ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਬਰੇਲੀ ਲਈ ਪਹਿਲੀ ਉਡਾਣ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ
ਨਵੇਂ ਉਡਾਣ ਆਪ੍ਰੇਸ਼ਨ ਦਿੱਲੀ ਨੂੰ ਬਰੇਲੀ ਨਾਲ ਸਿੱਧੇ ਤੌਰ ਤੇ ਜੋੜਦੇ ਹਨ
ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਆਲ ਵੁਮੈਨ ਕਰੂ ਵੱਲੋਂ ਉਦਘਾਟਨੀ ਉਡਾਣ
325 ਰੂਟ ਅਤੇ 56 ਹਵਾਈ ਅੱਡੇ ਜਿਨ੍ਹਾਂ ਵਿੱਚ 5 ਹੈਲੀਪੋਰਟਸ ਅਤੇ 2 ਵਾਟਰ ਏਰੋਡਰੋਮ ਸ਼ਾਮਲ ਹਨ. ਉਡਾਣ ਅਧੀਨ ਕਾਰਜਸ਼ੀਲ ਕੀਤੇ ਗਏ
प्रविष्टि तिथि:
08 MAR 2021 1:40PM by PIB Chandigarh
ਸ਼੍ਰੀ ਹਰਦੀਪ ਸਿੰਘ ਪੁਰੀ, ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਸੁਤੰਤਰ ਚਾਰਜ) ਨੇ ਅੱਜ ਉੱਤਰ ਪ੍ਰਦੇਸ਼ ਦੇ ਬਰੇਲੀ ਹਵਾਈ ਅੱਡੇ ਤੇ ਨਵੇਂ ਅਪਗ੍ਰੇਡ ਕੀਤੇ ਗਏ ਤ੍ਰਿਸ਼ੂਲ ਮਿਲਟਰੀ ਏਅਰਬੇਸ ਲਈ ਦਿੱਲੀ ਤੋਂ ਪਹਿਲੀ ਉਡਾਣ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ਼੍ਰੀ ਸੰਤੋਸ਼ ਗੰਗਵਾਰ, ਕਿਰਤ ਤੇ ਰੋਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸੰਸਦ ਮੈਂਬਰ, ਬਰੇਲੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਪੂਰੀ ਤਰਾਂ ਔਰਤਾਂ ਦੇ ਹਵਾਈ ਅਮਲੇ ਵੱਲੋਂ ਸੰਚਾਲਤ ਦਿੱਲੀ - ਬਰੇਲੀ ਉਡਾਣ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤੇ ਜਾਣ ਦੇ ਸਮਾਗਮ ਵਿੱਚ ਸ਼ਿਰਕਤ ਕੀਤੀ। ਸ਼੍ਰੀ ਪ੍ਰਦੀਪ ਸਿੰਘ ਖਰੋਲਾ, ਸੱਕਤਰ, ਐਮ ਸੀ ਏ ਅਤੇ ਸ਼੍ਰੀ ਰਾਜੀਵ ਬਾਂਸਲ, ਸੀ ਐਮ ਡੀ, ਏਅਰ ਇੰਡੀਆ ਵਰਚੂਅਲ ਤੌਰ ਤੇ ਸਮਾਗਮ ਵਿੱਚ ਸ਼ਾਮਿਲ ਹੋਏ। ਸ਼੍ਰੀਮਤੀ ਊਸ਼ਾ ਪਾਧੀ, ਸ਼ਹਿਰੀ ਹਵਾਬਾਜ਼ੀ ਮੰਤਰਾਲੇ (ਐਮਓਸੀਏ) ਦੀ ਸੰਯੁਕਤ ਸਕੱਤਰ ਇਸ ਸਮਾਰੋਹ ਵਿੱਚ ਮੌਜੂਦ ਸਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ (ਐਮਓਸੀਏ) ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਸਮਾਰੋਹ ਵਿੱਚ ਵਰਚੁਅਲ ਰੂਪ ਵਿੱਚ ਭਾਗ ਲਿਆ।
