ਸੱਭਿਆਚਾਰ ਮੰਤਰਾਲਾ
ਰਾਸ਼ਟਰੀ ਸੰਸਕ੍ਰਿਤੀ ਮਹੋਤਸਵ -2021 ਦਾ ਤੀਜਾ ਸੰਸਕਰਣ ਮੁਰਸ਼ਿਦਾਬਾਦ ਵਿਖੇ ਰੰਗਾਰੰਗ ਪ੍ਰੋਗਰਾਮਾਂ ਨਾਲ ਸਮਾਪਤ ਹੋਇਆ
प्रविष्टि तिथि:
01 MAR 2021 1:25PM by PIB Chandigarh
ਰਾਸ਼ਟਰੀ ਸੰਸਕ੍ਰਿਤੀ ਮਹੋਤਸਵ -2021 ਦਾ ਤੀਜਾ ਅਤੇ ਅੰਤਮ ਸੰਸਕਰਣ ਰੰਗਾਰੰਗ ਸਭਿਆਚਾਰਕ ਪ੍ਰੋਗਰਾਮਾਂ ਨਾਲ ਸਮਾਪਤ ਹੋ ਗਿਆ। ਦੋ ਦਿਨਾਂ ਮਹਾਉਤਸਵ ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲੇ ਵੱਲੋਂ 27 ਤੋਂ 28 ਫਰਵਰੀ 2021 ਤੱਕ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਵਿਖੇ ਆਯੋਜਿਤ ਕੀਤਾ ਗਿਆ ਸੀ।
ਸਮਾਪਤੀ ਸਮਾਰੋਹ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਮਹਾਉਤਸਵ ਦਾ ਅਨੰਦ ਲਿਆ। ਸਾਰੇ ਸੱਤ ਜ਼ੋਨਲ ਸਭਿਆਚਾਰਕ ਕੇਂਦਰਾਂ ਨੇ ਨ੍ਰਿਤ ਪੇਸ਼ਕਾਰੀ ਕੀਤੀ ਅਤੇ ਸ਼ਾਮ ਨੂੰ ਦਰਸ਼ਕਾਂ ਲਈ ਯਾਦਗਾਰੀ ਬਣਾ ਦਿੱਤਾ।
ਰੰਗਾਰੰਗ ਪ੍ਰੋਗਰਾਮਾਂ ਦੀ ਸ਼ੁਰੂਆਤ ਸਥਾਨਕ ਕਲਾਕਾਰਾਂ ਵੱਲੋਂ ਮਨਮੋਹਕ ਪੇਸ਼ਕਾਰੀ ਨਾਲ ਕੀਤੀ ਗਈ, ਜਿਨ੍ਹਾਂ ਨੇ ਪਹਿਲਾਂ ਬਾਉਲ ਗਾਇਨ, ਜਾਰੀ ਗਾਇਨ ਗਾਇਆ ਅਤੇ ਉਪਰੰਤ ਲਾਠੀ ਖੇਲਾ ਅਤੇ ਲੋਕ ਨ੍ਰਿਤਾਂ ਘੋੜਾ ਨਾਚ ਅਤੇ ਰਾਣਾਪਾ ਨ੍ਰਿਤਾਂ ਦੀ ਪੇਸ਼ਕਾਰੀ ਕੀਤੀ ।
ਉਸ ਤੋਂ ਬਾਅਦ ਮਸ਼ਹੂਰ ਕਲਾਕਾਰਾਂ ਨੇ ਰੁਦਰਕਸ਼ਿਆ ਓਡਿਸੀ ਨ੍ਰਿਤ ਪੇਸ਼ ਕੀਤਾ, ਫੇਰ ਦਰਸ਼ਕਾਂ ਨੇ ਆਦਿਤਿਆ ਸਾਰਸਵਤ ਦੀਆਂ ਗ਼ਜ਼ਲਾਂ ਦਾ ਅਨੰਦ ਲਿਆ। ਜਿਵੇਂ ਹੀ ਸੋਮਲਤਾ ਅਤੇ ਡਾ ਏਸੇਂਸ ਬੈਂਡ ਸਟੇਜ 'ਤੇ ਆਏ, ਨੌਜਵਾਨ ਜੋਸ਼ ਵਿੱਚ ਭਰ ਗਏ ਅਤੇ ਸਾਰਿਆਂ ਨੇ ਪ੍ਰਦਰਸ਼ਨ ਦਾ ਅਨੰਦ ਉਠਾਇਆ।
ਸੱਤ ਜ਼ੋਨਲ ਸਭਿਆਚਾਰ ਕੇਂਦਰਾਂ ਦੀ ਸਰਗਰਮ ਸ਼ਮੂਲੀਅਤ ਨਾਲ ਸਭਿਆਚਾਰ ਮੰਤਰਾਲੇ ਦਾ ਮੁੱਖ ਰਾਸ਼ਟਰੀ ਸੰਸਕ੍ਰਿਤੀ ਮਹਾਉਤਸਵ ਸਾਲ 2015 ਤੋਂ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਆਡੀਟੋਰੀਆ ਅਤੇ ਗੈਲਰੀਆਂ ਵਿਚ ਸੀਮਤ ਰਹਿਣ ਦੀ ਬਜਾਏ ਭਾਰਤ ਦੇ ਜੀਵੰਤ ਸਭਿਆਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਦੂਜੇ ਰਾਜਾਂ ਵਿੱਚ ਇੱਕ ਰਾਜ ਦੇ ਨ੍ਰਿਤ, ਸੰਗੀਤ, ਪਕਵਾਨਾਂ ਅਤੇ ਸਭਿਆਚਾਰ ਨੂੰ ਪ੍ਰਦਰਸ਼ਿਤ ਕਰਨ, ਲੋਕ ਅਤੇ ਕਬੀਲੇ ਦੀ ਕਲਾ ਨੂੰ ਪ੍ਰਦਰਸ਼ਤ ਕਰਨ ਵਿੱਚ ਇੱਕ ਮਹੱਤਵਪੂਰਣ ਯੋਗਦਾਨ ਦੇ ਰਿਹਾ ਹੈ, ਜਿਸ ਨਾਲ “ਏਕ ਭਾਰਤ ਸ਼੍ਰੇਸ਼ਠ ਭਾਰਤ” ਦੇ ਟੀਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਕਲਾਕਾਰਾਂ ਅਤੇ ਕਾਰੀਗਰਾਂ ਨੂੰ ਉਨ੍ਹਾਂ ਦੀ ਆਪਣੀ ਰੋਜ਼ੀ ਰੋਟੀ ਲਈ ਇੱਕ ਪ੍ਰਭਾਵਸ਼ਾਲੀ ਮੰਚ ਉਪਲਬਧ ਕਰਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਰਾਸ਼ਟਰੀ ਸੰਸਕ੍ਰਿਤਕ ਮਹਾਉਤਸਵ ਨਵੰਬਰ, 2015 ਤੋਂ ਅੱਜ ਤੱਕ ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਜਿਵੇਂ ਕਿ ਦਿੱਲੀ, ਵਾਰਾਣਸੀ, ਬੰਗਲੁਰੂ, ਤਵਾਂਗ, ਗੁਜਰਾਤ, ਕਰਨਾਟਕ, ਟਿਹਰੀ ਅਤੇ ਮੱਧ ਪ੍ਰਦੇਸ਼ ਵਿੱਚ ਆਯੋਜਿਤ ਕੀਤੇ ਗਏ ਹਨ।
----------------------------------------------
ਐਨ ਬੀ/ਐਸ ਕੇ
(रिलीज़ आईडी: 1701766)
आगंतुक पटल : 217