ਰੱਖਿਆ ਮੰਤਰਾਲਾ
ਸੀਏਐਸ ਦਾ ਸ੍ਰੀ ਲੰਕਾ ਦੌਰਾ
Posted On:
03 MAR 2021 4:57PM by PIB Chandigarh
ਚੀਫ ਓਫ ਏਅਰ ਸਟਾਫ- ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਪੀਵੀਐਸਐਮ, ਏਵੀਐਸਐਮ, ਵੀਐਮ, ਏਡੀਸੀ, ਸ਼੍ਰੀਲੰਕਾ ਏਅਰ ਫੋਰਸ (ਐਸ.ਐਲ. ਏ.ਐਫ.) ਦੇ ਕਮਾਂਡਰ ਏਅਰ ਮਾਰਸ਼ਲ ਸੁਦਰਸ਼ਨ ਪਥਿਰਾਨਾ ਦੇ ਸੱਦੇ 'ਤੇ ਅੱਜ ਕੋਲੰਬੋ ਪਹੁੰਚੇ। ਐਸ.ਐਲ.ਏ.ਐਫ ਆਪਣੀ 70 ਵੀਂ ਵਰ੍ਹੇਗੰਢ 02 ਮਾਰਚ 2021 ਨੂੰ ਮਨਾ ਰਹੀ ਹੈ ਅਤੇ 05 ਮਾਰਚ 2021 ਨੂੰ ਆਪਣੀਆਂ ਦੋ ਇਕਾਈਆਂ ਨੂੰ ਰਾਸ਼ਟਰਪਤੀ ਦੇ ਕਲਰ ਨਾਲ ਸਨਮਾਨਿਤ ਕਰਨਗੇ।
ਉਨ੍ਹਾਂ ਦੇ ਦੌਰੇ ਦੇ ਹਿੱਸੇ ਵਜੋਂ, ਸੀਏਐਸ 03 ਮਾਰਚ 21 ਨੂੰ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣਗੇ। ਜਿਸ ਦੌਰਾਨ ਇਕ ਫਲਾਈਪਾਸਟ ਅਤੇ ਏਰੋਬੈਟਿਕ ਡਿਸਪਲੇਅ ਤਹਿ ਕੀਤਾ ਗਿਆ ਹੈ। ਗੈਲੇ ਫੇਸ ਕੋਲੰਬੋ ਵਿੱਚ ਹੋਣ ਵਾਲੇ ਏਅਰ ਸ਼ੋਅ ਵਿੱਚ ਆਈਏਐਫ ਦੀ ਇਕ ਟੁਕੜੀ ਵਲੋਂ ਹਿੱਸਾ ਲਿਆ ਜਾਵੇਗਾ । ਜਿਸ ਵਿੱਚ ਸੂਰਯਾ ਕਿਰਨ ਅਤੇ ਸਾਰੰਗ ਅਧਾਰਤ ਏਰੋਬੈਟਿਕ ਡਿਸਪਲੇਅ ਟੀਮਾਂ ਅਤੇ ਤੇਜਸ ਐਲਸੀਏ ਹਿੱਸਾ ਲੈਣਗੇ। ਆਈਏਐਫ ਦੀ ਟੁਕੜੀ 27 ਫਰਵਰੀ 2021 ਨੂੰ ਕੋਲੰਬੋ ਪਹੁੰਚ ਗਈ ਹੈ । ਐਸ.ਐਲ.ਏ.ਐਫ. ਦੇ ਗੋਲਡਨ ਜੁਬਲੀ ਸਮਾਗਮਾਂ ਦੌਰਾਨ ਫਲਾਈਪਾਸਟ ਦੋ ਪ੍ਰਦਰਸ਼ਨ ਤੋਂ ਪਹਿਲਾਂ, ਆਈਏਐਫ ਦੀ ਸੂਰਯਾ ਕਿਰਨ ਡਿਸਪਲੇਅ ਟੀਮ ਦਾ ਪ੍ਰਦਰਸ਼ਨ ਸਮਾਗਮ ਨੂੰ ਮਹੱਤਵਪੂਰਣ ਅਤੇ ਯਾਦਗਾਰੀ ਬਣਾਵੇਗਾ।
