ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲਾ ਨੇ ਸਵੱਛ ਸਰਵੇਖਣ 2021 ਦੀ ਜ਼ਮੀਨੀ ਸਮੀਖਿਆ ਲਾਂਚ ਕੀਤੀ


ਸਵੱਛ ਸਰਵੇਖਣ 2021 ਵੱਖ ਵੱਖ ਪਲੇਟਫਾਰਮਾਂ ਰਾਹੀਂ 3 ਕਰੋੜ ਤੋਂ ਵਧੇਰੇ ਨਾਗਰਿਕਾਂ ਤੋਂ ਫੀਡ ਬੈਕ ਪ੍ਰਾਪਤ ਕਰਦਾ ਹੈ

ਸਵੱਛ ਸਰਵੇਖਣ 2021 ਦੇ ਸੰਕੇਤ ਜ਼ਾਇਆ ਪਾਣੀ ਦੀ ਟ੍ਰੀਟਮੈਂਟ ਦੇ ਸਬੰਧਤ ਪੈਮਾਨਿਆਂ ਅਤੇ ਰਹਿੰਦ—ਖੂੰਦ , ਕੂੜਾ—ਕਰਕਟ ਦੀ ਮੁੜ ਵਰਤੋਂ ਤੇ ਕੇਂਦਰਿਤ ਹਨ

Posted On: 01 MAR 2021 3:21PM by PIB Chandigarh

ਹਾਊਸਿੰਗ ਤੇ ਹਾਊਸਿੰਗ ਮਾਮਲਿਆਂ ਦੇ ਮੰਤਰਾਲਾ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਵੈੱਬ ਸਮਾਗਮ ਦੌਰਾਨ ਭਾਰਤ ਸਰਕਾਰ ਦੇ ਸਵੱਛ ਸਰਵੇਖਣ 2021 ਦੇ ਸਾਲਾਨਾ ਸਫ਼ਾਈ ਦੇ 6ਵੇਂ ਸੰਸਕਰਣ ਲਈ ਜ਼ਮੀਨੀ ਸਮੀਖਿਆ ਲਾਂਚ ਕੀਤੀ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਸਵੱਛ ਸਰਵੇਖਣ 2021 ਵਿੱਚ ਇੱਕ ਮੁਕਾਬਲਾ ਰੂਪ ਰੇਖਾ ਵਜੋਂ ਸ਼ੁਰੂ ਕੀਤਾ ਸੀ ਤਾਂ ਜੋ ਸ਼ਹਿਰਾਂ ਨੂੰ ਸ਼ਹਿਰੀ ਸਾਫ਼ ਸਫ਼ਾਈ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਨਾਲ ਹੀ ਵੱਡੇ ਪੈਮਾਨੇ ਤੇ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਵੀ ਉਤਸ਼ਾਹਿਤ ਕੀਤਾ ਜਾ ਸਕੇ

