ਪ੍ਰਧਾਨ ਮੰਤਰੀ ਦਫਤਰ

ਸਿੱਖਿਆ ਖੇਤਰ ਵਿੱਚ ਬਜਟ ਦੇ ਲਾਗੂਕਰਨ ਬਾਰੇ ਵੈਬੀਨਾਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 03 MAR 2021 1:10PM by PIB Chandigarh

ਨਮਸਕਾਰ!!

 

Education, Skill, Research ਅਜਿਹੇ ਅਨੇਕ ਮਹੱਤਵਪੂਰਨ ਖੇਤਰਾਂ ਨਾਲ ਜੁੜੇ ਹੋਏ ਆਪ ਸਭ ਮਹਾਨੁਭਾਵਾਂ ਦਾ ਬਹੁਤ-ਬਹੁਤ ਅਭਿਨੰਦਨ

 

ਅੱਜ ਦਾ ਇਹ ਮੰਥਨ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਦੇਸ਼, ਆਪਣੇ Personal, Intellectual, Industrial Temperament ਅਤੇ Talent ਨੂੰ ਦਿਸ਼ਾ ਦੇਣ ਵਾਲੇ ਪੂਰੇ Ecosystem ਨੂੰ Transform ਕਰਨ ਦੀ ਤਰਫ ਤੇਜ਼ੀ ਨਾਲ ਵਧ ਰਿਹਾ ਹੈ ਇਸ ਨੂੰ ਹੋਰ ਗਤੀ ਦੇਣ ਲਈ ਤੁਹਾਡੇ ਸਾਰਿਆਂ ਤੋਂ ਬਜਟ ਤੋਂ ਪਹਿਲਾਂ ਵੀ ਸੁਝਾਅ ਲਏ ਗਏ ਸਨ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਸਬੰਧ ਵਿੱਚ ਵੀ ਦੇਸ਼ ਦੇ ਲੱਖਾਂ ਲੋਕਾਂ ਨਾਲ ਸਲਾਹ-ਮਸ਼ਵਰਾ ਕਰਨ ਦਾ ਸੁਭਾਗ ਮਿਲਿਆ ਸੀ ਅਤੇ ਹੁਣ ਇਸ ਦੇ Implementation ਲਈ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਚਲਣਾ ਹੈ

 

ਸਾਥੀਓ,

 

ਆਤਮਨਿਰਭਰ ਭਾਰਤ ਦੇ ਨਿਰਮਾਣ ਲਈ ਦੇਸ਼ ਦੇ ਨੌਜਵਾਨਾਂ ਵਿੱਚ ‍ਆਤਮਵਿਸ਼ਵਾਸ ਉਤਨਾ ਹੀ ਜ਼ਰੂਰੀ ਹੈ। ‍ਆਤਮਵਿਸ਼ਵਾਸ ਤਦ ਹੀ ਆਉਂਦਾ ਹੈ, ਜਦੋਂ ਯੁਵਾ ਨੂੰ ਆਪਣੀ Education, ਆਪਣੀ knowledge, ਆਪਣੀ skill ‘ਤੇ ਪੂਰਾ ਭਰੋਸਾ ਹੋਵੇ, ਵਿਸ਼ਵਾਸ ਹੋਵੇ। ‍ਆਤਮਵਿਸ਼ਵਾਸ ਤਦ ਹੀ ਆਉਂਦਾ ਹੈ, ਜਦੋਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਦੀ ਪੜ੍ਹਾਈ, ਉਸ ਨੂੰ ਆਪਣਾ ਕੰਮ ਕਰਨ ਦਾ ਅਵਸਰ ਦੇ ਰਹੀ ਹੈ ਅਤੇ ਜ਼ਰੂਰੀ Skill ਵੀ ਦੇ ਰਹੀ ਹੈ।

 

ਨਵੀਂ ਰਾਸ਼ਟਰੀ ਸਿੱਖਿਆ ਨੀਤੀ, ਇਸੇ ਸੋਚ ਦੇ ਨਾਲ ਬਣਾਈ ਗਈ ਹੈ। ਪ੍ਰੀ-ਨਰਸਰੀ ਤੋਂ ਪੀਐੱਚਡੀ ਤੱਕ, ਰਾਸ਼ਟਰੀ ਸਿੱਖਿਆ ਨੀਤੀ ਦੇ ਹਰ ਪ੍ਰਾਵਧਾਨ ਨੂੰ ਜਲਦੀ ਤੋਂ ਜਲਦੀ ਜ਼ਮੀਨ ‘ਤੇ ਉਤਾਰਨ ਲਈ ਹੁਣ ਅਸੀਂ ਤੇਜ਼ੀ ਨਾਲ ਕੰਮ ਕਰਨਾ ਹੈ। ਕੋਰੋਨਾ ਦੀ ਵਜ੍ਹਾ ਨਾਲ ਅਗਰ ਰਫਤਾਰ ਕੁਝ ਧੀਮੀ ਵੀ ਪਈ ਸੀ, ਤਾਂ ਹੁਣ ਉਸ ਦੇ ਪ੍ਰਭਾਵ ਤੋਂ ਨਿਕਲ ਕੇ ਸਾਨੂੰ ਜਰਾ ਗਤੀ ਵਧਾਉਣੀ ਵੀ ਜ਼ਰੂਰੀ ਹੈ ਅਤੇ ਅੱਗੇ ਵਧਣਾ ਵੀ ਜ਼ਰੂਰੀ ਹੈ

 

ਇਸ ਵਰ੍ਹੇ ਦਾ ਬਜਟ ਵੀ ਇਸ ਦਿਸ਼ਾ ਵਿੱਚ ਬਹੁਤ ਮਦਦਗਾਰ ਸਿੱਧ ਹੋਵੇਗਾ। ਇਸ ਵਰ੍ਹੇ ਦੇ ਬਜਟ ਵਿੱਚ health ਦੇ ਬਾਅਦ ਜੋ ਦੂਜਾ ਸਭ ਤੋਂ ਵੱਡਾ focus ਹੈ, ਉਹ education, skill, research ਅਤੇ innovation ‘ਤੇ ਹੀ ਹੈ ਦੇਸ਼ ਦੇ ਯੂਨੀਵਰਸਿਟੀ, ਕਾਲਜ ਅਤੇ R&D Institutions ਵਿੱਚ ਬਿਹਤਰ Synergy, ਅੱਜ ਸਾਡੇ ਦੇਸ਼ ਦੀ ਸਭ ਤੋਂ ਵੱਡੀ ਜ਼ਰੂਰਤ ਬਣ ਗਈ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਗਲੂ Grant ਦਾ ਪ੍ਰਾਵਧਾਨ ਕੀਤਾ ਗਿਆ ਹੈ, ਜਿਸ ਦੇ ਤਹਿਤ ਹੁਣ 9 ਸ਼ਹਿਰਾਂ ਵਿੱਚ ਇਸ ਦੇ ਲਈ ਜ਼ਰੂਰੀ mechanism ਤਿਆਰ ਕੀਤੇ ਜਾ ਸਕਣ।

 

ਸਾਥੀਓ,

 

Apprenticeship ‘ਤੇ, Skill development ਅਤੇ upgradation ‘ਤੇ ਇਸ ਬਜਟ ਵਿੱਚ ਜੋ ਬਲ ਦਿੱਤਾ ਗਿਆ ਹੈ ਉਹ ਵੀ ਬੇਮਿਸਾਲ ਹੈ ਇਸ ਬਜਟ ਵਿੱਚ ਇਨ੍ਹਾਂ ਨੂੰ ਲੈ ਕੇ ਜਿਤਨੇ ਵੀ ਪ੍ਰਾਵਧਾਨ ਕੀਤੇ ਗਏ ਹਨ, Higher Education ਨੂੰ ਲੈ ਕੇ ਦੇਸ਼ ਦੀ approach ਵਿੱਚ ਇੱਕ ਵੱਡਾ Shift ਆਉਣ ਵਾਲਾ ਹੈਬੀਤੇ ਵਰ੍ਹਿਆਂ ਵਿੱਚ Education ਨੂੰ Employability ਅਤੇ Entrepreneurial Capabilities ਨਾਲ ਜੋੜਨ ਦਾ ਜੋ ਯਤਨ ਕੀਤਾ ਗਿਆ ਹੈ, ਇਹ ਬਜਟ ਉਨ੍ਹਾਂ ਨੂੰ ਹੋਰ ਵਿਸਤਾਰ ਦਿੰਦਾ ਹੈ

 

ਇਨ੍ਹਾਂ ਹੀ ਪ੍ਰਯੋਗਾਂ ਦਾ ਨਤੀਜਾ ਹੈ ਕਿ ਅੱਜ scientific publications ਦੇ ਮਾਮਲੇ ਵਿੱਚ ਭਾਰਤ Top-3 ਦੇਸ਼ਾਂ ਵਿੱਚ ਆ ਚੁੱਕਿਆ ਹੈ। PhD ਕਰਨ ਵਾਲਿਆਂ ਦੀ ਸੰਖਿਆ ਅਤੇ ਸਟਾਰਟ ਅੱਪ ਈਕੋਸਿਸਟਮ ਦੇ ਮਾਮਲੇ ਵਿੱਚ ਵੀ ਅਸੀਂ ਦੁਨੀਆ ਵਿੱਚ Top-3 ਵਿੱਚ ਪਹੁੰਚ ਚੁੱਕੇ ਹਾਂ

 

Global Innovation Index ਵਿੱਚ ਭਾਰਤ ਦੁਨੀਆ ਦੇ Top-50 Innovative Countries ਵਿੱਚ ਸ਼ਾਮਲ ਹੋ ਚੁੱਕਿਆ ਹੈ ਅਤੇ ਨਿਰੰਤਰ ਸੁਧਾਰ ਕਰ ਰਿਹਾ ਹੈ। ਉੱਚ ਸਿੱਖਿਆ, ਰਿਸਰਚ ਅਤੇ ਇਨੋਵੇਸ਼ਨ ਨੂੰ ਨਿਰੰਤਰ ਪ੍ਰੋਤਸਾਹਨ ਨਾਲ ਸਾਡੇ students ਅਤੇ young scientists ਲਈ ਨਵੇਂ ਅਵਸਰ ਬਹੁਤ ਜ਼ਿਆਦਾ ਵਧ ਰਹੇ ਹਨ। ਅਤੇ ਚੰਗੀ ਗੱਲ ਇਹ ਵੀ ਹੈ ਕਿ R&D ਵਿੱਚ ਬੇਟੀਆਂ ਦੀ ਭਾਗੀਦਾਰੀ ਵਿੱਚ ਇੱਕ ਅੱਛਾ ਤਸੱਲੀਬਖਸ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ

 

ਸਾਥੀਓ,

 

ਪਹਿਲੀ ਵਾਰ ਦੇਸ਼ ਦੇ ਸਕੂਲਾਂ ਵਿੱਚ Atal Tinkering Labs ਤੋਂ ਲੈ ਕੇ ਉੱਚ ਸੰਸਥਾਨਾਂ ਵਿੱਚ Atal Incubation Centers ਤੱਕ ‘ਤੇ ਫੋਕਸ ਕੀਤਾ ਜਾ ਰਿਹਾ ਹੈ ਦੇਸ਼ ਵਿੱਚ ਸਟਾਰਟ ਅੱਪਸ ਲਈ Hackathons ਦੀ ਨਵੀਂ ਪਰੰਪਰਾ ਦੇਸ਼ ਵਿੱਚ ਬਣ ਚੁੱਕੀ ਹੈ, ਜੋ ਦੇਸ਼ ਦੇ ਨੌਜਵਾਨਾਂ ਅਤੇ ਇੰਡਸਟ੍ਰੀ, ਦੋਨਾਂ ਦੇ ਲਈ ਬਹੁਤ ਵੱਡੀ ਤਾਕਤ ਬਣ ਰਹੀ ਹੈ National Initiative for Developing and Harnessing Innovation ਦੇ ਮਾਧਿਅਮ ਨਾਲ ਹੀ ਸਾਢੇ 3 ਹਜ਼ਾਰ ਤੋਂ ਜ਼ਿਆਦਾ Startup, nurture ਕੀਤੇ ਜਾ ਚੁੱਕੇ ਹਨ।

