ਕਿਰਤ ਤੇ ਰੋਜ਼ਗਾਰ ਮੰਤਰਾਲਾ

ਕੇਂਦਰੀ ਬੋਰਡ ਨੇ 2020-21 ਦੇ ਸਾਲ ਲਈ ਆਪਣੇ ਗਾਹਕਾਂ ਲਈ 8.50% ਵਿਆਜ ਦਰ ਦੀ ਸਿਫਾਰਸ਼ ਕੀਤੀ

Posted On: 04 MAR 2021 2:51PM by PIB Chandigarh

ਈਪੀਐਫ ਦੇ ਕੇਂਦਰੀ ਬੋਰਡ ਦੇ ਟ੍ਰਸਟੀਆਂ ਦੀ 228ਵੀਂ ਮੀਟਿੰਗ ਜੰਮੂ ਅਤੇ ਕਸ਼ਮੀਰ ਦੇ ਸ਼੍ਰੀਨਗਰ ਵਿਚ ਅੱਜ ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ , ਸਕੱਤਰ (ਕਿਰਤ ਅਤੇ ਰੁਜ਼ਗਾਰ) ਸ਼੍ਰੀ ਅਪੂਰਵ ਚੰਦਰ , ਉੱਪ-ਪ੍ਰਧਾਨ ਅਤੇ ਮੈਂਬਰ ਸਕੱਤਰ ਸ਼੍ਰੀ ਸੁਨੀਲ ਬਰਥਵਾਲ, ਕੇਂਦਰੀ ਪ੍ਰੋਵੀਡੈਂਟ ਫੰਡ ਕਮਿਸ਼ਨਰ ਵੀ ਮੌਜੂਦ ਸਨ। ਕੇਂਦਰੀ ਬੋਰ਼ਡ ਨੇ ਵਿੱਤੀ ਸਾਲ 2020-21 ਲਈ ਮੈਂਬਰਾਂ ਦੇ ਖਾਤਿਆਂ ਵਿਚ ਇਕੱਠੀ ਹੋਈ ਈਪੀਐਫ ਦੀ ਰਕਮ ਲਈ 8.50% ਸਾਲਾਨਾ ਵਿਆਜ ਦੇਣ ਦੀ ਸਿਫਾਰਸ਼ ਕੀਤੀ। ਵਿਆਜ ਦਰ ਅਧਿਕਾਰਤ ਤੌਰ ਤੇ ਸਰਕਾਰੀ ਬਜਟ ਵਿਚ ਨੋਟੀਫਾਈ ਹੋਣ ਤੋਂ ਬਾਅਦ ਈਪੀਐਫਓ ਦੇ ਗਾਹਕਾਂ ਦੇ ਖਾਤੇ ਵਿੱਚ ਜਮਾ ਕੀਤੀ ਜਾਵੇਗੀ। 

 

ਵਿੱਤੀ ਸਾਲ 2014 ਤੋਂ ਈਪੀਐਫਓ ਲਗਾਤਾਰ 8.50% ਤੋਂ ਹੇਠਾਂ ਦੀਆਂ ਰਿਟਰਨਾਂ ਜੈਨਰੇਟ ਨਹੀਂ ਕਰ ਰਿਹਾ ਹੈ। ਉੱਚੀ ਈਪੀਐਫ ਵਿਆਜ ਦਰ ਕੰਪਾਊਂਡਿਡ ਵਿਆਜ ਨਾਲ ਗਾਹਕਾਂ ਦੇ ਫਾਇਦੇ ਲਈ ਵਿਸ਼ੇਸ਼ ਅੰਤਰ ਬਣਾਉਂਦੀ ਹੈ। ਇਹ ਇਸ ਤੱਥ ਦੇ ਬਾਵਜੂਦ ਹੈ ਕਿ ਈਪੀਐਫਓ ਨੇ ਲਗਾਤਾਰ ਨਿਵੇਸ਼ ਵਲ ਕੰਜ਼ਰਵੇਟਿਵ ਨਜ਼ਰੀਏ ਤੇ ਅਮਲ ਕੀਤਾ ਹੈ ਜਿਸ ਨਾਲ ਮੁੱਖ ਤੌਰ ਤੇ ਪਹਿਲੇ ਨਜ਼ਰੀਏ ਦੀ ਸੁਰੱਖਿਆ ਅਤੇ ਬਚਾਅ ਤੇ ਜ਼ੋਰ ਦਿੱਤਾ ਗਿਆ ਹੈ। ਈਪੀਐਫਓ ਦੇ ਜ਼ੋਖਿਮ ਪ੍ਰਵ੍ਰਿਤੀ ਬਹੁਤ ਘੱਟ ਹੈ ਅਤੇ ਇਸ ਵਿਚ ਗਰੀਬ ਆਦਮੀ ਦੀਆਂ ਸੇਵਾਮੁਕਤੀ ਤੋਂ ਬਾਅਦ ਦੀਆਂ ਬੱਚਤਾਂ ਵੀ ਸ਼ਾਮਿਲ ਹਨ।

 