ਬਰੇਲੀ ਹਵਾਈ ਅੱਡੇ ਨੂੰ ਭਾਰਤ ਸਰਕਾਰ ਦੀ ਖੇਤਰੀ ਕੁਨੈਕਟੀਵਿਟੀ ਸਕੀਮ - ਉੜੇ ਦੇਸ਼ ਕਾ ਆਮ ਨਾਗਰਿਕ (ਆਰਸੀਐਸ-ਉਡਾਨ) ਅਧੀਨ ਵਪਾਰਕ ਉਡਾਣ ਦੇ ਕੰਮ ਲਈ ਅਪਗ੍ਰੇਡ ਕੀਤਾ ਗਿਆ ਹੈ। ਹਰੀ ਝੰਡੀ ਦੇਣ ਤੋਂ ਬਾਅਦ ਉਡਾਣ ਯੋਜਨਾ ਤਹਿਤ 56 ਵੇਂ ਹਵਾਈ ਅੱਡੇ ਦੀ ਸ਼ੁਰੂਆਤ ਅਤੇ ਲਖਨਊ, ਵਾਰਾਣਸੀ, ਗੋਰਖਪੁਰ, ਕਾਨਪੁਰ, ਹਿੰਡਨ, ਆਗਰਾ ਅਤੇ ਪ੍ਰਯਾਗਰਾਜ ਤੋਂ ਬਾਅਦ ਉੱਤਰ ਪ੍ਰਦੇਸ਼ ਦੇ 8 ਵੇਂ ਹਵਾਈ ਅੱਡੇ ਦੇ ਸਫਲ ਸੰਚਾਲਨ ਦਾ ਜਸ਼ਨ ਮਨਾਇਆ ਗਿਆ। ਹੁਣ ਲੋਕ ਦਿੱਲੀ ਤੋਂ ਬਰੇਲੀ ਲਈ 60 ਮਿੰਟ ਦੀ ਉਡਾਣ ਦੇ ਵਿਕਲਪ ਨਾਲ ਆਸਾਨੀ ਨਾਲ ਹਵਾਈ ਸਫ਼ਰ ਕਰ ਸਕਦੇ ਹਨ ਜਦੋਂ ਕਿ ਪਹਿਲਾਂ ਉਨ੍ਹਾਂ ਨੂੰ 6 ਘੰਟਿਆਂ ਤੋਂ ਵੱਧ ਦੀ ਸੜਕ ਯਾਤਰਾ ਜਾਂ 4 ਘੰਟਿਆਂ ਤੋਂ ਵੱਧ ਦੀ ਰੇਲ ਯਾਤਰਾ ਦਾ ਵਿਕਲਪ ਚੁਣਨ ਲਈ ਮਜ਼ਬੂਰ ਹੋਣਾ ਪੈਂਦਾ ਸੀ।
ਤ੍ਰਿਸ਼ੂਲ ਮਿਲਟਰੀ ਏਅਰਬੇਸ, ਬਰੇਲੀ ਭਾਰਤੀ ਹਵਾਈ ਸੈਨਾ ਨਾਲ ਸਬੰਧਤ ਹੈ ਅਤੇ ਇਹ ਜ਼ਮੀਨ ਅੰਤਰਿਮ ਸ਼ਹਿਰੀ ਹਵਾਬਾਜ਼ੀ ਕਾਰਜਾਂ ਦੀ ਉਸਾਰੀ ਲਈ ਏਅਰਪੋਰਟ ਅਥਾਰਟੀ ਆਫ ਇੰਡੀਆ ਨੂੰ ਸੌਂਪ ਦਿੱਤੀ ਗਈ ਸੀ। ਭਾਰਤ ਸਰਕਾਰ ਨੇ ਅੰਤਰਿਮ ਸ਼ਹਿਰੀ ਹਵਾਬਾਜ਼ੀ ਕਾਰਜਾਂ ਦੇ ਵਿਕਾਸ ਲਈ ਉਡਾਨ ਯੋਜਨਾ ਤਹਿਤ 88 ਕਰੋੜ ਰੁਪਏ ਮਨਜੂਰ ਕੀਤੇ ਹਨ। ਏਅਰ ਪੋਰਟ ਅਥਾਰਿਟੀ ਆਫ ਇੰਡੀਆ ਨੇ 65 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡੇਸ਼ਨ ਦਾ ਕੰਮ ਆਪਣੇ ਹੱਥਾਂ ਵਿੱਚ ਲਿਆ ਹੈ।
ਅਲਾਇੰਸ ਏਅਰ ਨੂੰ ਪਿਛਲੇ ਸਾਲ ਉਡਾਨ -4 ਬੋਲੀ ਪ੍ਰਕਿਰਿਆ ਦੇ ਤਹਿਤ ਦਿੱਲੀ - ਬਰੇਲੀ ਰੂਟ ਅਵਾਰਡ ਕੀਤਾ ਗਿਆ ਸੀ। ਏਅਰਲਾਈਨ ਆਪਣਾ 70 ਸੀਟਾਂ ਦੀ ਸਮਰੱਥਾ ਵਾਲਾ ਏਟੀਆਰ 72 600 ਹਵਾਈ ਜਹਾਜ਼ ਇਸ ਰੂਟ 'ਤੇ ਤੈਨਾਤ ਕਰੇਗੀ।