ਦੋ ਦਿਨਾਂ ਦੌਰੇ ਦੌਰਾਨ, ਸੀਏਐਸ ਵੱਖ-ਵੱਖ ਪਤਵੰਤਿਆਂ ਅਤੇ ਸ਼੍ਰੀਲੰਕਾ ਦੇ ਆਰਮਡ ਫੋਰਸਿਜ਼ ਦੇ ਪ੍ਰਮੁੱਖਾਂ ਨਾਲ ਗੱਲਬਾਤ ਕਰਨਗੇ। ਆਈਏਐਫ ਅਤੇ ਐਸਐਲਐਫ ਨੇ ਪਿਛਲੇ ਸਾਲਾਂ ਦੌਰਾਨ ਨਿਰੰਤਰ ਸਹਿਕਾਰੀ ਆਦਾਨ-ਪ੍ਰਦਾਨ ਕੀਤੇ ਹਨ ਅਤੇ ਜ਼ਮੀਨੀ ਅਤੇ ਉਡਾਣ ਸਿਖਲਾਈ, ਪੇਸ਼ੇਵਰ ਸੈਨਿਕ ਸਿੱਖਿਆ, ਐਚਏਡੀਆਰ ਅਤੇ ਕਾਰਜਸ਼ੀਲ ਸਰਬੋਤਮ ਅਭਿਆਸਾਂ ਦੇ ਖੇਤਰਾਂ ਵਿੱਚ ਮਹੱਤਵਪੂਰਣ ਤਜ਼ਰਬੇ ਸਾਂਝੇ ਕਰਨ ਲਈ ਹੈਡਕੁਆਟਰ ਪੱਧਰ ਦੇ ਏਅਰ ਸਟਾਫ ਵਲੋਂ ਬਾਕਾਇਦਾ ਗੱਲਬਾਤ ਕੀਤੀ ਗਈ ਹੈ । ਹਾਲ ਹੀ ਦੇ ਸਾਲਾਂ ਦੌਰਾਨ ਦੋਵਾਂ ਏਅਰ ਫੋਰਸਾਂ ਵਲੋਂ ਦੋਵਾਂ ਦੇਸ਼ਾਂ ਵਿੱਚ ਸੇਵਾ ਕਰਨ ਵਾਲੇ ਕਰਮਚਾਰੀਆਂ ਅਤੇ ਪਰਿਵਾਰਾਂ ਵਿਚਾਲੇ ਵਟਾਂਦਰੇ ਦੇ ਜ਼ਰੀਏ ਅੰਤਰ-ਕਰਮਚਾਰੀ ਰੁਝੇਵਿਆਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ।
ਏਅਰ ਸ਼ੋਅ ਦੇ ਉਦਘਾਟਨੀ ਦਿਨ ਦੌਰਾਨ ਸੀਏਐਸ ਦੀ ਮੌਜੂਦਗੀ ਆਈਏਐਫ-ਐਸਐਲਐਫ ਸਬੰਧਾਂ ਨੂੰ ਹੋਰ ਮਜ਼ਬੂਤ ਕਰਦੀ ਹੈ। ਇਹ ਮੁਲਾਕਾਤ ਮੌਜੂਦਾ ਸਹਿਯੋਗ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਆਪਸੀ ਦਿਲਚਸਪੀ ਦੇ ਨਵੇਂ ਢੰਗ-ਤਰੀਕਿਆਂ ਨੂੰ ਖੋਲ੍ਹੇਗੀ।.
***
ਏਬੀਬੀ / ਏਐਮ / ਏਐਸ / ਜੇਪੀ / ਐਮਐਸ
(Release ID: 1702345)
Visitor Counter : 205