ਰੱਖਿਆ ਮੰਤਰਾਲਾ

ਭਾਰਤੀ ਹਵਾਈ ਸੈਨਾ ਐਕਸ ਡੈਜ਼ਰਟ ਫਲੈਗ VI ਵਿੱਚ ਹਿੱਸਾ ਲੈ ਰਹੀ ਹੈ

Posted On: 02 MAR 2021 5:36PM by PIB Chandigarh

ਐਕਸ ਡੈਜ਼ਰਟ ਫਲੈਗ ਇੱਕ ਸਲਾਨਾ ਬਹੁ ਰਾਸ਼ਟਰੀ ਵੱਡੀ ਸੈਨਾ ਰੋਜ਼ਗਾਰ ਜੰਗੀ ਅਭਿਆਸ ਹੈ , ਜਿਸ ਦਾ ਆਯੋਜਨ ਯੁਨਾਇਟਿਡ ਅਰਬ ਅਮਾਰਾਤ ਏਅਰ ਫੋਰਸ ਵੱਲੋਂ ਕੀਤਾ ਗਿਆ ਹੈ । ਭਾਰਤੀ ਹਵਾਈ ਸੈਨਾ ਯੁਨਾਇਟਿਡ ਅਰਬ ਅਮਾਰਾਤ , ਅਮਰੀਕਾ , ਫਰਾਂਸ , ਸਾਉਦੀ ਅਰਬ , ਦੱਖਣ ਕੋਰੀਆ , ਬਹਿਰੀਨ ਦੀਆਂ ਹਵਾਈ ਸੈਨਾਵਾਂ ਨਾਲ ਐਕਰਸਾਈਜ਼ ਡੈਜ਼ਰਟ ਫਲੈਗ VI ਵਿੱਚ ਪਹਿਲੀ ਵਾਰ ਹਿੱਸਾ ਲੈ ਰਹੀ ਹੈ । ਇਹ ਅਭਿਆਸ ਯੂ ਏ ਈ ਦੇ ਅਲ—ਧਫਰਾ ਏਅਰਬੇਸ ਵਿੱਚ 03 ਮਾਰਚ ਤੋਂ 27 ਮਾਰਚ 2021 ਤੱਕ ਸੂਚੀਬੱਧ ਕੀਤਾ ਗਿਆ ਹੈ ।
ਭਾਰਤੀ ਹਵਾਈ ਸੈਨਾ 6 ਐੱਸ ਯੂ — 30 ਐੱਮ ਕੇ ਆਈ , 2 ਸੀ — 17 ਅਤੇ 1 ਆਈ ਐੱਲ — 78 ਟੈਂਕਰ ਏਅਰ ਕ੍ਰਾਫਟ , ਸੀ — 17 ਗਲੋਬ ਮਾਸਟਰ ਨਾਲ ਹਿੱਸਾ ਲੈ ਰਹੀ ਹੈ , ਜੋ ਆਈ ਏ ਐੱਫ ਦੀ ਇੰਡਕਸ਼ਨ — ਡੀ ਇੰਡਕਸ਼ਨ ਲਈ ਸਹਾਇਤਾ ਮੁਹੱਈਆ ਕਰਨਗੇ । ਐੱਸ ਯੂ — 30  ਐੱਮ ਕੇ ਆਈ ਹਵਾਈ ਜਹਾਜ਼ ਲੰਬੀ ਦੂਰੀ ਤੈਅ ਕਰੇਗਾ ਅਤੇ ਇਹ ਸਿੱਧਾ ਭਾਰਤ ਤੋਂ ਅਭਿਆਸ ਖੇਤਰ ਵਿੱਚ ਜਾਵੇਗਾ ਤੇ ਜਾਂਦਿਆਂ ਜਾਂਦਿਆਂ ਹੀ ਆਈ ਐੱਲ — 78 ਟੈਂਕਰ ਏਅਰ ਕ੍ਰਾਫਟ ਤੋਂ ਰਿਫਿਊਲਿੰਗ ਕਰੇਗਾ । ਇਸ ਅਭਿਆਸ ਦਾ ਮਕਸਦ ਹਿੱਸਾ ਲੈਣ ਵਾਲੀਆਂ ਸੈਨਾਵਾਂ ਨੂੰ ਸੰਚਾਲਨ ਅਭਿਆਸ ਮੁਹੱਈਆ ਕਰਨਾ ਹੈ , ਜਦਕਿ ਕੰਟਰੋਲ ਵਾਤਾਵਰਣ ਵਿੱਚ ਹਵਾਈ ਲੜਾਈ ਅਭਿਆਨ ਚਲਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ । ਹਿੱਸਾ ਲੈਣ ਵਾਲੀਆਂ ਸੈਨਾਵਾਂ ਨੂੰ ਆਪਸੀ ਸਹਿਮਤੀ ਨਾਲ ਵਧੀਆ ਅਭਿਆਸਾਂ ਦੇ ਅਦਾਨ ਪ੍ਰਦਾਨ ਦੇ ਨਾਲ ਨਾਲ ਸੰਚਾਲਨ ਸਮਰੱਥਾਵਾਂ ਨੂੰ ਵਧਾਉਣ ਦੇ ਮੌਕੇ ਮਿਲਣਗੇ । 
ਵੱਡੇ ਪੈਮਾਨੇ ਦੇ ਅਭਿਆਸ ਰਾਹੀਂ ਵਿਸ਼ਵ ਭਰ ਦੇ ਵੱਖ ਵੱਖ ਲੜਾਕੂ ਹਵਾਈ ਜਹਾਜ਼ ਭਾਰਤੀ ਹਵਾਈ ਸੈਨਾ ਸਮੇਤ ਹਿੱਸਾ ਲੈਣ ਵਾਲੀਆਂ ਸਾਰੀਆਂ ਸੈਨਾਵਾਂ ਨੂੰ ਜਾਣਕਾਰੀ ਅਦਾਨ ਪ੍ਰਦਾਨ ਕਰਨ ਦੇ ਵਿਲੱਖਣ ਮੌਕੇ ਸੰਚਾਲਨ ਸਮਰੱਥਾਵਾਂ ਨੂੰ ਵਧਾਉਣ ਦੇ ਤਜ਼ਰਬੇ ਅਤੇ ਅੰਤਰਕਾਰਜਸ਼ੀਲਤਾ ਮੁਹੱਈਆ ਕੀਤੇ ਜਾਣਗੇ । ਹਿੱਸਾ ਲੈ ਰਹੇ ਰਾਸ਼ਟਰਾਂ ਵੱਲੋਂ ਅਭਿਆਸਾਂ ਅਤੇ ਸੰਵਾਦ ਰਾਹੀਂ ਗਤੀਸ਼ੀਲ ਅਤੇ ਅਸਲੀ ਲੜਾਈ ਵਾਤਾਵਰਣ ਅੰਤਰਰਾਸ਼ਟਰੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਵੀ ਯੋਗਦਾਨ ਪਾਵੇਗਾ ।
ਪਿਛਲੇ ਦਹਾਕੇ ਤੋਂ ਭਾਰਤੀ ਹਵਾਈ ਸੈਨਾ ਲਗਾਤਾਰ ਬਹੁ ਰਾਸ਼ਟਰੀ ਸੰਚਾਲਨ ਅਭਿਆਸਾਂ ਵਿੱਚ ਹਿੱਸਾ ਲੈਂਦੀ ਆ ਰਹੀ ਹੈ ਅਤੇ ਲਗਾਤਾਰ ਆਯੋਜਿਤ ਕਰਦੀ ਰਹੀ ਹੈ , ਜਿਹਨਾਂ ਵਿੱਚ ਵਿਸ਼ਵ ਦੀਆਂ ਵਧੀਆ ਹਵਾਈ ਸੈਨਾ ਵਿਚਾਲੇ ਮਿਲ ਕੇ ਕੀਤੇ ਗਏ ਹਨ ।

 

ਏ ਬੀ ਬੀ / ਏ ਐੱਮ / ਏ ਐੱਸ / ਜੇ ਪੀ / ਐੱਮ ਐੱਸ


(Release ID: 1702047) Visitor Counter : 243