 

ਇਸੇ ਤਰ੍ਹਾਂ, The National Super ਕੰਪਿਊਟਿੰਗ Mission ਦੇ ਤਹਿਤ, ਪਰਮ ਸ਼ਿਵਾਯ, ਪਰਮ ਸ਼ਕਤੀ ਅਤੇ ਪਰਮ ਬ੍ਰਹਮਾ, ਨਾਮ ਨਾਲ ਤਿੰਨ ਸੁਪਰ ਕੰਪਿਊਟਰ IIT BHU, IIT-Kharagpur ਅਤੇ IISER, Pune ਵਿੱਚ ਸਥਾਪਿਤ ਕੀਤੇ ਜਾ ਚੁੱਕੇ ਹਨ ਇਸ ਵਰ੍ਹੇ ਦੇਸ਼ ਦੇ ਇੱਕ ਦਰਜਨ ਤੋਂ ਜ਼ਿਆਦਾ ਸੰਸਥਾਨਾਂ ਵਿੱਚ ਅਜਿਹੇ ਸੁਪਰ ਕੰਪਿਊਟਰ ਸਥਾਪਿਤ ਕਰਨ ਦੀ ਯੋਜਨਾ ਹੈ। IIT Kharagpur, IIT Delhi ਅਤੇ BHU ਵਿੱਚ ਤਿੰਨ ਸੋਫਿਸਟੀਕੇਟਿਡ Analytical ਅਤੇ Technical Help Institutes (SATHI) ਵੀ ਸੇਵਾ ਦੇ ਰਹੇ ਹਨ।

 

ਇਨ੍ਹਾਂ ਸਾਰੇ ਕਾਰਜਾਂ ਬਾਰੇ ਗੱਲ ਕਰਨਾ ਅੱਜ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਸਰਕਾਰ ਦੇ vision, ਸਰਕਾਰ ਦੀ approach ਨੂੰ ਦਿਖਾਉਂਦੇ ਹਨ 21ਵੀਂ ਸਦੀ ਦੇ ਭਾਰਤ ਵਿੱਚ 19ਵੀਂ ਸਦੀ ਦੀ ਸੋਚ ਨੂੰ ਪਿੱਛੇ ਛੱਡ ਕੇ ਹੀ ਅਸੀਂ ਅੱਗੇ ਵਧਣਾ ਹੋਵੇਗਾ

 

ਸਾਥੀਓ,

 

ਸਾਡੇ ਇੱਥੇ ਕਿਹਾ ਗਿਆ ਹੈ -

ਵਯਯੇ ਕ੍ਰਿਤੇ ਵਰਧਤੇ ਏਵ ਨਿਤਯੰ ਵਿਦਯਾਧਨੰ ਸਰਵਧਨ ਪ੍ਰਧਾਨਮ੍॥ (व्यये कृते वर्धते एव नित्यं विद्याधनं सर्वधन प्रधानम् ॥)

 

ਯਾਨੀ ਵਿੱਦਿਆ ਅਜਿਹਾ ਧਨ ਹੈ, ਜੋ ਆਪਣੇ ਪਾਸ ਤੱਕ ਸੀਮਿਤ ਰੱਖਣ ਨਾਲ ਨਹੀਂ ਬਲਕਿ ਵੰਡਣ ਨਾਲ ਵਧਦਾ ਹੈ। ਇਸ ਲਈ ਵਿੱਦਿਆਧਨ, ਵਿੱਦਿਆਦਾਨ ਸ੍ਰੇਸ਼ਠ ਹੈ। Knowledge ਨੂੰ, research ਨੂੰ, ਸੀਮਿਤ ਰੱਖਣਾ ਦੇਸ਼ ਦੀ ਤਾਕਤ ਦੇ ਨਾਲ ਬਹੁਤ ਵੱਡਾ ਅਨਿਆਂ ਹੈ। ਇਸੇ ਸੋਚ ਦੇ ਨਾਲ ਸਪੇਸ ਹੋਵੇ, atomic energy ਹੋਵੇ, DRDO ਹੋਵੇ, agriculture ਹੋਵੇ, ਅਜਿਹੇ ਅਨੇਕ sectors ਦੇ ਦਰਵਾਜ਼ੇ ਆਪਣੇ ਪ੍ਰਤਿਭਾਸ਼ਾਲੀ ਨੌਜਵਾਨਾਂ ਲਈ ਖੋਲ੍ਹੇ ਜਾ ਰਹੇ ਹਨ।

 

ਹਾਲ ਵਿੱਚ ਦੋ ਹੋਰ ਵੱਡੇ ਕਦਮ ਉਠਾਏ ਗਏ ਹਨ, ਜਿਸ ਨਾਲ innovation, research ਅਤੇ development ਦੇ ਪੂਰੇ Ecosystem ਨੂੰ ਬਹੁਤ ਲਾਭ ਹੋਵੇਗਾ। ਦੇਸ਼ ਨੂੰ ਪਹਿਲੀ ਵਾਰ Meteorology ਨਾਲ ਜੁੜੇ ਅਤੰਰਰਾਸ਼ਟਰੀ ਮਾਨਕਾਂ ‘ਤੇ ਖਰਾ ਉਤਰਨ ਵਾਲੇ Indian Solutions ਮਿਲ ਚੁੱਕੇ ਹਨ ਅਤੇ ਇਹ ਸਿਸਟਮ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ ਇਸ ਨਾਲ R&D ਅਤੇ ਸਾਡੇ Products ਦੀ Global Competency ਵਿੱਚ ਬਹੁਤ ਸੁਧਾਰ ਆਵੇਗਾ।

 

ਇਸ ਦੇ ਇਲਾਵਾ ਹਾਲ ਵਿੱਚ Geo-spatial Data ਨੂੰ ਲੈ ਕੇ ਵੀ ਬਹੁਤ ਵੱਡਾ reform ਕੀਤਾ ਗਿਆ ਹੈ ਹੁਣ Space Data ਅਤੇ ਇਸ ਨਾਲ ਅਧਾਰਿਤ Space Technology ਨੂੰ ਦੇਸ਼ ਦੇ ਨੌਜਵਾਨਾਂ ਦੇ ਲਈ, ਦੇਸ਼ ਦੇ ਯੁਵਾ Entrepreneurs ਦੇ ਲਈ, Startups ਲਈ ਖੋਲ੍ਹ ਦਿੱਤਾ ਗਿਆ ਹੈ ਮੇਰੀ ਤੁਹਾਨੂੰ ਸਾਰੇ ਸਾਥੀਆਂ ਨੂੰ ਤਾਕੀਦ ਹੈ ਕਿ ਇਨ੍ਹਾਂ ਰਿਫਾਰਮਸ ਦਾ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਕਰੋ, ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਓ

 

ਸਾਥੀਓ,

 

ਇਸ ਸਾਲ ਦੇ ਬਜਟ ਵਿੱਚ Institution Making ਅਤੇ Access ‘ਤੇ ਹੋਰ ਜ਼ੋਰ ਦਿੱਤਾ ਗਿਆ ਹੈ ਦੇਸ਼ ਵਿੱਚ ਪਹਿਲੀ ਵਾਰ National Research Foundation ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਸ ਦੇ ਲਈ 50 ਹਜ਼ਾਰ ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ ਇਸ ਨਾਲ research ਨਾਲ ਜੁੜੇ ਸੰਸਥਾਨਾਂ ਦੇ ਗਵਰਨੈਂਸ Governance Structure ਤੋਂ ਲੈ ਕੇ R&D, Academia ਅਤੇ Industry ਦੀ Linkage ਨੂੰ ਬਲ ਮਿਲੇਗਾ Biotechnology ਨਾਲ ਜੁੜੀ ਰਿਸਰਚ ਦੇ ਲਈ ਬਜਟ ਵਿੱਚ 100% ਤੋਂ ਜ਼ਿਆਦਾ ਦਾ ਵਾਧਾ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਨੂੰ ਦਰਸਾਉਂਦਾ ਹੈ

 

ਸਾਥੀਓ,

 

ਭਾਰਤ ਦੇ ਫਾਰਮਾ ਅਤੇ ਵੈਕਸੀਨ ਨਾਲ ਜੁੜੇ Researchers ਨੇ, ਭਾਰਤ ਨੂੰ ਸੁਰੱਖਿਆ ਅਤੇ ਸਨਮਾਨ ਦੋਵੇਂ ਦਿਵਾਏ ਹਨ। ਆਪਣੀ ਇਸ ਤਾਕਤ ਨੂੰ ਹੋਰ ਸਸ਼ਕਤ ਕਰਨ ਲਈ ਸਰਕਾਰ ਪਹਿਲਾਂ ਹੀ 7 National Institutes of Pharmaceutical Education & Research, ਨੂੰ ਰਾਸ਼ਟਰੀ ਮਹੱਤਵ ਦੇ ਸੰਸਥਾਨ ਐਲਾਨ ਚੁੱਕੀ ਹੈ ਇਸ ਸੈਕਟਰ ਵਿੱਚ R&D ਨੂੰ ਲੈ ਕੇ ਪ੍ਰਾਈਵੇਟ ਸੈਕਟਰ ਦੀ, ਸਾਡੀ ਇੰਡਸਟ੍ਰੀ ਦੀ ਭੂਮਿਕਾ ਬਹੁਤ ਪ੍ਰਸ਼ੰਸਾਯੋਗ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਭੂਮਿਕਾ ਦਾ ਆਉਣ ਵਾਲੇ ਸਮੇਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਵਿਸਤਾਰ ਹੋਵੇਗਾ

 

ਸਾਥੀਓ,

 

ਹੁਣ Biotechnology ਦੀ ਤਾਕਤ ਦਾ ਦਾਇਰਾ ਦੇਸ਼ ਦੀ ਖੁਰਾਕ ਸੁਰੱਖਿਆ, ਦੇਸ਼ ਦੇ ਪੋਸ਼ਣ, ਦੇਸ਼ ਦੀ ਖੇਤੀਬਾੜੀ ਦੇ ਹਿਤ ਵਿੱਚ ਕਿਵੇਂ ਵਿਆਪਕ ਹੋਵੇ, ਇਸ ਦੇ ਲਈ ਯਤਨ ਕੀਤੇ ਜਾ ਰਹੇ ਹਨ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ,

 

