ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਰਾਸ਼ਟਰੀ ਰਾਜਮਾਰਗ ਲਈ ਰੇਟਿੰਗ ਤੰਤਰ ਜਾਰੀ ਕੀਤਾ


ਚਾਲੂ ਵਿੱਤੀ ਸਾਲ ਦੌਰਾਨ ਪ੍ਰਤੀਦਿਨ ਔਸਤਨ 35 ਕਿਲੋਮੀਟਰ ਦੇ ਹਿਸਾਬ ਨਾਲ 11,000 ਕਿਲੋਮੀਟਰ ਤੋਂ ਅਧਿਕ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ ਕੀਤਾ ਗਿਆ
ਸ਼੍ਰੀ ਗਡਕਰੀ ਨੇ ਰਾਜਮਾਰਗ ਦੇ ਨਿਰਮਾਣ ਵਿੱਚ ਹੋਰ ਗਤੀ ਲਿਆਉਣ ਲਈ ਪ੍ਰਤੀਦਿਨ 40 ਕਿਲੋਮੀਟਰ ਸੜਕ ਬਣਾਉਣ ਦਾ ਸੰਕਲਪ ਦੁਹਰਾਇਆ

Posted On: 01 MAR 2021 6:38PM by PIB Chandigarh

ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ  ਨੇ 343 ਟੋਲ ਪਲਾਜਾ ਨੂੰ ਕਵਰ ਕਰਦੇ ਹੋਏ 4 ਅਤੇ 6 ਲੇਨ ਵਾਲੇ 18,668 ਕਿਲੋਮੀਟਰ  ਦੇ ਰਾਸ਼ਟਰੀ ਰਾਜਮਾਰਗਾਂ ਲਈ ਰੇਟਿੰਗ ਜਾਰੀ ਕੀਤੀ ਹੈ। ਇਹ ਕਾਰਜ ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਦੇ ਤਹਿਤ ਭਾਰਤੀ ਰਾਸ਼ਟਰੀ ਰਾਜ ਮਾਰਗ ਪ੍ਰਾਧਿਕਰਣ ਦੁਆਰਾ ਕੀਤਾ ਗਿਆ ਹੈ,  ਜਿਸ ਨੇ ਉਨ੍ਹਾਂ ਸੜਕਾਂ ਦੇ ਉਪਯੋਗਕਰਤਾਵਾਂ ਦੇ ਪ੍ਰਤੀ ਆਪਣੀ ਜਵਾਬਦੇਹੀ ਨੂੰ ਬਿਹਤਰ ਬਣਾਉਣ ਦੀ ਪਹਿਲ ਕੀਤੀ ਹੈ, ਜੋ ਵਿਕਸਿਤ ਰਾਸ਼ਟਰੀ ਰਾਜਮਾਰਗਾਂ ਦੀ ਵਰਤੋਂ ਕਰਨ ਲਈ ਖਪਤਕਾਰ ਫੀਸ ਦਾ ਭੁਗਤਾਨ ਕਰਦੇ ਹਨ ।  ਜਨਤਕ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ  ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੀ ਇਹ ਪਹਿਲ ਕੀਤੀ ਗਈ ਹੈ।  ਰਾਜਮਾਰਗਾਂ ਦੀ ਰੇਟਿੰਗ ਦਾ ਮੂਲ ਉਦੇਸ਼ ਰਾਜ ਮਾਰਗ ਉਪਯੋਗਕਰਤਾਵਾਂ ਦੇ ਲਿਹਾਜ਼ ਤੋਂ ਤਨਾਅ ਮੁਕਤ ਮਾਹੌਲ ਵਿੱਚ ਅਧਿਕਤਮ ਸੁਰੱਖਿਆ ਨਾਲ ਯਾਤਰਾ ਦਾ ਘੱਟੋ ਘੱਟ ਸਮਾਂ ਹੈ।

ਰਾਜਮਾਰਗ ਦੇ ਹਰ ਇੱਕ ਟੋਲ ਪਲਾਜਾ ਨੂੰ ਤਿੰਨ ਪ੍ਰਮੁੱਖ ਮਾਨਦੰਡਾਂ  ਦੇ ਆਧਾਰ ‘ਤੇ ਆਂਕਿਆ ਜਾਂਦਾ ਹੈ। ਯੋਗਤਾ,  ਸੁਰੱਖਿਆ ਅਤੇ ਉਪਯੋਗਕਰਤਾ ਸੇਵਾਵਾਂ। ਇਨ੍ਹਾਂ ਮਾਨਦੰਡਾਂ ਨੂੰ ਕੁੱਲ 39 ਮਾਪਦੰਡਾਂ ਵਿੱਚ ਵਿਭਾਜਿਤ ਕੀਤਾ ਗਿਆ ਹੈ ਜਿਸ ਵਿੱਚ ਔਸਤ ਰਫ਼ਤਾਰ, ਸੜਕ ਦੀ ਸਥਿਤੀ, ਜਨਤਾ ਲਈ ਸੁਵਿਧਾ ਜਿਵੇਂ ਵੀਯੂਪੀ /  ਪੀਯੂਪੀ /  ਐੱਫਓਬੀ,  ਸਰਵਿਸ ਰੋਡ,  ਟੋਲ ਪਲਾਜਾ ‘ਤੇ ਦੇਰੀ ,  ਦੁਰਘਟਨਾਵਾਂ ,  ਘਟਨਾ ਪ੍ਰਤੀਕ੍ਰਿਆ ਸਮਾਂ,  ਸੜਕ  ਦੇ ਕੰਢੇ ਮਿਲਣ ਵਾਲੀਆਂ ਸੁਵਿਧਾਵਾਂ ਅਤੇ ਸਮਾਨ ਸਫਾਈ ਆਦਿ ਸ਼ਾਮਲ ਹਨ। ਇਨ੍ਹਾਂ ਮਾਨਦੰਡਾਂ ਨੂੰ ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ /  ਭਾਰਤ ਸਰਕਾਰ  ਦੇ ਅੰਤਿਮ ਅਨੁਮੋਦਨ ਤੋਂ ਪਹਿਲਾਂ ਭਾਰਤੀ ਰਾਸ਼ਟਰੀ ਰਾਜ ਮਾਰਗ ਪ੍ਰਾਧਿਕਰਣ ਅਤੇ ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਦੁਆਰਾ ਵਿਸਤ੍ਰਿਤ ਅਧਿਐਨ ਦੇ ਬਾਅਦ ਤਿਆਰ ਕੀਤਾ ਗਿਆ ਸੀ।  ਪੂਰੇ ਸੰਸਾਰ ਵਿੱਚ ਇਸ ਤਰ੍ਹਾਂ ਦਾ ਕੋਈ ਪੈਮਾਨਾ ਕਦੇ ਵੀ ਵਿਕਸਿਤ ਨਹੀਂ ਕੀਤਾ ਗਿਆ ਹੈ ਜੋ ਉਪਯੋਗਕਰਤਾਵਾਂ ਦੇ ਦ੍ਰਿਸ਼ਟੀਕੋਣ ਤੋਂ ਰਾਜ ਮਾਰਗ ਦੇ ਪ੍ਰਦਰਸ਼ਨ ਦਾ ਲੇਖਾ ਜੋਖਾ ਤੈਅ ਕਰਦਾ ਹੈ।

ਮੰਤਰਾਲੇ ਨੇ ਦੇਸ਼ ਭਰ ਵਿੱਚ ਟੋਲ ਪਲਾਜਾ ਦੀ ਵਾਸਤਵਿਕ ਸਮਾਂ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਵਿਸ਼ਲੇਸ਼ਣਾਤਮਕ ਆਂਕੜਿਆਂ ਅਤੇ ਤੁਰੰਤ ਫ਼ੈਸਲਾ ਲੈਣ ਵਾਲੇ ਆਉਟਪੁਟ ਦੇ ਨਾਲ ਕੇਂਦਰੀ ਨਿਗਰਾਨੀ ਪ੍ਰਣਾਲੀ ਦਾ ਉਪਯੋਗ ਕਰਕੇ ਟੋਲ ਪਲਾਜਾ / ਸ਼ਹਿਰ ਦੀਆਂ ਸੜਕਾਂ / ਰਾਜਮਾਰਗਾਂ ‘ਤੇ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਇਹ ਇੱਕ ਸਰਲ ਸਹਾਇਤਾ ਉਪਾਅ ਹੈ।  ਇਹ  ਵਿਨਿਯਮਿਤ ਸਮੇਂ ਦੀ ਬਚਤ ,  ਉਪਯੋਗਕਰਤਾ  ਦੇ ਅਨੁਭਵ ਨੂੰ ਬਿਹਤਰ ਬਣਾਉਣ, ਈਂਧਨ ਦੀ ਬਰਬਾਦੀ ਨੂੰ ਰੋਕਣ, ਲਾਗਤ ਵਿੱਚ ਕਮੀ ਲਿਆਉਣ ਅਤੇ ਕਾਰਬਨ ਫੁਟਪ੍ਰਿੰਟ ਨੂੰ ਘੱਟ ਕਰਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ ।  ਇਹ ਸੈਟੇਲਾਇਟ ਇਮੇਜਰੀ,  ਜੀਆਈਐੱਸ ,  ਰਿਮੋਟ ਸੇਂਸਿੰਗ ਅਜਿਹੀਆਂ ਕਈ ਤਕਨੀਕਾਂ ਦਾ ਉਪਯੋਗ ਕਰਦਾ ਹੈ ਅਤੇ ਇਹ ਪ੍ਰਾਪਰਿਟਰੀ ਐਲਗੋਰਿਥਮ ਦੀ ਮਦਦ ਨਾਲ ਦੂਰ ਦੀਆਂ ਸੜਕਾਂ ਦੀ ਭੀੜ ਦੀ ਸਥਿਤੀ ਦੀ ਨਿਗਰਾਨੀ ਕਰਦਾ ਹੈ ।  ਜ਼ਰੂਰਤਾਂ  ਦੇ ਆਧਾਰ ‘ਤੇ ਡੇਟਾ ਦਾ ਫ੍ਰੀਕਵੇਂਸੀ ਸੈਂਪਲ 1 ਤੋਂ 5 ਮਿੰਟ ਤੱਕ ਵੀ ਘੱਟ ਹੋ ਸਕਦਾ ਹੈ।