ਵੈਬੀਨਾਰ ਵਿੱਚ ਬੋਲਦਿਆਂ ਸ਼੍ਰੀ ਮਿਸ਼ਰਾ ਨੇ ਕਿਹਾ , “ਸਵੱਛ ਸਰਵੇਖਣ ਨੇ ਭਾਰਤ ਦੇ ਕਸਬਿਆਂ ਅਤੇ ਸ਼ਹਿਰਾਂ ਵਿਚਾਲੇ ਇੱਕ ਸਿਹਤਮੰਦ ਮੁਕਾਬਲਾ ਭਾਵਨਾ ਪੈਦਾ ਕੀਤੀ ਹੈ 2016 ਵਿੱਚ ਕੇਵਲ 73 ਸ਼ਹਿਰਾਂ ਵਿੱਚ ਮਿਲੀਅਨ ਪਲੱਸ ਵਸੋਂ ਨਾਲ ਸ਼ੁਰੂ ਹੋਇਆ ਇਹ ਸਫ਼ਰ ਕਈ ਗੁਣਾ ਹੋ ਗਿਆ ਹੈ 2017 ਵਿੱਚ 434 ਸ਼ਹਿਰ , 2018 ਵਿੱਚ 4203 ਸ਼ਹਿਰ , 2019 ਵਿੱਚ 4237 ਸ਼ਹਿਰ ਅਤੇ ਸਵੱਛ ਸਰਵੇਖਣ 2020 ਵਿੱਚ 62 ਕੰਟੋਨਮੈਂਟ ਬੋਰਡਾਂ ਸਮੇਤ 4242 ਸ਼ਹਿਰ ਹੋ ਗਏ ਹਨ ਸ਼ਹਿਰ ਲਗਾਤਾਰ ਆਪਣਾ ਡਾਟਾ ਦਰਜ ਕਰ ਰਹੇ ਹਨ ਅਤੇ ਸਵੱਛ ਸਰਵੇਖਣ 2021 ਦੀ ਤਿਆਰੀ ਲਈ ਐੱਮ ਆਈ ਐੱਸ ਵਿੱਚ ਆਪਣੀ ਉੱਨਤੀ ਨੂੰ ਅੱਪਡੇਟ ਕਰਨ ਦੇ ਨਾਲ ਨਾਲ ਕਈ ਨਾਗਰਿਕ ਕੇਂਦਰਿਤ ਮੁਹਿੰਮਾਂ ਚਲਾ ਰਹੇ ਹਨ ਅੱਜ ਅਸੀਂ ਖੁਸ਼ ਹਾਂ ਕਿ ਰਵਾਇਤੀ ਤੌਰ ਤੇ 2000 ਤੋਂ ਵਧੇਰੇ ਵਿਸ਼ਲੇਸ਼ਕ ਸ਼ਹਿਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਲਈ ਤਿਆਰ ਹਨ ਤੇ ਇਸ ਨੂੰ ਰਵਾਇਤੀ ਤੌਰ ਤੇ ਸ਼ੁਰੂ ਕੀਤਾ ਜਾ ਰਿਹਾ ਹੈ”

ਹਰੇਕ ਸਾਲ ਸਵੱਛ ਸਰਵੇਖਣ ਲਈ ਜ਼ਮੀਨੀ ਸਮੀਖਿਆ 4 ਜਨਵਰੀ ਤੋਂ 29 ਜਨਵਰੀ ਤੱਕ ਹੁੰਦੀ ਹੈ , ਪਰ ਕੋਵਿਡ ਮਹਾਮਾਰੀ ਕਾਰਨ ਇਹ 2 ਮਹੀਨੇ ਦੀ ਦੇਰੀ ਨਾਲ ਹੁਣ 1 ਮਾਰਚ ਤੋਂ 28 ਮਾਰਚ 2021 ਤੱਕ ਕਰਵਾਈ ਜਾਵੇਗੀ ਸਵੱਛ ਸਰਵੇਖਣ ਰੂਪ ਰੇਖਾ ਹਰ ਸਾਲ ਨਵੀਨਤਮ ਢੰਗ ਨਾਲ ਮੁੜ ਡਿਜ਼ਾਇਨ ਕੀਤੀ ਜਾਂਦੀ ਹੈ ਤਾਂ ਜੋ ਪ੍ਰਕਿਰਿਆ ਹੋਰ ਮਜ਼ਬੂਤ ਹੋ ਜਾਵੇ ਸਾਫ਼ ਸਫ਼ਾਈ ਵੈਲਿਊ ਚੇਨ ਨੂੰ ਟਿਕਾਉਣਯੋਗ ਸੁਨਿਸ਼ਚਿਤ ਕਰਨ ਵੱਲ ਚੁੱਕੇ ਗਏ ਮੰਤਰਾਲੇ ਦੇ ਯਤਨਾਂ ਨੂੰ ਧਿਆਨ ਵਿੱਚ ਰੱਖਦਿਆਂ ਸਵੱਛ ਸਰਵੇਖਣ 2021 ਦੇ ਸੰਕੇਤ ਜ਼ਾਇਆ ਪਾਣੀ ਦੀ ਟ੍ਰੀਟਮੈਂਟ ਦੇ ਸਬੰਧਤ ਪੈਮਾਨਿਆਂ ਅਤੇ ਰਹਿੰਦਖੂੰਦ , ਕੂੜਾਕਰਕਟ ਦੀ ਮੁੜ ਵਰਤੋਂ ਤੇ ਕੇਂਦਰਿਤ ਹਨ ਇਸੇ ਤਰ੍ਹਾਂ ਸਵੱਛ ਸਰਵੇਖਣ ਦੇ ਇਸ ਸੰਸਕਰਣ ਵਿੱਚ ਪੁਰਾਣੇ ਕੂੜੇ ਦੇ ਪ੍ਰਬੰਧਨ ਅਤੇ ਲੈਂਡ ਫਿਲਸ ਦੇ ਸੁਧਾਰ ਦੇ ਮਹੱਤਵਪੂਰਨ ਮੁੱਦੇ ਵੀ ਸਾਹਮਣੇ ਲਿਆਂਦੇ ਗਏ ਹਨ

