ਰੱਖਿਆ ਮੰਤਰਾਲਾ

ਡੀ ਆਰ ਡੀ ਓ ਨੇ ਸਾਲਿਡ ਫਿਊਲ ਡਕਟੇਡ ਰਾਮਜੈੱਟ ਦੀ ਸਫ਼ਲ ਫਲਾਈਟ ਦਾ ਟੈਸਟ ਕੀਤਾ

Posted On: 05 MAR 2021 3:26PM by PIB Chandigarh

ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀ ਆਰ ਡੀ ਓ) ਨੇ 05 ਮਾਰਚ 2021 ਨੂੰ ਸਵੇਰੇ 10 ਵਜ ਕੇ 30 ਮਿੰਟ ਤੇ ਉਡੀਸ਼ਾ ਦੇ ਸਮੁੰਦਰੀ ਤਟ ਦੇ ਏਕੀਕ੍ਰਿਤ ਟੈਸਟ ਰੇਂਜ ਚਾਂਦੀਪੁਰ ਤੋਂ ਸਾਲਿਡ ਫਿਊਲ ਡਕਟੇਡ ਰਾਮਜੈੱਟ (ਐੱਸ ਐੱਫ ਡੀ ਆਰ) ਤਕਨਾਲੋਜੀ ਤੇ ਅਧਾਰਿਤ ਸਫ਼ਲਤਾਪੂਰਵਕ ਉਡਾਨ ਦਾ ਪ੍ਰਦਰਸ਼ਨ ਕੀਤਾ । ਬੂਸਟਰ ਮੋਟਰ ਤੇ ਨੋਜ਼ਲਲੈੱਸ ਮੋਟਰ ਸਮੇਤ ਸਾਰੀਆਂ ਸਬ ਪ੍ਰਣਾਲੀਆਂ ਨੇ ਜਿਵੇਂ ਆਸ ਸੀ , ਉਵੇਂ ਹੀ ਕਾਰਗੁਜ਼ਾਰੀ ਦਿਖਾਈ ਹੈ । ਟੈਸਟ ਦੌਰਾਨ ਕਈ ਨਵੀਂਆਂ ਤਕਨਾਲੋਜੀਆਂ , ਜਿਵੇਂ ਸਾਲਿਡ ਫਿਊਲ ਅਧਾਰਿਤ ਡਕਟੇਡ ਰਾਮਜੈੱਟ ਤਕਨਾਲੋਜੀ ਸਮੇਤ , ਆਪਣੀਆਂ ਸਮਰੱਥਾਵਾਂ ਸਾਬਿਤ ਕੀਤੀਆਂ ਹਨ । ਸਾਲਿਡ ਫਿਊਲ ਅਧਾਰਿਤ ਡਕਟੇਡ ਰਾਮਜੈੱਟ ਤਕਨਾਲੋਜੀ ਦੇ ਸਫ਼ਲਤਾਪੂਰਵਕ ਪ੍ਰਦਰਸ਼ਨ ਨੇ ਡੀ ਆਰ ਡੀ ਓ ਨੂੰ ਇੱਕ ਤਕਨਾਲੋਜੀ ਫਾਇਦਾ ਦਿੱਤਾ ਹੈ, ਜੋ ਡੀ ਆਰ ਡੀ ਓ ਨੂੰ ਲੰਬੀ ਰੇਂਜ ਦੇ ਹਵਾ ਤੋਂ ਹਵਾ ਮਿਜ਼ਾਈਲ ਵਿਕਸਿਤ ਕਰਨ ਯੋਗ ਬਣਾਏਗੀ । ਇਸ ਵੇਲੇ ਅਜਿਹੀ ਤਕਨਾਲੋਜੀ ਵਿਸ਼ਵ ਦੇ ਕੇਵਲ ਕੁਝ ਮੁਲਕਾਂ ਵਿੱਚ ਹੀ ਉਪਲਬੱਧ ਹੈ । ਟੈਸਟ ਦੌਰਾਨ ਹਵਾ ਲਾਂਚ ਕਰਨ ਦਾ ਦ੍ਰਿਸ਼ ਇੱਕ ਬੂਸਟਰ ਮੋਟਰ ਵਰਤ ਕੇ ਨਕਲੀ ਢੰਗ ਨਾਲ ਲਾਂਚ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ ਨੋਜ਼ਲਲੈੱਸ ਬੂਸਟਰ ਨੇ ਰਾਮਜੈੱਟ ਸੰਚਾਲਨ ਲਈ ਲੋੜੀਂਦੇ ਮੈਕ ਨੰਬਰ ਤੱਕ ਹੁਲਾਰਾ ਦਿੱਤਾ ।
ਮਿਜ਼ਾਈਲ ਦੀ ਕਾਰਗੁਜ਼ਾਰੀ ਦੀ, ਆਈ ਟੀ ਆਰ ਵੱਲੋਂ ਤਾਇਨਾਤ ਟੈਲੀਮਿਟਰੀ ਸਾਧਨਾਂ ਅਤੇ ਰਾਡਾਰ ਤੇ ਇਲੈਕਟ੍ਰੋ ਆਪਟੀਕਲ ਦੁਆਰਾ ਦਰਜ ਕੀਤੇ ਡਾਟਾ ਨੂੰ ਵਰਤ ਕੇ ਨਿਗਰਾਨੀ ਕੀਤੀ ਗਈ ਅਤੇ ਮਿਸ਼ਨ ਦੇ ਉਦੇਸ਼ਾਂ ਦੀ ਸਫ਼ਲਤਾਪੂਰਵਕ ਪ੍ਰਦਰਸ਼ਨ ਦੀ ਪੁਸ਼ਟੀ ਕੀਤੀ ਗਈ । ਲਾਂਚ ਨੂੰ ਵੱਖ ਵੱਖ ਡੀ ਆਰ ਡੀ ਓ ਲੈਬਸ ਜਿਹਨਾਂ ਵਿੱਚ ਰੱਖਿਆ ਖੋਜ ਅਤੇ ਵਿਕਾਸ ਲੈਬਾਰਟਰੀ , ਖੋਜ ਕੇਂਦਰ ਇਮਾਰਤ ਅਤੇ ਹਾਈ ਐਨਰਜੀ ਮਟੀਰੀਅਲਸ , ਸਰਚ ਲੈਬਾਰਟਰੀ ਸ਼ਾਮਲ ਸਨ, ਦੇ ਸੀਨੀਅਰ ਵਿਗਿਆਨੀਆਂ ਨੇ ਨਿਗਰਾਨੀ ਕੀਤੀ ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਐੱਸ ਐੱਫ ਡੀ ਆਰ ਉਡਾਨ ਦੇ ਸਫ਼ਲ ਟੈਸਟ ਲਈ ਡੀ ਆਰ ਡੀ ਓ ਦੇ ਵਿਗਿਆਨੀਆਂ , ਭਾਰਤੀ ਹਵਾਈ ਸੈਨਾ ਤੇ ਉਦਯੋਗ ਨੂੰ ਵਧਾਈ ਦਿੱਤੀ । ਸਕੱਤਰ ਰੱਖਿਆ ਖੋਜ ਤੇ ਵਿਕਾਸ ਵਿਭਾਗ ਅਤੇ ਚੇਅਰਮੈਨ ਡੀ ਆਰ ਡੀ ਓ ਡਾਕਟਰ ਜੀ ਸਤੀਸ਼ ਰੈੱਡੀ ਨੇ ਵੀ ਸਫ਼ਲ ਟੈਸਟ ਉਡਾਨ ਵਿੱਚ ਸ਼ਾਮਲ ਟੀਮ ਨੂੰ ਵਧਾਈ ਦਿੱਤੀ ।

https://ci5.googleusercontent.com/proxy/0p5szytc-Vx6InTRuPGMY9j8XvHXp0jFRIm2f50cfgQSBHZUSHX5PQMJ3eIrrjm6KU8rd1rFQYjgFtbg59yM4VObW3rAd4592UYgnXxH4tNxcfR2QXWhfBNtXA=s0-d-e1-ft#https://static.pib.gov.in/WriteReadData/userfiles/image/image001506R.jpg


 

ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਐੱਸ ਏ ਵੀ ਵੀ ਵਾਈ


(Release ID: 1702737) Visitor Counter : 300