ਉਨ੍ਹਾਂ ਦਾ ਜੀਵਨ ਬਿਹਤਰ ਬਣਾਉਣ ਲਈ Biotechnology ਨਾਲ ਜੁੜੀ ਰਿਸਰਚ ਵਿੱਚ ਜੋ ਸਾਥੀ ਲਗੇ ਹਨ, ਦੇਸ਼ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ ਮੇਰੀ ਇੰਡਸਟ੍ਰੀ ਦੇ ਤਮਾਮ ਸਾਥੀਆਂ ਨੂੰ ਤਾਕੀਦ ਹੈ ਕਿ ਇਸ ਵਿੱਚ ਆਪਣੀ ਭਾਗੀਦਾਰੀ ਨੂੰ ਵਧਾਉਣਦੇਸ਼ ਵਿੱਚ 10 Biotech University Research Joint Industry Translational Cluster (URJIT) ਵੀ ਬਣਾਏ ਜਾ ਰਹੇ ਹਨ ਤਾਕਿ ਇਸ ਵਿੱਚ ਹੋਣ ਵਾਲੇ Inventions ਅਤੇ Innovations ਦਾ ਇੰਡਸਟ੍ਰੀ ਤੇਜ਼ੀ ਨਾਲ ਉਪਯੋਗ ਕਰ ਸਕੇ ਇਸੇ ਤਰ੍ਹਾਂ ਦੇਸ਼ ਦੇ 100 ਤੋਂ ਜ਼ਿਆਦਾ Aspirational Districts ਵਿੱਚ Biotech-ਕਿਸਾਨ ਪ੍ਰੋਗਰਾਮ ਹੋਵੇ, Himalayan Bio-resource Mission Programme ਹੋਵੇ ਜਾਂ ਫਿਰ Consortium Programme on Marine Biotechnology Network, ਇਸ ਵਿੱਚ ਰਿਸਰਚ ਅਤੇ ਇੰਡਸਟ੍ਰੀ ਦੀ ਭਾਗੀਦਾਰੀ ਬਿਹਤਰ ਕਿਵੇਂ ਹੋ ਸਕਦੀ ਹੈ, ਇਸ ਦੇ ਲਈ ਅਸੀਂ ਮਿਲ ਕੇ ਕੰਮ ਕਰਨਾ ਹੈ

 

ਸਾਥੀਓ,

 

Future Fuel, Green Energy, ਸਾਡੀ Energy ਵਿੱਚ ਆਤਮਨਿਰਭਰਤਾ ਦੇ ਲਈ ਬਹੁਤ ਜ਼ਰੂਰੀ ਹੈ। ਇਸ ਲਈ ਬਜਟ ਵਿੱਚ ਐਲਾਨਿਆ Hydrogen Mission ਇੱਕ ਬਹੁਤ ਵੱਡਾ ਸੰਕਲਪ ਹੈ। ਭਾਰਤ ਨੇ Hydrogen Vehicle ਦਾ Test ਕਰ ਲਿਆ ਹੈ। ਹੁਣ Hydrogen ਨੂੰ ਟ੍ਰਾਂਸਪੋਰਟ ਦੇ Fuel ਦੇ ਰੂਪ ਵਿੱਚ ਉਪਯੋਗਿਤਾ ਅਤੇ ਇਸ ਲਈ ਦੇ ਖੁਦ ਨੂੰ Industry Ready ਬਣਾਉਣ ਦੇ ਲਈ ਹੁਣ ਸਾਨੂੰ ਮਿਲ ਕੇ ਅੱਗੇ ਵਧਣਾ ਹੋਵੇਗਾ। ਇਸ ਦੇ ਇਲਾਵਾ ਸਮੁੰਦਰੀ ਸੰਪਦਾ ਨਾਲ ਜੁੜੀ ਰਿਸਰਚ ਵਿੱਚ ਵੀ ਆਪਣੀ ਸਮਰੱਥਾ ਨੂੰ ਅਸੀਂ ਵਧਾਉਣਾ ਹੈ। ਸਰਕਾਰ Deep Sea Mission ਲਾਂਚ ਵੀ ਕਰਨ ਵਾਲੀ ਹੈ। ਇਹ ਮਿਸ਼ਨ, Goal-oriented ਹੋਵੇਗਾ ਅਤੇ multi-sectoral approach ‘ਤੇ ਅਧਾਰਿਤ ਹੋਵੇਗਾ, ਤਾਕਿ Blue Economy ਦੇ Potential ਨੂੰ ਅਸੀਂ ਪੂਰੀ ਤਰ੍ਹਾਂ ਨਾਲ Unlock ਕਰ ਸਕੀਏ

 

ਸਾਥੀਓ,

 

ਵਿੱਦਿਅਕ ਸੰਸਥਾਨਾਂ, ਰਿਸਰਚ ਨਾਲ ਜੁੜੇ ਸੰਸਥਾਨਾਂ ਅਤੇ ਇੰਡਸਟ੍ਰੀ ਦੇ Collaboration ਨੂੰ ਅਸੀਂ ਅਧਿਕ ਮਜ਼ਬੂਤ ਕਰਨਾ ਹੈ। ਸਾਨੂੰ ਨਵੇਂ ਰਿਸਰਚ Paper Publish ਕਰਨ ‘ਤੇ ਤਾਂ focus ਕਰਨਾ ਹੀ, ਦੁਨੀਆ ਭਰ ਵਿੱਚ ਜੋ Research Paper Publish ਹੁੰਦੇ ਹਨ, ਉਨ੍ਹਾਂ ਤੱਕ ਭਾਰਤ ਦੇ Researchers ਦੀ, ਭਾਰਤ ਦੇ Students ਦੀ Access ਅਸਾਨ ਕਿਵੇਂ ਹੋਵੇ, ਇਹ ਸੁਨਿਸ਼ਚਿਤ ਕਰਨਾ ਵੀ ਅੱਜ ਸਮੇਂ ਦੀ ਮੰਗ ਹੈ। ਸਰਕਾਰ ਆਪਣੇ ਪੱਧਰ ‘ਤੇ ਇਸ ਨੂੰ ਲੈ ਕੇ ਕੰਮ ਕਰ ਰਹੀ ਹੈ, ਲੇਕਿਨ ਇੰਡਸਟ੍ਰੀ ਨੂੰ ਵੀ ਇਸ ਵਿੱਚ ਆਪਣੀ ਤਰਫੋਂ ਕੰਟ੍ਰੀਬਿਊਟ ਕਰਨਾ ਹੋਵੇਗਾ।

