ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ ਟੀਕਾਕਰਨ ਵਿਚ ਪ੍ਰਾਈਵੇਟ ਖੇਤਰ ਦੀ ਭਾਈਵਾਲੀ ਨੂੰ ਵਧਾਇਆ ਜਾ ਰਿਹਾ ਹੈ
ਆਯੁਸ਼ਮਾਨ ਭਾਰਤ ਪੀਐਮ-ਜੇਏਵਾਈ ਅਧੀਨ ਤਕਰੀਬਨ 10,000 ਹਸਪਤਾਲਾਂ ਅਤੇ ਕੇਂਦਰ ਸਰਕਾਰ ਸਿਹਤ ਸਕੀਮ (ਸੀਜੀਐਚਐਸ) ਅਧੀਨ 687 ਹਸਪਤਾਲਾਂ ਨੂੰ ਰਾਜ ਸਰਕਾਰਾਂ ਵਲੋਂ ਕੋਵਿਡ ਟੀਕਾਕਰਨ ਸੈਂਟਰਾਂ (ਸੀਵੀਸੀਜ਼) ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ
ਰਾਜਾਂ ਨੂੰ ਰਾਜ ਸਰਕਾਰ ਸਿਹਤ ਬੀਮਾ ਯੋਜਨਾਵਾਂ ਅਧੀਨ ਐਮਪੈਨਲ ਸਾਰੇ ਨਿੱਜੀ ਹਸਪਤਾਲਾਂ ਨੂੰ ਸੀਵੀਸੀਜ਼ ਵਜੋਂ ਇਸਤੇਮਾਲ ਕੀਤੇ ਜਾਣ ਦੀ ਖੁੱਲ ਦਿੱਤੀ ਗਈ ਹੈ
ਰਾਜ ਸਾਰੇ ਜਨਤਕ ਖੇਤਰ ਦੇ ਉੱਦਮਾਂ ਦੀਆਂ ਸਿਹਤ ਸਹੂਲਤਾਂ ਅਤੇ ਸਾਰੀਆਂ ਸਰਕਾਰੀ ਸਿਹਤ ਸਹੂਲਤਾਂ ਦਾ ਸੀਵੀਸੀਜ਼ ਵਜੋਂ ਵੀ ਇਸਤੇਮਾਲ ਕਰ ਸਕਦੇ ਹਨ
ਸੀਵੀਸੀਜ਼ ਵਜੋਂ ਕੰਮ ਕਰ ਰਹੇ ਪ੍ਰਾਈਵੇਟ ਹਸਪਤਾਲ 250 ਰੁਪਏ ਪ੍ਰਤੀ ਵਿਅਕਤੀ ਪ੍ਰਤੀ ਡੋਜ਼ ਦੀ ਸੀਮਾ ਨਾਲ ਲਾਗਤ ਵਸੂਲੀ ਕਰ ਸਕਦੇ ਹਨ
Posted On:
27 FEB 2021 7:04PM by PIB Chandigarh
ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਅੱਜ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਸਕੱਤਰਾਂ ਅਤੇ ਮੈਨੇਜਿੰਗ ਡਾਇਰੈਕਟਰਾਂ (ਐਨਐਚਐਮ) ਨਾਲ ਵੀਡੀਓ ਕਾਨਫਰੈਂਸ (ਵੀਸੀ) ਰਾਹੀਂ ਉਮਰ ਅਨੁਕੂਲ ਗਰੁੱਪਾਂ ਦੇ ਟੀਕਾਕਰਨ ਤੇ ਗੱਲਬਾਤ ਕੀਤੀ।