ਸ਼੍ਰੀ ਮਿਸ਼ਰਾ ਨੇ ਇਹ ਵੀ ਦੱਸਿਆ ਕਿ ਕਿਵੇਂ ਸਵੱਛ ਸਰਵੇਖਣ ਇੱਕ ਸੱਚੇ (ਜਨ ਅੰਦੋਲਨ) ਦੀ ਭਾਵਨਾ ਵਿੱਚ ਨਾਗਰਿਕਾਂ ਦੀ ਸ਼ਮੂਲੀਅਤ ਦਾ ਸਾਧਨ ਬਣ ਗਿਆ ਹੈ ਇਸ ਦਾ ਵੇਰਵਾ ਦਿੰਦੇ ਹੋਏ ਸ਼੍ਰੀ ਮਿਸ਼ਰਾ ਨੇ ਕਿਹਾ , “ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸਵੱਛ ਸਰਵੇਖਣ 2021 ਪਹਿਲਾਂ ਹੀ ਕਈ ਪਲੇਟਫਾਰਮਾਂ , ਜਿਵੇਂ ਆਪਣੇ ਸ਼ਹਿਰੀ ਐਪ , ਸਵੱਛਤਾ ਐਪ ਅਤੇ ਸਵੱਛ ਸਰਵੇਖਣ ਪੋਰਟਲ ਸਮੇਤ ਕਈ ਪਲੇਟਫਾਰਮਾਂ ਰਾਹੀਂ 3 ਕਰੋੜ ਤੋਂ ਵੱਧ ਨਾਗਰਿਕਾਂ ਤੋਂ ਫੀਡਬੈਕ ਪ੍ਰਾਪਤ ਕਰ ਚੁੱਕਾ ਹੈ ਮੰਤਰਾਲੇ ਨੇ ਅੱਗੇ ਐਲਾਨ ਕੀਤਾ ਕਿ ਰੈਂਕਿੰਗ ਸ਼ਹਿਰਾਂ ਅਤੇ ਰਾਜਾਂ ਤੋਂ ਇਲਾਵਾ ਸਵੱਛ ਸਰਵੇਖਣ ਦੀ ਜਿ਼ਲ੍ਹਾ ਦਰਜਾਬੰਦੀ ਕਰੇਗੀ (ਉਨ੍ਹਾਂ ਦੇ ਸ਼ਹਿਰਾਂ ਦੀ ਕਾਰਗੁਜ਼ਾਰੀ ਦੇ ਅਧਾਰ ਤੇ)

