ਪ੍ਰਧਾਨ ਮੰਤਰੀ ਦਫਤਰ
ਇੰਡੀਆ ਟੌਇ ਫੇਅਰ 2021 ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
27 FEB 2021 2:04PM by PIB Chandigarh
ਆਪ ਸਭ ਨਾਲ ਗੱਲ ਕਰਕੇ ਇਹ ਪਤਾ ਚਲਦਾ ਹੈ ਕਿ ਸਾਡੇ ਦੇਸ਼ ਦੀ Toy Industry ਵਿੱਚ ਕਿਤਨੀ ਵੱਡੀ ਤਾਕਤ ਲੁਕੀ ਹੋਈ ਹੈ। ਇਸ ਤਾਕਤ ਨੂੰ ਵਧਾਉਣਾ, ਇਸ ਦੀ ਪਹਿਚਾਣ ਵਧਾਉਣਾ, ਆਤਮਨਿਰਭਰ ਭਾਰਤ ਅਭਾਨਆਨ ਦਾ ਬਹੁਤ ਵੱਡਾ ਹਿੱਸਾ ਹੈ। ਇਹ ਸਾਡੇ ਸਾਰਿਆਂ ਲਈ ਆਨੰਦ ਦੀ ਗੱਲ ਹੈ ਕਿ ਅੱਜ ਅਸੀਂ ਦੇਸ਼ ਦੇ ਪਹਿਲੇ toy fair ਦੀ ਸ਼ੁਰੂਆਤ ਦਾ ਹਿੱਸਾ ਬਣ ਰਹੇ ਹਾਂ। Toy fair ਦੇ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਜੁੜ ਰਹੇ ਕੈਬਨਿਟ ਦੇ ਮੇਰੇ ਸਾਰੇ ਸਾਥੀ, ਟੌਇ ਇੰਡਸਟ੍ਰੀ ਨਾਲ ਜੁੜੇ ਸਾਰੇ ਪ੍ਰਤੀਨਿਧੀਗਣ, ਸਾਰੇ ਕਾਰੀਗਰ ਭਾਈ-ਭੈਣ, ਪੈਰੇਂਟਸ, ਟੀਚਰਸ, ਅਤੇ ਪਿਆਰੇ ਬੱਚਿਓ!
ਇਹ ਪਹਿਲਾ toy fair ਕੇਵਲ ਇੱਕ ਵਪਾਰਕ ਜਾਂ ਆਰਥਕ ਪ੍ਰੋਗਰਾਮ ਭਰ ਨਹੀਂ ਹੈ। ਇਹ ਪ੍ਰੋਗਰਾਮ ਦੇਸ਼ ਦੇ ਸਦੀਆਂ ਪੁਰਾਣੀ ਖੇਡ ਅਤੇ ਉੱਲਾਸ ਦੇ ਸੱਭਿਆਚਾਰ ਨੂੰ ਮਜ਼ਬੂਤ ਕਰਨ ਦੀ ਇੱਕ ਕੜੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਸ ਪ੍ਰੋਗਰਾਮ ਦੀ ਪ੍ਰਦਰਸ਼ਨੀ ਵਿੱਚ ਕਾਰੀਗਰਾਂ ਅਤੇ ਸਕੂਲਾਂ ਤੋਂ ਲੈ ਕੇ ਬਹੁ ਰਾਸ਼ਟਰੀ ਕੰਪਨੀਆਂ ਤੱਕ, 30 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ 1,000 ਤੋਂ ਅਧਿਕ Exhibitors ਹਿੱਸਾ ਲੈ ਰਹੇ ਹਨ। ਆਪ ਸਭ ਲਈ ਇਹ ਇੱਕ ਅਜਿਹਾ ਮੰਚ ਹੋਣ ਜਾ ਰਿਹਾ ਹੈ ਜਿੱਥੇ ਤੁਸੀਂ ਖਿਡੌਣਿਆਂ ਦੇ designs, innovation, technology ਤੋਂ ਲੈ ਕੇ ਮਾਰਕੇਟਿੰਗ ਪੈਕੇਜਿੰਗ ਤੱਕ ਚਰਚਾ ਪਰਿਚਰਚਾ ਵੀ ਕਰੋਗੇ, ਅਤੇ ਆਪਣੇ ਅਨੁਭਵ ਸਾਂਝਾ ਵੀ ਕਰੋਗੇ। ਟੌਇ ਫੇਅਰ 2021 ਵਿੱਚ ਤੁਹਾਡੇ ਪਾਸ ਭਾਰਤ ਵਿੱਚ ਔਨਲਾਈਨ ਗੇਮਿੰਗ ਉਦਯੋਗ ਅਤੇ ਈ-ਸਪੋਰਟ ਉਦਯੋਗ ਦੇ ਈਕੋਸਿਸਟਮ ਬਾਰੇ ਜਾਣਨ ਦਾ ਅਵਸਰ ਹੋਵੇਗਾ। ਮੈਨੂੰ ਇਹ ਦੇਖ ਕੇ ਵੀ ਵਧੀਆ ਲਗਾ ਕਿ ਇੱਥੇ ਬੱਚਿਆਂ ਲਈ ਢੇਰਾਂ ਗਤੀਵਿਧੀਆਂ ਵੀ ਰੱਖੀਆਂ ਗਈਆਂ ਹਨ। ਮੈਂ Toy fair ਦੇ ਇਸ ਆਯੋਜਨ ਵਿੱਚ ਆਪਣੀ ਭੂਮਿਕਾ ਨਿਭਾਉਣ ਵਾਲੇ ਸਾਰੇ ਸਾਥੀਆਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ।
ਸਾਥੀਓ,
