ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਗਲੋਬਲ ਬਾਇਓ ਇੰਡੀਆ: ਆਤਮ ਨਿਰਭਰ ਭਾਰਤ ਕਨਕਲੇਵ: ਭਾਰਤ ਅਤੇ ਵਿਸ਼ਵ ਲਈ
ਵੈਕਸੀਨਾਂ ਦੇ ਵਿਕਾਸ ਦੀ ਕਹਾਣੀ ਇੱਕ ਅਦਭੁਤ ਮਿਸਾਲ ਹੈ, ਜੋ ਦੱਸਦੀ ਹੈ ਕਿ ਘੱਟ ਸਮੇਂ ’ਚ ਵੱਡੀਆਂ ਮੱਲਾਂ ਕਿਵੇਂ ਮਾਰੀਆਂ ਜਾ ਸਕਦੀਆਂ ਹਨ ਤੇ ਵਿਗਿਆਨਕ ਲਾਮਬੰਦੀ ਕਿਵੇਂ ਕੀਤੀ ਜਾ ਸਕਦੀ ਹੈ: ਡਾ. ਵਿਨੋਦ ਪੌਲ, ਮੈਂਬਰ ਸਿਹਤ, ਨੀਤੀ ਆਯੋਗ
ਸਾਲ 2012 ’ਚ ਭਾਰਤ ਦਾ ਜਿਹੜਾ ‘ਬਾਇਓਟੈੱਕ’ ਖੇਤਰ 62 ਅਰਬ ਡਾਲਰ ਦਾ ਸੀ, ਉਸ ਦੇ 2025 ਤੱਕ ਵਧ ਕੇ 150 ਅਰਬ ਡਾਲਰ ਹੋ ਜਾਣ ਦੀ ਸੰਭਾਵਨਾ ਹੈ: ਡਾ. ਵੀ.ਕੇ. ਸਾਰਸਵਤ, ਮੈਂਬਰ, ਨੀਤੀ ਆਯੋਗ
ਡਾ. ਸੌਮਯਾ ਸਵਾਮੀਨਾਥਨ, ਮੁੱਖ ਵਿਗਿਆਨੀ, ਵਿਸ਼ਵ ਸਿਹਤ ਸੰਗਠਨ: ‘ਭਾਰਤ ਨੇ ਵਿਸ਼ਵ ਪੱਧਰੀ ਨਿਰਮਾਤਾ ਬਣਨ ਦੀ ਸਮਰੱਥਾ ਵਿਖਾ ਦਿੱਤੀ ਹੈ ਅਤੇ ਵੈਕਸੀਨ ਵਿਕਾਸ ਦੇ ਮਾਮਲੇ ’ਚ ਇਨੋਵੇਟਰ ਬਣ ਕੇ ਵੀ ਵਿਖਾਇਆ ਹੈ’
BIRAC ਦਾ ਟੈਕਨੀਕਲ ਕੰਪੈਂਡੀਅਮ 2021 ਜਾਰੀ
Posted On:
02 MAR 2021 12:01PM by PIB Chandigarh
ਸਭ ਤੋਂ ਵਿਸ਼ਾਲ ਬਾਇਓ–ਟੈਕਨੋਲੋਜੀ ਇਕੱਤਰਤਾ ‘ਗਲੋਬਲ ਬਾਇਓ–ਇੰਡੀਆ 2021’ ਦਾ ਉਦਘਾਟਨ ਡਾ. ਹਰਸ਼ ਵਰਧਨ, ਕੇਂਦਰੀ ਵਿਗਿਆਨ ਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ 1 ਮਾਰਚ, 2021 ਨੂੰ ਕੀਤਾ ਸੀ। ਸ੍ਰੀਮਤੀ ਨਿਰਮਲਾ ਸੀਤਾਰਮਨ, ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਉਦਘਾਟਨੀ ਸੈਸ਼ਨ ਮੌਕੇ ਵਿਸ਼ੇਸ਼ ਮਹਿਮਾਨ ਸਨ। ਇਸ ਤਿੰਨ–ਦਿਨਾ ਸਮਾਰੋਹ ਦੇ ਵਿਭਿੰਨ ਸੈਸ਼ਨ ਹੋਣਗੇ, ਜੋ ਬਾਇਓਟੈਕਨੋਲੋਜੀ ਦੇ ਵਿਭਿੰਨ ਪੱਖਾਂ ਨਾਲ ਸਬੰਧਤ ਹੋਣਗੇ। ‘ਗਲੋਬਲ ਬਾਇਓ–ਇੰਡੀਆ’ ਦੇ ਪਹਿਲੇ ਸੈਸ਼ਨ ਦੌਰਾਨ ਇਹ ਦੱਸਿਆ ਗਿਆ ਕਿ ਦੇਸ਼ ਨੂੰ ‘ਲਚਕਤਾ ਤੇ ਆਤਮ–ਨਿਰਭਰਤਾ ਮੁਹੱਈਆ ਕਰਵਾਉਣ ਲਈ ਭਾਰਤ ਦੀ ‘ਮੇਕ ਇਨ ਇੰਡੀਆ’ ਮੁਹਿੰਮ ਨੁੰ ਕਿਵੇਂ ‘ਆਤਮਨਿਰਭਰ ਭਾਰਤ ਅਭਿਯਾਨ’ ਵਿੱਚ ਤਬਦੀਲ ਕੀਤਾ ਗਿਆ। ਇਸ ਸੈਸ਼ਨ ’ਚ ਰਾਸ਼ਟਰੀ ਤਰਜੀਹਾਂ ਨੂੰ ਉਜਾਗਰ ਕੀਤਾ ਗਿਆ, ਉਹ ਮਿਸਾਲਾਂ ਦਿੱਤੀਆਂ ਗਈਆਂ ਜਿਨ੍ਹਾਂ ’ਚ ਕੋਵਿਡ ਮਹਾਮਾਰੀ ਦੀਆਂ ਚੁਣੌਤੀਆਂ ਨੂੰ ਮੌਕਿਆਂ ਵਿੱਚ ਤਬਦੀਲ ਕਰਨ ਦੇ ਭਾਰਤ ਦੇ ਤਜਰਬੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵੈਕਸੀਨ, ਦਵਾਈਆਂ, ਡਾਇਓਗਨੌਸਟਿਕਸ, ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ (ਪੀਪੀਈ – PPE) ਕਿਟਸ, ਵੈਂਟੀਲੇਟਰਜ਼, ਥਰਮਲ ਸਕੈਨਰਜ਼, ਮਾਸਕਸ ਆਦਿ ਜਿਹੀਆਂ ਅਤਿ–ਲੋੜੀਂਦੀਆਂ ਆਵਸ਼ਕਤਾਵਾਂ ਦੀ ਪੂਰਤੀ ਲਈ ਆਤਮ–ਨਿਰਭਰਤਾ ਹਾਸਲ ਕਰਨ ਲਈ ਦੇਸ਼ ਵਿੱਚ ਨਵਾਚਾਰ ਲਈ ਢੁਕਵਾਂ ਮਾਹੌਲ ਵਿਕਸਤ ਕੀਤਾ ਗਿਆ।
ਡਾ. ਦੀਪਕ ਬਾਗਲਾ ਸੀਈਓ, ‘ਇਨਵੈਸਟ ਇੰਡੀਆ’ ਨੇ ਭਾਰਤ ਤੇ ਸਮੁੱਚੇ ਵਿਸ਼ਵ ਲਈ ‘ਆਤਮਨਿਰਭਰ ਭਾਰਤ’ ਦੀ ਦੂਰ–ਦ੍ਰਿਸ਼ਟੀ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ,‘ਭਾਰਤ ਇਸ ਧਰਤ ਦੀਆਂ ਸਭ ਤੋਂ ਵੱਧ ਖੁੱਲ੍ਹੀਆਂ ਅਰਥ–ਵਿਵਸਥਾਵਾਂ ਵਿੱਚੋਂ ਇੱਕ ਹੈ ਅਤੇ ਇਹ ਵਿਸ਼ਵ ਦਾ ਚੋਟੀ ਦਾ ਅਜਿਹਾ ਟਿਕਾਣਾ ਹੈ, ਜਿੱਥੇ ਕੋਈ ਪਾਬੰਦੀਆਂ ਨਹੀਂ ਹਨ। ਦੇਸ਼ ਅੱਜ ਦੁਨੀਆ ਦੀ ਸਭ ਤੋਂ ਵਿਸ਼ਾਲ, ਯੁਵਾ ਤੇ ਤੇਜ਼–ਰਫ਼ਤਾਰ ਅਰਥ–ਵਿਵਸਥਾ ਹੈ।’
ਇਸ ਸਮਾਰੋਹ ’ਚ ਨੀਦਰਲੈਂਡਜ਼ ਤੇ ਸਵਿਟਜ਼ਰਲੈਂਡ ਦੇ ਰਾਜਦੂਤਾਂ ਦੀ ਸ਼ਮੂਲੀਅਤ ਨਾਲ ਵਿਸ਼ਵ ਪਰਿਪੇਖ ਵੀ ਵੇਖਣ ਨੂੰ ਮਿਲਿਆ।
ਭਾਰਤ, ਨੇਪਾਲ ਤੇ ਭੂਟਾਨ ’ਚ ਨੀਦਰਲੈਂਡਜ਼ ਦੇ ਦੂਤਾਵਾਸ ਦੇ ਸਫ਼ੀਰ ਸ੍ਰੀ ਮਾਰਟਿਨ ਵੈਨ ਡੇਨ ਬਰਗ ਨੇ ਕਿਹਾ ਕਿ ਕੋਵਿਡ–19 ਨੇ ਸਾਨੂੰ ਵਿਖਾ ਦਿੱਤਾ ਹੈ ਕਿ ਵਿਸ਼ਵ ਨੂੰ ਵਿਗਿਆਨ, ਟੈਕਨੋਲੋਜੀ,ਖੇਤੀਬਾੜੀ ਜਿਹੇ ਖੇਤਰਾਂ ਵਿੱਚ ਆਪਸੀ ਅੰਤਰਰਾਸ਼ਟਰੀ ਤਾਲਮੇਲ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਵੰਡ ਦੇ ਮਾਮਲੇ ਵਿੱਚ ਭਾਰਤ ਨੇ ਸਫ਼ਲਤਾ ਦੀ ਕਹਾਣੀ ਸਿਰਜ ਕੇ ਵਿਖਾ ਦਿੱਤੀ ਹੈ।
ਭਾਰਤ ਅਤੇ ਭੂਟਾਨ ’ਚ ਸਵਿਟਜ਼ਰਲੈਂਡ ਦੇ ਦੂਤਾਵਾਸ ਦੇ ਸਫ਼ੀਰ ਡਾ. ਰਾਲਫ਼ ਹੈਕਨਰ ਨੇ ਕਿਹਾ,‘ਭਾਰਤ ਅੱਜ ਵਿਗਿਆਨ ਤੇ ਨਵਾਚਾਰ ਦੇ ਖੇਤਰਾਂ ਵਿੱਚ ਸਮਾਧਾਨਾਂ ਦਾ ਵੱਡਾ ਹਿੱਸਾ ਹੈ। ਭਾਰਤ ਵਿਸ਼ਵ ਦੇ ਸਭ ਤੋਂ ਵੱਧ ਇਨੋਵੇਟਿਵ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਸਾਲ 2021 ਦੇ ਬਜਟ ਨੇ ਸਿੱਧ ਕਰ ਦਿੱਤਾ ਹੈ ਕਿ ਜਿਸ ਵਿੱਚ ਖੋਜ ਤੇ ਵਿਕਾਸ ਲਈ ਵੱਡੀ ਰਾਸ਼ੀ ਰੱਖੀ ਗਈ ਹੈ। ਅਸੀਂ ਚਾਹੁੰਦੇ ਹਾਂ ਕਿ ਭਾਰਤ ਨੂੰ ਇਹ ਪਤਾ ਲੱਗੇ ਕਿ ਸਵਿਟਜ਼ਰਲੈਂਡ ਵੀ ਨਵਾਚਾਰ, ਵਿਕਾਸ ਜੇ ਮਾਮਲਿਆਂ ਵਿੱਚ ਬੇਹੱਦ ਪ੍ਰਤੀਯੋਗੀ ਦੇਸ਼ ਹੈ।’