ਅੱਜ ਤਕ, ਉਡਾਨ ਸਕੀਮ ਅਧੀਨ 325 ਰੂਟ ਅਤੇ 56 ਹਵਾਈ ਅੱਡੇ ਜਿਨ੍ਹਾਂ ਵਿੱਚ 5 ਹੈਲੀਪੋਰਟਸ ਅਤੇ 2 ਵਾਟਰ ਏਰੋਡਰੋਮ ਸ਼ਾਮਲ ਹਨ, ਨੂੰ ਚਾਲੂ ਕੀਤਾ ਗਿਆ ਹੈ। ਆਮ ਲੋਕਾਂ ਦੀ ਪਹੁੰਚਯੋਗ ਕਿਰਾਇਆ ਬਣਾਈ ਰੱਖਣ ਲਈ ਕੇਂਦਰ ਵੱਲੋਂ ਰਾਜ ਸਰਕਾਰਾਂ ਅਤੇ ਹਵਾਈ ਅੱਡਿਆਂ ਦੇ ਆਪ੍ਰੇਟਰਾਂ ਨੂੰ ਉਡਾਨ ਸਕੀਮ ਅਧੀਨ ਅਣ-ਅਧਿਕਾਰਤ ਅਤੇ ਅੰਡਰ-ਸਰਵਡ ਏਅਰਪੋਰਟਾਂ ਤੋਂ ਕੰਮ ਚਲਾਉਣ ਲਈ ਉਤਸ਼ਾਹਿਤ ਕਰਨ ਲਈ ਵਾਇਬਿਲਟੀ ਗੈਪ ਫੰਡਿੰਗ (ਵੀਜੀਐਫ) ਦੇ ਰੂਪ ਵਿਚ ਵਿੱਤੀ ਪ੍ਰੋਤਸਾਹਨ ਪ੍ਰਦਾਨ ਕੀਤੇ ਜਾ ਰਹੇ ਹਨ।
ਇਹ ਹਵਾਈ ਸੰਪਰਕ ਉਨ੍ਹਾਂ ਲੱਖਾਂ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰੇਗਾ ਜੋ ਨਾਥਨਗਰੀ (ਖੇਤਰ ਦੇ ਚਾਰ ਕੋਨਿਆਂ ਵਿੱਚ ਸਥਿਤ ਚਾਰ ਸ਼ਿਵ ਮੰਦਰਾਂ - ਧੋਪੇਸ਼ਵਰਨਾਥ, ਮਦਨੀਨਾਥ, ਅਲਖਨਾਥ ਅਤੇ ਤ੍ਰਿਵਤੀਨਾਥ) ਲਈ ਜਾਣੇ ਜਾਂਦੇ ਹਨ, ਅਲਾ ਹਜ਼ਰਤ, ਸ਼ਾਹ ਸ਼ਰਾਫਤ ਮੀਆਂ ਅਤੇ ਖਾਨਕਹੇ ਨਿਆਜ਼ੀਆ, ਜ਼ਾਰੀ ਨਗਰੀ ਅਤੇ ਇਤਿਹਾਸਕ ਮਹੱਤਵਪੂਰਣ ਸਥਾਨ ਜਿਵੇਂ ਸੰਜਸ਼ਯਾ (ਜਿਥੇ ਬੁੱਧ ਤੁਸ਼ੀਤਾ ਤੋਂ ਧਰਤੀ ਉੱਤੇ ਉਤਰੇ) ਸਨ। ਇਹ ਸ਼ਹਿਰ ਫਰਨੀਚਰ ਬਣਾਉਣ ਅਤੇ ਕਪਾਹ, ਸੀਰੀਲਜ ਅਤੇ ਖੰਡ ਦੇ ਵਪਾਰ ਲਈ ਵੀ ਇਕ ਕੇਂਦਰ ਹੈ। ਇਹ ਹਵਾਈ ਸੰਪਰਕ ਬਰੇਲੀ ਅਤੇ ਪੂਰੇ ਉੱਤਰ ਪ੍ਰਦੇਸ਼ ਰਾਜ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰੇਗਾ। ਖੇਤਰ ਦੇ ਹਵਾਈ ਸੰਪਰਕ ਨੂੰ ਵਧਾਉਣ ਤੋਂ ਇਲਾਵਾ, ਉਡਾਣ ਦੇ ਕੰਮ ਕਾਰੋਬਾਰ, ਸੈਰ-ਸਪਾਟਾ ਅਤੇ ਸਥਾਨਕ ਆਰਥਿਕਤਾ ਨੂੰ ਵਾਧੂ ਲਾਭ ਪ੍ਰਦਾਨ ਕਰਨਗੇ।
ਉਡਾਣ ਦਾ ਕਾਰਜਕ੍ਰਮ ਹੇਠਾਂ ਦੱਸਿਆ ਗਿਆ ਹੈ:
ਫਲਾਈਟ ਨੰ ਰਵਾਨਗੀ ਪਹੁੰਚ
ਫਲਾਈਟ 9I701 08:55 10:00
ਫਲਾਈਟ 9I702 10:25 11:25
---------------------------------------------------------------------
ਆਰ ਜੇ /ਐਨ ਜੀ
(रिलीज़ आईडी: 1703314)
आगंतुक पटल : 239