 

ਅਸੀਂ ਇਹ ਯਾਦ ਰੱਖਣਾ ਹੈ Access ਅਤੇ Inclusion ਇਹ ਲਾਜ਼ਮੀ ਹੋ ਗਿਆ ਹੈ। ਅਤੇ Affordability, Access ਦੀ ਇੱਕ ਬਹੁਤ ਵੱਡੀ ਪੂਰਵ ਸ਼ਰਤ ਹੁੰਦੀ ਹੈ। ਇੱਕ ਹੋਰ ਗੱਲ ਜਿਸ ‘ਤੇ ਅਸੀਂ ਫੋਕਸ ਕਰਨਾ ਹੈ ਉਹ ਹੈ Global ਨੂੰ Local ਦੇ ਨਾਲ Integrate ਕਿਵੇਂ ਕਰੀਏ ਅੱਜ ਭਾਰਤ ਦੇ talent ਦੀ ਪੂਰੀ ਦੁਨੀਆ ਵਿੱਚ ਬਹੁਤ demand ਹੈ ਇਸ ਦੇ ਲਈ ਜ਼ਰੂਰੀ ਹੈ ਕਿ Global Demand ਨੂੰ ਦੇਖਦੇ ਹੋਏ Skill Sets ਦੀ Mapping ਹੋਵੇ ਅਤੇ ਉਸ ਦੇ ਅਧਾਰ ‘ਤੇ ਦੇਸ਼ ਵਿੱਚ ਨੌਜਵਾਨਾਂ ਨੂੰ ਤਿਆਰ ਕੀਤਾ ਜਾਵੇ।

 

International Campuses ਨੂੰ ਭਾਰਤ ਵਿੱਚ ਲਿਆਉਣ ਦੀ ਗੱਲ ਹੋਵੇ ਜਾਂ ਫਿਰ ਦੂਸਰੇ ਦੇਸ਼ਾਂ ਦੀ Best Practices ਨੂੰ Collaboration ਦੇ ਨਾਲ adopt ਕਰਨਾ ਹੋਵੇ, ਇਸ ਲਈ ਸਾਨੂੰ ਮੋਢੇ ਨਾਲ ਮੋਢਾ ਮਿਲਾ ਕੇ ਚਲਣਾ ਹੋਵੇਗਾ ਦੇਸ਼ ਦੇ ਨੌਜਵਾਨਾਂ ਨੂੰ Industry Ready ਬਣਾਉਣ ਦੇ ਨਾਲ-ਨਾਲ ਨਵੀਆਂ ਚੁਣੌਤੀਆਂ, ਬਦਲਦੀ ਟੈਕਨੋਲੋਜੀ ਦੇ ਨਾਲ Skill Up gradation ਕਰਨ ਦੇ ਪ੍ਰਭਾਵੀ ਮੈਕੇਨਿਜ਼ਮ ਬਾਰੇ ਵੀ ਇੱਕ ਸੰਗਠਿਤ ਕੋਸ਼ਿਸ਼ ਦੀ ਜ਼ਰੂਰਤ ਹੈ ਇਸ ਬਜਟ ਵਿੱਚ Ease of Doing Apprenticeship Program ਨਾਲ ਵੀ ਇੰਡਸਟ੍ਰੀ ਅਤੇ ਦੇਸ਼ ਦੇ ਨੌਜਵਾਨਾਂ ਨੂੰ ਬਹੁਤ ਲਾਭ ਹੋਣ ਵਾਲਾ ਹੈ ਮੈਨੂੰ ਵਿਸ਼ਵਾਸ ਹੈ ਕਿ ਇਸ ਵਿੱਚ ਵੀ ਇੰਡਸਟ੍ਰੀ ਦੀ ਭਾਗੀਦਾਰੀ ਵਿੱਚ ਵਿਸਤਾਰ ਹੋਵੇਗਾ।

 

ਸਾਥੀਓ,

 

Skill Development ਹੋਵੇ ਜਾਂ ਫਿਰ Research ਅਤੇ Innovation, ਉਹ Comprehension ਯਾਨੀ ਸਮਝਣ ਦੇ ਬਿਨਾ ਸੰਭਵ ਨਹੀਂ ਹੈ ਇਸ ਲਈ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਮਾਧਿਅਮ ਨਾਲ ਦੇਸ਼ ਦੇ Education System ਵਿੱਚ ਇਹ ਸਭ ਤੋਂ ਵੱਡਾ ਸੁਧਾਰ ਲਿਆਇਆ ਜਾ ਰਿਹਾ ਹੈ। ਇਸ ਵੈਬੀਨਾਰ ਵਿੱਚ ਬੈਠੇ ਤਮਾਮ ਐਕਸਪਰਟ, ਤਮਾਮ ਸਿੱਖਿਆ-ਸ਼ਾਸਤਰੀਆਂ ਤੋਂ ਬਿਹਤਰ ਇਹ ਕੌਣ ਜਾਣਦਾ ਹੈ ਕਿ ਵਿਸ਼ੇ ਦੀ ਸਮਝ ਵਿੱਚ ਭਾਸ਼ਾ ਦਾ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਨਵੀਂ National Education Policy ਵਿੱਚ ਸਥਾਨਕ ਭਾਸ਼ਾ ਦੇ ਜ਼ਿਆਦਾ ਤੋਂ ਜ਼ਿਆਦਾ ਵਰਤੋ ਲਈ ਪ੍ਰੋਤਸਾਹਨ ਦਿੱਤਾ ਗਿਆ ਹੈ।

 