ਇਸ ਮੌਕੇ ‘ਤੇ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ  ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ, ਇਸ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਸੜਕ ਨਿਰਮਾਣ ਅਤੇ ਪ੍ਰਬੰਧਨ ਵਿੱਚ ਖਾਮੀਆਂ ਦੀ ਪਹਿਚਾਣ ਕਰਨਾ ਸੰਭਵ ਹੋਵੇਗਾ।  ਉਨ੍ਹਾਂ ਨੇ ਕਿਹਾ ਕਿ ਇਸ ਨਾਲ ਤੇਜ਼ੀ ਨਾਲ ਦੋਸ਼ ਨੂੰ ਦੂਰ ਕਰਨਾ ਆਸਾਨ ਹੋਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਸੜਕ ਸੁਰੱਖਿਆ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਵਿੱਚ ਕਮੀ ਲਿਆਉਣ ਵਿੱਚ ਵੀ ਸਹਾਇਤਾ ਮਿਲੇਗੀ । ਸ਼੍ਰੀ ਗਡਕਰੀ ਨੇ ਕਿਹਾ ਕਿ  ਆਈਆਈਟੀ ਅਤੇ ਇੰਜੀਨਿਅਰਿੰਗ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਏਗੀ ਅਤੇ ਉਨ੍ਹਾਂ ਨੂੰ ਇਸ ਕਾਰਜ ਪ੍ਰਣਾਲੀ ਵਿੱਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ  ਫਾਸਟੈਗ ਮੁੱਦੇ ਆਰੰਭਿਕ  ਸਮੱਸਿਆਵਾਂ ਹਨ ਅਤੇ ਉਨ੍ਹਾਂ ਨੂੰ ਹੌਲੀ - ਹੌਲੀ ਹੱਲ ਕੀਤਾ ਜਾ ਰਿਹਾ ਹੈ।

ਕੇਂਦਰੀ ਮੰਤਰੀ ਨੇ ਦੱਸਿਆ  ਕਿ ਇਸ ਵਿੱਤ ਸਾਲ ਵਿੱਚ ਹੁਣ ਤੱਕ 11, 035 ਕਿਲੋਮੀਟਰ ਰਾਜ ਮਾਰਗ ਦਾ ਨਿਰਮਾਣ ਹੋਇਆ ਹੈ ਜੋ ਪ੍ਰਤੀਦਿਨ 35 ਕਿਲੋਮੀਟਰ ਸੜਕ ਬਣਾਉਣ ਦੀ ਦਰ ਨੂੰ ਦਰਸਾਉਂਦਾ ਹੈ।  ਸ਼੍ਰੀ ਗਡਕਰੀ ਨੇ ਇਸ ਵਿੱਤੀ ਸਾਲ ਦੇ ਬਾਕੀ ਸਮੇਂ ਦੇ ਅੰਦਰ 40 ਕਿਲੋਮੀਟਰ ਰਾਜ ਮਾਰਗ ਨਿਰਮਾਣ ਪ੍ਰਤੀਦਿਨ ਦੀ ਦਰ ਹਾਸਲ ਕਰਨ ਲਈ ਆਪਣਾ ਸੰਕਲਪ ਦੁਹਰਾਇਆ ।

***

BN/MS

ਬੀਐੱਨ/ਐੱਮਐੱਸ


(Release ID: 1702036) Visitor Counter : 193