ਰਾਸ਼ਟਰ ਵਿਆਪੀ ਕੋਵਿਡ-19 ਟੀਕਾਕਰਨ ਮੁਹਿੰਮ 16 ਜਨਵਰੀ, 2021 ਨੂੰ ਲਾਂਚ ਕੀਤੀ ਗਈ ਸੀ। ਇਸ ਤੋਂ ਬਾਅਦ ਸਿਹਤ ਦੇਖਭਾਲ ਵਰਕਰਾਂ (ਐਚਸੀਡਬਲਿਊਜ਼) ਨੂੰ ਕੋਵਿਡ ਵੈਕਸਿਨ ਦੀ ਪਹਿਲੀ ਡੋਜ਼ ਦਿੱਤੀ ਗਈ ਸੀ ਜਦਕਿ ਫਰੰਟ ਲਾਈਨ ਵਰਕਰਾਂ (ਐਫਐਲਡਬਲਿਊਜ਼) ਨੂੰ 2 ਫਰਵਰੀ, 2021 ਤੋਂ ਸ਼ਾਮਿਲ ਕੀਤਾ ਗਿਆ ਸੀ। ਹੁਣ ਤੱਕ 1.5 ਕਰੋੜ ਤੋਂ ਵੱਧ ਟੀਕਾਕਰਨ ਕੀਤਾ ਜਾ ਚੁੱਕਾ ਹੈ।
ਇਹ ਰਾਸ਼ਟਰ ਵਿਆਪੀ ਟੀਕਾਕਰਨ ਪ੍ਰੋਗਰਾਮ ਹੁਣ ਹੇਠ ਲਿਖੇ ਉਮਰ ਦੇ ਗਰੁੱਪਾਂ ਲਈ 1 ਮਾਰਚ, 2021 ਤੋਂ ਵਿਸਥਾਰਤ ਕੀਤਾ ਜਾ ਰਿਹਾ ਹੈ -
1. ਸਾਰੇ ਨਾਗਰਿਕ ਜੋ 60 ਸਾਲ ਤੋ ਉੱਪਰ ਦੀ ਉਮਰ ਦੇ ਹਨ ਅਤੇ
2. ਉਹ ਨਾਗਰਿਕ ਜੋ ਵਿਸ਼ੇਸ਼ ਸਹਿ-ਬੀਮਾਰੀਆਂ ਨਾਲ 45 ਤੋਂ 59 ਸਾਲਾਂ ਦੀ ਉਮਰ ਵਿਚ ਹਨ।
ਕੋਵਿਡ ਟੀਕਾਕਰਨ ਦੀ ਸਮਰੱਥਾ ਨੂੰ ਕਈ ਗੁਣਾ ਵਧਾਉਣ ਲਈ ਵੱਡੀ ਗਿਣਤੀ ਵਿਚ ਪ੍ਰਾਈਵੇਟ ਸਹੂਲਤਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਤਕਰੀਬਨ 10,000 ਪ੍ਰਾਈਵੇਟ ਹਸਪਤਾਲਾਂ ਨੂੰ ਆਯੁਸ਼ਮਾਨ ਭਾਰਤ ਪੀਐਮ-ਜੇਏਵਾਈ ਅਧੀਨ ਅਤੇ 600 ਤੋਂ ਵੱਧ ਹਸਪਤਾਲਾਂ ਨੂੰ ਸੀਜੀਐਚਐਸ ਅਧੀਨ ਐਮਪੈਨਲ ਕੀਤਾ ਗਿਆ ਹੈ ਅਤੇ ਹੋਰ ਪ੍ਰਾਈਵੇਟ ਹਸਪਤਾਲਾਂ ਨੂੰ ਰਾਜ ਸਰਕਾਰਾਂ ਦੀਆਂ ਸਿਹਤ ਬੀਮਾ ਯੋਜਨਾਵਾਂ ਅਧੀਨ ਐਮਪੈਨਲ ਕੀਤਾ ਗਿਆ ਹੈ, ਜੋ ਕੋਵਿਡ ਟੀਕਾਕਰਨ ਕੇਂਦਰ (ਸੀਵੀਸੀਜ਼) ਵਜੋਂ ਭਾਗ ਲੈ ਸਕਦੇ ਹਨ। ਰਾਜ ਸਰਕਾਰਾਂ ਦੇ ਸਿਹਤ ਵਿਭਾਗ ਪਹਿਲਾਂ ਹੀ ਇਨ੍ਹਾਂ ਪ੍ਰਾਈਵੇਟ ਹਸਪਤਾਲਾਂ ਨਾਲ ਗੱਲਬਾਤ ਦੀ ਸ਼ੁਰੂਆਤ ਕਰ ਚੁੱਕੇ ਹਨ ਤਾਕਿ ਉਨ੍ਹਾਂ ਨੂੰ ਇਸ ਮੁਹਿੰਮ ਵਿਚ ਸੀਵੀਸੀਜ਼ ਵਜੋਂ ਹਿੱਸਾ ਲੈਣ ਲਈ ਉਤਸ਼ਾਹਤ ਕੀਤਾ ਜਾ ਸਕੇ। ਇਨ੍ਹਾਂ ਸਾਰੇ ਹੀ ਪ੍ਰਾਈਵੇਟ ਹਸਪਤਾਲਾਂ ਦੀ ਇਕ ਸੂਚੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਰਾਸ਼ਟਰੀ ਸਿਹਤ ਅਥਾਰਟੀ ਦੀ ਵੈਬਸਾਈਟ ਤੇ ਅੱਪਲੋਡ ਕੀਤੀ ਗਈ ਹੈ। ਇਨ੍ਹਾਂ ਤੱਕ ਹੇਠ ਲਿਖੇ ਅਨੁਸਾਰ ਪਹੁੰਚ ਕੀਤੀ ਜਾ ਸਕਦੀ ਹੈ -
a) https://www.mohfw.gov.in/pdf/CGHSEmphospitals.xlsx
b) https://www.mohfw.gov.in/pdf/PMJAYPRIVATEHOSPITALSCONSOLIDATED.xlsx
ਇਸ ਤੋਂ ਇਲਾਵਾ ਸਰਕਾਰੀ ਸਿਹਤ ਸਹੂਲਤਾਂ ਵੀ ਹਨ ਜਿਨ੍ਹਾਂ ਦਾ ਸੀਵੀਸੀਜ਼ ਵਜੋਂ ਇਸਤੇਮਾਲ ਕੀਤਾ ਜਾਵੇਗਾ ਜਿਵੇਂ ਕਿ ਮੈਡੀਕਲ ਕਾਲਜ ਹਸਪਤਾਲ, ਜ਼ਿਲ੍ਹਾ ਹਸਪਤਾਲ, ਸਬ ਡਵੀਜ਼ਨਲ ਹਸਪਤਾਲ, ਸੀਐਚਸੀਜ਼, ਪੀਐਚਸੀਜ਼, ਸਿਹਤ ਉੱਪ ਕੇਂਦਰ ਅਤੇ ਸਿਹਤ ਅਤੇ ਵੈਲਨੈੱਸ ਸੈਂਟਰ ਆਦਿ। ਇਨ੍ਹਾਂ ਸਾਰੀਆਂ ਸਿਹਤ ਸਹੂਲਤਾਂ ਦੇ ਜੀਪੀਐਸ ਤਾਲਮੇਲ ਨਾਲ ਜੀਓ ਰੈਫਰੈਂਸ ਨਕਸ਼ੇ ਤਿਆਰ ਕੀਤੇ ਗਏ ਹਨ ਜੋ ਸੀਵੀਸੀਜ਼ ਵਜੋਂ ਸੇਵਾ ਕਰਨਗੇ ਅਤੇ ਇਹ ਜੀਓ ਰੈਫਰੈਂਸ ਨਕਸ਼ੇ ਰਾਜਾਂ ਨਾਲ ਸਾਂਝੇ ਕੀਤੇ ਜਾ ਰਹੇ ਹਨ।