ਹੁਣ ਇਹ ਸਾਰੇ ਸਿੱਖਿਆ-ਸ਼ਾਸਤਰੀਆਂ ਦਾ, ਹਰ ਭਾਸ਼ਾ ਦੇ ਜਾਣਕਾਰਾਂ ਦੀ ਜ਼ਿੰਮੇਦਾਰੀ ਹੈ ਕਿ ਦੇਸ਼ ਅਤੇ ਦੁਨੀਆ ਦਾ Best Content ਭਾਰਤੀ ਭਾਸ਼ਾਵਾਂ ਵਿੱਚ ਕਿਵੇਂ ਤਿਆਰ ਹੋਵੇ ਟੈਕਨੋਲੋਜੀ ਦੇ ਇਸ ਯੁਗ ਵਿੱਚ ਇਹ ਪੂਰੀ ਤਰ੍ਹਾਂ ਨਾਲ ਸੰਭਵ ਹੈ। ਪ੍ਰਾਇਮਰੀ ਤੋਂ ਲੈ ਕੇ ਉੱਚ ਸਿੱਖਿਆ ਤੱਕ ਭਾਰਤੀ ਭਾਸ਼ਾਵਾਂ ਵਿੱਚ ਇੱਕ ਬਿਹਤਰੀਨ Content ਦੇਸ਼ ਦੇ ਨੌਜਵਾਨਾਂ ਨੂੰ ਮਿਲੇ, ਇਹ ਸਾਨੂੰ ਸੁਨਿਸ਼ਚਿਤ ਕਰਨਾ ਹੈ। Medical ਹੋਵੇ, Engineering ਹੋਵੇ, Technology ਹੋਵੇ, Management ਹੋਵੇ, ਅਜਿਹੀਆਂ ਹਰ Expertise ਦੇ ਲਈ ਭਾਰਤੀ ਭਾਸ਼ਾਵਾਂ ਵਿੱਚ Content ਦਾ ਨਿਰਮਾਣ ਕਰਨਾ ਜ਼ਰੂਰੀ ਹੈ।

 

ਮੈਂ ਤੁਹਾਨੂੰ ਜ਼ਰੂਰ ਤਾਕੀਦ ਕਰਾਂਗਾ ਕਿ ਸਾਡੇ ਦੇਸ਼ ਵਿੱਚ talent ਦੀ ਕਮੀ ਨਹੀਂ ਹੈ। ਪਿੰਡ ਹੋਵੇ, ਗ਼ਰੀਬ ਹੋਵ, ਜਿਸ ਨੂੰ ਆਪਣੀ ਭਾਸ਼ਾ ਦੇ ਇਲਾਵਾ ਹੋਰ ਕੁਝ ਨਹੀਂ ਆਉਂਦਾ ਹੈ ਉਸ ਦਾ talent ਘੱਟ ਨਹੀਂ ਹੁੰਦੀ ਹੈ ਭਾਸ਼ਾ ਦੇ ਕਾਰਨ ਸਾਡੇ ਪਿੰਡ ਦਾ, ਸਾਡੇ ਗ਼ਰੀਬ ਦੇ talent ਨੂੰ ਸਾਨੂੰ ਮਰਨ ਨਹੀਂ ਦੇਣਾ ਚਾਹੀਦਾ ਹੈ ਦੇਸ਼ ਵਿੱਚ ਦੇਸ਼ ਦੀ ਵਿਕਾਸ ਯਾਤਰਾ ਤੋਂ ਉਸ ਨੂੰ ਵੰਚਿਤ ਨਹੀਂ ਰੱਖਣਾ ਚਾਹੀਦਾ ਭਾਰਤ ਦਾ talent ਪਿੰਡ ਵਿੱਚ ਵੀ ਹੈ, ਭਾਰਤ ਦਾ talent ਗ਼ਰੀਬ ਦੇ ਘਰ ਵਿੱਚ ਵੀ ਹੈ, ਭਾਰਤ ਦਾ talent ਕਿਸੇ ਇੱਕ ਕੋਈ ਵੱਡੀ ਭਾਸ਼ਾ ਤੋਂ ਵੰਚਿਤ ਰਹਿ ਗਏ ਸਾਡੇ ਦੇਸ਼ ਦੇ ਬੱਚਿਆਂ ਵਿੱਚ ਵੀ ਹੈ ਅਤੇ ਇਸ ਲਈ ਉਸ talent ਦਾ ਉਪਯੋਗ ਇਤਨੇ ਵੱਡੇ ਦੇਸ਼ ਲਈ ਜੋੜਨਾ ਬਹੁਤ ਜ਼ਰੂਰੀ ਹੈ ਇਸ ਲਈ ਭਾਸ਼ਾ ਦੇ barrier ਤੋਂ ਬਾਹਰ ਨਿਕਲ ਕੇ ਸਾਨੂੰ ਉਸ ਦੀ ਭਾਸ਼ਾ ਵਿੱਚ ਉਸ ਦੇ talent ਨੂੰ ਫਲਣ-ਫੂਲਣ ਦੇ ਲਈ ਅਵਸਰ ਦੇਣਾ, ਇਹ Mission Mode ਵਿੱਚ ਕਰਨ ਦੀ ਜ਼ਰੂਰਤ ਹੈ। ਬਜਟ ਵਿੱਚ ਐਲਾਨੇ National Language Translation Mission ਨੂੰ ਇਸ ਲਈ ਬਹੁਤ ਪ੍ਰੋਤਸਾਹਨ ਮਿਲੇਗਾ

 

ਸਾਥੀਓ,

 

