ਜਲ ਸ਼ਕਤੀ ਮੰਤਰਾਲਾ

ਸਸ਼ਕਤ ਮਹਿਲਾਵਾਂ ਉਡੀਸਾ ਵਿੱਚ ਪਾਣੀ ਗੁਣਵਤਾ ਟੈਸਟਿੰਗ ਲਈ “ਪਾਣੀ ਯੋਧਾ” ਬਣੀਆਂ


ਜਲ ਜੀਵਨ ਮਿਸ਼ਨ ਸਮੂਹਿਕ ਪੱਧਰ ਤੇ ਫੀਲਡ ਟੈਸਟ ਕਿਟਸ ਵਰਤ ਕੇ ਪਾਣੀ ਦੀ ਗੁਣਵਤਾ ਦੀ ਨਿਗਰਾਨੀ ਲਈ ਔਰਤਾਂ ਨੂੰ ਸਸ਼ਕਤੀਕਰਨ ਦੀ ਤਰਜੀਹ ਦਿੰਦਾ ਹੈ

Posted On: 08 MAR 2021 3:24PM by PIB Chandigarh


 


https://ci6.googleusercontent.com/proxy/57DJLauqiBpl54wn9kvSZFx91QkK5PeMAgbJjPrhEO18MI480bCy7Uw7SC7YN4nDrMk3Y-dVuJC15v4RMSrGYb8GRUd7-LSSOEGDPGcX4uQ0LSe1svIGbywdiw=s0-d-e1-ft#https://static.pib.gov.in/WriteReadData/userfiles/image/image001CDP3.jpg

