ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸ਼੍ਰੀ ਜੈਦੀਪ ਭਟਨਾਗਰ ਨੇ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲ਼ਿਆ

Posted On: 01 MAR 2021 3:34PM by PIB Chandigarh

ਸ਼੍ਰੀ ਜੈਦੀਪ ਭਟਨਾਗਰ ਨੇ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲ਼ ਲਿਆ ਹੈ।

 

 

ਸ਼੍ਰੀ ਭਟਨਾਗਰ ਭਾਰਤੀ ਸੂਚਨਾ ਸੇਵਾ ਦੇ 1986 ਦੇ ਬੈਚ ਦੇ ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਦੂਰਦਰਸ਼ਨ ਸਮਾਚਾਰ ਵਿੱਚ ਕਮਰਸ਼ੀਅਲ, ਸੇਲਸ ਅਤੇ ਮਾਰਕਿਟਿੰਗ ਡਿਵਿਜ਼ਨ ਦੇ ਮੁਖੀ ਰਹੇ ਹਨ।

 

ਪ੍ਰਸਾਰ ਭਾਰਤੀ ਦੇ ਪੱਛਮ ਏਸ਼ੀਆ ਵਿਸ਼ੇਸ਼ ਸੰਵਾਦਦਾਤਾ ਦੇ ਰੂਪ ਵਿੱਚ ਵੀਹ ਦੇਸ਼ਾਂ ਨੂੰ ਕਵਰ ਕਰਦੇ ਹੋਏ ਉਨ੍ਹਾਂ ਨੇ ਆਪਣੀ ਸੇਵਾ ਨਿਭਾਈ। ਉਹ ਬਾਅਦ ਵਿੱਚ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਡਿਵਿਜ਼ਨ ਦੇ ਮੁਖੀ ਰਹੇ।

 

ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਪਹਿਲਾਂ ਸ਼੍ਰੀ ਭਟਨਾਗਰ ਪੀਆਈਬੀ ਦੇ ਵੱਖ-ਵੱਖ ਅਹੁਦਿਆਂ ’ਤੇ ਛੇ ਸਾਲ ਤੱਕ ਰਹੇ ਹਨ

 

ਸ਼੍ਰੀ ਭਟਨਾਗਰ ਨੇ ਸ਼੍ਰੀ ਕੁਲਦੀਪ ਸਿੰਘ ਧਤਵਾਲੀਆ ਦੇ 28 ਫ਼ਰਵਰੀ 2021 ਨੂ ਸੇਵਾਮੁਕਤ ਹੋਣ ਦੇ ਬਾਅਦ ਅਹੁਦਾ ਸੰਭਾਲ਼ਿਆ ਹੈ

 

****

 

ਸੌਰਭ ਸਿੰਘ


(Release ID: 1701755) Visitor Counter : 234