ਵਿੱਤ ਮੰਤਰਾਲਾ

ਆਮਦਨ ਕਰ ਵਿਭਾਗ ਨੇ ਹੈਦਰਾਬਾਦ ਵਿਚ ਤਲਾਸ਼ੀਆਂ ਲਈਆਂ

Posted On: 01 MAR 2021 4:49PM by PIB Chandigarh

ਆਮਦਨ ਕਰ ਵਿਭਾਗ ਨੇ 24.02.2021 ਨੂੰ ਹੈਦਰਾਬਾਦ ਦੇ ਬਾਹਰ ਸਥਿਤ ਇਕ ਵੱਡੇ ਫਾਰਮਾਸਿਊਟਿਕਲ ਸਮੂਹ ਤੇ ਤਲਾਸ਼ੀ ਅਤੇ ਜ਼ਬਤੀ ਦੀ ਕਾਰਵਾਈ ਕੀਤੀ। ਇਹ ਫਾਰਮਾਸਿਊਟਿਕਲ ਸਮੂਹ ਵਿਚੋਲਗੀ ਦੇ ਨਿਰਮਾਣ ਕਾਰੋਬਾਰਾਂ, ਸਰਗਰਮ ਫਾਰਮਾਸਿਊਟਿਕਲ ਇਨਗ੍ਰੀਡਿਐਂਟਸ (ਏਪੀਆਈਜ਼) ਅਤੇ ਫਾਰਮੂਲੇਸ਼ਨਾਂ ਵਿਚ ਸ਼ਾਮਿਲ ਹੈ। ਨਿਰਮਾਣ ਕੀਤੇ ਜਾਣ ਵਾਲੇ ਕੁਲ ਉਤਪਾਦਾਂ ਵਿਚੋਂ ਜ਼ਿਆਦਾਤਰ ਉਤਪਾਦ ਅਮਰੀਕਾ / ਯੂਰਪ ਵਰਗੇ ਵੱਖ-ਵੱਖ ਦੇਸ਼ਾਂ ਨੂੰ ਬਰਾਮਦ ਕੀਤੇ ਜਾਂਦੇ ਹਨ।

 

ਤਲਾਸ਼ੀ ਦੀ ਕਾਰਵਾਈ 5 ਰਾਜਾਂ ਵਿਚ ਤਕਰੀਬਨ 20 ਥਾਵਾਂ ਤੇ ਕੀਤੀ ਗਈ। ਤਲਾਸ਼ੀਆਂ ਦੇ ਨਤੀਜੇ ਵਜੋਂ 1.66 ਕਰੋੜ ਰੁਪਏ ਦੀ ਨਕਦ ਰਕਮ ਬਰਾਮਦ ਕੀਤੀ ਗਈ।  ਤਲਾਸ਼ੀ ਦੀ ਕਾਰਵਾਈ ਦੌਰਾਨ ਡਿਜੀਟਲ ਮੀਡੀਆ, ਪੈਨ-ਡਰਾਈਵਾਂ, ਦਸਤਾਵੇਜ਼ਾਂ ਆਦਿ ਦੀ ਸ਼ਕਲ ਵਿਚ ਇਤਰਾਜ਼ ਯੋਗ ਸਬੂਤ ਪਾਏ ਅਤੇ ਜ਼ਬਤ ਕੀਤੇ ਗਏ। ਇਤਰਾਜ਼ਯੋਗ ਡਿਜੀਟਲ ਸਬੂਤ ਐਸਏਪੀ, ਈਆਰਪੀ ਸਾਫਟਵੇਅਰ ਤੋਂ ਇਕੱਠੇ ਕੀਤੇ ਗਏ ਜੋ ਅਸੈਸੀ ਗਰੁੱਪ ਵਲੋਂ ਮੇਨਟੇਨ ਕੀਤੇ ਗਏ ਸਨ।

 

ਇਨ੍ਹਾਂ ਤਲਾਸ਼ੀਆਂ ਦੌਰਾਨ ਬੋਗਸ ਅਤੇ ਗੈਰ-ਮੌਜੂਦ ਇਕਾਈਆਂ ਤੋਂ ਖਰੀਦ ਨਾਲ ਸੰਬੰਧਤ ਮੁੱਦੇ ਸਾਹਮਣੇ ਆਏ, ਖਰਚੇ ਦੇ ਵੱਖ-ਵੱਖ ਸਿਰਲੇਖਾਂ ਦੇ ਨਕਲੀ ਇਨਫਲੇਸ਼ਨ ਜੋ ਬਾਇ-ਪ੍ਰੋਡਕਟ ਦੀ ਵਿੱਕਰੀ ਨਾਲ ਸੰਬੰਧਤ ਰਸੀਦਾਂ ਨਾਲ ਸੰਬੰਧਤ ਸਨ, ਪਾਏ ਗਏ। ਇਸ ਤੋਂ ਇਲਾਵਾ ਜ਼ਮੀਨਾਂ ਦੀ ਖਰੀਦ ਲਈ ਪੈਸੇ ਦੀ ਅਦਾਇਗੀ ਦਾ ਸਬੂਤ ਵੀ ਪਾਇਆ ਗਿਆ। ਕਈ ਹੋਰ ਕਾਨੂੰਨੀ ਮੁੱਦਿਆਂ ਦੀ ਵੀ ਜਿਵੇਂ ਕਿ, ਕੰਪਨੀਆਂ ਦੀ ਕਿਤਾਬਾਂ ਵਿਚ ਨਿੱਜੀ ਖਰਚਿਆਂ ਅਤੇ ਸੰਬੰਧਤ ਇਕਾਈਆਂ / ਵਿਅਕਤੀਗਤ ਤੌਰ ਤੇ ਸੰਬੰਧਤ ਜ਼ਮੀਨ ਦੀ ਖਰੀਦ ਦਾ ਮਾਮਲਾ ਵੀ ਸਾਹਮਣੇ ਆਇਆ ਜੋ ਸਰਕਾਰੀ ਐਸਆਰਓ ਮੁੱਲ ਤੋਂ ਹੇਠਾਂ ਸੀ।

 

ਤਲਾਸ਼ੀ ਕਾਰਣ ਤਕਰੀਬਨ 400 ਕਰੋਡ਼ ਰੁਪਏ ਦੀ ਬੇਹਿਸਾਬੀ ਆਮਦਨ ਨਾਲ ਜੁਡ਼ੇ ਸਬੂਤਾਂ ਦਾ ਪਰਦਾਫਾਸ਼ ਹੋਇਆ ਜਿਸ ਵਿਚੋਂ ਅਸੈਸੀ ਗਰੁੱਪ ਨੇ 350 ਕਰੋੜ ਰੁਪਏ ਦੀ ਵਾਧੂ ਆਮਦਨ ਦੀ ਗੱਲ ਮੰਨੀ ਹੈ।

 

ਅਗਲੀ ਜਾਂਚ ਪ੍ਰਗਤੀ ਤੇ ਹੈ।

 -------------------------------------  

ਆਰਐਮ ਕੇਐਮਐਨ



(Release ID: 1701811) Visitor Counter : 78