ਖਿਡੌਣਿਆਂ ਦੇ ਨਾਲ ਭਾਰਤ ਦਾ ਰਚਨਾਤਮਕ ਰਿਸ਼ਤਾ, creative relation, ਉਤਨਾ ਹੀ ਪੁਰਾਨਾ ਹੈ ਜਿਤਨਾ ਇਸ ਭੂ-ਭਾਗ ਦਾ ਇਤਿਹਾਸ ਹੈ। ਸਿੰਧੁਘਾਟੀ ਸੱਭਿਅਤਾ, ਮੋਹਨਜੋ-ਦਾਰੋ ਅਤੇ ਹੜੱਪਾ ਦੇ ਦੌਰ ਦੇ ਖਿਡੌਣਿਆਂ ’ਤੇ ਪੂਰੀ ਦੁਨੀਆ ਨੇ ਰਿਸਰਚ ਕੀਤੀ ਹੈ। ਪ੍ਰਾਚੀਨ ਕਾਲ ਵਿੱਚ ਦੁਨੀਆ ਦੇ ਯਾਤਰੀ ਜਦੋਂ ਭਾਰਤ ਆਉਂਦੇ ਸਨ, ਉਹ ਭਾਰਤ ਵਿੱਚ ਖੇਡਾਂ ਨੂੰ ਸਿੱਖਦੇ ਵੀ ਸਨ, ਅਤੇ ਆਪਣੇ ਨਾਲ ਖੇਡ ਲੈ ਕੇ ਵੀ ਜਾਂਦੇ ਸਨ। ਅੱਜ ਜੋ ਸ਼ਤਰੰਜ ਦੁਨੀਆ ਵਿੱਚ ਇਤਨਾ ਲੋਕਪ੍ਰਿਯ ਹੈ, ਉਹ ਪਹਿਲਾਂ ‘ਚਤੁਰੰਗ ਜਾਂ ਚਾਦੁਰੰਗਾ’ ਦੇ ਰੂਪ ਵਿੱਚ ਭਾਰਤ ਵਿੱਚ ਖੇਡਿਆ ਜਾਂਦਾ ਸੀ। ਆਧੁਨਿਕ ਲੂਡੋ ਤਦ ‘ਪੱਚੀਸੀ’ ਦੇ ਰੂਪ ਵਿੱਚ ਖੇਡੀ ਜਾਂਦੀ ਸੀI ਸਾਡੇ ਧਰਮਗ੍ਰੰਥਾਂ ਵਿੱਚ ਵੀ ਤੁਸੀਂ ਦੇਖੋ, ਬਾਲ ਰਾਮ ਦੇ ਲਈ ਅਲੱਗ-ਅਲੱਗ ਕਿਤਨੇ ਹੀ ਖਿਡੌਣਿਆਂ ਦਾ ਵਰਣਨ ਮਿਲਦਾ ਹੈ। ਗੋਕੁਲ ਵਿੱਚ ਗੋਪਾਲ ਕ੍ਰਿਸ਼ਣ ਘਰ ਦੇ ਬਾਹਰ ਆਪਣੇ ਦੋਸਤਾਂ ਦੇ ਨਾਲ ਕੰਦੁਕ ਯਾਨੀ ਬਾਲ ਨਾਲ ਖੇਡਣ ਜਾਂਦੇ ਸਨ। ਸਾਡੇ ਪ੍ਰਾਚੀਨ ਮੰਦਿਰਾਂ ਵਿੱਚ ਵੀ ਖੇਡਾਂ ਦੇ, ਖਿਡੌਣਿਆਂ ਦੇ ਸ਼ਿਲਪ ਨੂੰ ਉਕੇਰਿਆ ਗਿਆ ਹੈ। ਖਾਸ ਕਰਕੇ ਤਮਿਲ ਨਾਡੂ ਵਿੱਚ, ਚੇਨਈ ਵਿੱਚ, ਅਗਰ ਤੁਸੀਂ ਉੱਥੇ ਮੰਦਿਰਾਂ ਨੂੰ ਦੇਖੋਗੇ, ਤਾਂ ਅਜਿਹੇ ਕਿਤਨੇ ਹੀ ਉਦਾਹਰਣ ਦੇਖਣ ਨੂੰ ਮਿਲਣਗੇ ਕਿ ਮੰਦਿਰਾਂ ਵਿੱਚ ਵੀ ਅਲੱਗ-ਅਲੱਗ ਖੇਡਾਂ, ਅਲੱਗ-ਅਲੱਗ ਖਿਡੌਣੇ, ਉਹ ਸਾਰੀਆਂ ਚੀਜ਼ਾਂ ਉੱਥੇ ਅੱਜ ਵੀ ਦੀਵਾਰਾਂ ’ਤੇ ਦਿਖਦੀਆਂ ਹਨ।
ਸਾਥੀਓ,
ਕਿਸੇ ਵੀ ਸੱਭਿਆਚਾਰ ਵਿੱਚ ਜਦੋਂ ਖੇਡ ਅਤੇ ਖਿਡੌਣੇ ਆਸਥਾ ਦੇ ਕੇਂਦਰਾਂ ਦਾ ਹਿੱਸਾ ਬਣ ਜਾਣ, ਤਾਂ ਇਸ ਦਾ ਅਰਥ ਹੈ ਕਿ ਉਹ ਸਮਾਜ ਖੇਡਾਂ ਦੇ ਵਿਗਿਆਨ ਨੂੰ ਗਹਿਰਾਈ ਤੋਂ ਸਮਝਦਾ ਸੀ। ਸਾਡੇ ਇੱਥੇ ਖਿਡੌਣੇ ਅਜਿਹੇ ਬਣਾਏ ਜਾਂਦੇ ਸਨ ਜੋ ਬੱਚਿਆਂ ਦੇ ਚਹੁਮੁਖੀ ਵਿਕਾਸ ਵਿੱਚ ਯੋਗਦਾਨ ਦੇਣ, ਉਨ੍ਹਾਂ ਵਿੱਚ analytical mind ਵਿਕਸਿਤ ਕਰਨ। ਅੱਜ ਵੀ ਭਾਰਤੀ ਖਿਡੌਣੇ ਆਧੁਨਿਕ ਫ਼ੈਂਸੀ ਖਿਡੌਣਿਆਂ ਦੀ ਤੁਲਨਾ ਵਿੱਚ ਕਿਤੇ ਸਰਲ ਅਤੇ ਸਸਤੇ ਹੁੰਦੇ ਹਨ, ਸਮਾਜਿਕ ਭੂਗੋਲਿਕ ਪਰਿਵੇਸ਼ ਨਾਲ ਜੁੜੇ ਵੀ ਹੁੰਦੇ ਹਨ।
ਸਾਥੀਓ,
Reuse ਅਤੇ recycling ਜਿਸ ਤਰ੍ਹਾਂ ਭਾਰਤੀ ਜੀਵਨਸ਼ੈਲੀ ਦਾ ਹਿੱਸਾ ਰਹੇ ਹਨ, ਉਹੀ ਸਾਡੇ ਖਿਡੌਣਿਆਂ ਵਿੱਚ ਵੀ ਦਿਖਦਾ ਹੈ। ਜ਼ਿਆਦਾਤਰ ਭਾਰਤੀ ਖਿਡੌਣੇ ਕੁਦਰਤੀ ਅਤੇ eco-friendly ਚੀਜ਼ਾਂ ਨਾਲ ਬਣਾਉਂਦੇ ਹਨ, ਉਨ੍ਹਾਂ ਵਿੱਚ ਇਸਤੇਮਾਲ ਹੋਣ ਵਾਲੇ ਰੰਗ ਵੀ ਕੁਦਰਤੀ ਅਤੇ ਸੁਰੱਖਿਅਤ ਹੁੰਦੇ ਹਨ। ਹਾਲੇ ਅਸੀਂ ਵਾਰਾਣਸੀ ਦੇ ਲੋਕਾਂ ਨਾਲ ਗੱਲ ਕਰ ਰਹੇ ਸੀ। ਵਾਰਾਣਸੀ ਦੇ ਲੱਕੜੀ ਦੇ ਖਿਡੌਣੇ ਅਤੇ ਗੁੱਡੀ ਨੂੰ ਦੇਖੋ, ਰਾਜਸਥਾਨ ਦੇ ਮਿੱਟੀ ਦੇ ਖਿਡੌਣੇ ਦੇਖੋ, ਇੰਝ ਹੀ ਪੂਰਬੀ ਮੇਦਿਨੀਪੁਰ ਦੀ ਗਲਰ ਗੁੱਡੀ ਹੈ, ਕੱਛ ਵਿੱਚ ਕੱਪੜਾ ਡਿੰਗਲਾ ਅਤੇ ਡਿੰਗਲੀ ਹੈ, ਆਂਧਰ ਪ੍ਰਦੇਸ਼ ਦੇ ਇਟਿਕੋੱਪਕਾ ਬੋਮਲੂ ਅਤੇ ਬੁਧਨੀ ਦੇ ਲੱਕੜੀ ਦੇ ਖਿਡੌਣੇ ਹਨ। ਕਰਨਾਟਕ ਜਾਓਗੇ ਤਾਂ ਉੱਥੋਂ ਦੇ ਚੰਨਪਟਨਾ ਖਿਡੌਣੇ ਹਾਲੇ ਅਸੀਂ ਦੇਖ ਰਹੇ ਸਾਂ, ਤੇਲੰਗਾਨਾ ਦੇ ਨਿਰਮਲ ਖਿਡੌਣੇ, ਚਿਤਰਕੂਟ ਦੇ ਲੱਕੜੀ ਦੇ ਖਿਡੌਣੇ, ਧੁਬਰੀ-ਅਸਮ ਦੇ ਟੇਰਾਕੋਟਾ ਦੇ ਖਿਡੌਣੇ, ਇਹ ਸਭ ਖਿਡੌਣੇ ਆਪਣੇ ਆਪ ਵਿੱਚ ਕਿਤਨੇ diverse ਹਨ, ਕਿਤਨੀ ਅਲੱਗ-ਅਲੱਗ ਖੂਬੀਆਂ ਨਾਲ ਭਰੇ ਹਨ। ਲੇਕਿਨ ਸਭ ਵਿੱਚ ਇੱਕ ਸਮਾਨਤਾ ਹੈ ਕਿ ਸਾਰੇ ਖਿਡੌਣੇ eco-friendly ਅਤੇ creative ਹਨ। ਇਹ ਖਿਡੌਣੇ ਦੇਸ਼ ਦੇ ਯੁਵਾ ਮਨ ਨੂੰ ਸਾਡੇ ਇਤਿਹਾਸ ਅਤੇ ਸੱਭਿਆਚਾਰ ਨਾਲ ਵੀ ਜੋੜਦੇ ਹਨ, ਅਤੇ ਸਮਾਜਿਕ ਮਾਨਸਿਕ ਵਿਕਾਸ ਵਿੱਚ ਵੀ ਸਹਾਇਕ ਹੁੰਦੇ ਹਨ। ਇਸ ਲਈ ਅੱਜ ਮੈਂ ਦੇਸ਼ ਦੇ toy manufacturers ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਅਜਿਹੇ ਖਿਡੌਣੇ ਬਣਾਓ ਜੋ ecology ਅਤੇ psychology ਦੋਹਾਂ ਦੇ ਲਈ ਹੀ ਬਿਹਤਰ ਹੋਣ! ਕੀ ਅਸੀਂ ਇਹ ਪ੍ਰਯਤਨ ਕਰ ਸਕਦੇ ਹਾਂ ਕਿ ਖਿਡੌਣਿਆਂ ਵਿੱਚ ਘੱਟ ਤੋਂ ਘੱਟ ਪਲਾਸਟਿਕ ਇਸਤੇਮਾਲ ਕਰੀਏ? ਅਜਿਹੀਆਂ ਚੀਜ਼ਾਂ ਦਾ ਇਸਤੇਮਾਲ ਕਰੀਏ ਜਿਨ੍ਹਾਂ ਨੂੰ recycle ਕਰ ਸਕਦੇ ਹਾਂ? ਸਾਥੀਓ, ਅੱਜ ਦੁਨੀਆ ਵਿੱਚ ਹਰ ਖੇਤਰ ਵਿੱਚ ਭਾਰਤੀ ਦ੍ਰਿਸ਼ਟੀਕੋਣ ਅਤੇ ਭਾਰਤੀ ਵਿਚਾਰਾਂ ਦੀ ਗੱਲ ਹੋ ਰਹੀ ਹੈ। ਭਾਰਤ ਪਾਸ ਦੁਨੀਆ ਨੂੰ ਦੇਣ ਲਈ ਇੱਕ unique perspective ਵੀ ਹੈ। ਇਹ ਸਾਡੀਆਂ ਪਰੰਪਰਾਵਾਂ ਵਿੱਚ, ਸਾਡੇ ਪਰਿਧਾਨਾਂ ਵਿੱਚ, ਸਾਡੇ ਖਾਣ-ਪੀਣ ਵਿੱਚ, ਹਰ ਜਗ੍ਹਾ ਇਹ ਵਿਵਿਧਤਾਵਾਂ ਇੱਕ ਤਾਕਤ ਦੇ ਰੂਪ ਵਿੱਚ ਨਜ਼ਰ ਆਉਂਦੀਆਂ ਹਨ। ਇਸੇ ਤਰ੍ਹਾਂ ਭਾਰਤੀ toy industry ਵੀ ਇਸ unique Indian perspective ਨੂੰ, ਭਾਰਤੀ ਵਿਚਾਰ ਬੋਧ ਨੂੰ ਪ੍ਰੋਤਸਾਹਿਤ ਕਰ ਸਕਦੀ ਹੈ। ਸਾਡੇ ਇੱਥੇ ਖਿਡੌਣੇ ਤਾਂ ਪੀੜ੍ਹੀਆਂ ਦੀ ਵਿਰਾਸਤ ਦੇ ਤੌਰ ’ਤੇ ਰੱਖੇ ਅਤੇ ਸਹਿਜੇ ਜਾਂਦੇ ਰਹੇ ਹਨ। ਦਾਦੀ-ਨਾਨੀ ਦੇ ਖਿਡੌਣੇ ਪਰਿਵਾਰ ਦੀ ਤੀਜੀ ਚੌਥੀ ਪੀੜ੍ਹੀ ਤੱਕ ਨੂੰ ਦਿੱਤੇ ਜਾਂਦੇ ਸਨ। ਤਿਉਹਾਰਾਂ ’ਤੇ ਪਰਿਵਾਰ ਦੇ ਲੋਕ ਆਪਣੇ ਖਿਡੌਣੇ ਕੱਢਦੇ ਸਨ, ਅਤੇ ਆਪਣੇ ਪਾਰੰਪਰਾਗਤ ਸੰਗ੍ਰਿਹ ਨੂੰ ਇੱਕ ਦੂਸਰੇ ਨੂੰ ਦਿਖਾਉਂਦੇ ਸਨ। ਜਦੋਂ ਸਾਡੇ ਖਿਡੌਣੇ ਇਸੇ Indian aesthetics ਨਾਲ ਸਜੇ ਹੋਣਗੇ, ਤਾਂ Indian thoughts, ਭਾਰਤੀਅਤਾ ਦੀ ਭਾਵਨਾ ਵੀ ਬੱਚਿਆਂ ਦੇ ਅੰਦਰ ਅਤੇ ਮਜ਼ਬੂਤੀ ਨਾਲ ਵਿਕਸਿਤ ਹੋਵੇਗੀ, ਉਸ ਵਿੱਚ ਇਸ ਮਿੱਟੀ ਦੀ ਮਹਿਕ ਹੋਵੇਗੀ।
ਪਿਆਰੇ ਬੱਚਿਓ ਅਤੇ ਸਾਥੀਓ,
