ ਹੈ।
2020-21 ਦੇ ਸਾਲ ਦੌਰਾਨ ਜੀਐਸਟੀ ਮੁਆਵਜ਼ੇ ਦੀ ਘਾਟ ਨੂੰ ਪੂਰਾ ਕਰਨ ਲਈ ਰਾਜ ਸਰਕਾਰਾਂ ਨੂੰ ਬੈਕ ਟੂ ਬੈਕ ਜਾਰੀ ਕੀਤੀ ਗਈ ਰਕਮ ਦੇ ਰਾਜ-ਵਾਰ ਵੇਰਵੇ ਅਤੇ 03.02.2021 ਤੱਕ ਰਾਜਾਂ ਨੂੰ ਵਾਧੂ ਉਧਾਰੀ ਦੀ ਰਕਮ ਜੁਟਾਉਣ ਲਈ ਦਿੱਤੀ ਗਈ ਇਜਾਜ਼ਤ ਐਨੈਕਸਚਰ ਵਿਚ ਦਿੱਤੀ ਗਈ ਹੈ।
https://static.pib.gov.in/WriteReadData/specificdocs/documents/2021/mar/doc20213911.pdf
-------------------------------------------
ਆਰਐਮ ਕੇਐਮਐਨ
(Release ID: 1703561)
Visitor Counter : 88