ਇਸ ਸੈਸ਼ਨ ਦੌਰਾਨ ਉਨ੍ਹਾਂ ਅੰਤਰ–ਦ੍ਰਿਸ਼ਟੀਆਂ ਬਾਰੇ ਵੀ ਦੱਸਿਆ ਗਿਆ ਕਿ ਇੱਕ ਸੱਚੀ ਆਤਮਨਿਰਭਰ ਬਾਇਓ–ਅਰਥਵਿਸਥਾ ਕਿਵੇਂ ਸਿਰਜੀ ਜਾ ਸਕਦੀ ਹੈ ਅਤੇ ਗਲੋਬਲ ਫ਼ਾਈਨਾਂਸਿੰਗ, ਨਵਾਚਾਰ ਤੇ ਨਿਰਮਾਣ ਈਕੋਸਿਸਟਮ ਦਾ ਹਿੱਸਾ ਕਿਵੇਂ ਬਣਿਆ ਜਾ ਸਕਦਾ ਹੈ।
ਡਾ. ਵਿਨੋਦ ਪੌਲ, ਮੈਂਬਰ ਸਿਹਤ, ਨੀਤੀ ਆਯੋਗ ਨੇ ਵਿਗਿਆਨਕ ਭਾਈਚਾਰੇ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਮਹਾਮਾਰੀ ਦੌਰਾਨ ਜਿਸ ਤੇਜ਼ ਰਫ਼ਤਾਰ ਨਾਲ ਸਮੱਸਿਆਵਾਂ ਦੇ ਹੱਲ ਲੱਭੇ ਗਏ, ਉਹ ਅਦਭੁਤ ਸਨ। ਵੈਕਸੀਨਾਂ ਦੇ ਵਿਕਾਸ ਦੀ ਕਹਾਣੀ ਇੱਕ ਅਦਭੁਤ ਮਿਸਾਲ ਹੈ, ਜੋ ਦੱਸਦੀ ਹੈ ਕਿ ਘੱਟ ਸਮੇਂ ’ਚ ਵੱਡੀਆਂ ਮੱਲਾਂ ਕਿਵੇਂ ਮਾਰੀਆਂ ਜਾ ਸਕਦੀਆਂ ਹਨ ਅਤੇ ਵਿਗਿਆਨਕ ਲਾਮਬੰਦੀ ਕਿਵੇਂ ਕੀਤੀ ਜਾ ਸਕਦੀ ਹੈ। ਕੋਵਿਡ–19 ਵੈਕਸੀਨ ਦੇ ਨਿਰਮਾਣ ਖੇਤਰ ਵਿੱਚ ਵਿਸ਼ਵ ਪੱਧਰੀ ਛਾਪ ਛੱਡਣਾ ਆਪਣੇ–ਆਪ ਵਿੱਚ ਹੀ ਇੱਕ ਵਿਲੱਖਣ ਵਰਤਾਰਾ ਹੈ, ਜਿਸ ਉੱਤੇ ਮਾਣ ਕੀਤਾ ਜਾ ਸਕਦਾ ਹੈ। ਅਸੀਂ ਮਹਿਸੂਸ ਕਰ ਲਿਆ ਹੈ ਕਿ ਸਾਡੇ ਅੰਦਰ ਤੇਜ਼–ਰਫ਼ਤਾਰ ਨਾਲ ਸੇਵਾਵਾਂ ਮੁਹੱਈਆ ਕਰਵਾਉਣ ਦੀ ਸੰਭਾਵਨਾ ਮੌਜੂਦ ਹੈ, ਜਿਵੇਂ ਕਿ ਅਸੀਂ ਵੈਕਸੀਨ ਵੰਡ ਦੇ ਮਾਮਲੇ ’ਚ ਕੀਤਾ ਹੈ।’