ਗੁਰੁਦੇਵ ਰਬਿੰਦਰਨਾਥ ਟੈਗੋਰ ਨੇ ਆਪਣੀ ਇੱਕ ਕਵਿਤਾ ਵਿੱਚ ਕਿਹਾ ਹੈ ਕਿ - “When I bring to you colored toys, my child, I understand why there is such a play of colors on clouds, on water, and why flowers are painted in tints when I give colored toys to you, my child.” ਯਾਨੀ, ਇੱਕ ਖਿਡੌਣਾ ਬੱਚਿਆਂ ਨੂੰ ਖੁਸ਼ੀਆਂ ਦੀ ਅਨੰਤ ਦੁਨੀਆ ਵਿੱਚ ਲੈ ਜਾਂਦਾ ਹੈ। ਖਿਡੌਣੇ ਦਾ ਇੱਕ-ਇੱਕ ਰੰਗ ਬੱਚਿਆਂ ਦੇ ਜੀਵਨ ਵਿੱਚ ਕਿਤਨੇ ਹੀ ਰੰਗ ਬਿਖੇਰਦਾ ਹੈ। ਅੱਜ ਇੱਥੇ ਇਤਨੇ ਖਿਡੌਣਿਆਂ ਨੂੰ ਦੇਖ ਕੇ ਇੱਥੇ ਮੌਜੂਦ ਬੱਚੇ ਜਿਹਾ ਮਹਿਸੂਸ ਕਰ ਰਹੇ ਹਾਂ, ਉਹੀ ਅਨੁਭਵ ਅਸੀਂ ਸਭ ਨੇ ਵੀ ਆਪਣੇ ਬਚਪਨ ਦੀਆਂ ਯਾਦਾਂ ਵਿੱਚ ਸੰਜੋ ਕੇ ਰੱਖਿਆ ਹੈ। ਕਾਗਜ਼ ਦੇ ਹਵਾਈ ਜਹਾਜ਼, ਲਾਟੂ, ਕੰਚੇ, ਪਤੰਗ, ਸੀਟੀਆਂ, ਝੂਲੇ, ਕਾਗਜ਼ ਦੇ ਘੁੰਮਣ ਵਾਲੇ ਪੰਖੇ, ਗੁੱਡੇ ਅਤੇ ਗੁਡੀਆਂ, ਅਜਿਹੇ ਕਿਤਨੇ ਹੀ ਖਿਡੌਣੇ ਹਰ ਬਚਪਨ ਦੇ ਸਾਥੀ ਰਹੇ ਹਨ। ਸਾਇੰਸ ਦੇ ਕਿਤਨੇ ਹੀ ਸਿਧਾਂਤ, ਕਿਤਨੀਆਂ ਹੀ ਗੱਲਾਂ, ਜਿਵੇਂ ਕਿ Rotation, oscillation, pressure, friction, ਇਹ ਸਭ ਅਸੀਂ ਖਿਡੌਣਿਆਂ ਨਾਲ ਖੇਡਦੇ ਹੋਏ, ਉਨ੍ਹਾਂ ਨੂੰ ਬਣਾਉਂਦੇ ਹੋਏ ਖ਼ੁਦ ਬਖ਼ੁਦ ਸਿਖ ਜਾਂਦੇ ਸੀ। ਭਾਰਤੀ ਖੇਡਾਂ ਅਤੇ ਖਿਡੌਣਿਆਂ ਦੀ ਇਹ ਖੂਬੀ ਰਹੀ ਹੈ ਕਿ ਉਨ੍ਹਾਂ ਵਿੱਚ ਗਿਆਨ ਹੁੰਦਾ ਹੈ, ਵਿਗਿਆਨ ਵੀ ਹੁੰਦਾ ਹੈ, ਮਨੋਰੰਜਨ ਹੁੰਦਾ ਹੈ ਅਤੇ ਮਨੋਵਿਗਿਆਨ ਵੀ ਹੁੰਦਾ ਹੈ। ਉਦਾਹਰਣ ਦੇ ਤੌਰ ’ਤੇ ਲਾਟੂ ਨੂੰ ਹੀ ਲੈ ਲਵੋ। ਜਦੋਂ ਬੱਚੇ ਲਾਟੂ ਨਾਲ ਖੇਡਣਾ ਸਿੱਖਦੇ ਹਨ ਤਾਂ ਲਾਟੂ ਖੇਡ ਖੇਡ ਵਿੱਚ ਹੀ ਉਨ੍ਹਾਂ ਨੂੰ gravity ਅਤੇ balance ਦਾ ਪਾਠ ਪੜ੍ਹਾ ਜਾਂਦਾ ਹੈ। ਉਂਝ ਹੀ ਗੁਲੇਲ ਨਾਲ ਖੇਡਦਾ ਬੱਚਾ ਜਾਣੇ-ਅਣਜਾਨੇ ਵਿੱਚ Potential ਤੋਂ Kinetic Energy ਬਾਰੇ basics ਸਿੱਖਣ ਲਗਦਾ ਹੈ। Puzzle toys ਤੋਂ ਰਣਨੀਤਕ ਸੋਚ ਅਤੇ ਸਮੱਸਿਆ ਨੂੰ ਸੁਲਝਾਉਣ ਦੀ ਸੋਚ ਵਿਕਸਿਤ ਹੁੰਦੀ ਹੈ। ਇਸ ਤਰ੍ਹਾਂ, ਨਵਜਾਤ ਬੱਚੇ ਵੀ ਝੁਨਝੁਨੇ ਅਤੇ ਬਾਜੇ ਘੁਮਾ-ਘੁਮਾ ਕੇ circular movement ਨੂੰ ਮਹਿਸੂਸ ਕਰਨ ਲਗਦੇ ਹਨ। ਅੱਗੇ ਜਾ ਕਰ ਇੰਨ੍ਹਾਂ ਹੀ ਚੀਜ਼ਾਂ ਨੂੰ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੀ ਕਲਾਸ ਵਿੱਚ, ਕਿਤਾਬਾਂ ਵਿੱਚ ਪੜ੍ਹਾਇਆ ਜਾਂਦਾ ਹੈ ਤਾਂ ਆਪਣੇ ਖੇਲ ਤੋਂ ਉਸ ਨੂੰ relate ਕਰ ਪਾਉਂਦੇ ਹਨ। Practical aspects ਨੂੰ ਸਮਝ ਪਾਉਂਦੇ ਹਾਂ। ਕੇਵਲ ਕਿਤਾਬੀ ਗਿਆਨ ਤੋਂ ਇਹ ਸਮਝ ਨਹੀਂ ਵਿਕਸਿਤ ਹੋ ਸਕਦੀ ਹੈ।
ਸਾਥੀਓ,