ਸਰਕਾਰੀ ਕੋਵਿਡ ਟੀਕਾਕਰਨ ਕੇਂਦਰ, ਕੇਂਦਰ ਸਰਕਾਰ ਵਲੋਂ ਟੀਕਾਕਰਨ ਦੀ ਪੂਰੀ ਕੀਮਤ ਸਹਿਣ ਕਰਨ ਦੇ ਨਾਲ ਨਾਲ ਸਾਰਿਆਂ ਲਈ ਮੁਫ਼ਤ ਟੀਕਾਕਰਨ ਦੀ ਪੇਸ਼ਕਸ਼ ਕਰੇਗੀ।
ਸਾਰੀਆਂ ਪ੍ਰਾਈਵੇਟ ਸਿਹਤ ਸਹੂਲਤਾਂ ਜੋ ਸਰਕਾਰੀ ਕੋਵਿਡ ਟੀਕਾਕਰਨ ਕੇਂਦਰ ਵਜੋ ਕੰਮ ਕਰਨਗੀਆਂ, ਨੂੰ ਸਖ਼ਤ ਨਿਯਮ ਪ੍ਰਕ੍ਰਿਆ, ਕੁਆਲਟੀ ਅਤੇ ਸੁਰੱਖਿਆ ਦੀ ਪਾਲਣਾ ਕਰਨੀ ਹੋਵੇਗੀ ਜਿਸ ਵਿਚ ਰਾਸ਼ਟਰੀ ਕੋ-ਵਿਨ ਟੈਕਨੋਲੋਜੀ ਪਲੇਟਫਾਰਮ ਨਾਲ ਏਕੀਕਰਨ ਵੀ ਸ਼ਾਮਿਲ ਹੈ। ਸਾਰੀਆਂ ਪ੍ਰਾਈਵੇਟ ਸਿਹਤ ਸਹੂਲਤਾਂ ਕੋਲ ਢੁਕਵੀਂ ਥਾਂ, ਢੁਕਵੇਂ ਕੋਲਡ ਚੇਨ ਪ੍ਰਬੰਧ, ਢੁਕਵੀਂ ਗਿਣਤੀ ਵਿਚ ਵੈਕਸੀਨੇਟਰ ਅਤੇ ਸਹਾਇਕ ਸਟਾਫ ਅਤੇ ਟੀਕਾਕਰਨ ਦੇ ਮਾੜੇ ਪ੍ਰਭਾਵ (ਏਈਐਫਆਈ) ਨਾਲ ਨਜਿੱਠਣ ਲਈ ਢੁਕਵੇਂ ਪ੍ਰਬੰਧ ਹੋਣੇ ਚਾਹੀਦੇ ਹਨ।
ਰਾਜਾਂ ਨੂੰ ਰਜਿਸਟ੍ਰੇਸ਼ਨ ਦੇ 3 (ਤਿੰਨ) ਤਰੀਕਿਆਂ ਬਾਰੇ ਦੱਸਿਆ ਗਿਆ ਹੈ ਯਾਨੀਕਿ ਪੇਸ਼ਗੀ ਸਵੈ-ਰਜਿਸਟ੍ਰੇਸ਼ਨ, ਔਨ-ਸਾਈਟ ਰਜਿਸਟ੍ਰੇਸ਼ਨ ਅਤੇ ਫੈਸਿਲੀਟੇਟਿਡ ਕੋਹੋਟ ਰਜਿਸਟ੍ਰੇਸ਼ਨ।
ਰਾਜਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਸੀਵੀਸੀਜ਼ ਵਜੋਂ ਕੰਮ ਕਰ ਰਹੇ ਪ੍ਰਾਈਵੇਟ ਹਸਪਤਾਲ 250 ਰੁਪਏ ਪ੍ਰਤੀ ਵਿਅਕਤੀ ਪ੍ਰਤੀ ਡੋਜ਼ ਦੀ ਸੀਮਾ ਨਾਲ ਲਾਗਤ ਵਸੂਲ ਸਕਦੇ ਹਨ ਜੋ ਇਸ ਸੰਬੰਧ ਵਿਚ ਇਲੈਕਟ੍ਰਾਨਿਕ ਅਤੇ ਵਿੱਤੀ ਪ੍ਰਬੰਧਨ ਵਿਧੀ ਨਾਲ ਹੋਵੇਗੀ। ਉਪਭੋਗਤਾ ਦੇ ਨਾਂ ਅਤੇ ਪਾਸਵਰਡਜ਼ ਪ੍ਰਾਈਵੇਟ ਸਹੂਲਤਾਂ ਨੂੰ ਉਪਲਬਧ ਕਰਵਾਏ ਜਾਣਗੇ ਤਾਕਿ ਉਨ੍ਹਾਂ ਨੂੰ ਕੋ-ਵਿਨ 2.0 ਦੇ ਪ੍ਰਭਾਵਸ਼ਾਲੀ ਇਸਤੇਮਾਲ ਲਈ ਸਹਾਇਤਾ ਦਿੱਤੀ ਜਾ ਸਕੇ ਅਤੇ ਮੀਟਿੰਗ ਦੌਰਾਨ ਉਸ ਦੀ ਚਰਚਾ ਵੀ ਕੀਤੀ ਜਾ ਸਕੇ।
ਇਸ ਤੋਂ ਇਲਾਵਾ ਰਾਜਾਂ ਨੂੰ ਨੇੜਲੇ ਕੋਲਡ ਚੇਨ ਬਿੰਦੂਆਂ ਨਾਲ ਪ੍ਰਾਈਵੇਟ ਸਹੂਲਤਾਂ ਦੀ ਮੈਪਿੰਗ ਬਾਰੇ ਵੀ ਦੱਸਿਆ ਗਿਆ ਹੈ ਤਾਕਿ ਟੀਕਿਆਂ ਦੇ ਨਿਰਵਿਘਨ ਪ੍ਰਵਾਹ ਨੂੰ ਯਕੀਨੀ ਬਣਾਇਆ ਜਾ ਸਕੇ।
ਰਾਜਾਂ ਨੂੰ 45 ਤੋਂ 59 ਸਾਲਾਂ ਦੀ ਉਮਰ ਸਮੂਹ ਵਾਲੇ ਲੋਕਾਂ ਵਿਚ 20 ਸਹਿ-ਬੀਮਾਰੀਆਂ ਦੀ ਪੁਸ਼ਟੀ ਵਾਲੇ ਲੋਕਾਂ ਨੂੰ ਪ੍ਰਮਾਣਤ ਕਰਨ ਲਈ ਇਕ ਆਸਾਨ ਪ੍ਰਣਾਲੀ ਬਾਰੇ ਵੀ ਦੱਸਿਆ ਗਿਆ ਹੈ। ਇਕ ਸਫੇ ਦਾ ਸਰਲ ਸਰਟੀਫਿਕੇਟ ਕਿਸੇ ਵੀ ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰ ਵਲੋਂ ਦਸਤਖਤ ਕੀਤਾ ਹੋਣਾ ਚਾਹੀਦਾ ਹੈ ਜੋ ਅਨੈਕਸਚਰ-1 ਵਿਚ ਦਿੱਤਾ ਗਿਆ ਹੈ। ਸਰਟੀਫਿਕੇਟ ਲਾਭਪਾਤਰੀ ਵਲੋਂ ਕੋ-ਵਿਨ 2.0 ਤੇ ਵੀ ਅਪਲੋਡ ਕੀਤਾ ਜਾ ਸਕਦਾ ਹੈ ਜਦਕਿ ਸਵੈ-ਰਜਿਸਟ੍ਰੇਸ਼ਨ ਜਾਂ ਇਕ ਹਾਰਡ ਕਾਪੀ ਲਾਭਪਾਤਰੀ ਵਲੋਂ ਸੀਵੀਸੀ ਤੱਕ ਲਿਜਾਈ ਜਾ ਸਕਦੀ ਹੈ।
-----------------------------------
ਐਮਵੀ ਐਸਜੇ
(Release ID: 1701428)
Visitor Counter : 290