ਡਾ. ਵੀ.ਕੇ. ਸਾਰਸਵਤ, ਮੈਂਬਰ, ਨੀਤੀ ਆਯੋਗ ਨੇ ਕਿਹਾ,‘ਬਾਇਓਟੈਕਨੋਲੋਜੀ ਨੂੰ ਕਿਸੇ ਵੇਲੇ ਦੁਨੀਆ ਦਾ ਸਭ ਤੋਂ ਪੁਰਾਣਾ ਕਿੱਤਾ ਸਮਝਿਆ ਜਾਂਦਾ ਸੀ ਤੇ ਅੱਜ ਉਹ ਕਈ ਤਰੀਕਿਆਂ ਤੇ ਤਕਨੀਕਾਂ ਨਾਲ ਵਿਕਸਤ ਹੋ ਚੁੱਕਾ ਹੈ। ਮਹਾਮਾਰੀ ਦੌਰਾਨ #ਬਾਇਓਟੈੱਕ ਖੇਤਰ ਵਿੱਚ #ਸਟਾਰਟ–ਅੱਪਸ ਦੀ ਮਹਾਨ ਸਫ਼ਲਤਾ ਦੀਆਂ ਕਈਆਂ ਕਹਾਣੀਆਂ ਉੱਘੜ ਕੇ ਆਈਆਂ, ਜਿਨ੍ਹਾਂ ਨੂੰ ਦੁਨੀਆ ਨੇ ਵੇਖਿਆ। ਸਾਲ 2012 ’ਚ ਭਾਰਤ ਦਾ ਜਿਹੜਾ ਬਾਇਓਟੈੱਕ ਖੇਤਰ 62 ਅਰਬ ਡਾਲਰ ਦਾ ਸੀ, ਉਸ ਦੇ 2025 ਤੱਕ ਵਧ ਕੇ 150 ਅਰਬ ਡਾਲਰ ਹੋ ਜਾਣ ਦੀ ਸੰਭਾਵਨਾ ਹੈ।’
ਸ੍ਰੀ ਜੁਨੈਦ ਅਹਿਮਦ, ਦੇਸ਼ ਲਈ ਵਿਸ਼ਵ ਬੈਂਕ ਦੇ ਡਾਇਰੈਕਟਰ ਨੇ ‘ਆਤਮਨਿਰਭਰ ਭਾਰਤ’ ਕਿਵੇਂ ਇੱਕ ਅਜਿਹਾ ਢਾਂਚਾ ਹੈ, ਜੋ ਭਾਰਤ ਨੂੰ ਵਿਸ਼ਵ ਕੀਮਤ ਲੜੀ ਨਾਲ ਜੋੜਦਾ ਹੈ।
ਪ੍ਰੋ. ਐੱਮ. ਵਿਦਿਆਸਾਗਰ, ਚੇਅਰ, ਐੱਨਬੀਡੀਐੱਸ ਫ਼ਾਰਮਯੂਲੇਸ਼ਨ ਗਰੁੱਪ, ਵਿਲੱਖਣ ਪ੍ਰੋਫ਼ੈਸਰ IIT – ਹੈਦਰਾਬਾਦ ਨੇ ‘ਨੈਸ਼ਨਲ ਬਾਇਓਟੈਕਨੋਲੋਜੀ ਡਿਵੈਲਪਮੈਂਟ ਸਟ੍ਰੈਟਿਜੀ 2021–25’ ਬਾਰੇ ਜਾਣਕਾਰੀ ਦਿੱਤੀ। ਡਾ. ਕਿਰਨ ਮਜੂਮਦਾਰ ਸ਼ਾੱਅ, ਕਾਰਜਕਾਰੀ ਚੇਅਰਪਰਸਨ, ਬਾਇਓਕੋਨ ਨੇ ‘ਆਤਮਨਿਰਭਰ ਭਾਰਤ’ ਦਾ ਉਦਯੋਗ ਪਰਿਪੇਖ ਦਿੱਤਾ।
ਡਾ. ਰੇਨੂ ਸਵਰੂਪ, ਸਕੱਤਰ, ਭਾਰਤੀ ਬਾਇਓਟੈਕਨੋਲੋਜੀ ਵਿਭਾਗ (DBT India) ਨੇ ਆਪਣੇ ਸਮਾਪਤੀ ਭਾਸ਼ਣ ’ਚ ਕਿਹਾ ਕਿ ‘ਗਲੋਬਲ ਬਾਇਓ–ਇੰਡੀਆ 2021’ ਭਾਈਚਾਰੇ ਨੂੰ ਇੱਕਜੁਟ ਕਰਨ ਦਾ ਮੌਕਾ ਹੈ ਅਤੇ ਵੇਖੋ ਕਿ ਅਸੀਂ ਕਿਵੇਂ ਸਿਰਫ਼ ਦੇਸ਼ ਵਿੱਚ ਹੀ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਡਿਲਿਵਰ ਕਰ ਸਕਦੇ ਹਾਂ। ਸਾਨੂੰ ਕੋਸ਼ਿਸ਼ ਕਰਨੀ ਹੋਵੇਗੀ ਤੇ ਸਿਰਫ਼ ਭਾਰਤ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆ ਲਈ ਆਤਮ–ਨਿਰਭਰ ਬਣਨਾ ਹੋਵੇਗਾ। ਸਾਨੂੰ ਆਪਣੇ ਅੰਦਰ ਇਹ ਵੇਖਣ ਦੀ ਸ਼ੁਰੂਆਤ ਕਰਨੀ ਹੋਵੇਗੀ ਕਿ ਅਸੀਂ ਕਿੱਥੇ–ਕਿੱਥੇ ਪਿੱਛੇ ਹਾਂ ਤੇ ਕੀ ਸੁਧਾਰ ਹੋ ਸਕਦਾ ਹੈ।
ਸੁਸ਼੍ਰੀ ਅੰਜੂ ਭੱਲਾ, ਐੱਮਡੀ, BIRAC ਦੀ ਮੌਜੂਦੀ ਵਿੱਚ #ਗਲੋਬਲ ਬਾਇਓ ਇੰਡੀਆ 2021 ਮੌਕੇ BIRAC ਦਾ ‘ਟੈਕਨੀਕਲ ਕੰਪੈਂਡੀਅਮ 2021’ (ਤਕਨੀਕੀ ਕਾਰਜਾਂ ਦੀ ਸੰਖੇਪ ਜਾਣਕਾਰੀ) ਜਾਰੀ ਕੀਤਾ ਗਿਆ।
‘ਗਲੋਬਲ ਬਾਇਓ ਇੰਡੀਆ 2021’ ਦੇ ਪਹਿਲੇ ਦਿਨ ਤੀਜਾ ਸੈਸ਼ਨ ‘ਭਾਰਤ ਦੀ ਕੋਵਿਡ–19 ਨਾਲ ਜੰਗ’ ਵਿਸ਼ੇ ਬਾਰੇ ਸੀ। ਕੋਵਿਡ–19 ਵੈਕਸੀਨ ਯਾਤਰਾ –ਵਰਗ/ਬਾਇਓਮੈਨੂਫ਼ੈਕਚਰਿੰਗ ’ਚ ਵਿਗਿਆਨ ਤੋਂ ਲੈ ਕੇ ਸਭ ਤੋਂ ਪਹਿਲਾਂ ਡਿਲੀਵਰੀ ਤੱਕ। ਇਸ ਸੈਸ਼ਨ ’ਚ ਸਾਡੇ ਦੇਸ਼ ਦੇ ਨਾਲ–ਨਾਲ ਪੂਰੀ ਦੁਨੀਆ ਲਈ ਕੋਵਿਡ ਵੈਕਸੀਨ ਦੇ ਵਿਕਾਸ ਵਿੱਚ ਭਾਰਤ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇੱਕਜੁਟ ਜਤਨਾਂ ਸਦਕਾ ਇੱਕ ਰਿਕਾਰਡ ਸਮੇਂ ਅੰਦਰ ਦੇਸ਼ ਵਿੱਚ ਹੀ ਵਿਕਸਤ ਕੀਤੀ ਗਈ ‘ਕੋਵੈਕਸਨਿਨ’ ਅਤੇ ਬਾਇਓਮੈਨੂਫ਼ੈਕਚਰਿੰਗ ਸੁਵਿਧਾਵਾਂ ਦੇ ਮਜ਼ਬੂਤ ਈਕੋਸਿਸਟਮ ਦੁਆਰਾ ‘ਕੋਵੀਸ਼ੀਲਡ’ ਨੂੰ ਜਾਰੀ ਕੀਤਾ ਗਿਆ।
ਡਾ. ਸ਼ੀਰਸ਼ੇਂਦੂ ਮੁਖਰਜੀ, PMU ਦੇ ਮਿਸ਼ਨ ਡਾਇਰੈਕਟਰ ਨੇ ਇਸ ਸੈਸ਼ਨ ਨੂੰ ਸੰਬੋਧਨ ਕਰਦਿਆਂ ਇੱਕ ਗੁੰਜਾਇਮਾਨ ਈਕੋਸਿਸਟਮ ਸਿਰਜਣ ਲਈ DBT – BIRAC ਵੱਲੋਂ ਪਾਏ ਗਏ ਯੋਗਦਾਨ ਨੂੰ ਉਜਾਗਰ ਕੀਤਾ, ਜਿਸ ਕਾਰਣ ਖੋਜ ਤੇ ਵਿਕਾਸ ਅਤੇ ਨਿਰਮਾਣ ਦੋਵਾਂ ਦੇ ਬਾਇਓਫ਼ਾਰਮਾ ਖੇਤਰ ਵਿੱਚ ਸਬੰਧਤ ਕੰਪਨੀਆਂ ਦੀ ਗਿਣਤੀ ’ਚ ਵਾਧਾ ਹੋ ਗਿਆ। ਹੁਣ ਪਾਈਪਲਾਈਨ ’ਚ ਕਈ ਵੈਕਸੀਨ ਉਮੀਦਵਾਰ ਹਨ, ਜੋ ਵਿਕਾਸ ਦੇ ਵਿਭਿੰਨ ਪੜਾਵਾਂ ’ਤੇ ਹਨ।
ਡਾ. ਪੰਕਜ ਪਟੇਲ – ਕੈਡਿਲਾ ਹੈਲਥਕੇਅਰ ਲਿਮਿਟੇਡ ਨੇ ਸੂਚਿਤ ਕੀਤਾ ਕਿ ਕੋਵਿਡ–19 ਮਹਾਮਾਰੀ ਦੌਰਾਨ ਦੋ ਵੈਕਸੀਨ ਮੰਚਾਂ – ‘ਡੀਐੱਨਏ ਵੈਕਸੀਨ ਪਲੈਟਫ਼ਾਰਮ’ ਅਤੇ ‘ਮੀਜ਼ਲਜ਼ ਵੈਕਸੀਨ ਪਲੈਟਫ਼ਾਰਮ’ ਦੀ ਅਜ਼ਮਾਇਸ਼ ਕਰਨ ਦੀ ਰਣਨੀਤੀ ਸੀ। ਇੱਕ ਹੋਰ ਅਹਿਮ ਮਸਲਾ ਵੈਕਸੀਨਾਂ ਵਿਕਸਤ ਕਰਨ ਲਈ ਇੱਕ ਅਜਿਹੀ ਵਿਸ਼ਾਲ ਸੁਵਿਧਾ ਸਥਾਪਤ ਕਰਨ ਦਾ ਸੀ, ਜੋ ਦੋ ਮਹੀਨਿਆਂ ਲਈ 25 ਡਿਗਰੀ ਸੈਲਸੀਅਸ ਉੱਤੇ ਸਥਿਰ ਰਹੇ ਅਤੇ ਰੋਗ–ਪ੍ਰਤੀਰੋਧਕ ਸ਼ਕਤੀ ਵਧਾਉਣ ’ਚ ਸਹਿਯੋਗ ਦੇਣ ਵਾਲੀ ਤੇ ਸੁਰੱਖਿਅਤ ਹੋਵੇ।
ਡਾ. ਸੌਮਯਾ ਸਵਾਮੀਨਾਥਨ, ਮੁੱਖ ਵਿਗਿਆਨੀ, ਵਿਸ਼ਵ ਸਿਹਤ ਸੰਗਠਨ (WHO) ਨੇ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਬਹੁਤ ਹੀ ਨਾਜ਼ੁਕ ਪੜਾਅ ’ਤੇ ਹਾਂ ਕਿਉਂਕਿ ਖ਼ਾਸ ਕਰਕੇ ਯੂਰੋਪ ਤੇ ਅਮਰੀਕਾ ’ਚ ਕੋਵਿਡ–19 ਮਾਮਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਵਾਇਰਸ ਦੇ ਵਿਭਿੰਨ ਵੇਰੀਐਂਟਸ ਬਾਰੇ ਖ਼ਾਸ ਤੌਰ ’ਤੇ ਬਹੁਤ ਸਾਰੀਆਂ ਅਨਿਸ਼ਚਤਤਾਵਾਂ ਹਨ। ਉਨ੍ਹਾਂ ਕਿਹਾ, ‘ਭਾਰਤ ਨੇ ਵਿਸ਼ਵ–ਪੱਧਰੀ ਨਿਰਮਾਤਾ ਵਜੋਂ ਆਪਣੀ ਸਮਰੱਥਾ ਵਿਖਾ ਦਿੱਤੀ ਹੈ ਤੇ ਵੈਕਸੀਨ ਦੇ ਵਿਕਾਸ ਦੇ ਮਾਮਲੇ ਵਿੱਚ ਇੱਕ ਇਨੋਵੇਟਰ ਬਣ ਕੇ ਵੀ ਵਿਖਾ ਦਿੱਤਾ ਹੈ। ਵੈਕਸੀਨਾਂ ਦੇ ਅਸਰ ਦਾ ਅਧਿਐਨ ਕਰਨ ਦੀ ਬਹੁਤ ਜ਼ਿਆਦਾ ਗੁੰਜਾਇਸ਼ ਹੈ, ਜਿਸ ਲਈ ਇੱਕ ਬਹੁਤ ਜ਼ਿਆਦਾ ਤਾਲਮੇਲ–ਭਰਪੂਰ ਪਹੁੰਚ ਅਪਨਾਉਣ ਬਾਰੇ ਵਿਚਾਰ ਕਰਨ ਦੀ ਜ਼ਰੂਰਤ ਹੈ।’
ਡਾ. ਕ੍ਰਿਸ਼ਨ ਮੋਹਨ, ‘ਭਾਰਤ ਬਾਇਓਟੈੱਕ’ ਨੇ ਸੂਚਿਤ ਕੀਤਾ ਕਿ ਉਨ੍ਹਾਂ ਕੋਲ ਵੈਕਸੀਨਾਂ ਦੀ ਸਮੁੱਚੀ ਰੇਂਜ ਮੌਜੂਦ ਹੈ, ਜਿਨ੍ਹਾਂ ਵਿੱਚੋਂ 3 ਤਾਂ WHO ਵੱਲੋਂ ਪੂਰਵ–ਯੋਗ ਹਨ। ਉਨ੍ਹਾਂ ਕਿਹਾ ਕਿ 100 ਦਿਨਾਂ ਦੇ ਸਮੇਂ ਅੰਦਰ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਤਿਆਰ ਕਰ ਕੇ ਬਾਜ਼ਾਰ ਵਿੱਚ ਲਿਆਉਣ ਲਈ ਰੈਗੂਲੇਟਰੀ ਸਿਸਟਮ ਤੇ ਸਰਕਾਰੀ ਸਹਾਇਤਾ ਦੀ ਜ਼ਰੂਰਤ ਹੈ।
ਭਾਰਤ ਸਰਕਾਰ ਵੱਲੋਂ ਦੇਸ਼ ਦੀਆਂ ਵਿਕਾਸ ਗਤੀਵਿਧੀਆਂ ਦੇ ਉਤਪ੍ਰੇਰਣ ਹਿਤ ਵੈਕਸੀਨ ਵਿਕਾਸ ਤੇ ਨਿਰਮਾਣ ਲਈ ਪ੍ਰਮੁੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ ਕੋਸ਼ਿਸ਼ਾਂ ਵਿੱਚ ਵਾਧਾ ਕੀਤਾ ਗਿਆ ਹੈ।
ਭਾਰਤ ਵਿਭਿੰਨ ਮੰਚਾਂ ਦੇ ਵੈਕਸੀਨ ਉਮੀਦਵਾਰਾਂ ਦੇ ਪੋਰਟਫ਼ੋਲੀਓ ਹਾਸਲ ਕਰਨ ਦੀ ਵਿਲੱਖਣ ਸਥਿਤੀ ਵਿੱਚ ਹੈ। ਇਸ ਈਕੋਸਿਸਟਮ ਦਾ ਸਮਰਥਨ ਕਰ ਰਹੇ ਕੋਵਿਡ–19 ਵੈਕਸੀਨ ਦੇ ਹੋਰ ਉਮੀਦਵਾਰਾਂ ਨਾਲ ਪੈਨਲ ਵਿਚਾਰ–ਵਟਾਂਦਰੇ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਵਿਚਾਰ–ਚਰਚਾ ਕੀਤੀ ਗਈ।
******
ਐੱਨਬੀ/ਕੇਜੀਐੱਸ/(DBT ਰਿਲੀਜ਼)
(Release ID: 1702088)
Visitor Counter : 213