ਆਪ ਸਭ ਨੇ ਵੀ ਦੇਖਿਆ ਹੋਵੇਗਾ ਕਿ ਰਚਨਾਤਮਕ ਖਿਡੌਣੇ ਕਿਵੇਂ ਬੱਚਿਆਂ ਦੇ senses ਨੂੰ develop ਕਰਦੇ ਹਨ, ਉਨ੍ਹਾਂ ਦੀਆਂ ਕਲਪਨਾਵਾਂ ਨੂੰ ਖੰਭ ਦਿੰਦੇ ਹਨ! ਆਪਣੇ ਖਿਡੌਣੇ ਦੇ ਆਲ਼ੇ-ਦੁਆਲ਼ੇ ਬੱਚੇ ਕਿਵੇਂ ਆਪਣੀਆਂ ਕਲਪਨਾਵਾਂ ਦਾ ਇੱਕ ਪੂਰਾ ਸੰਸਾਰ ਬਣਾ ਲੈਂਦੇ ਹਨ! ਜਿਵੇਂ ਕਿ, ਤੁਸੀਂ ਕਿਸੇ ਬੱਚੇ ਨੂੰ ਖਿਡੌਣਿਆਂ ਵਾਲੇ ਬਰਤਨ ਦਿਓ, ਉਹ ਅਜਿਹਾ ਵਿਹਾਰ ਕਰਨ ਲਗੇਗਾ ਜਿਵੇਂ ਕਿ ਇੱਕ ਪੂਰੇ ਕਿਚਨ ਦੀ ਵਿਵਸਥਾ ਸੰਭਾਲ਼ ਰਿਹਾ ਹੈ ਅਤੇ ਪਰਿਵਾਰ ਨੂੰ ਉਹੀ ਅੱਜ ਖਾਨਾ ਖਿਲਾਉਣ ਵਾਲਾ ਹੈ। ਉਨ੍ਹਾਂ ਨੂੰ ਤੁਸੀਂ ਜਾਨਵਰਾਂ ਵਾਲੇ ਖਿਡੌਣੇ ਦਿਓ, ਤਾਂ ਆਪਣੇ ਮਨ ਵਿੱਚ ਇੱਕ ਪੂਰਾ ਜੰਗਲ ਬਣਾ ਦਿੰਦਾ ਹੈ, ਆਪਣੇ ਆਪ ਵੀ ਆਵਾਜ਼ ਕੱਢਣ ਲਗਦਾ ਹੈ, ਜੋ ਵੀ ਠੀਕ ਲਗੇ। ਉਸ ਨੂੰ ਲਗਦਾ ਹੈ ਕਿ ਇਹ ਸ਼ੇਰ ਹੈ ਤਾਂ ਅਜਿਹੀ ਆਵਾਜ਼ ਕੱਢਦਾ ਹੈ। ਉਨ੍ਹਾਂ ਨੂੰ ਇੱਕ ਸਟੈਥੋਸਕੋਪ ਦੇ ਦਿਓ, ਥੋੜ੍ਹੀ ਦੇਰ ਵਿੱਚ ਦੇਖ ਲਵੋ ਉਹ ਡਾਕਟਰ ਬਣ ਜਾਵੇਗਾ, ਫੈਮਿਲੀ ਡਾਕਟਰ ਬਣ ਜਾਵੇਗਾ ਅਤੇ ਪੂਰੇ ਪਰਿਵਾਰ ਦੀ ਸਭ ਦੀ ਤਬੀਅਤ ਜਾਂਚਨਾ ਸ਼ੁਰੂ ਕਰ ਦੇਵੇਗਾ, ਜਾਂਚ-ਪੜਤਾਲ ਕਰਨ ਲਗ ਜਾਂਦਾ ਹੈ। ਇੰਝ ਹੀ ਕੇਵਲ ਇੱਕ ਬਾਲ ਨਾਲ ਉਹ ਘਰ ਦੇ ਅੰਦਰ ਪੂਰਾ ਫੁੱਟਬਾਲ ਗ੍ਰਾਊਂਡ ਬਣਾ ਲੈਂਦੇ ਹਨ, ਰਾਕੇਟ ਦਾ ਖਿਡੌਣਾ ਮਿਲਦੇ ਹੀ ਸਪੇਸ ਮਿਸ਼ਨ ’ਤੇ ਨਿਕਲ ਪੈਂਦੇ ਹਨ। ਉਨ੍ਹਾਂ ਦੇ ਸੁਪਨਿਆਂ ਦੀ ਇਸ ਉਡਾਨ ਦੀ ਕੋਈ ਸੀਮਾ ਨਹੀਂ ਹੁੰਦੀ, ਕੋਈ ਅੰਤ ਨਹੀਂ ਹੁੰਦਾ। ਬਸ ਉਨ੍ਹਾਂ ਨੂੰ ਇੱਕ ਛੋਟਾ ਜਿਹਾ ਅਜਿਹਾ ਖਿਡੌਣਾ ਚਾਹੀਦਾ ਹੈ ਜੋ ਕਿ ਉਨ੍ਹਾਂ ਦੀ ਉਤਸੁਕਤਾ ਨੂੰ, ਉਨ੍ਹਾਂ ਦੀ creativity ਨੂੰ ਜਗਾ ਦਵੇ। ਚੰਗੇ ਖਿਡੌਣਿਆਂ ਦੀ ਇਹ ਖੂਬਸੂਰਤੀ ਹੁੰਦੀ ਹੈ ਕਿ ਉਹ ageless ਅਤੇ timeless ਹੁੰਦੇ ਹਨ। ਤੁਸੀਂ ਵੀ ਜਦੋਂ ਬੱਚਿਆਂ ਨਾਲ ਖੇਡਣ ਲਗਦੇ ਹੋ ਤਾਂ ਇਨ੍ਹਾਂ ਖਿਡੌਣਿਆਂ ਦੇ ਜ਼ਰੀਏ ਆਪਣੇ ਬਚਪਨ ਵਿੱਚ ਚਲੇ ਜਾਂਦੇ ਹੋ। ਇਸ ਲਈ, ਮੈਂ ਸਾਰੇ ਮਾਤਾ-ਪਿਤਾ ਨੂੰ ਇਹ ਅਪੀਲ ਕਰਾਂਗਾ ਕਿ ਤੁਸੀਂ ਜਿਸ ਤਰ੍ਹਾਂ ਬੱਚਿਆਂ ਨਾਲ ਪੜ੍ਹਾਈ ਵਿੱਚ involve ਹੁੰਦੇ ਹੋ, ਉਂਝ ਹੀ ਉਨ੍ਹਾਂ ਦੀਆਂ ਖੇਡਾਂ ਵਿੱਚ ਵੀ ਸ਼ਾਮਲ ਹੋਵੋ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਆਪਣੇ ਘਰ ਦਾ, ਆਪਣੇ ਆਫਿਸ ਦਾ ਸਭ ਕੰਮ ਛੱਡ ਦਿਓ ਅਤੇ ਘੰਟਿਆਂ ਬੱਚਿਆਂ ਦੇ ਨਾਲ ਖੇਡਦੇ ਹੀ ਰਹੋ। ਲੇਕਿਨ ਤੁਸੀਂ ਉਨ੍ਹਾਂ ਦੀਆਂ ਖੇਡਾਂ ਵਿੱਚ ਸ਼ਾਮਲ ਤਾਂ ਹੋ ਹੀ ਸਕਦੇ ਹੋ। ਅੱਜ-ਕੱਲ੍ਹ ਪਰਿਵਾਰਾਂ ਵਿੱਚ ਪਲੇਟਾਇਮ ਦੀ ਜਗ੍ਹਾ ਸਕ੍ਰੀਨਟਾਇਮ ਨੇ ਲੈ ਲਈ ਹੈ। ਲੇਕਿਨ ਤੁਹਾਨੂੰ ਖੇਲ ਅਤੇ ਖਿਡੌਣਿਆਂ ਦੀ ਭੂਮਿਕਾ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ। ਖਿਡੌਣਿਆਂ ਦਾ ਜੋ ਵਿਗਿਆਨੀ ਪੱਖ ਹੈ, ਬੱਚਿਆਂ ਦੇ ਵਿਕਾਸ ਵਿੱਚ, ਉਨ੍ਹਾਂ ਦੀ learning ਵਿੱਚ ਖਿਡੌਣਿਆਂ ਦੀ ਜੋ ਭੂਮਿਕਾ ਹੈ ਉਸ ਨੂੰ ਪੈਰੇਂਟਸ ਨੂੰ ਵੀ ਸਮਝਣਾ ਚਾਹੀਦਾ ਹੈ, ਅਤੇ teachers ਨੂੰ ਸਕੂਲਾਂ ਵਿੱਚ ਵੀ ਉਸ ਨੂੰ ਪ੍ਰਯੋਗ ਕਰਨਾ ਚਾਹੀਦਾ ਹੈ। ਇਸ ਦਿਸ਼ਾ ਵਿੱਚ ਹੁਣ ਦੇਸ਼ ਵੀ ਪ੍ਰਭਾਵੀ ਕਦਮ ਉਠਾ ਰਿਹਾ ਹੈ, ਵਿਵਸਥਾ ਵਿੱਚ ਜ਼ਰੂਰੀ ਤਬਦੀਲੀ ਕਰ ਰਿਹਾ ਹੈ। ਇਸ ਦਾ ਇੱਕ ਉਦਾਹਰਣ ਸਾਡੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵੀ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਪਲੇ-ਅਧਾਰਿਤ ਅਤੇ ਗਤੀਵਿਧੀ-ਅਧਾਰਿਤ ਸਿੱਖਿਆ ਨੂੰ ਵੱਡੇ ਪੈਮਾਨੇ ’ਤੇ ਸ਼ਾਮਲ ਕੀਤਾ ਗਿਆ ਹੈ। ਇਹ ਇੱਕ ਅਜਿਹੀ ਸਿੱਖਿਆ ਵਿਵਸਥਾ ਹੈ ਜਿਸ ਵਿੱਚ ਬੱਚਿਆਂ ਵਿੱਚ ਪਹੇਲੀਆਂ ਅਤੇ ਖੇਡਾਂ ਦੇ ਮਾਧਿਅਮ ਰਾਹੀਂ ਤਾਰਕਿਕ ਅਤੇ ਰਚਨਾਤਮਕ ਸੋਚ ਵਧੇ, ਇਸ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
ਸਾਥੀਓ,
ਖਿਡੌਣਿਆਂ ਦੇ ਖੇਤਰ ਵਿੱਚ ਭਾਰਤ ਦੇ ਪਾਸ tradition ਵੀ ਹੈ ਅਤੇ technology ਵੀ ਹੈ, ਭਾਰਤ ਦੇ ਪਾਸ concepts ਵੀ ਹਨ, ਅਤੇ competence ਵੀ ਹਨ। ਅਸੀਂ ਦੁਨੀਆ ਨੂੰ eco-friendly toys ਦੇ ਵੱਲ ਵਾਪਸ ਲੈ ਕੇ ਜਾ ਸਕਦੇ ਹਾਂ, ਸਾਡੇ software engineers computer games ਦੇ ਜ਼ਰੀਏ ਭਾਰਤ ਦੀਆਂ ਕਹਾਣੀਆਂ ਨੂੰ, ਭਾਰਤ ਦੇ ਜੋ ਬੁਨਿਆਦੀ ਮੁੱਲ ਹਨ ਉਨ੍ਹਾਂ ਕਥਾਵਾਂ ਨੂੰ ਦੁਨੀਆ ਤੱਕ ਪਹੁੰਚਾ ਸਕਦੇ ਹਾਂ। ਲੇਕਿਨ ਇਸ ਸਭ ਦੇ ਬਾਵਜੂਦ, 100 ਬਿਲਿਅਨ ਡਾਲਰ ਦੇ ਗਲੋਬਲ ਖਿਡੌਣਾ ਬਜ਼ਾਰ ਵਿੱਚ ਅੱਜ ਸਾਡੀ ਹਿੱਸੇਦਾਰੀ ਬਹੁਤ ਹੀ ਘੱਟ ਹੈ। ਦੇਸ਼ ਵਿੱਚ 85 ਪ੍ਰਤੀਸ਼ਤ ਖਿਡੌਣੇ ਬਾਹਰ ਤੋਂ ਆਉਂਦੇ ਹਨ, ਵਿਦੇਸ਼ਾਂ ਤੋਂ ਮੰਗਾਏ ਜਾਂਦੇ ਹਨ। ਪਿਛਲੇ 7 ਦਹਾਕਿਆਂ ਵਿੱਚ ਭਾਰਤੀ ਕਾਰੀਗਰਾਂ ਦੀ, ਭਾਰਤੀ ਵਿਰਾਸਤ ਦੀ ਜੋ ਉਮੀਦ ਹੋਈ, ਉਸ ਦਾ ਨਤੀਜਾ ਇਹ ਹੈ ਕਿ ਭਾਰਤ ਦੇ ਬਜ਼ਾਰ ਤੋਂ ਲੈ ਕੇ ਪਰਿਵਾਰ ਤੱਕ ਵਿੱਚ ਵਿਦੇਸ਼ੀ ਖਿਡੌਣੇ ਭਰ ਗਏ ਹਨ ਅਤੇ ਉਹ ਖਿਡੌਣਾ ਸਿਰਫ਼ ਨਹੀਂ ਆਇਆ ਹੈ, ਇੱਕ ਵਿਚਾਰ ਪ੍ਰਵਾਹ ਸਾਡੇ ਘਰ ਵਿੱਚ ਵੜ ਗਿਆ ਹੈ। ਭਾਰਤੀ ਬੱਚੇ ਆਪਣੇ ਦੇਸ਼ ਦੇ ਬਹਾਦਰਾਂ, ਸਾਡੇ ਨਾਇਕਾਂ ਤੋਂ ਜ਼ਿਆਦਾ ਬਾਹਰ ਦੇ stars ਬਾਰੇ ਗੱਲ ਕਰਨ ਲਗੇ। ਇਸ ਹੜ੍ਹ ਨੇ, ਇਹ ਬਾਹਰੀ ਹੜ੍ਹ ਨੇ ਸਾਡੇ ਲੋਕਲ ਵਪਾਰ ਦੀ ਵੱਡੀ ਮਜ਼ਬੂਤ chain ਵੀ ਤੋੜ ਕੇ ਰੱਖ ਦਿੱਤੀ ਹੈ, ਤਹਿਸ-ਨਹਿਸ ਕਰ ਦਿੱਤੀ ਹੈ। ਕਾਰੀਗਰ ਆਪਣੀ ਅਗਲੀ ਪੀੜ੍ਹੀ ਨੂੰ ਆਪਣਾ ਹੁਨਰ ਦੇਣ ਤੋਂ ਬਚਨ ਲਗੇ ਹਨ, ਉਹ ਸੋਚਦੇ ਹਨ ਕਿ ਬੇਟੇ ਇਸ ਕਾਰੋਬਾਹ ਵਿੱਚ ਨਾ ਆਉਣ। ਅੱਜ ਸਾਨੂੰ ਇਸ ਸਥਿਤੀ ਨੂੰ ਬਦਲਣ ਲਈ ਮਿਲ ਕੇ ਕੰਮ ਕਰਨਾ ਹੈ। ਸਾਨੂੰ ਖੇਲ ਅਤੇ ਖਿਡੌਣਿਆਂ ਦੇ ਖੇਤਰ ਵਿੱਚ ਵੀ ਦੇਸ਼ ਨੂੰ ਆਤਮਨਿਰਭਰ ਬਣਾਉਣਾ ਹੈ, ਵੋਕਲ ਫਾਰ ਲੋਕਲ ਹੋਣਾ ਹੈ। ਇਸ ਦੇ ਲਈ ਸਾਨੂੰ ਅੱਜ ਦੀਆਂ ਜ਼ਰੂਰਤਾਂ ਨੂੰ ਸਮਝਣਾ ਹੋਵੇਗਾ। ਸਾਨੂੰ ਦੁਨੀਆ ਦੇ ਬਜ਼ਾਰ ਨੂੰ, ਦੁਨੀਆ ਦੀਆਂ ਪ੍ਰਾਥਮਿਕਤਾਵਾਂ ਨੂੰ ਜਾਨਣਾ ਹੋਵੇਗਾ। ਸਾਡੇ ਖਿਡੌਣਿਆਂ ਵਿੱਚ ਬੱਚਿਆਂ ਲਈ ਸਾਡੇ ਮੁੱਲ, ਸੰਸਕਾਰ ਅਤੇ ਸਿੱਖਿਆਵਾਂ ਵੀ ਹੋਣੀਆਂ ਚਾਹੀਦੀਆਂ ਹਨ, ਅਤੇ ਉਨ੍ਹਾਂ ਦੀ ਗੁਣਵੱਤਾ ਵੀ ਅੰਤਰਰਾਸ਼ਟਰੀ ਮਾਨਕਾਂ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ। ਇਸ ਦਿਸ਼ਾ ਵਿੱਚ ਦੇਸ਼ ਨੇ ਕਈ ਅਹਿਮ ਫੈਸਲੇ ਲਏ ਹਨ। ਪਿਛਲੇ ਸਾਲ ਤੋਂ ਖਿਡੌਣਿਆਂ ਦੀ ਕੁਆਲਿਟੀ ਟੈਸਟ ਨੂੰ ਲਾਜ਼ਮੀ ਕੀਤਾ ਗਿਆ ਹੈ। ਇੰਪੋਰਟ ਹੋਣ ਵਾਲੇ ਖਿਡੌਣਿਆਂ ਦੀ ਹਰ ਖੇਪ ਵਿੱਚ ਵੀ sample testing ਦੀ ਇਜਾਜ਼ਤ ਦਿੱਤੀ ਗਈ ਹੈ। ਪਹਿਲਾਂ ਖਿਡੌਣਿਆਂ ਬਾਰੇ ਸਰਕਾਰਾਂ ਗੱਲ ਕਰਨ ਦੀ ਵੀ ਜ਼ਰੂਰਤ ਨਹੀਂ ਸਮਝਦੀਆਂ ਸਨ। ਇਸ ਨੂੰ ਕੋਈ ਗੰਭੀਰ ਵਿਸ਼ਾ ਨਹੀਂ ਸਮਝਿਆ ਜਾਂਦਾ ਸੀ। ਲੇਕਿਨ ਹੁਣ ਦੇਸ਼ ਨੇ ਖਿਡੌਣਾ ਉਦਯੋਗ ਨੂੰ 24 ਪ੍ਰਮੁੱਖ ਖੇਤਰਾਂ ਵਿੱਚ ਦਰਜਾ ਦਿੱਤਾ ਹੈ, ਉਸ ਦਾ ਦਰਜਾ ਦੇ ਦਿੱਤਾ ਹੈ। National Toy Action Plan ਵੀ ਤਿਆਰ ਕੀਤਾ ਗਿਆ ਹੈ। ਇਸ ਵਿੱਚ 15 ਮੰਤਰਾਲਿਆਂ ਅਤੇ ਵਿਭਾਗਾਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਕਿ ਇਹ ਉਦਯੋਗ competitive ਬਣਨ, ਦੇਸ਼ ਖਿਡੌਣਿਆਂ ਵਿੱਚ ਆਤਮਨਿਰਭਰ ਬਣ, ਅਤੇ ਭਾਰਤ ਦੇ ਖਿਡੌਣੇ ਦੁਨੀਆ ਵਿੱਚ ਵੀ ਜਾਣ। ਇਸ ਪੂਰੇ ਅਭਿਆਨ ਵਿੱਚ ਰਾਜਾਂ ਨੂੰ ਬਰਾਬਰ ਦਾ ਭਾਗੀਦਾਰ ਬਣਾ ਕੇ toy clusters ਵਿਕਸਿਤ ਕਰਨ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਦੇਸ਼ toy tourism ਦੀਆਂ ਸੰਭਾਵਨਾਵਾਂ ਨੂੰ ਵੀ ਮਜ਼ਬੂਤ ਕਰ ਰਿਹਾ ਹੈ। ਭਾਰਤੀ ਖੇਡਾਂ ’ਤੇ ਅਧਾਰਿਤ ਖਿਡੌਣਿਆਂ ਨੂੰ promote ਕਰਨ ਲਈ ਦੇਸ਼ ਵਿੱਚ ਟੌਇਕਾਥੌਨ - 2021 ਦਾ ਆਯੋਜਨ ਵੀ ਕੀਤਾ ਗਿਆ ਸੀ। ਮੈਨੂੰ ਦੱਸਿਆ ਗਿਆ ਹੈ ਕਿ ਇਸ ਆਧਾਰਿਤ ਵਿੱਚ 12 ਲੱਖ ਤੋਂ ਅਧਿਕ ਨੌਜਵਾਨਾਂ ਨੇ, ਸਿੱਖਿਅਕਾਂ ਨੇ ਅਤੇ ਮਾਹਿਰਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਅਤੇ 7,000 ਤੋਂ ਅਧਿਕ ਨਵੇਂ-ਨਵੇਂ ideas ਆਏ। ਇਹ ਦਿਖਾਉਂਦਾ ਹੈ ਕਿ ਦਹਾਕਿਆਂ ਦੀ ਉਮੀਦ ਅਤੇ ਕਠਿਨਾਈਆਂ ਦੇ ਬਾਵਜੂਦ ਭਾਰਤ ਦੀ ਪ੍ਰਤਿਭਾ, ਭਾਰਤ ਦਾ ਹੁਨਰ ਅੱਜ ਵੀ ਗ਼ੈਰ-ਮਾਮੂਲੀ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ। ਜਿਸ ਤਰ੍ਹਾਂ ਭਾਰਤ ਨੇ ਅਤੀਤ ਵਿੱਚ ਆਪਣੀ ਖੁਸ਼ੀ ਤੋਂ, ਆਪਣੀ ਊਰਜਾ ਤੋਂ ਮਾਨਵਤਾ ਦੇ ਜੀਵਨ ਵਿੱਚ ਰੰਗ ਘੋਲੇ ਸਨ, ਉਹ ਊਰਜਾ ਅੱਜ ਵੀ ਉਤਨੀ ਹੀ ਜੀਵੰਤ ਹੈ। ਅੱਜ Toy fair ਦੇ ਇਸ ਮੌਕੇ ’ਤੇ ਸਾਡੇ ਸਭ ਦੀ ਇਹ ਜ਼ਿੰਮੇਦਾਰੀ ਹੈ ਕਿ ਅਸੀਂ ਇਸ ਊਰਜਾ ਨੂੰ ਆਧੁਨਿਕ ਅਵਤਾਰ ਦੇਈਏ, ਇਨ੍ਹਾਂ ਸੰਭਾਵਨਾਵਾਂ ਨੂੰ ਸਾਕਾਰ ਕਰੀਏ। ਅਤੇ ਹਾਂ! ਯਾਦ ਰੱਖੋ, ਅਗਰ ਅੱਜ Made in India ਦੀ demand ਹੈ ਤਾਂ ਅੱਜ Handmade in India ਦੀ demand ਵੀ ਉਤਨੀ ਹੀ ਵਧ ਰਹੀ ਹੈ। ਅੱਜ ਲੋਕ ਖਿਡੌਣਿਆਂ ਨੂੰ ਕੇਵਲ ਇੱਕ product ਦੇ ਰੂਪ ਵਿੱਚ ਹੀ ਨਹੀਂ ਬਲਕਿ ਉਸ ਖਿਡੌਣੇ ਨਾਲ ਜੁੜੇ ਅਨੁਭਵ ਨਾਲ ਵੀ ਜੁੜਨਾ ਚਾਹੁੰਦੇ ਹਨ। ਇਸ ਲਈ ਸਾਨੂੰ Handmade In India ਨੂੰ ਵੀ promote ਕਰਨਾ ਹੈ। ਸਾਨੂੰ ਇਹ ਵੀ ਯਾਦ ਰੱਖਣਾ ਹੈ ਕਿ, ਜਦੋਂ ਅਸੀਂ ਕੋਈ ਖਿਡੌਣਾ ਬਣਾਉਂਦੇ ਹਾਂ ਤਾਂ ਅਸੀਂ ਇੱਕ ਬਾਲ ਮਨ ਨੂੰ ਘੜਦੇ ਹਾਂ, ਬਚਪਨ ਦੀ ਅਸੀਮ ਖੁਸ਼ੀ ਨੂੰ ਗੜਦੇ ਹਾਂ, ਉਸ ਵਿੱਚ ਸਪਨੇ ਭਰਦੇ ਹਾਂ। ਇਹੀ ਖੁਸ਼ੀ ਸਾਡੇ ਕੱਲ੍ਹ ਦਾ ਨਿਰਮਾਣ ਕਰੇਗੀ। ਮੈਨੂੰ ਖੁਸ਼ੀ ਹੈ ਕਿ ਅੱਜ ਸਾਡਾ ਦੇਸ਼ ਇਸ ਜ਼ਿੰਮੇਦਾਰੀ ਨੂੰ ਸਮਝ ਰਿਹਾ ਹੈ। ਸਾਡੇ ਇਹ ਪ੍ਰਯਤਨ ਆਤਮਨਿਰਭਰ ਭਾਰਤ ਨੂੰ ਉਹੀ ਸਫੂਤਰੀ ਦੇਣਗੇ, ਜੋ ਸਫੂਤਰੀ ਬਚਪਨ ਵਿੱਚ ਇੱਕ ਨਵੀਂ ਦੁਨੀਆ ਰਚਦੀ ਹੈ। ਇਸ ਵਿਸ਼ਵਾਸ ਦੇ ਨਾਲ, ਆਪ ਸਭ ਨੂੰ ਇੱਕ ਵਾਰ ਫਿਰ ਤੋਂ ਅਨੇਕ-ਅਨੇਕ ਸ਼ੁਭਕਾਮਨਾਵਾਂ ਅਤੇ ਹੁਣ ਦੁਨੀਆ ਵਿੱਚ ਹਿੰਦੁਸਤਾਨ ਦੇ ਖਿਡੌਣਿਆਂ ਦਾ ਡੰਕਾ ਵਜਾਉਣਾ, ਇਹ ਸਾਡੇ ਸਭ ਦੀ ਜ਼ਿੰਮੇਵਾਰੀ ਹੈ, ਸਾਨੂੰ ਮਿਲ ਕੇ ਪ੍ਰਯਤਨ ਕਰਨਾ ਹੈ, ਲਗਾਤਾਰ ਪ੍ਰਯਤਨ ਕਰਨਾ ਹੈ, ਨਵੇਂ-ਨਵੇਂ ਰੰਗ ਰੂਪ ਦੇ ਨਾਲ ਪ੍ਰਯਤਨ ਕਰਨਾ ਹੈ। ਨਵੀਂ-ਨਵੀਂ ਸੋਚ, ਨਵੇਂ-ਨਵੇਂ ਵਿਗਿਆਨ, ਨਵੀਂ-ਨਵੀਂ ਟੈਕਨੋਲੋਜੀ ਸਾਡੇ ਖਿਡੌਣਿਆਂ ਦੇ ਨਾਲ ਜੋੜੇਦੇ ਹੋਏ ਕਰਨਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਸਾਡਾ toy fair ਸਾਨੂੰ ਉਸ ਦਿਸ਼ਾ ਵਿੱਚ ਲੈ ਜਾਣ ਲਈ ਇੱਕ ਬਹੁਤ ਮਜ਼ਬੂਤ ਕਦਮ ਦੇ ਰੂਪ ਵਿੱਚ ਸਿੱਧ ਹੋਵੇਗਾ। ਮੈਂ ਫਿਰ ਇੱਕ ਵਾਰ ਆਪ ਸਭ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ!
*****
ਡੀਐੱਸ/ਵੀਜੇ/ਏਵੀ
(Release ID: 1701445)
Visitor Counter : 294
Read this release in:
Bengali
,
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam