ਵਿੱਤ ਮੰਤਰਾਲਾ

ਵਿੱਤੀ ਸਾਲ 2020-21 ਲਈ ਜਨਵਰੀ, 2021 ਤੱਕ ਭਾਰਤ ਸਰਕਾਰ ਦੇ ਖਾਤਿਆਂ ਦੀ ਮਹੀਨਾਵਾਰ ਸਮੀਖਿਆ

Posted On: 28 FEB 2021 6:40PM by PIB Chandigarh

ਭਾਰਤ ਸਰਕਾਰ ਦੇ ਮਹੀਨਾਵਾਰ ਅਕਾਊਂਟ ਨੂੰ ਜਨਵਰੀ, 2021 ਤਕ ਇਕੱਠਿਆਂ ਕੀਤਾ ਗਿਆ ਹੈ ਅਤੇ ਰਿਪੋਰਟਾਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ।

ਮੁੱਖ ਗੱਲਾਂ ਹੇਠਾਂ ਦਿੱਤੀਆਂ ਗਈਆਂ ਹਨ: -

 ਭਾਰਤ ਸਰਕਾਰ ਨੂੰ ਜਨਵਰੀ, 2021 ਤੱਕ, 12,83,314 ਕਰੋੜ ਰੁਪਏ (ਕੁੱਲ ਰਸੀਦਾਂ ਦੀ ਕੋਰਸਪੋਂਡਿੰਗ ਆਰ.ਈ.2020-21 ਦਾ 80%) ਪ੍ਰਾਪਤ ਹੋਏ ਹਨ, ਜਿਸ ਵਿੱਚ, 11,01,855 ਕਰੋੜ ਰੁਪਏ ਟੈਕਸ ਮਾਲੀਆ (ਕੇਂਦਰ ਨੂੰ ਸ਼ੁੱਧ), 1,41,104 ਕਰੋੜ ਰੁਪਏ ਗ਼ੈਰ ਟੈਕਸ ਮਾਲੀਆ ਅਤੇ 40,355 ਕਰੋੜ ਰੁਪਏ ਗੈਰ ਡੈਬਿਟ ਪੂੰਜੀ ਪ੍ਰਾਪਤੀਆਂ ਦੇ ਤੌਰ ਤੇ ਪ੍ਰਾਪਤ ਹੋਏ ਹਨ। ਗੈਰ-ਡੈਬਿਟ ਪੂੰਜੀ ਪ੍ਰਾਪਤੀਆਂ ਵਿੱਚ ਕਰਜ਼ਿਆਂ ਦੀ ਵਸੂਲੀ (15,804 ਕਰੋੜ ਰੁਪਏ) ਅਤੇ ਵਿਨਿਵੇਸ਼ ਆਮਦਨੀ (24,551 ਕਰੋੜ ਰੁੱਪਏ) ਸ਼ਾਮਲ ਹੈ।  

4,08,873 ਕਰੋੜ ਰੁਪਏ ਜਨਵਰੀ, 2021 ਤੱਕ ਭਾਰਤ ਸਰਕਾਰ ਵੱਲੋਂ ਟੈਕਸਾਂ ਦੇ ਹਿੱਸੇ ਵਜੋਂ ਰਾਜ ਸਰਕਾਰਾਂ ਨੂੰ ਟਰਾਂਸਫਰ ਕਰ ਦਿਤੇ ਗਏ ਹਨ। 

ਭਾਰਤ ਸਰਕਾਰ ਵੱਲੋਂ ਵਹਿਣ ਕੀਤਾ ਗਿਆ ਕੁਲ ਖਰਚਾ, 25,17,318 ਕਰੋੜ (ਕੋਰਸਪੋਂਡਿੰਗ ਆਰ.ਈ.2020-21 ਦਾ 73%) ਹੈ, ਜਿਸ ਵਿਚੋਂ, 21,55,210 ਕਰੋੜ ਰੁਪਏ ਮਾਲੀਏ ਦੇ ਖਾਤੇ ਤੇ ਹਨ ਅਤੇ 3,62,108 ਕਰੋੜ ਪੂੰਜੀ ਖਾਤੇ ਤੇ ਹਨ। ਕੁਲ ਮਾਲੀਆ ਖਰਚੇ ਵਿਚੋਂ, 5,19,597 ਕਰੋੜ ਰੁਪਏ ਵਿਆਜ ਅਦਾਇਗੀਆਂ ਦੇ ਕਾਰਨ ਹਨ ਅਤੇ  2,52,656 ਕਰੋੜ ਰੁਪਏ ਮੁੱਖ ਸਬਸਿਡੀਆਂ ਦੇ ਕਾਰਨ ਹਨ।

---------------------

ਆਰ ਐਮ /ਕੇ ਐਮ ਐਨ 


(Release ID: 1701594) Visitor Counter : 207