ਪਾਣੀ ਦੀ ਗੁਣਵਤਾ ਨੂੰ ਜਾਨਣਾ ਬਹੁਤ ਮਹੱਤਵਪੂਰਨ ਹੈ , ਕਿਉਂਕਿ ਇਹ ਲੋਕਾਂ ਦੀ ਸਿਹਤ ਅਤੇ ਰਿਸ਼ਟ ਪੁਸ਼ਟਤਾ ਲਈ ਬਹੁਤ ਮਹੱਤਵਪੂਰਨ ਹੈ । ਜਲ ਜੀਵਨ ਮਿਸ਼ਨ ਤਹਿਤ ਸਮੂਹਿਕ ਪੱਧਰ ਤੇ ਫੀਲਡ ਟੈਸਟ ਕਿਟਸ ਵਰਤ ਕੇ ਪਾਣੀ ਗੁਣਵਤਾ ਦੀ ਜਾਂਚ ਕਰਨ ਲਈ ਔਰਤਾਂ ਨੂੰ ਸਸ਼ਕਤੀਕਰਨ ਕਰਨ ਲਈ ਤਰਜੀਹ ਦਿੱਤੀ ਜਾਂਦੀ ਹੈ । ਪਾਣੀ ਗੁਣਵਤਾ ਦੀ ਜਾਂਚ ਅਤੇ ਸਮੂਹ ਦੇ ਵਿਭਾਗੀ ਵਿਸ਼ੇਸ਼ ਅਧਿਕਾਰ ਤੋਂ ਅਧਿਕਾਰ ਤੱਕ ਨਿਗਰਾਨੀ ਕਰਨ ਦੀ ਪਹੁੰਚ ਵਿੱਚ ਇੱਕ ਸਾਰਥਕ ਪਰਿਵਰਤਨ ਹੈ । ਇਸ ਨਵੀਂ ਪਹੁੰਚ ਦਾ ਸਮੂਹ ਦੀ ਭਾਗੀਦਾਰੀ ਨਾਲ ਵਿਸਥਾਰ ਕੀਤਾ ਗਿਆ ਹੈ ਅਤੇ ਕੇਵਲ "ਜਿ਼ੰਮੇਵਾਰੀ ਪਰਿਵਰਤਨ" ਨਹੀਂ ਕੀਤਾ ਗਿਆ । ਇਸ ਨੇ ਇਸ ਵਿਸ਼ਵਾਸ ਨੂੰ ਵੀ ਸਾਹਮਣੇ ਲਿਆਂਦਾ ਹੈ ਕਿ ਪਾਣੀ ਗੁਣਵਤਾ ਪਰਿਵਰਤਨ  ਪੀ ਐੱਚ ਇੰਜੀਨੀਅਰਸ ਦਾ ਅਧਿਕਾਰ ਖੇਤਰ ਨਹੀਂ ਹੈ ਬਲਕਿ ਭਾਈਚਾਰੇ ਵੀ ਇਸ ਨੂੰ ਅਪਣਾ ਸਕਦੇ ਹਨ , ਜੇਕਰ ਉਹਨਾਂ ਨੂੰ ਉਚਿਤ ਦਿਸ਼ਾ ਦਿੱਤੀ ਜਾਵੇ ।
ਉਡੀਸਾ ਦੇ ਪੇਂਡੂ ਪਾਣੀ ਸਪਲਾਈ ਅਤੇ ਸਫਾਈ ਵਿਭਾਗ ਨੇ 01 ਨਵੰਬਰ ਤੋਂ 30 ਨਵੰਬਰ 2020 ਤੱਕ 1 ਮਹੀਨਾ ਲੰਬੀ ਮੁਹਿੰਮ ਦੌਰਾਨ 4 ਲੱਖ ਪਾਣੀ ਸਰੋਤ ਜਿਵੇਂ ਹੈਂਡਪੰਪਸ , ਟਿਊਬਵੈਲਸ , ਡੱਗਵੈਲਸ ਅਤੇ ਸਵੈ ਸੇਵੀ ਗਰੁੱਪਾਂ ਦੇ ਹੁਨਰ ਨੂੰ ਵਧਾ ਕੇ ਸਪੁਰਦਗੀ ਬਿੰਦੂਆਂ ਦੇ ਟੈਸਟ ਕੀਤੇ ਹਨ । ਸਵੈ ਸੇਵੀ ਗਰੁੱਪ ਦੇ ਮੈਂਬਰਾਂ ਨੇ ਨਮੂਨੇ ਇਕੱਠੇ ਕੀਤੇ ਅਤੇ ਭਾਈਚਾਰੇ ਦੀ ਹਾਜ਼ਰੀ ਵਿੱਚ ਟੈਸਟ ਕੀਤੇ ਅਤੇ ਉਹਨਾਂ ਨੂੰ ਪੀਣ ਵਾਲੇ ਪਾਣੀ ਸਰੋਤ ਵਿੱਚੋਂ ਜੇ ਕੋਈ ਗੰਦਗੀ ਮਿਲੀ ਤਾਂ ਉਸ ਬਾਰੇ ਸੰਵੇਦਨਸ਼ੀਲ ਕੀਤਾ ਹੈ । ਉਹਨਾਂ ਸਾਰੇ ਨਮੂਨਿਆਂ ਨੂੰ ਜਿਹਨਾਂ ਵਿੱਚ ਬੈਕਟੀਰੀਆ ਅਤੇ ਰਸਾਇਣ ਦੀ ਗੰਦਗੀ ਮਿਲੀ ਨੂੰ ਜਿ਼ਲਿ੍ਆਂ ਅਤੇ ਡਵੀਜ਼ਨ ਪੱਧਰ ਦੀਆਂ ਲੈਬਾਰਟਰੀਆਂ ਵਿੱਚ ਪੁਸ਼ਟੀ ਲਈ ਭੇਜਿਆ ਗਿਆ ਹੈ ।

https://ci4.googleusercontent.com/proxy/6XXpzgogzZjWxf1pRcLJVJ-oVA86LSORBu7W0S5mHF2tWmK-DSiuaJzBh48CS_V9S---tyL8hrr7i-Kp8JyF3mTMBq55HlDA6xEGQyRgtSXBcA__kI59uZQUug=s0-d-e1-ft#https://static.pib.gov.in/WriteReadData/userfiles/image/image002CANE.jpg

ਮੁਹਿੰਮ ਦੀ ਰੂਪ ਰੇਖਾ ਦੌਰਾਨ ਡਾਇਆਗ੍ਰਾਮ ਦੇ ਰੂਪ ਵਿੱਚ ਸਮਰੱਥਾ ਉਸਾਰੀ ਨੇ ਮਲਕਨਾਗਰੀ , ਨਵਰੰਗਪੁਰ , ਸੁੰਦਰਗੜ੍ਹ ਵਰਗੇ ਸਮੂਹਾਂ ਦੇ ਸਭ ਤੋਂ ਘੱਟ ਪੜ੍ਹੇ ਲਿਖੇ ਭਾਈਚਾਰਿਆਂ ਨੂੰ ਵੀ ਐੱਫ ਟੀ ਕੇ ਐੱਸ ਵਰਤ ਕੇ ਪਾਣੀ ਸਰੋਤਾਂ ਦਾ ਟੈਸਟ ਕਰਨ ਵਿੱਚ ਮਦਦ ਕੀਤੀ ਹੈ । ਕੋਵਿਡ 19 ਮਹਾਮਾਰੀ ਦੌਰਾਨ ਪਾਣੀ ਸਰੋਤਾਂ ਦੀ ਟੈਸਟਿੰਗ ਨੂੰ ਸੁਨਿਸ਼ਚਿਤ ਕਰਨਾ ਵਿਭਾਗ ਲਈ ਇੱਕ ਚੁਣੌਤੀ ਸੀ । 12,000 ਸਵੈ ਰੋਜ਼ਗਾਰ ਮਕੈਨਿਕਸ ਅਤੇ ਮਹਿਲਾ ਸਵੈ ਸੇਵਾ ਗਰੁੱਪਾਂ ਦੇ 11,000 ਤੋਂ ਵਧੇਰੇ ਮੈਂਬਰਾਂ ਨੂੰ ਸਿਖਲਾਈ ਦਿੱਤੀ ਗਈ ਸੀ ਅਤੇ ਪਾਣੀ ਯੌਧਿਆਂ ਦੇ ਤੌਰ ਤੇ 7,000 ਐੱਫ ਟੀ ਕੇ ਐੱਸ ਮੁਹੱਈਆ ਕੀਤੀਆਂ ਗਈਆਂ ਸਨ । ਸੂਬਾ ਪਾਣੀ ਟੈਸਟਿੰਗ ਲੈਬਾਰਟਰੀ ਆਫ ਆਰ ਡਬਲਯੂ ਐੱਸ ਐਂਡ ਐੱਸ , ਉਡੀਸਾ ਨੇ 150 ਲੈਬ ਕਰਮਚਾਰੀਆਂ ਅਤੇ ਬਲਾਕ ਪੱਧਰ ਤੇ 314 ਜੂਨੀਅਰ ਇੰਜੀਨੀਅਰਸ ਦਾ ਇੱਕ ਪੂਲ ਸਰੋਤ ਕਾਇਮ ਕੀਤਾ ਸੀ । ਇਹ ਸਰੋਤ ਵਿਅਕਤੀ ਅਭਿਆਨ ਲਈ ਐੱਸ ਈ ਐੱਮ ਐੱਸ ਅਤੇ ਐੱਸ ਐੱਚ ਜੀ ਐੱਸ ਦੀ ਨਿਗਰਾਨੀ ਲਈ ਚਾਲਕ ਸ਼ਕਤੀ ਹਨ ।
ਇਸ ਦੇ ਸਿੱਟੇ ਵਜੋਂ ਇਹਨਾਂ ਪਾਣੀ ਯੌਧਿਆਂ ਦੁਆਰਾ 3 ਲੱਖ ਪਾਣੀ ਸਰੋਤ ਟੈਸਟ ਕੀਤੇ ਗਏ । ਹੁਣ ਵਿਭਾਗ ਕੋਲ ਸਾਲ ਵਿੱਚ ਇੱਕ ਵਾਰ ਰਸਾਇਣਕ ਟੈਸਟਿੰਗ ਅਤੇ 2 ਵਾਰ ਬੈਕਟੀਰੀਆ ਟੈਸਟਿੰਗ ਕਰਨ ਲਈ 11,000 ਹੁਨਰਮੰਦ ਮਹਿਲਾਵਾਂ ਦਾ ਕਾਡਰ ਹੈ । ਜਲ ਜੀਵਨ ਮਿਸ਼ਨ ਤਹਿਤ ਇਹ ਪਹਿਲਕਦਮੀ ਹੋਰ ਦਿਹਾਤੀ ਲੋਕਾਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕਰੇਗੀ ਅਤੇ ਪੀਣ ਯੋਗ ਪਾਣੀ ਖੇਤਰ ਵਿੱਚ ਇੱਕ ਅਹਿਮ ਭੂਮਿਕਾ ਨਿਭਾਏਗੀ ।

 

ਬੀ ਵਾਈ / ਏ ਐੱਸ


(Release ID: 1703253) Visitor Counter : 134