2014 ਵਿੱਚ ਇਸ ਦੀ ਸ਼ੁਰੂਆਤ ਤੋਂ ਬਾਅਦ ਸਵੱਛ ਭਾਰਤ ਮਿਸ਼ਨ ਅਰਬਨ (ਐੱਸ ਬੀ ਐੱਮ / ਯੂ) ਨੇ ਸਵੱਛਤਾ ਅਤੇ ਠੋਸ ਰਹਿੰਦਖੂੰਦ ਪ੍ਰਬੰਧਨ ਦੋਵਾਂ ਖੇਤਰਾਂ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ 4360 ਸ਼ਹਿਰੀ ਯੂ ਐੱਲ ਬੀਜ਼ ਨੂੰ ਡੀ ਐੱਫ , 2158 ਸ਼ਹਿਰਾਂ ਦੁਆਰਾ ਪ੍ਰਮਾਣਿਤ ਡੀ ਐੱਫ ਪਲੱਸ ਅਤੇ 551 ਸ਼ਹਿਰਾਂ ਨੂੰ ਪ੍ਰਮਾਣਿਤ ਡੀ ਐੱਫ ਪਲੱਸ ਪਲੱਸ ਐਲਾਨਿਆ ਗਿਆ ਹੈ ਇਸ ਤੋਂ ਵੀ ਵੱਧ ਕੇ 66 ਲੱਖ ਵਿਅਕਤੀਗਤ ਘਰਾਂ ਦੇ ਸ਼ੌਚਾਲਿਆਂ ਅਤੇ 6 ਲੱਖ ਸਮੂਹਿਕ , ਜਨਤਕ ਸ਼ੌਚਾਲਯ ਬਣਾਏ ਗਏ ਹਨ / ਨਿਰਮਾਣ ਅਧੀਨ ਹਨ ਵਧੀਕ , 2900 ਪਲੱਸ ਸ਼ਹਿਰਾਂ ਵਿੱਚ 60000 ਸ਼ੌਚਾਲਯ ਗੂਗਲ ਮੈਪਸ ਤੇ ਲਾਈਵ ਕੀਤੇ ਗਏ ਹਨ ਠੋਸ ਰਹਿੰਦਖੂੰਦ ਪ੍ਰਬੰਧਨ ਦੇ ਖੇਤਰ ਵਿੱਚ 97 % ਵਾਰਡਾਂ ਵਿੱਚ 100 % ਘਰੋ ਘਰੀਂ ਕੂੜਾ ਇਕੱਠਾ ਕਰਨਾ , ਜਦਕਿ ਕੁੱਲ ਰਹਿੰਦਖੂੰਦ ਦਾ 68 % ਪ੍ਰੋਸੈੱਸ ਕੀਤਾ ਜਾ ਰਿਹਾ ਹੈ ਕੁੱਲ 6 ਸ਼ਹਿਰ 5 ਸਟਾਰ , 86 ਤਿੰਨ ਸਟਾਰ ਅਤੇ 65 ਇੱਕ ਸਟਾਰ , ਸਟਾਰ ਰੇਟਿੰਗ ਪ੍ਰੋਟੋਕੋਲ ਫਾਰ ਗਾਰਬੇਜ ਫ੍ਰੀ ਸਿਟੀਜ਼ ਤਹਿਤ ਪ੍ਰਮਾਣਿਤ ਕੀਤੇ ਗਏ ਹਨ

ਐੱਸ ਬੀ ਐੱਮ / ਯੂ ਦਾ ਦੂਜਾ ਪੜਾਅ 5 ਸਾਲਾਂ ਲਈ (2021—26) ਨੂੰ ਹਾਲ ਹੀ ਵਿੱਚ ਕੇਂਦਰੀ ਬਜਟ ਵਿੱਚ ਐਲਾਨਿਆ ਗਿਆ ਹੈ ਮਿਸ਼ਨ ਦਾ ਅਗਲਾ ਪੜਾਅ ਵਿਸ਼ੇਸ਼ ਤੌਰ ਤੇ ਗੰਦਗੀ ਦੀ ਰਹਿੰਦਖੂੰਦ ਅਤੇ ਜ਼ਾਇਆ ਪਾਣੀ ਪ੍ਰਬੰਧਨ ਦੇ ਨਾਲ ਨਾਲ ਸੰਪੂਰਨ ਠੋਸ ਰਹਿੰਦਖੂੰਦ ਪ੍ਰਬੰਧਨ ਸਮੇਤ ਟਿਕਾਉਣਯੋਗ ਸਾਫ਼ ਸਫ਼ਾਈ ਦੇ ਪਹਿਲੂਆਂ ਤੇ ਕੇਂਦਰਿਤ ਹੋਵੇਗਾ ਇਸ ਪੜਾਅ ਦੌਰਾਨ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਘੱਟ ਕਰਨ ਤੇ ਬਿਲਕੁਲ ਖਤਮ ਕਰਨ , ਨਿਰਮਾਣ ਅਤੇ ਢਾਹੁਣ ਕਚਰਾ ਦੇ ਪ੍ਰਭਾਵੀ ਪ੍ਰਬੰਧਨ ਰਾਹੀਂ ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਰਵਾਇਤੀ ਡੰਪਾਂ ਰਾਹੀਂ ਮਿੱਟੀ ਪ੍ਰਦੂਸ਼ਣ ਘਟਾਉਣ ਤੇ ਫੋਕਸ ਕੀਤਾ ਗਿਆ ਹੈ

ਲਗਾਤਾਰ ਅੱਪਡੇਟ ਲਈ ਕ੍ਰਿਪਾ ਕਰਕੇ ਹੇਲ ਲਿਖੇ ਲਿੰਕ ਤੇ ਵੇਖੋ

 

Facebook Swachh Bharat Mission - Urban | Twitter - @SwachhBharatGov

Facebook: Swachh Survekshan India | Twitter - @SwachhSurvekshan

Instagram: Swachh_Survekshan


ਆਰ ਜੇ / ਐੱਨ ਜੀ



(Release ID: 1701769) Visitor Counter : 172