ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਕੰਬਾਈਂਡ ਕਮਾਂਡਰਸ ਕਾਨਫਰੰਸ ਵਿੱਚ ਸ਼ਾਮਲ ਹੋਏ

Posted On: 05 MAR 2021 4:41PM by PIB Chandigarh

ਮਾਣਯੋਗ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਗੁਜਰਾਤ ਦੇ ਕੇਵੜੀਆ ਵਿੱਚ ਜਾਰੀ ਸੰਯੁਕਤ ਕਮਾਂਡਰ ਸੰਮੇਲਨ 2021 ਦੇ ਵਿਵੇਚਨਾ ਸੈਸ਼ਨ ਵਿੱਚ ਸ਼ਾਮਲ ਹੋਏ । ਕੇਵੜੀਆ ਪਹੁੰਚਣ ਪਿੱਛੋਂ ਰਕਸ਼ਾ ਮੰਤਰੀ ਭਾਰਤ ਦੇ ਲੋਹ ਪੁਰਸ਼ ਸਰਦਾਰ ਵਲੱਭ ਭਾਈ ਪਟੇਲ ਨੂੰ ਸ਼ਰਧਾਂਜਲੀ ਦੇਣ ਲਈ ਸਟੈਚੂ ਆਫ ਯੁਨਿਟੀ ਪਹੁੰਚੇ ।
ਉਦਘਾਟਨੀ ਭਾਸ਼ਣ ਦਿੰਦਿਆਂ ਰਕਸ਼ਾ ਮੰਤਰੀ ਨੇ ਦੇਸ਼ ਦੀ ਸੁਰੱਖਿਆ ਅਤੇ ਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਮੁੱਦਿਆਂ ਦਾ ਜਿ਼ਕਰ ਕੀਤਾ । ਉਹਨਾਂ ਨੇ ਉੱਭਰ ਰਹੇ ਫ਼ੌਜੀ ਖਤਰਿਆਂ , ਫ਼ੌਜੀ ਸੈਨਾਵਾਂ ਵੱਲੋਂ ਇਹਨਾਂ ਖਤਰਿਆਂ ਨਾਲ ਨਜਿੱਠਣ ਲਈ ਨਿਭਾਈ ਜਾਣ ਵਾਲੀ ਮਹੱਤਵਪੂਰਨ ਭੂਮਿਕਾ ਅਤੇ ਭਵਿੱਖ ਵਿੱਚ ਲੜਾਈ ਲਈ ਸੰਭਾਵਿਤ ਪਰਿਵਰਤਣਾਂ ਬਾਰੇ ਬੋਲਿਆ । ਮਾਣਯੋਗ ਰਕਸ਼ਾ ਮੰਤਰੀ ਨੇ ਉੱਤਰੀ ਲੱਦਾਖ ਵਿੱਚ ਪੀਪੁਲਜ਼ ਲਿਬ੍ਰੇਸ਼ਨ ਆਰਮੀ ਨਾਲ ਤਣਾਅ ਦੌਰਾਨ ਸੈਨਿਕਾਂ ਵੱਲੋਂ ਦਿਖਾਏ ਗਏ ਨਿਸਵਾਰਥ ਉਤਸ਼ਾਹ ਲਈ ਦਿਲੋਂ ਮਾਨ ਸਨਮਾਨ ਤੇ ਸ਼ਲਾਘਾ ਪ੍ਰਗਟ ਕੀਤੀ । ਰੱਖਿਆ ਵਿਭਾਗ , ਰੱਖਿਆ ਉਤਪਾਦਨ , ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰਾਂ ਅਤੇ ਰੱਖਿਆ ਸੇਵਾਵਾਂ ਦੇ ਵਿੱਤੀ ਸਲਾਹਕਾਰ ਨੇ ਵੀ ਕੰਬਾਈਨ ਕਮਾਂਡਰਜ਼ ਨਾਲ ਵੱਖ ਵੱਖ ਸੰਬੰਧਤ ਪਹਿਲੂਆਂ ਬਾਰੇ ਵਿਚਾਰ ਪੇਸ਼ ਕੀਤੇ ।
ਰਕਸ਼ਾ ਮੰਤਰੀ ਦੀ ਹਾਜ਼ਰੀ ਵਿੱਚ ਦਿਨ ਭਰ ਵਿੱਚ 2 ਵਿਵੇਚਨਾ ਸੈਸ਼ਨਾਂ ਵਿੱਚ ਕਈ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਕੁਝ ਬਾਰੇ ਵਿਚਾਰ ਬੰਦ ਦਰਵਾਜਿ਼ਆਂ ਅੰਦਰ ਕੀਤਾ ਗਿਆ । ਇਹਨਾਂ ਵਿਚਾਰ ਵਟਾਂਦਰਿਆਂ ਵਿੱਚ ਫ਼ੌਜੀ ਸੈਨਾਵਾਂ ਦੀ ਜਾਰੀ ਆਧੁਨਿਕਤਾ ਖਾਸ ਤੌਰ ਤੇ ਏਕੀਕ੍ਰਿਤ ਥਿਅੇਟਰਜ਼ ਕਮਾਂਡਸ ਨੂੰ ਕਾਇਮ ਕਰਨ ਬਾਰੇ ਧਿਆਨ ਕੇਂਦਰਿਤ ਕਰਨਾ ਅਤੇ ਨਵੀਂ ਤਕਨਾਲੋਜੀ ਨੂੰ ਸ਼ਾਮਲ ਕਰਨ ਦੇ ਹੱਲ ਲੱਭੇ ਗਏ । ਕਈ ਮੁੱਦੇ ਜਿਵੇਂ ਫ਼ੌਜੀ ਸੈਨਾਵਾਂ ਵਿੱਚ ਨਵੀਨਤਮ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਮਨੋਬਲ ਤੇ ਪ੍ਰੇਰਨਾ ਬਾਰੇ ਹਿੱਸਾ ਲੈਣ ਵਾਲਿਆਂ ਵਿੱਚ ਬਹੁਤ ਜੋਸ਼ ਦੇਖਿਆ ਗਿਆ । ਇਸ ਦੇ ਨਾਲ ਹੀ ਤਿੰਨਾਂ ਸੈਨਾਵਾਂ ਦੇ ਨੌਜਵਾਨ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਸੁਝਾਅ ਅਤੇ ਫਾਇਦੇਮੰਦ ਫੀਡਬੈਕ ਦਿੱਤਾ ਗਿਆ ।

************************

 

ਏ ਏ / ਬੀ ਐੱਸ ਸੀ / ਕੇ ਆਰ



(Release ID: 1702736) Visitor Counter : 194