ਈਪੀਐਫਓ ਪਿਛਲੇ ਕਈ ਸਾਲਾਂ ਤੋਂ ਆਪਣੇ ਮੈਂਬਰਾਂ ਨੂੰ ਵੱਖ-ਵੱਖ ਆਰਥਿਕ ਚੱਕਰਾਂ ਨਾਲ ਘੱਟੋ ਘੱਟ ਉਧਾਰੀ ਜ਼ੋਖਿਮ ਨਾਲ ਉੱਚੀ ਆਮਦਨ ਵੰਡਣ ਦੇ ਯੋਗ ਹੋਇਆ ਹੈ। ਈਪੀਐਫਓ ਨਿਵੇਸ਼ ਦੇ ਉੱਚੇ ਕ੍ਰੈਡਿਟ ਪ੍ਰੋਫਾਈਲ ਨੂੰ ਧਿਆਨ ਵਿਚ ਰੱਖਦਿਆਂ ਈਪੀਐਫਓ ਦੀ ਵਿਆਜ ਦਰ ਹੋਰ ਨਿਵੇਸ਼ਾਂ ਵਾਲੇ ਮੌਕਿਆਂ ਦੇ ਮੁਕਾਬਲੇ ਵਿਚ ਜੋ ਗਾਹਕਾਂ ਲਈ ਉਪਲਬਧ ਹਨ, ਬਹੁਤ  ਉੱਚੀ ਹੈ।

 

2015-16 ਦੇ ਅਰਸੇ ਦੌਰਾਨ ਈਪੀਐਫਓ ਨੇ ਐਨਐਸਈ 50  ਅਤੇ ਬੀਐਸਈ 30 ਸੂਚਕ ਅੰਕਾਂ ਤੇ ਆਧਾਰਤ ਵਟਾਂਦਰੇ ਦੇ ਵਪਾਰਕ ਫੰਡਾਂ ਰਾਹੀਂ ਇਕੁਵਿਟੀ ਵਿਚ ਸਮਝਦਾਰੀ ਨਾਲ ਨਿਵੇਸ਼ ਕਰਨਾ ਸ਼ੁਰੂ ਕੀਤਾ ਸੀ। ਇਕੁਵਿਟੀ ਜਾਇਦਾਦਾਂ ਵਿਚ ਨਿਵੇਸ਼ ਵਿੱਤੀ ਸਾਲ 2015 ਲਈ 5% ਤੋਂ ਸ਼ੁਰੂ ਹੋਇਆ ਸੀ ਅਤੇ ਹੌਲੀ ਹੌਲੀ ਵਧਣ ਵਾਲੇ ਪੋਰਟਫੋਲੀਓ ਵਿੱਚ 15% ਤੱਕ ਉੱਪਰ ਗਿਆ ਹੈ।

 

ਵਿੱਤੀ ਸਾਲ 2021 ਲਈ ਈਪੀਐਫਓ ਨੇ ਨਿਵੇਸ਼ ਖਤਮ ਕਰਨ ਦਾ ਫੈਸਲਾ ਲਿਆ ਅਤੇ ਕੰਪਾਊਂਡ ਵਿਆਜ ਦਰ ਉਧਾਰੀ ਨਿਵੇਸ਼ ਤੋਂ ਪ੍ਰਾਪਤ ਵਿਆਜ ਦੀ ਸੰਯੁਕਤ ਆਮਦਨ ਦਾ ਨਤੀਜਾ ਹੈ। ਇਸ ਨੇ ਈਪੀਐਫਓ ਨੂੰ ਆਪਣੇ ਗਾਹਕਾਂ ਨੂੰ ਉੱਚੀ ਆਮਦਨ ਉਪਲਬਧ ਕਰਵਾਉਣ ਦੇ ਯੋਗ ਬਣਾਇਆ ਅਤੇ ਭਵਿੱਖ ਵਿਚ ਵੀ ਉਚਾ ਲਾਭ ਮੁਹੱਈਆ ਕਰਵਾਉਣ ਲਈ ਇਕ ਸਿਹਤਮੰਦ ਸਰਪਲਸ ਵਜੋਂ ਇਸ ਦੀ ਇਜਾਜ਼ਤ ਦੇ ਰਿਹਾ ਹੈ। ਆਮਦਨ ਦੀ ਇਸ ਵੰਡ ਕਾਰਣ ਈਪੀਐਫਓ ਦੇ ਫ਼ੰਡ ਵਿਚ ਕੋਈ ਓਵਰ-ਡਰਾਅਲ ਨਹੀਂ ਹੈ।

 

ਈਪੀਐਫਓ ਦੇ ਨਿਸ਼ਚਿਤ ਲਾਭ ਦਾ ਐਲਾਨ ਹਰ ਸਾਲ ਸੀਬੀਟੀ ਵਲੋਂ ਟੈਕਸ ਛੋਟਾਂ ਨਾਲ ਕੀਤਾ ਜਾਂਦਾ ਹੈ, ਜੋ ਇਸ ਨੂੰ ਨਿਵੇਸ਼ਕਾਂ ਲਈ ਆਕਰਸ਼ਕ ਬਣਾਉਂਦੀ ਹੈ ਅਤੇ ਉਨ੍ਹਾਂ ਨੂੰ ਪ੍ਰੋਵੀਡੈਂਟ ਫੰਡ, ਪੈਨਸ਼ਨ ਅਤੇ ਬੀਮਾ ਯੋਜਨਾਵਾਂ ਦੀ ਸ਼ਕਲ ਵਿਚ ਮਜ਼ਬੂਤ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ।

---------------------------------- 

ਐਸਐਸ /ਜੇਕੇ


(Release ID: 1702535) Visitor Counter : 205