ਇਹ ਜਿਤਨੇ ਵੀ ਪ੍ਰਾਵਧਾਨ ਹਨ, ਇਹ ਜਿਤਨੇ ਵੀ Reforms ਹਨ, ਇਹ ਸਭ ਦੀ ਭਾਗੀਦਾਰੀ ਨਾਲ ਹੀ ਪੂਰੇ ਹੋਣਗੇ। ਸਰਕਾਰ ਹੋਵੇ, ਸਿੱਖਿਆ-ਸ਼ਾਸਤਰੀ ਹੋਣ, ਐਕਸਪਰਟਸ ਹੋਣ, ਇੰਡਸਟ੍ਰੀ ਹੋਵੇ, Collaborative Approach ਤੋਂ Higher Education ਦੇ ਸੈਕਟਰ ਨੂੰ ਅੱਗੇ ਕਿਵੇਂ ਵਧਾਈਏ, ਇਸ ‘ਤੇ ਅੱਜ ਦੀ ਚਰਚਾ ਵਿੱਚ ਤੁਹਾਡੇ ਸੁਝਾਅ ਬਹੁਤ ਕੀਮਤੀ ਰਹਿਣਗੇ, ਬਹੁਤ ਕੰਮ ਆਉਣਗੇ। ਮੈਨੂੰ ਦੱਸਿਆ ਗਿਆ ਹੈ ਕਿ ਅਗਲੇ ਕੁਝ ਘੰਟਿਆਂ ਵਿੱਚ ਇਸ ਨਾਲ ਜੁੜੇ 6 ਥੀਮਸ ‘ਤੇ ਇੱਥੇ ਵਿਸਤਾਰ ਨਾਲ ਚਰਚਾ ਹੋਵੇਗੀ।

 

ਇੱਥੋਂ ਨਿਕਲਣ ਵਾਲੇ ਸੁਝਾਵਾਂ ਅਤੇ ਸਮਾਧਾਨਾਂ ਤੋਂ ਦੇਸ਼ ਨੂੰ ਬਹੁਤ ਉਮੀਦਾਂ ਹਨ ਅਤੇ ਮੈਂ ਤੁਹਾਨੂੰ ਇਹ ਤਾਕੀਦ ਕਰਾਂਗਾ ਕਿ ਹੁਣ ਨੀਤੀ ਵਿੱਚ ਇਹ ਬਦਲਾਅ ਹੋਣਾ ਚਾਹੀਦਾ ਹੈ ਜਾਂ ਬਜਟ ਵਿੱਚ ਇਹ ਬਦਲਾਅ ਹੋਣਾ ਚਾਹੀਦਾ ਹੈ, ਉਹ ਸਮਾਂ ਪੂਰਾ ਹੋ ਚੁੱਕਿਆ ਹੈ ਹੁਣ ਤਾਂ next 365 days, ਇੱਕ ਤਾਰੀਖ ਤੋਂ ਹੀ ਨਵਾਂ ਬਜਟ, ਨਵੀਂ ਸਕੀਮ ਤੇਜ਼ ਗਤੀ ਨਾਲ ਕਿਵੇਂ ਲਾਗੂ ਹੋ ਜਾਣ, ਜ਼ਿਆਦਾ ਤੋਂ ਜ਼ਿਆਦਾ ਹਿੰਦੁਸਤਾਨ ਦੇ ਭੂ-ਭਾਗ ‘ਤੇ ਉਹ ਕਿਵੇਂ ਪਹੁੰਚੇ, ਆਖਰੀ ਵਿਅਕਤੀ ਤੱਕ ਜਿੱਥੇ ਪਹੁੰਚਾਉਣਾ ਹੈ ਉੱਥੇ ਕਿਵੇਂ ਪਹੁੰਚੇ, Roadmap ਕਿਵੇਂ ਹੋਵੇ, decision making ਕਿਵੇਂ ਹੋਵੇ ਜੋ ਛੋਟੇ-ਮੋਟੇ hurdles ਹੁੰਦੇ ਹਨ implementation ਵਿੱਚ ਉਸ ਤੋਂ ਮੁਕਤੀ ਕਿਵੇਂ ਹੋਵੇ; ਇਨ੍ਹਾਂ ਸਾਰਿਆਂ ਗੱਲਾਂ ‘ਤੇ ਜਿਨ੍ਹਾਂ ਜ਼ਿਆਦਾ focus ਹੋਵੇਗਾ ਉਤਨਾ ਜ਼ਿਆਦਾ ਲਾਭ ਇੱਕ ਅਪ੍ਰੈਲ ਤੋਂ ਹੀ ਨਵਾਂ ਬਜਟ ਲਾਗੂ ਕਰਨ ਵਿੱਚ ਹੋਵੇਗਾ। ਸਾਡੇ ਪਾਸ ਜਿਤਨਾ ਸਮਾਂ ਹੈ, maximum ਉਪਯੋਗ ਕਰਨ ਦਾ ਇਰਾਦਾ ਹੈ।

 

ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਪਾਸ ਅਨੁਭਵ ਹੈ, ਭਿੰਨ-ਭਿੰਨ ਖੇਤਰਾਂ ਦਾ ਅਨੁਭਵ ਹੈ ਤੁਹਾਡੇ ਵਿਚਾਰ, ਤੁਹਾਡੇ ਅਨੁਭਵ ਅਤੇ ਕੁਝ ਨਾ ਕੁਝ ਜ਼ਿੰਮੇਦਾਰੀ ਲੈਣ ਦੀ ਤਿਆਰੀ, ਸਾਨੂੰ ਇੱਛਤ ਨਤੀਜਾ ਜ਼ਰੂਰ ਦੇਣਗੇ ਮੈਂ ਆਪ ਸਭ ਨੂੰ ਇਸ ਵੈਬੀਨਾਰ ਦੇ ਲਈ, ਉੱਤਮ ਵਿਚਾਰਾਂ ਦੇ ਲਈ, ਬਹੁਤ ਹੀ Perfect Roadmap ਦੇ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਬਹੁਤ-ਬਹੁਤ ਆਭਾਰ!!

*****

 

ਡੀਐੱਸ/ਐੱਸਐੱਚ/ਐੱਨਐੱਸ



(Release ID: 1702271) Visitor Counter : 163