ਸਿੱਖਿਆ ਮੰਤਰਾਲਾ

ਯੂ ਜੀ ਸੀ ਮਸੌਦੇ ਬਾਰੇ ਸੁਝਾਵਾਂ ਲਈ ਸੱਦਾ ਦਿੱਤਾ ਗਿਆ ਹੈ (ਭਾਰਤ ਅਤੇ ਵਿਦੇਸ਼ੀ ਉੱਚ ਸਿੱਖਿਆ ਸੰਸਥਾਵਾਂ ਵਿਚਾਲੇ ਅਕਾਦਮਿਕ ਸਾਂਝ ਨਾਲ ਸਾਂਝੀ ਡਿਗਰੀ , ਡਿਊਲ ਡਿਗਰੀ ਅਤੇ ਟਵੀਨਿੰਗ ਪ੍ਰੋਗਰਾਮਸ) ਰੈਗੂਲੇਸ਼ਨਸ 2021 ਬਾਰੇ


ਸੁਝਾਅ ਪ੍ਰਾਪਤ ਕਰਨ ਦੀ ਆਖ਼ਰੀ ਤਰੀਕ 15 ਮਾਰਚ ਤੱਕ ਵਧਾਈ ਗਈ ਹੈ — ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ"


Posted On: 04 MAR 2021 4:08PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਅੱਜ ਜਾਣਕਾਰੀ ਦਿੱਤੀ ਕਿ ਯੂ ਜੀ ਸੀ ਨੇ ਭਾਰਤ ਅਤੇ ਵਿਦੇਸ਼ੀ ਉੱਚ ਸਿੱਖਿਆ ਸੰਸਥਾਵਾਂ ਵਿਚਾਲੇ ਅਕਾਦਮਿਕ ਸਾਂਝ ਨਾਲ ਸਾਂਝੀ ਡਿਗਰੀ , ਡਿਊਲ ਡਿਗਰੀ ਅਤੇ ਟਵੀਨਿੰਗ ਪ੍ਰੋਗਰਾਮਸ ਬਾਰੇ ਡਰਾਫ਼ਟ ਰੈਗੂਲੇਸ਼ਨਸ ਜਨਤਕ ਡੋਮੇਨ ਉੱਪਰ ਪਾਏ ਹਨ ਅਤੇ ਭਾਗੀਦਾਰਾਂ ਨੂੰ ਸੁਝਾਵਾਂ ਲਈ ਸੱਦਾ ਦਿੱਤਾ ਗਿਆ ਹੈ । ਮੰਤਰੀ ਨੇ ਅਕਾਦਮਿਕ ਵਿਦਵਾਨਾਂ ਅਤੇ ਹੋਰ ਸਾਰੇ ਭਾਗੀਦਾਰਾਂ ਸਮੇਤ ਇਸ ਬਾਰੇ ਫੀਡਬੈਕ ਮੰਗੀ ਹੈ ਤਾਂ ਜੋ ਸਿੱਖਿਆ ਮੰਤਰਾਲਾ ਐੱਨ ਈ ਪੀ ਦੇ ਇਸ ਪਹਿਲੂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਯੋਗ ਹੋ ਸਕੇ । ਮੰਤਰੀ ਨੇ ਇਹ ਵੀ ਦੱਸਿਆ ਕਿ ਸੁਝਾਅ / ਫੀਡਬੈਕ ਪ੍ਰਾਪਤ ਕਰਨ ਲਈ ਹੁਣ ਤਰੀਕ ਵਧਾ ਕੇ 15 ਮਾਰਚ ਕਰ ਦਿੱਤੀ ਗਈ ਹੈ । ਫੀਡਬੈਕ  ugcforeigncollaboration[at]gmail[dot]com  ਤੇ ਭੇਜੀ ਜਾ ਸਕਦੀ ਹੈ । ਭਾਰਤ ਸਰਕਾਰ ਨੇ ਕੌਮੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ  ਹਨ । ਐੱਨ ਈ ਪੀ 2020 ਵਿੱਚ ਡਿਗਰੀ ਦੇਣ ਲਈ ਵਿਦੇਸ਼ਾਂ ਵਿੱਚ ਪ੍ਰਾਪਤ ਕੀਤੇ ਕਰੈਡਿਟਸ ਨੂੰ ਗਿਣਨ ਦੀ ਮੰਗ ਕੀਤੀ ਹੈ । ਇਸ ਤੋਂ ਇਲਾਵਾ 2021 ਦੇ ਬਜਟ ਵਿੱਚ ਕੀਤੇ ਗਏ ਐਲਾਨ ਵਿੱਚ ਦੋਹਰੀਆਂ ਡਿਗਰੀਆਂ , ਸਾਂਝੀਆਂ ਡਿਗਰੀਆਂ ਅਤੇ ਟਵੀਨਿੰਗ ਪ੍ਰਬੰਧਾਂ ਦੀ ਪ੍ਰਵਾਨਗੀ ਲਈ ਨਿਯੰਤਰਿਤ ਢੰਗ ਤਰੀਕਿਆਂ ਦਾ ਪ੍ਰਸਤਾਵ ਹੈ । ਇਸ ਦੇ ਅਨੁਸਾਰ ਯੂ ਜੀ ਸੀ ਮਸੌਦਾ (ਭਾਰਤ ਅਤੇ ਵਿਦੇਸ਼ ਉੱਚ ਸਿੱਖਿਆ ਸੰਸਥਾਵਾਂ ਵਿਚਾਲੇ ਅਕਾਦਮਿਕ ਸਾਂਝ ਨਾਲ ਸਾਂਝੀ ਡਿਗਰੀ , ਡਿਊਲ ਡਿਗਰੀ ਅਤੇ ਟਵੀਨਿੰਗ ਪ੍ਰੋਗਰਾਮਸ) ਰੈਗੂਲੇਸ਼ਨਸ 2021 ਦੀ ਰੂਪ ਰੇਖਾ ਤਿਆਰ ਕੀਤੀ ਹੈ । ਇਹ ਨਿਯੰਤਰਣ ਉਹਨਾਂ ਭਾਰਤੀ ਉੱਚ ਸਿੱਖਿਆ ਸੰਸਥਾਵਾਂ ਲਈ ਹਨ , ਜੋ ਵਿਦੇਸ਼ੀ ਉੱਚ ਸਿੱਖਿਆ ਸੰਸਥਾਵਾਂ ਨਾਲ ਸਾਂਝੇ ਤੌਰ ਤੇ ਪੋਸਟ ਗ੍ਰੈਜੂਏਟ ਅਤੇ ਡਾਕਟਰਲ ਪ੍ਰੋਗਰਾਮਜ਼ ਸਮੇਤ ਡਿਪਲੋਮਾਜ਼ ਤੇ ਡਿਗਰੀਜ਼ ਦੇਣ ਦਾ ਇਰਾਦਾ ਰੱਖਦੀਆਂ ਹਨ ਅਤੇ ਉਹਨਾਂ ਵਿਦੇਸ਼ੀ ਉੱਚ ਸਿੱਖਿਆ ਸੰਸਥਾਵਾਂ ਜੋ ਭਾਰਤੀ ਉੱਚ ਸਿੱਖਿਆ ਸੰਸਥਾਵਾਂ ਨਾਲ ਮਿਲ ਕੇ ਇਹ ਡਿਗਰੀਆਂ ਡਿਪਲੋਮੇ ਦੇਣ ਦਾ ਇਰਾਦਾ ਰੱਖਦੀਆਂ ਹਨ । ਭਾਰਤ ਅਤੇ ਵਿਦੇਸ਼ੀ ਉੱਚ ਸਿੱਖਿਆ ਸੰਸਥਾਵਾਂ ਵਿਚਾਲੇ ਅਕਾਦਮਿਕ ਸਾਂਝ ਹੋਣ ਦੀ ਸੂਰਤ ਵਿੱਚ ਇਹ ਸੰਸਥਾਵਾਂ ਇਹਨਾਂ ਨਿਯੰਤਰਣਾਂ ਦੁਆਰਾ ਕਰੈਡਿਟ ਰੈਕੋਗਨੀਸ਼ਨ ਅਤੇ ਟਰਾਂਸਫਰ , ਟਵੀਨਿੰਗ ਪ੍ਰਬੰਧ , ਸਾਂਝੇ ਡਿਗਰੀ ਪ੍ਰੋਗਰਾਮ ਅਤੇ ਦੋਹਰੀ ਡਿਗਰੀ ਪ੍ਰੋਗਰਾਮ ਲਈ ਸਹੂਲਤਾਂ ਲੈ ਸਕਣਗੀਆਂ ।
"ਟਵੀਨਿੰਗ ਪ੍ਰਬੰਧ" ਤਹਿਤ ਭਾਤਰੀ ਉੱਚ ਸਿੱਖਿਆ ਸੰਸਥਾਨ ਵਿੱਚ ਦਾਖ਼ਲ ਹੋਣ ਵਾਲੇ ਵਿਦਿਆਰਥੀ ਆਪਣੀ ਪੜ੍ਹਾਈ ਦੇ ਕੁਝ ਪ੍ਰੋਗਰਾਮ ਭਾਰਤ ਵਿੱਚ ਕਰਨ ਯੋਗ ਹੋਣਗੇ । ਇਹ ਯੂ ਜੀ ਸੀ ਨਿਯੰਤਰਣ ਦੀ ਪਾਲਣਾ ਨਾਲ ਹੋਵੇਗਾ ਅਤੇ ਪ੍ਰੋਗਰਾਮਾਂ ਦਾ ਕੁਝ ਹਿੱਸਾ ਵਿਦੇਸ਼ੀ ਉੱਚ ਸਿੱਖਿਆ ਸੰਸਥਾਵਾਂ ਵਿੱਚ ਕਰ ਸਕਣਗੇ । ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਵਿਦੇਸ਼ੀ ਸਿੱਖਿਆ ਸੰਸਥਾਵਾਂ ਵਿੱਚ ਪ੍ਰਾਪਤ ਕੀਤੇ ਕਰੈਡਿਟਸ ਭਾਰਤੀ ਉੱਚ ਸਿੱਖਿਆ ਸੰਸਥਾ ਵੱਲੋਂ ਡਿਗਰੀ / ਡਿਪਲੋਮਾ ਦੇਣ ਵੇਲੇ ਗਿਣੇ ਜਾਣਗੇ । "ਸਾਂਝੀ ਡਿਗਰੀ ਪ੍ਰੋਗਰਾਮ" ਦੀ ਸੂਰਤ ਵਿੱਚ ਪਾਠਕ੍ਰਮ ਭਾਰਤ ਅਤੇ ਵਿਦੇਸ਼ੀ ਸਿੱਖਿਆ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਬਣਾਇਆ ਜਾਵੇਗਾ ਅਤੇ ਦੋਹਾਂ ਭਾਈਵਾਲ ਸੰਸਥਾਵਾਂ ਵੱਲੋਂ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ , ਜਿਸ ਉੱਪਰ ਪ੍ਰੋਗਰਾਮ ਮੁਕੰਮਲ ਕਰਨ ਤੋਂ ਬਾਅਦ ਦੋਹਾਂ ਭਾਈਵਾਲ ਸੰਸਥਾਵਾਂ ਦੇ ਲੋਗੋ ਤੇ ਕਰੈਸਟ ਛਾਪੇ ਜਾਣਗੇ । "ਦੋਹਰੀ ਡਿਗਰੀ ਪ੍ਰੋਗਰਾਮ" ਤਹਿਤ ਇਹ ਨਿਯੰਤਰਣ ਭਾਰਤੀ ਅਤੇ ਵਿਦੇਸ਼ੀ ਉੱਚ ਸਿੱਖਿਆ ਸੰਸਥਾਵਾਂ ਵੱਲੋਂ ਅਲੱਗ ਅਲੱਗ ਅਤੇ ਇਕੱਠਿਆਂ ਡਿਗਰੀ ਦੀਆਂ ਲੋੜਾਂ ਮੁਕੰਮਲ ਹੋਣ ਉਪਰੰਤ ਲਾਗੂ ਹੋਣਗੇ ।
ਸਾਂਝੀ ਡਿਗਰੀ , ਦੋਹਰੀ ਡਿਗਰੀ ਅਤੇ ਟਵੀਨਿੰਗ ਪ੍ਰਬੰਧ ਦੀਆਂ ਵਿਵਸਥਾਵਾਂ ਰਾਹੀਂ ਵਿਦੇਸ਼ੀ ਅਕਾਦਮਿਕ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਮਜ਼ਬੂਤ ਕੀਤਾ ਜਾਵੇਗਾ । ਇਹ ਪਹਿਲਕਦਮੀਂ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਤੇ ਬਹੁ ਅਨੁਸ਼ਾਸਨੀ ਅਤੇ ਅੰਤਰ ਅਨੁਸ਼ਾਸਨੀ ਸਿੱਖਿਆ ਦੇ ਨਾਲ ਨਾਲ ਅੰਤਰਰਾਸ਼ਟਰੀ ਸੰਬੰਧਤ ਪਾਠਕ੍ਰਮ , ਰੋਜ਼ਗਾਰ ਯੋਗਤਾ ਵਿੱਚ ਸੁਧਾਰ , ਵਿਦੇਸ਼ੀ ਵਿਦਿਆਰਥੀਆਂ ਨੂੰ ਭਾਰਤ ਵਿੱਚ ਪੜ੍ਹਾਈ ਕਰਨ ਲਈ ਆਕਰਸਿ਼ਤ ਅਤੇ ਅੰਤਰਰਾਸ਼ਟਰੀ ਰੈਕਿੰਗ ਵਿੱਚ ਭਾਰਤੀ ਯੂਨੀਵਰਸਿਟੀਆਂ ਦੀ ਸਥਿਤੀ ਵਿੱਚ ਸੁਧਾਰ ਲਈ ਮੌਕੇ ਦੇਵੇਗੀ , ਕਿਉਂਕਿ ਅੰਤਰਰਾਸ਼ਟਰੀ ਕਰਨ ਇੱਕ ਮਹੱਤਵਪੂਰਨ ਪੈਮਾਨਾ ਹੈ ।

 

ਐੱਮ ਸੀ / ਕੇ ਪੀ / ਏ ਕੇ



(Release ID: 1702538) Visitor Counter : 132